ਫੌਜੀ ਜਵਾਨਾਂ ਦੀ ਸਾਈਕਲ ਯਾਤਰਾ ਸ੍ਰੀ ਮੁਕਤਸਰ ਸਾਹਿਬ ਪੁੱਜੀ
ਸ੍ਰੀ ਮੁਕਤਸਰ ਸਾਹਿਬ, 14 ਜਨਵਰੀ
ਛੇਵੇਂ ਵੈਟਰਨ ਦਿਵਸ ਤੇ ਅੱਜ ਬਠਿੰਡਾ ਤੋਂ ਸ਼ੁਰੂ ਹੋਈ ਫੌਜੀ ਜਵਾਨਾਂ ਦੀ ਸਾਈਕਲ ਯਾਤਰਾ ਸ੍ਰੀ ਮੁਕਤਸਰ ਸਾਹਿਬ ਵਿਖੇ ਪੁੱਜੀ। ਚੇਤਕ ਗੰਨਰਜ ਸਾਇਕਿਗ ਯਾਤਰਾ ਨੂੰ ਅੱਜ ਬਠਿੰਡਾ ਕੈਂਟ ਤੋਂ ਲੈਫਟੀਨੈਂਟ ਜਨਰਲ ਅਜੈ ਸਿੰਘ ਅਤੀ ਵਸਿਸ਼ਟ ਸੇਵਾ ਮੈਡਲ ਨੇ ਝੰਡੀ ਵਿਖਾ ਕੇ ਰਵਾਨਾ ਕੀਤਾ ਸੀ। ਇਸ ਸਾਈਕਲ ਯਾਤਰਾ ਦਾ ਉਦੇਸ਼ ਸਾਬਕਾ ਫੌਜੀਆਂ ਨਾਲ ਰਾਬਤਾ ਕਰਨਾ ਅਤੇ ਸਾਡੇ ਨੌਜਵਾਨਾਂ ਨੂੰ ਫੌਜ ਵਿਚ ਭਰਤੀ ਹੋਣ ਲਈ ਪ੍ਰੇਰਿਤ ਕਰਨਾ ਹੈ।
ਇਸ ਟੀਮ ਵਿਚ ਦੋ ਅਧਿਕਾਰੀ, ਦੋ ਜੁਨੀਅਰ ਕਮਿਸਨਡ ਅਫ਼ਸਰ ਅਤੇ 8 ਹੋਰ ਵੱਖ ਵੱਖ ਰੈਂਕ ਦੇ ਫੌਜੀ ਸ਼ਾਮਿਲ ਹਨ। ਇਸ ਦੀ ਅਗਵਾਈ ਲੈਫ: ਕਰਨਲ ਰਵੀ ਰੰਜਨ ਕਰ ਰਹੇ ਹਨ। ਇਹ ਯਾਤਰਾ ਪੰਜਾਬ ਅਤੇ ਰਾਜਸਥਾਨ ਵਿਚੋਂ ਦੀ ਗੁਜਰੇਗੀ।
ਇਸ ਯਾਤਰਾ ਦੌਰਾਨ ਫੌਜ ਆਪਣੇ ਸਾਬਕਾ ਫੌਜੀਆਂ ਦਾ ਸਤਿਕਾਰ ਕਰਨ ਅਤੇ ਉਨਾਂ ਨਾਲ ਰਾਬਤਾ ਕਰਦੀ ਹੈ। ਇਸ ਤੋਂ ਬਿਨਾਂ ਨੌਜਵਾਨਾਂ ਨੂੰ ਦੇਸ਼ ਦੀ ਗੌਰਵਸ਼ਾਲੀ ਫੌਜ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਜੋ ਉਹ ਦੇਸ਼ ਦੀਆਂ ਰੱਖਿਆ ਸੇਵਾਵਾਂ ਵਿਚ ਭਰਤੀ ਹੋਣ ਲਈ ਅੱਗੇ ਆਉਣ ਅਤੇ ਇਸ ਲਈ ਉਨਾਂ ਨੂੰ ਸਹੀ ਸੇਧ ਮਿਲ ਸਕੇ। ਇਹ ਯਾਤਰਾ ਉਨਾਂ ਬਹਾਦਰ ਜਵਾਨਾਂ ਦੀ ਸ਼ਹਾਦਤ ਨੂੰ ਵੀ ਨਮਨ ਕਰਦੀ ਹੈ ਜਿੰਨਾਂ ਆਪਣੇ ਦੇਸ਼ ਲਈ ਜਾਨਾਂ ਦੀ ਬਾਜੀ ਲਗਾ ਦਿੱਤੀ ਹੈ। ਇਹ ਯਾਤਰਾ ਪੰਜਾਬ ਅਤੇ ਰਾਜਸਥਾਨ ਵਿਚੋਂ ਦੀ ਗੁਜਰੇਗੀ।