ਮਾਲ ਗੱਡੀਆਂ ’ਤੇ ਕੇਂਦਰ ਦੀ ਰੋਕ ਕਣਕ ਦੀ ਬਿਜਾਈ ਲਈ ਮੁਸਕਿਲਾ ਪੈਦਾ ਕਰੇਗੀ-ਕਿਸਾਨ ਜੱਥਬੰਦੀਆ

215

ਮਾਲ ਗੱਡੀਆਂ ’ਤੇ ਕੇਂਦਰ ਦੀ ਰੋਕ ਕਣਕ ਦੀ ਬਿਜਾਈ ਲਈ ਮੁਸਕਿਲਾ ਪੈਦਾ ਕਰੇਗੀ-ਕਿਸਾਨ ਜੱਥਬੰਦੀਆ

ਸੰਗਰੂਰ 2 ਨਵੰਬਰ:

ਸੰਗਰੂਰ ਜ਼ਿਲੇ ਅੰਦਰ ਕਣਕ ਦੇ ਸੀਜ਼ਨ ਲਈ 80 ਫੀਸਦੀ ਯੂਰੀਆ ਖਾਦ ਦੀ ਸਪਲਾਈ,  ਮਾਲ ਗੱਡੀਆ ਦੀ ਆਵਾਜਾਈ ਕਾਰਣ ਰੁਕੀ I ਨਵੰਬਰ ਦੇ ਪਹਿਲੇ ਹਫ਼ਤੇ ਤੋਂ ਬਿਜਾਈ ਦੇ ਸ਼ੁਰੂ ਹੋਣ ਨਾਲ ਵਧੇਗੀ ਖਾਦ ਦੀ ਮੰਗ

ਕੇਂਦਰ ਵੱਲੋਂ ਪੰਜਾਬ ’ਚ ਮਾਲ ਗੱਡੀਆਂ ਦੀ ਆਮਦ ’ਤੇ ਲਾਈ ਰੋਕ ਕਣਕ ਦੀ ਬਿਜਾਈ ਦੇ ਸ਼ੁਰੂ ਹੋਏ ਸੀਜ਼ਨ ਦੌਰਾਨ ਔਕੜਾ ਪੈਦਾ ਕਰ ਸਕਦੀ ਹੈ। ਇਸ ਸਬੰਧੀ ਕਿਸਾਨਾਂ ਨੇ ਖਦਸ਼ਾ ਜਾਹਿਰ ਕੀਤਾ ਕਿ ਮਾਲ ਗੱਡੀਆ ਰਾਹੀ ਜ਼ਿਲਾ ਸੰਗਰੂਰ ਅੰਦਰ ਪਹੰੁਚਣ ਵਾਲੀ ਯੂਰੀਆ ਖਾਦ ਕਣਕ ਦੇ ਸੀਜ਼ਨ ਦੌਰਾਨ ਸਿਰਦਰਦੀ ਬਣ ਸਕਦੀ ਹੈ, ਜਿਸਦੇ ਲਈ ਕੇਂਦਰ ਸਰਕਾਰ ਸਿੱਧੇ ਤੌਰੇ ਤੇ ਜਿੰਮੇਵਾਰ ਹੋਵੇਗੀ। ਕਿਸਾਨਾਂ ਜੱਥੇਬੰਦੀਆਂ ਨੇ ਰੇਲ ਟਰੈਕ ਤੋਂ ਧਰਨੇ ਵੀ ਹਟਾ ਲਏ ਹਨ, ਬਾਵਜੂਦ ਕੇਂਦਰ ਸਰਕਾਰ ਮਾਲ ਗੱਡੀਆ ਨਾ ਚਲਾ ਕੇ ਆਪਣੇ ਅੜੀਅਲ ਰਵੱਈਏ ਕਾਰਣ ਪੰਜਾਬ ਦੀ ਸਮੁੱਚੀ ਕਿਸਾਨੀ ਨੰੂ ਤਬਾਅ ਕਰਨ ਤੇ ਤੁਲੀ ਹੋਈ ਹੈ।

ਮਾਲ ਗੱਡੀਆਂ ’ਤੇ ਕੇਂਦਰ ਦੀ ਰੋਕ ਕਣਕ ਦੀ ਬਿਜਾਈ ਲਈ ਮੁਸਕਿਲਾ ਪੈਦਾ ਕਰੇਗੀ-ਕਿਸਾਨ ਜੱਥਬੰਦੀਆ

ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲੇ ’ਚ ਹੁਣ ਤੱਕ 24 ਹਜ਼ਾਰ ਮੀਟਰਕ ਟਨ ਯੂਰਿਆ ਹੀ ਪ੍ਰਾਪਤ ਹੋਇਆ ਹੈ ਅਤੇ 80 ਫੀਸਦੀ ਯੂਰੀਆ ਦੀ ਘਾਟ ਹੈ ਜਿਸਦੀ ਆਮਦ ਮਾਲ ਗੱਡੀਆ ਤੇ ਨਿਰਭਰ ਕਰਦੀ ਹੈ। ਮਿਲੀ ਜਾਣਕਾਰੀ ਅਨੁਸਾਰ ਜ਼ਿਲੇ ’ਚ ਕਰੀਬ 2.98 ਹਜਾਰ ਹੈਕਟਰ ਰਕਬੇ ’ਚ ਕਣਕ ਦੀ ਬਿਜਾਈ ਲਈ 1ਲੱਖ 15 ਹਜਾਰ ਮੀਟਰਕ ਟਨ ਯੂਰੀਆ ਲੋੜੀਂਦਾ ਹੈ, ਜਦਕਿ ਜ਼ਿਲੇ ਅੰਦਰ ਸਿਰਫ 24 ਹਜ਼ਾਰ ਮੀਟਰਕ ਟਨ ਯੂਰਿਆ ਹੀ ਉਪਲੱਬਧ ਹੈ।

ਵੱਡੀ ਗੱਲ ਇਹ ਹੈ ਕਿ ਕਿਸਾਨ ਅੰਦੋਲਨ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਜ਼ਰੂਰੀ ਵਸਤਾਂ ਦੀ ਢੋਆ-ਢੁਆਈ ਲਈ ਰੇਲਵੇ ਟ੍ਰੈਕ ਖਾਲੀ ਕਰਨ ਤੋਂ ਬਾਅਦ ਕੇਂਦਰ ਵੱਲੋਂ ਰੇਲਵੇ ਟ੍ਰੈਕਾਂ ਦੀ ਸੁਰੱਖਿਆ ਦੀ ਸ਼ਰਤ ਲਾ ਕੇ ਮਾਲ ਗੱਡੀਆਂ ਦੀ ਪੰਜਾਬ ’ਚ ਆਵਾਜਾਈ ਰੋਕ ਦਿੱਤੀ ਹੈ, ਜਿਸ ਦਾ ਖਮਿਆਜ਼ਾ ਕਿਸਾਨਾਂ, ਵਪਾਰੀਆਂ, ਸਨਅਤਕਾਰਾਂ ਅਤੇ ਹੋਰ ਰੇਲ ਟ੍ਰਾਂਸਪੋਰਟ ਨਾਲ ਜੁੜੇ ਵਰਗਾਂ ਨੂੰ ਭੁਗਤਣਾ ਪੈ ਰਿਹਾ ਹੈ।