ਮੁੱਢਲਾ ਸਿਹਤ ਕੇਂਦਰ ਕੌਲੀ ’ਚ ਮੈਗਾ ਮੈਡੀਕਲ ਚੈਕਅੱਪ ਕੈਂਪ ’ਚ 850 ਮਰੀਜ਼ਾ ਦੀ ਜਾਂਚ

198

ਮੁੱਢਲਾ ਸਿਹਤ ਕੇਂਦਰ ਕੌਲੀ ’ਚ ਮੈਗਾ ਮੈਡੀਕਲ ਚੈਕਅੱਪ ਕੈਂਪ ’ਚ 850 ਮਰੀਜ਼ਾ ਦੀ ਜਾਂਚ

ਪਟਿਆਲਾ, 2 ਮਾਰਚ –

ਮੁੱਢਲਾ ਸਿਹਤ ਕੇਂਦਰ ਕੌਲੀ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ: ਰੰਜ਼ਨਾ ਸ਼ਰਮਾ ਦੀ ਦੇਖ-ਰੇਖ ਹੇਠ ਕੰਪਾਨੀ ਪਰਿਵਾਰ ਪਟਿਆਲਾ ਵੱਲੋਂ ਲਾਈਨਜ਼ ਕਲੱਬ ਪਟਿਆਲਾ ਫੋਰਟ ਅਤੇ ਐਸੋਸੀਏਸ਼ਨ ਆਫ ਇੰਡੀਅਨ ਫਿਜ਼ੀਸ਼ੀਅਨ ਆਫ ਨਾਰਦਨ ਓਹੀਓ (ਯੂ.ਐਸ.ਏ) ਦੇ ਸਹਿਯੋਗ ਨਾਲ ਮੈਗਾ ਮੈਡੀਕਲ ਚੈਕਅੱਪ ਅਤੇ ਅੱਖਾਂ ਦਾ ਆਪ੍ਰੇਸ਼ਨ ਕੈਂਪ ਲਗਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਿਵਲ ਸਰਜਨ ਪਟਿਆਲਾ ਡਾ: ਹਰੀਸ਼ ਮਲਹੋਤਰਾ ਪਹੁੰਚੇ ਤੇ ਉਨ੍ਹਾਂ ਦੇ ਨਾਲ ਸਹਾਇਕ ਸਿਵਲ ਸਰਜਨ ਡਾ: ਪ੍ਰਵੀਨ ਪੁਰੀ ਤੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ: ਜਤਿੰਦਰ ਕਾਂਸਲ ਮੋਜੂਦ ਸਨ।

ਮੁੱਖ ਮਹਿਮਾਨ ਡਾ: ਹਰੀਸ਼ ਮਲਹੋਤਰਾ ਨੇ ਕੈਂਪ ਦੀ ਸ਼ੁਰੂਆਤ ਕਰਨ ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜ਼ਿਲ੍ਹਾ ਪਟਿਆਲਾ ਲਾਭਪਾਤਰੀਆਂ ਨੂੰ ਪੂਰੇ ਪੰਜਾਬ ਸੂਬੇ ’ਚੋਂ ਪਹਿਲੇ ਨੰਬਰ ਉਤੇ ਹੈ। ਉਨ੍ਹਾਂ ਸਿਹਤ ਵਿਭਾਗ ਦੁਆਰਾ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਬਾਰੇ ਜਾਗਰੂਕ ਕੀਤਾ। ਉਨ੍ਹਾਂ ਦੀਪਕ ਕੰਪਾਨੀ ਦੇ ਪਰਿਵਾਰ ਦਾ ਇਸ ਮੈਗਾ ਮੈਡੀਕਲ ਚੈਕਅੱਪ ਕੈਂਪ ਲਗਾਉਣ ਬਦਲੇ ਵਿਸ਼ੇਸ਼ ਧੰਨਵਾਦ ਕੀਤਾ।

