Homeਪੰਜਾਬੀ ਖਬਰਾਂਰੂਪਨਗਰ ਟਰੱਕ ਯੂਨੀਅਨ ਵਿਚ ਪਹੁੰਚ ਆਜ਼ਾਦ ਉਮੀਦਵਾਰ ਬਚਿੱਤਰ ਸਿੰਘ ਜਟਾਣਾ ਨੇ ਟਰੱਕ...

ਰੂਪਨਗਰ ਟਰੱਕ ਯੂਨੀਅਨ ਵਿਚ ਪਹੁੰਚ ਆਜ਼ਾਦ ਉਮੀਦਵਾਰ ਬਚਿੱਤਰ ਸਿੰਘ ਜਟਾਣਾ ਨੇ ਟਰੱਕ ਆਪਰੇਟਰਾਂ ਤੋਂ ਮੰਗਿਆ ਸਾਥ ਦੇਣ ਦਾ ਵਾਅਦਾ

ਰੂਪਨਗਰ ਟਰੱਕ ਯੂਨੀਅਨ ਵਿਚ ਪਹੁੰਚ ਆਜ਼ਾਦ ਉਮੀਦਵਾਰ ਬਚਿੱਤਰ ਸਿੰਘ ਜਟਾਣਾ ਨੇ ਟਰੱਕ ਆਪਰੇਟਰਾਂ ਤੋਂ ਮੰਗਿਆ ਸਾਥ ਦੇਣ ਦਾ ਵਾਅਦਾ

ਬਹਾਦਰਜੀਤ ਸਿੰਘ /ਰੂਪਨਗਰ 22 ਜਨਵਰੀ,2022
ਅੱਜ ਰੂਪਨਗਰ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਬਚਿੱਤਰ ਸਿੰਘ ਸੈਣੀ ਜਟਾਣਾ ਨੇ  ਰੂਪਨਗਰ ਟਰੱਕ ਯੂਨੀਅਨ ਵਿਚ ਜਾ ਕੇ ਟਰੱਕ ਆਪ੍ਰੇਟਰਾਂ ਨਾਲ  ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ  ਨਾਲ ਹੀ ਉਨ੍ਹਾਂ ਨੇ ਟਰੱਕ ਯੂਨੀਅਨ ਦੇ ਮੈਂਬਰਾਂ ਨੂੰ ਇਹ ਭਰੋਸਾ ਵੀ ਦਿਵਾਇਆ  ਕੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਟਰੱਕ ਅਪਰੇਟਰਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਅਤੇ  ਜਿੰਨੇ ਵੀ ਉਮੀਦਵਾਰ ਹੁਣ ਤੱਕ ਰੂਪਨਗਰ ਹਲਕੇ ਤੋਂ ਜਿੱਤ ਕੇ ਗਏ ਹਨ ਉਨ੍ਹਾਂ ਕਿਸੇ ਨੇ ਵੀ ਟਰੱਕ ਆਪ੍ਰੇਟਰਾਂ ਦੀ ਬਾਂਹ ਨਹੀਂ ਫੜ੍ਹੀ ਪਰ ਇਸ ਵਾਰ ਉਹ  ਟਰੱਕ ਅਪਰੇਟਰਾਂ ਨੂੰ ਲਿਖਤੀ ਐਫੀਡੇਵਿਟ ਤੱਕ ਦੇਣ ਲਈ ਤਿਆਰ ਹਨ ਅਤੇ ਉਹ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣਗੇ  ਅਤੇ ਲੋਕਲ ਟਰੱਕ ਚਾਲਕਾਂ ਨੂੰ ਫੈਕਟਰੀਆਂ ਵਿੱਚ  ਕੰਮ ਅਤੇ ਬਣਦਾ ਰੇਟ ਦਿਵਾਇਆ ਜਾਵੇਗਾ ।

ਰੂਪਨਗਰ ਟਰੱਕ ਯੂਨੀਅਨ ਵਿਚ ਪਹੁੰਚ ਆਜ਼ਾਦ ਉਮੀਦਵਾਰ ਬਚਿੱਤਰ ਸਿੰਘ ਜਟਾਣਾ ਨੇ ਟਰੱਕ ਆਪਰੇਟਰਾਂ ਤੋਂ ਮੰਗਿਆ ਸਾਥ ਦੇਣ ਦਾ ਵਾਅਦਾ
ਉਨ੍ਹਾਂ ਕਿਹਾ ਕਿ ਉਹ ਛੇ ਮਹੀਨੇ ਦੇ ਅੰਦਰ ਅੰਦਰ ਰੂਪਨਗਰ ਟਰੱਕ ਯੂਨੀਅਨ ਨੂੰ ਨਾਲਾਗੜ੍ਹ ਟਰੱਕ ਯੂਨੀਅਨ ਵਾਂਗ ਖੜ੍ਹਾ ਕਰਨਗੇ ਅਤੇ ਇਸ ਟਰੱਕ ਯੂਨੀਅਨ ਦੇ ਟਰੱਕ ਅਪਰੇਟਰ ਵੀ ਖੁਸ਼ਹਾਲ ਹੋਣਗੇ ।ਇਸਦੇ ਨਾਲ ਹੀ ਰੂਪਨਗਰ ਟਰੱਕ ਯੂਨੀਅਨ ਦੇ ਟਰੱਕ ਆਪਰੇਟਰਾਂ ਨੇ ਵੀ ਆਪਣੀਆਂ ਸਮੱਸਿਆਵਾਂ ਬਚਿੱਤਰ ਸਿੰਘ ਜਟਾਣਾ ਦੇ ਨਾਲ  ਸਾਂਝੀਆਂ ਕੀਤੀਆਂ  ਅਤੇ ਉਨ੍ਹਾਂ ਨੂੰ  ਸਾਥ ਦੇਣ ਦਾ ਭਰੋਸਾ ਵੀ ਦਿੱਤਾ ।

LATEST ARTICLES

Most Popular

Google Play Store