ਮੋਦੀ ਬੋਰਿਸ ਜੋਹਨਸਨ ਦੇ ਨੇਕ ਕਦਮਾ ਤੇ ਚੱਲਕੇ, ਆਪਣੀ ਪਤਨੀ ਨੂੰ ਦਿੱਲੀ ਵਿਖੇ ਲੈ ਆਉਣ ਤਾਂ ਇਹ ਇਕ ਸੱਭਿਅਕ ਉਦਮ ਹੋਵੇਗਾ : ਮਾਨ
ਫ਼ਤਹਿਗੜ੍ਹ ਸਾਹਿਬ, 26 ਮਈ ( )
“ਬਰਤਾਨੀਆ ਦੇ ਵਜ਼ੀਰ-ਏ-ਆਜ਼ਮ ਬੋਰਿਸ ਜੋਹਨਸਨ ਦੇ ਜੋ ਕੈਰੀ ਸਾਇਮੰਡਸ ਨਾਲ 30 ਜੁਲਾਈ 2022 ਨੂੰ ਸ਼ਾਂਦੀ ਕਰਵਾਉਣ ਦਾ ਫੈਸਲਾ ਕੀਤਾ ਹੈ, ਇਹ ਜਿਥੇ ਉਨ੍ਹਾਂ ਦਾ ਇਕ ਸਮਾਜ ਪੱਖੀ ਫੈਸਲਾ ਹੈ, ਉਥੇ ਇਸ ਕੀਤੇ ਗਏ ਫੈਸਲੇ ਤੇ ਉਨ੍ਹਾਂ ਨੂੰ ਮੁਬਾਰਕਬਾਦ ਭੇਜਦੇ ਹੋਏ, ਨਰਿੰਦਰ ਮੋਦੀ ਵਜ਼ੀਰ-ਏ-ਆਜ਼ਮ ਇੰਡੀਆ ਨੂੰ ਵੀ ਇਹ ਮਸਵਰਾ ਦੇਣਾ ਚਾਹਵਾਂਗੇ ਕਿ ਉਹ ਵੀ ਆਪਣੀ ਪਤਨੀ ਜਿਸ ਨਾਲ ਉਨ੍ਹਾਂ ਨੇ ਹਿੰਦੂ ਰੀਤੀ-ਰਿਵਾਜਾ ਅਨੁਸਾਰ ਫੇਰੇ ਲਏ ਸਨ, ਲੇਕਿਨ ਕਾਫੀ ਲੰਮੇਂ ਸਮੇਂ ਤੋਂ ਉਨ੍ਹਾਂ ਨੂੰ ਸ੍ਰੀ ਮੋਦੀ ਆਪਣੇ ਨਾਲ ਨਹੀਂ ਰੱਖ ਰਹੇ । ਜੇਕਰ ਸ੍ਰੀ ਮੋਦੀ ਵੀ ਬੋਰਿਸ ਜੋਹਨਸਨ ਦੀ ਤਰ੍ਹਾਂ ਇਖਲਾਕੀ ਉਦਮ ਕਰਦੇ ਹੋਏ ਆਪਣੀ ਪਤਨੀ ਨੂੰ 7 ਰੇਸ ਕੋਰਸ ਰੋਡ, ਦਿੱਲੀ ਲੈ ਆਉਣ ਤਾਂ ਇਸ ਉਦਮ ਨਾਲ ਜਿਥੇ ਔਰਤ ਵਰਗ ਦੇ ਮਾਣ-ਸਨਮਾਨ ਵਿਚ ਢੇਰ ਸਾਰਾ ਵਾਧਾ ਹੋਵੇਗਾ, ਉਥੇ ਮੋਦੀ ਅਤੇ ਉਨ੍ਹਾਂ ਦੀ ਪਤਨੀ ਦੀ ਵਿਆਹਤਾ ਜਿੰਦਗੀ ਹੋਰ ਵੀ ਸੁੱਖਮਈ ਹੋਣ ਦੇ ਨਾਲ-ਨਾਲ ਇਥੋਂ ਦੇ ਨਿਵਾਸੀਆ ਲਈ ਇਕ ਅੱਛਾ ਸੰਦੇਸ਼ ਦੇਵੇਗੀ ।”
ਇਹ ਮਸਵਰਾਂ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਵਜ਼ੀਰ-ਏ-ਆਜ਼ਮ ਮੋਦੀ ਨੂੰ ਆਪਣੀ ਕਾਨੂੰਨਣ ਅਤੇ ਸਮਾਜਿਕ ਰੀਤੀ-ਰਿਵਾਜਾ ਅਨੁਸਾਰ ਬਣੀ ਪਤਨੀ ਨੂੰ ਆਪਣੇ ਵਜ਼ੀਰ-ਏ-ਆਜ਼ਮ ਹਾਊਂਸ 7 ਰੇਸ ਕੋਰਸ, ਰੋਡ ਦਿੱਲੀ ਵਿਖੇ ਲਿਆਉਣ ਦੀ ਗੱਲ ਕਰਦੇ ਹੋਏ, ਹਿੰਦੂ ਅਤੇ ਸਿੱਖ ਰਵਾਇਤਾ ਨੂੰ ਮਜ਼ਬੂਤ ਕਰਨ ਦੀ ਗੁਜਾਰਿਸ ਕਰਦੇ ਹੋਏ ਦਿੱਤਾ ।
ਉਨ੍ਹਾਂ ਕਿਹਾ ਕਿ ਜੇਕਰ ਮੋਦੀ ਅਜਿਹਾ ਸੁੱਭ ਉਦਮ ਕਰ ਦੇਣ ਤਾਂ ਇਸ ਨਾਲ ਜਿਵੇਂ ਸ੍ਰੀ ਲਾਲ ਬਹਾਦਰ ਸਾਸਤਰੀ ਦੀ ਪਤਨੀ ਬੀਬੀ ਲਲਿਤਾ ਸਾਸਰਤੀ ਉਨ੍ਹਾਂ ਦੇ ਦੌਰਿਆਂ ਦੌਰਾਨ ਵਿਦੇਸ਼ਾਂ ਵਿਚ ਨਾਲ ਜਾਂਦੇ ਸਨ ਅਤੇ ਇਕੱਠੇ ਰਹਿੰਦੇ ਤੇ ਵਿਚਰਦੇ ਸਨ, ਉਸੇ ਤਰ੍ਹਾਂ ਦੇ ਇਖਲਾਕੀ ਤੇ ਸਮਾਜ ਪੱਖੀ ਉਦਮ ਹੋਣ ਦੇ ਨਾਲ ਇਥੋਂ ਦੀ ਸੱਭਿਅਤਾ ਹਿੰਦੂ ਅਤੇ ਸਿੱਖ ਰਵਾਇਤਾ ਨੂੰ ਹੋਰ ਵਧੇਰੇ ਬਲ ਮਿਲੇਗਾ । ਮਾਨ ਨੇ ਉਮੀਦ ਪ੍ਰਗਟ ਕੀਤੀ ਕਿ ਸ੍ਰੀ ਮੋਦੀ ਸਾਡੇ ਵੱਲੋਂ ਭੇਜੇ ਮਸਵਰੇ ਨੂੰ ਪ੍ਰਵਾਨ ਕਰਦੇ ਹੋਏ ਆਪਣੀ ਪਤਨੀ ਨੂੰ ਆਪਣੀ ਰਿਹਾਇਸ ਦਿੱਲੀ ਵਿਖੇ ਲਿਆਕੇ ਇਥੋਂ ਦੀ ਸੱਭਿਅਤਾ ਅਤੇ ਇਖਲਾਕੀ ਕਦਰਾ-ਕੀਮਤਾ ਨੂੰ ਹੋਰ ਬਲ ਦੇਣਗੇ ।