ਰਿਆਤ ਇੰਸਟੀਚਿਊਟ ਆਫ਼ ਫਾਰਮੇਸੀ ਵਿਖ਼ੇ ਤਿੰਨ ਦਿਨਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ

133

ਰਿਆਤ ਇੰਸਟੀਚਿਊਟ ਆਫ਼ ਫਾਰਮੇਸੀ ਵਿਖ਼ੇ ਤਿੰਨ ਦਿਨਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ

ਬਹਾਦਰਜੀਤ ਸਿੰਘ /  ਰੂਪਨਗਰ, 26 ਮਾਰਚ,2023

ਰਿਆਤ ਐਜੂਕੇਸ਼ਨਲ ਐਂਡ ਰਿਸਰਚ ਟਰੱਸਟ ਦੇ ਪ੍ਰਮੁੱਖ ਅਦਾਰੇ ਰਿਆਤ ਇੰਸਟੀਚਿਊਟ ਆਫ਼ ਫਾਰਮੇਸੀ ਰੈਲਮਾਜਰਾ (ਰੋਪੜ ਕੈੰਪਸ )ਵਿਖ਼ੇ ਅਡਵਾਂਸਡ ਪ੍ਰੋਗਰਾਮ ਇਨ ਫਾਰਮੇਕੋਵਿਜਿਲੈਂਸ ਵਿਸ਼ੇ ਤੇ ਤਿੰਨ ਦਿਨਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ |

ਕਾਲਜ ਦੇ ਡਾਇਰੈਕਟਰ ਡਾ. ਐਨ. ਐਸ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵਰਕਸ਼ਾਪ ਲੈਮਰਿਨ ਟੈਕ ਸਕਿਲਜ ਯੂਨੀਵਰਸਿਟੀ ਪੰਜਾਬ ਅਤੇ ਆਈ ਆਈ ਟੀ ਖੜ੍ਹਗਪੁਰ ਅਤੇ ਇਸ ਖੇਤਰ ਵਿੱਚ ਕੰਮ ਕਰਨ ਵਾਲੀ ਕੰਪਨੀ ਦੇ ਸਹਿਯੋਗ ਨਾਲ ਲਗਾਈ ਗਈ |ਇਸ ਵਰਕਸ਼ਾਪ ਵਿੱਚ ਮੁੱਖ ਟ੍ਰੇਨਰ ਕਰੀਸੇਟੀ ਬੱਸੱਪਾ ਆਂਧਰਾ ਪ੍ਰਦੇਸ਼ ਨੇ ਅਡਵਾਂਸਡ ਪ੍ਰੋਗਰਾਮ ਇਨ ਫਾਰਮੇਕੋਵਿਜਿਲੈਂਸ ਵਿਸ਼ੇ ਤੇ ਵਿਦਿਆਰਥੀਆਂ ਨੂੰ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕੀਤੀ |

ਰਿਆਤ ਇੰਸਟੀਚਿਊਟ ਆਫ਼ ਫਾਰਮੇਸੀ ਵਿਖ਼ੇ ਤਿੰਨ ਦਿਨਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ

ਪ੍ਰੋਗਰਾਮ ਕੋਆਰਡੀਨੇਟਰ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਸ਼ਮੂਲੀਅਤ ਕਰਨੇ ਵਾਲੇ ਵਿਦਿਆਰਥੀਆਂ ਨੂੰ ਇੰਡਸਟਰੀ ਪ੍ਰਮਾਣਿਤ ਸਰਟੀਫਿਕੇਟ ਮਿਲੇਗਾ ਜੋ ਉਨ੍ਹਾਂ ਨੂੰ ਇੰਡਸਟਰੀ ਵਿੱਚ ਜੌਬ ਪ੍ਰਾਪਤ ਕਰਨ ਵਿੱਚ ਸਹਾਈ ਹੋਵੇਗਾ |ਵਰਕਸ਼ਾਪ ਦੌਰਾਨ ਵਿਦਿਆਰਥੀਆਂ ਦਾ ਨੌਰਥ ਜ਼ੋਨ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿੱਚ ਕਾਲਜ ਦੇ ਵਿਦਿਆਰਥੀ ਅਪਰਨਾ ਸ਼ਰਮਾ, ਅੰਕਿਤਾ ਜਮਾਤ ਐਮ ਫਾਰਮਾ, ਸੁਰੱਕਸ਼ਿਤਾ ਭਾਰਤੀ, ਤਮੰਨਾ ਉੱਪਲ, ਗੁਰਸਿਮਰਨ ਕੌਰ ਜਮਾਤ ਬੀ. ਫਾਰਮਾ ਮੈਰਿਟ ਵਿੱਚ ਆਏ ਜੋ ਕਿ ਫਾਈਨਲ ਮੁਕਾਬਲੇ ਲਈ ਆਈ ਆਈ ਟੀ ਖੜ੍ਹਗਪੁਰ ਜਾਣਗੇ |

ਇਸ ਵਰਕਸ਼ਾਪ ਵਿੱਚ ਵਿਦਿਆਰਥੀਆਂ ਦਾ ਪ੍ਰੈਕਟੀਕਲ ਮੁਹਾਰਤਾ ਸੈਸ਼ਨ ਵੀ ਕਰਵਾਇਆ ਗਿਆ ਅਤੇ ਸੀ ਆਰ ਓ ਸਬੰਧੀ ਜਾਣਕਾਰੀ ਦਿੱਤੀ ਜਿਸ ਦਾ ਵਿਦਿਆਰਥੀਆਂ ਨੂੰ ਵਿਸ਼ੇਸ਼ ਲਾਭ ਮਿਲਿਆ |ਇਸ ਵਰਕਸ਼ਾਪ ਵਿੱਚ ਪ੍ਰੋ. ਨਰਿੰਦਰ ਭੂੰਬਲਾ, ਨਵਦੀਪ ਕੌਰ, ਮਨੀਸ਼ਾ ਚਾਂਦੇਲ, ਜਸਪ੍ਰੀਤ ਕੌਰ, ਇਮਰੋਜ ਸਿੰਘ, ਈਵਿੰਕਾ ਆਦਿ ਸਟਾਫ ਮੇਂਬਰ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ |