ਮਾਤ ਭਾਸ਼ਾ ਸੇਵਕ ਸਨਮਾਨ ਕਰਮਜੀਤ ਅਨਮੋਲ ਨੂੰ ; ਪਟਿਆਲਾ ਮੀਡੀਆ ਕਲੱਬ ’ਚ ਪ੍ਰੋਗਰਾਮ ਕੱਲ੍ਹ

108

ਮਾਤ ਭਾਸ਼ਾ ਸੇਵਕ ਸਨਮਾਨ ਕਰਮਜੀਤ ਅਨਮੋਲ ਨੂੰ ; ਪਟਿਆਲਾ ਮੀਡੀਆ ਕਲੱਬ ’ਚ ਪ੍ਰੋਗਰਾਮ ਕੱਲ੍ਹ

ਪਟਿਆਲਾ (22 ਫ਼ਰਵਰੀ,2022)

ਸਾਲ 2022 ਦਾ ਮਾਤ ਭਾਸ਼ਾ ਸੇਵਕ ਸਨਮਾਨ ਪ੍ਰਸਿੱਧ ਫ਼ਿਲਮ ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ ਨੂੰ ਦਿੱਤਾ ਜਾਵੇਗਾ। ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਸਨਮਾਨ ਸਮਾਰੋਹ ਮਿਤੀ 23 ਫ਼ਰਵਰੀ ਨੂੰ ਪਾਸੀ ਰੋਡ ਸਥਿਤ ਪਟਿਆਲਾ ਮੀਡੀਆ ਕਲੱਬ ਵਿਖੇ ਦੁਪਹਿਰ 2.30 ਵਜੇ ਆਯੋਜਿਤ ਕੀਤਾ ਜਾਵੇਗਾ।

ਮਾਤ ਭਾਸ਼ਾ ਜਾਗਰੂਕਤਾ ਮੰਚ, ਪੰਜਾਬ ਅਤੇ ਪਟਿਆਲਾ ਮੀਡੀਆ ਕਲੱਬ ਪਟਿਆਲਾ ਦੇ ਸਾਂਝੇ ਉੱਦਮ ਨਾਲ ਆਯੋਜਿਤ ਹੋਣ ਵਾਲੇ ਇਸ ਸਨਮਾਨ ਸਮਾਰੋਹ ਦੀ ਪ੍ਰਧਾਨਗੀ ਭਾਸ਼ਾ ਵਿਭਾਗ ਦੇ ਕਾਰਜਕਾਰੀ ਡਾਇਰੈਕਟਰ ਡਾ. ਵੀਰਪਾਲ ਕੌਰ ਕਰਨਗੇ। ਸਮਾਰੋਹ ਦਾ ਸੰਚਾਲਨ ਆਲ ਇੰਡੀਆ ਰੇਡਿਓ ਦੇ ਸਾਬਕਾ ਨਿਰਦੇਸ਼ਕ ਅਮਰਜੀਤ ਵੜੈਚ ਕਰਨਗੇ। ਮੰਚ ਦੇ ਸੰਯੋਜਕ ਗੁਰਮਿੰਦਰ ਸਮਦ ਨੇ ਦੱਸਿਆ ਕਿ ਪੱਤਰਕਾਰਾਂ, ਬੁੱਧੀਜੀਵੀਆਂ, ਯੂਨੀਵਰਸਿਟੀ ਅਧਿਆਪਕਾਂ, ਵਕੀਲਾਂ, ਵਿਦਵਾਨਾਂ, ਚਿੰਤਕਾਂ ਤੇ ਆਧਾਰਿਤ ਖੋਜ ਕਮੇਟੀ ਵੱਲੋਂ ਕਰਮਜੀਤ ਅਨਮੋਲ ਦੇ ਨਾਮ ਦੀ ਚੋਣ ਕੀਤੀ ਗਈ ਹੈ।

ਮਾਤ ਭਾਸ਼ਾ ਸੇਵਕ ਸਨਮਾਨ ਕਰਮਜੀਤ ਅਨਮੋਲ ਨੂੰ ਪਟਿਆਲਾ ਮੀਡੀਆ ਕਲੱਬ ’ਚ ਪ੍ਰੋਗਰਾਮ ਕੱਲ੍ਹ

ਕਮੇਟੀ ਵਿੱਚ ਗੁਰਮਤਿ ਸੰਗੀਤ ਆਚਾਰਿਆ ਡਾ. ਗੁਰਨਾਮ ਸਿੰਘ, ਸਾਹਿਤਕਾਰ ਡਾ. ਅੰਮ੍ਰਿਤਪਾਲ ਕੌਰ, ਯੂਨੀਵਰਸਿਟੀ ਪ੍ਰੋਫੈਸਰ ਡਾ. ਗੁਰਨਾਮ ਵਿਰਕ ਤੇ ਡਾ. ਗੁਰਜੰਟ ਸਿੰਘ, ਸਮਾਜਿਕ ਕਾਰਕੁਨ ਡਾ. ਜਤਿੰਦਰ ਮੱਟੂ, ਪੱਤਰਕਾਰ ਡਾ. ਅਸ਼ਵਨੀ ਕੁਮਾਰ, ਨਵਦੀਪ ਢੀੰਗਰਾ, ਫ਼ਿਲਮ ਲੇਖਕ ਉਪਿੰਦਰ ਵੜੈਚ, ਫ਼ਿਲਮ ਨਿਰਦੇਸ਼ਕ ਹਰੀਸ਼ ਗਾਰਗੀ ਤੇ ਪ੍ਰੇਮ ਸਿੱਧੂ, ਸਮਾਜਿਕ ਚਿੰਤਕ ਅਮਨ ਅਰੋੜਾ, ਸ਼ਾਇਰ ਅੰਮ੍ਰਿਤਪਾਲ ਸ਼ੈਦਾਂ, ਐਡਵੋਕੇਟ ਹਰਬੰਸ ਸਿੰਘ ਕਨਸੂਆ ਕਲਾਂ ਅਤੇ ਹੋਰ ਵਿਦਵਾਨ ਸ਼ਾਮਲ ਸਨ।

ਉਨ੍ਹਾਂ ਦਸਿਆ ਕਿ ਮੰਚ ਵੱਲੋਂ ਬੀਤੇ ਸਾਲਾਂ ਵਿੱਚ ਇਹ ਸਨਮਾਨ ਡਾ. ਗੁਰਪ੍ਰੀਤ ਸਿੰਘ ਲਹਿਲ, ਡਾ. ਗੁਰਨਾਮ ਸਿੰਘ, ਵਿਧਾਇਕ ਜਰਨੈਲ ਸਿੰਘ, ਕਿਸਾਨ ਨੇਤਾ ਡਾ. ਦਰਸ਼ਨ ਪਾਲ ਨੂੰ ਦਿੱਤਾ ਜਾ ਚੁੱਕਾ ਹੈ।