ਮੁੱਢਲਾ ਸਿਹਤ ਕੇਂਦਰ ਕੌਲੀ ’ਚ ਮੈਗਾ ਮੈਡੀਕਲ ਚੈਕਅੱਪ ਕੈਂਪ ’ਚ 850 ਮਰੀਜ਼ਾ ਦੀ ਜਾਂਚ
ਯੂ.ਐਸ.ਏ ਤੋਂ ਵਿਸ਼ੇਸ਼ ਤੋਰ ਤੇ ਪਹੁੰਚੇ ਪ੍ਰਵਾਸੀ ਭਾਰਤੀ ਸ੍ਰੀ ਰਮੇਸ਼ ਸ਼ਾਹ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਓਹੀਓ ਯੂ.ਐਸ.ਏ ਤੋਂ ਪਹੁੰਚੀ ਡਾਕਟਰਾਂ ਦੀ ਟੀਮ ਨੇ ਵੀ ਮਰੀਜ਼ਾਂ ਦਾ ਚੈਕਅੱਪ ਕੀਤਾ। ਉਨ੍ਹਾਂ ਕੈਂਪ ਨੂੰ ਕਾਮਯਾਬ ਬਣਾਉਣ ਬਦਲੇ ਸਿਹਤ ਕੇਂਦਰ ਕੌਲੀ ਦੇ ਸੀਨੀਅਰ ਮੈਡੀਕਲ ਅਫਸਰ ਡਾ: ਰੰਜ਼ਨਾ ਸ਼ਰਮਾ, ਮੈਡੀਕਲ ਅਫਸਰ ਡਾ: ਮੁਹੰਮਦ ਸਾਜਿਦ, ਬਲਾਕ ਐਕਸਟੈਸ਼ਨ ਐਜੂਕੇਟਰ ਸਰਬਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ। ਕੈਂਪ ਦੌਰਾਨ ਹੱਡੀਆਂ ਦੇ ਮਾਹਰ ਡਾ: ਜਸ਼ਨਪ੍ਰੀਤ ਸਿੰਘ, ਈ.ਐਨ.ਟੀ ਡਾ: ਸਚਿਵ ਗਰਗ, ਅੱਖਾਂ ਦੇ ਮਾਹਰ ਡਾ: ਵੀਰਦਵਿੰਦਰ ਸਿੰਘ, ਮੈਡੀਸਨ ਡਾ: ਕੰਵਰਪ੍ਰੀਤ ਸਿੰਘ, ਜਨਰਲ ਸਰਜਰੀ ਡਾ: ਹਰਪ੍ਰੀਤ ਸਿੰਘ, ਗਾਇਨੀ ਦੇ ਡਾ: ਅਮਿਸ਼ਾ ਸ਼ਰਮਾ, ਬੱਚਿਆਂ ਦੇ ਮਾਹਰ ਡਾ: ਅਮਿਤ ਗੋਇਲ, ਡੈਂਟਲ ਡਾ: ਨੀਰੂ ਗਿੱਲ ਵੱਲੋਂ 850 ਮਰੀਜ਼ਾਂ ਦਾ ਚੈਕਅੱਪ ਕਰਕੇ ਦਵਾਈਆਂ ਮੁੱਫਤ ਦਿੱਤੀਆਂ ਗਈਆਂ।

ਕੈਂਪ ਦੌਰਾਨ ਮਰੀਜ਼ਾ ਦੀ ਮੁਫਤ ਈਸੀਜੀ ਅਤੇ ਲੈਬਾਰਟਰੀ ਟੈੱਸਟ ਵੀ ਕੀਤੇ ਗਏ। ਇਸ ਤਰ੍ਹਾਂ ਮਰੀਜ਼ਾ ਵਿੱਚ ਜਨਾਨਾ ਮਰੀਜ਼ਾ ਵਿੱਚ ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਦੀ ਸਕਰੀਨਿੰਗ ਵੀ ਕੀਤੀ ਗਈ। ਕੈਂਪ ਦੌਰਾਨ ਚਿੱਟੇ ਮੋਤੀਏ ਦੇ 43 ਮਰੀਜ਼ਾ ਦੀ ਪਹਿਚਾਣ ਕੀਤੀ ਅਤੇ ਉਨ੍ਹਾਂ ਦੇ ਮੁਫਤ ਆਪ੍ਰੇਸ਼ਨ ਕਰਵਾਏ ਜਾਣਗੇ। ਇਸ ਮੌਕੇ ਮੈਡੀਕਲ ਅਫਸਰ ਡਾ: ਮੁਹੰਮਦ ਸਾਜਿਦ, ਬਲਾਕ ਐਕਸਟੈਸ਼ਨ ਐਜੂਕੇਟਰ ਸਰਬਜੀਤ ਸਿੰਘ, ਲਾਇਨਸ ਕਲੱਬ ਫੋਰਟ ਪਟਿਆਲਾ ਦੇ ਯਸ਼ਪਾਲ ਸੂਦ, ਵੀ.ਸੀ.ਬੱਸੀ, ਅਸੋਕ ਕੁਮਾਰ, ਅਨਿਲ ਕੰਪਾਨੀ, ਸ਼ੈਲ ਮਲਹੋਤਰਾ, ਬੀ.ਕੇ.ਗੋਇਲ, ਕੇ.ਵੀ.ਪੁਰੀ, ਐਲ.ਟੀ ਪਰਮਜੀਤ ਸਿੰਘ, ਵਿਨੋਦ ਕੁਮਾਰ, ਇੰਦਰਜੀਤ ਕੌਰ, ਪ੍ਰਦੀਪ ਕੁਮਾਰ, ਚੀਫ ਫਾਰਮੇਸੀ ਅਫਸਰ ਕੁਲਵੰਤ ਸਿੰਘ, ਫਾਰਮੇਸੀ ਅਫਸਰ ਰਾਜ਼ ਵਰਮਾ, ਹਰਿੰਦਰ ਸਿੰਘ ਸਮੇਤ ਸਿਹਤ ਕੇਂਦਰ ਕੌਲੀ ਦਾ ਸਟਾਫ ਹਾਜਰ ਸੀ।