ਬਰਨਾਲਾ ਵਿਚ ਚਾਇਨਾ ਡੋਰ ਸਟੋਰ, ਵੇਚਣ ਅਤੇ ਖਰੀਦਣ ’ਤੇ ਲਗਾਈ ਪਾਬੰਦੀ ਲਾਗੂ ਕਰਨ ਲਈ ਕੀਤੀ ਅਚਨਚੇਤ ਚੈਕਿੰਗ

206

ਬਰਨਾਲਾ ਵਿਚ ਚਾਇਨਾ ਡੋਰ ਸਟੋਰ, ਵੇਚਣ ਅਤੇ ਖਰੀਦਣ ’ਤੇ ਲਗਾਈ ਪਾਬੰਦੀ ਲਾਗੂ ਕਰਨ ਲਈ ਕੀਤੀ ਅਚਨਚੇਤ ਚੈਕਿੰਗ

ਬਰਨਾਲਾ, 10 ਜਨਵਰੀ:
ਜ਼ਿਲਾ ਮੈਜਿਸਟਰੇਟ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਜ਼ਿਲੇ ਅੰਦਰ ਪਤੰਗ/ਗੁੱਡੀਆਂ ਉਡਾੳਣ ਲਈ ਵਰਤੀ ਜਾਂਦੀ ਸੰਥੈਟਿਕ/ਪਲਾਸਟਿਕ ਦੀ ਬਣੀ ਡੋਰ/ਚਾਇਨਾ ਡੋਰ ਅਤੇ ਮਾਂਜਾ (ਕੱਚ ਦੇ ਪਾਊਡਰ ਲੱਗੇ ਹੋਏ ਧਾਗੇ) ਨੂੰ ਵੇਚਣ/ਖਰੀਦਣ, ਸਟੋਰ ਕਰਨ ਅਤੇ ਇਸ ਦੀ ਵਰਤੋਂ ਕਰਨ ’ਤੇ ਲਗਾਈ ਗਈ ਮੁਕੰਮਲ ਤੌਰ ’ਤੇ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਨਾਇਬ ਤਹਿਸੀਲਦਾਰ ਗੁਰਪ੍ਰੀਤ ਕੌਰ ਵੱਲੋਂ ਬਰਨਾਲਾ ਅਤੇ ਹੰਡਿਆਇਆ ਦੇ ਬਾਜ਼ਾਰਾਂ ਵਿਚ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੌਕੇ ਉਨਾਂ ਪੁਲਿਸ ਵਿਭਾਗ ਦੀ ਟੀਮ ਨਾਲ ਖੁਦ ਦੁਕਾਨਾਂ ਵਿਚ ਜਾ ਕੇ ਸਟੋਰ ਕੀਤੀ ਗਈ ਡੋਰ ਦੀ ਜਾਂਚ ਕੀਤੀ ਪਰ ਕਿਸੇ ਵੀ ਦੁਕਾਨ ਤੋਂ ਪਾਬੰਦੀਸ਼ੁਦਾ ਡੋਰ ਬਰਾਮਦ ਨਹੀਂ ਹੋਈ।

ਬਰਨਾਲਾ ਵਿਚ ਚਾਇਨਾ ਡੋਰ ਸਟੋਰ, ਵੇਚਣ ਅਤੇ ਖਰੀਦਣ ’ਤੇ ਲਗਾਈ ਪਾਬੰਦੀ ਲਾਗੂ ਕਰਨ ਲਈ ਕੀਤੀ ਅਚਨਚੇਤ ਚੈਕਿੰਗ
ਇਸ ਮੌਕੇ ਨਾਇਬ ਤਹਿਸੀਲਦਾਰ ਗੁਰਪ੍ਰੀਤ ਕੌਰ ਨੇ ਦੁਕਾਨਦਾਰਾਂ ਨੂੰ ਦੱਸਿਆ ਕਿ ਪਤੰਗ/ਗੁੱਡੀਆਂ ਉਡਾਉਣ ਲਈ ਸੂਤੀ ਡੋਰ ਤੋਂ ਹੱਟ ਕੇ ਵਰਤੀ ਜਾਣ ਸੰਥੈਟਿਕ/ਪਲਾਸਟਿਕ ਦੀ ਬਣੀ ਡੋਰ/ਚਾਈਨਾ ਡੋਰ ਅਤੇ ਮਾਂਜਾ ਦਾ ਇਸਤੇਮਾਲ ਵਾਤਾਵਰਨ ਅਤੇ ਮਨੁੱਖੀ ਸਿਹਤ ਲਈ ਹਾਨੀਕਾਰਕ ਹੈ ਕਿਉਕਿ ਇਹ ਨਾ-ਗਲਣਯੋਗ ਅਤੇ ਨਾ-ਟੁੱਟਣਯੋਗ ਹਨ। ਉਨਾਂ ਦੱਸਿਆ ਕਿ ਇਹ ਡੋਰ ਪਤੰਗਬਾਜ਼ੀ ਸਮੇਂ ਪਤੰਗ/ਗੁੱਡੀਆਂ ਉਡਾਉਣ ਵਾਲਿਆਂ ਦੇ ਹੱਥ ਅਤੇ ਉਗਲਾਂ ਤੱਕ ਵੀ ਕੱਟ ਦਿੰਦੀ ਹੈ। ਉਨਾਂ ਕਿਹਾ ਕਿ ਕਈ ਵਾਰ ਤਾਂ ਸਾਈਕਲ, ਸਕੂਟਰ ਚਾਲਕਾਂ ਨਾਲ ਦੁਰਘਟਨਾਵਾਂ ਵਾਪਰਨ ਦਾ ਕਾਰਨ ਵੀ ਬਣਦੀ ਹੈ ਜਿਸ ਕਰਕੇ ਜਾਨੀ ਨੁਕਸਾਨ ਹੋਣ ਦਾ ਵੀ ਡਰ ਬਣਿਆ ਰਹਿੰਦਾ ਹੈ। ਉਨਾਂ ਕਿਹਾ ਕਿ ਇਸਦੇ ਨਾਲ ਹੀ ਚਾਇਨਾ ਡੋਰ ਕਾਰਨ ਉੱਡਦੇ ਪੰਛੀਆਂ ਨੂੰ ਵੀ ਮੌਤ ਦੇ ਮੂੰਹ ਵਿਚ ਜਾਣਾ ਪੈਂਦਾ ਹੈ ਜਿਸ ਕਰਕੇ ਇ ਬੇਜ਼ੁਬਾਨ ਪੰਛੀਆਂ ’ਤੇ ਅਣਜਾਣੇ ਵਿਚ ਜ਼ੁਲਮ ਦਾ ਜ਼ਰੀਆ ਵੀ ਬਣ ਜਾਂਦੀ ਹੈ।


ਨਾਇਬ ਤਹਿਸੀਲਦਾਰ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਪਤੰਗ ਜਾਂ ਗੁੱਡੀਆਂ ਉਡਾਉਣ ਲਈ ਚਾਇਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਜੋ ਵਾਤਾਵਰਨ ਦੇ ਨਾਲ-ਨਾਲ ਇਸ ਕਰਕੇ ਮਨੁੱਖੀ ਸਿਹਤ ਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ। ਉਨਾਂ ਦੁਕਾਨਦਾਰਾਂ ਨੂੰ ਵੀ ਹਦਾਇਤ ਕੀਤੀ ਕਿ ਕਿਸੇ ਵੀ ਹਾਲਤ ਵਿਚ ਚਾਇਨਾ ਡੋਰ ਜਾਂ ਮਾਂਜਾ ਸਟੋਰ ਜਾਂ ਵੇਚੀ ਨਾ ਜਾਵੇ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।