ਰੂਪਨਗਰ ਦੇ ਜੈਨ ਪਰਿਵਾਰਾਂ ਵੱਲੋਂ ਡਾ. ਚੀਮਾ ਦੇ ਸਮਰਥਨ ਦਾ ਐਲਾਨ

ਰੂਪਨਗਰ ਦੇ ਜੈਨ ਪਰਿਵਾਰਾਂ ਵੱਲੋਂ ਡਾ. ਚੀਮਾ ਦੇ ਸਮਰਥਨ ਦਾ ਐਲਾਨ

ਬਹਾਦਰਜੀਤ ਸਿੰਘ /ਰੂਪਨਗਰ,24 ਜਨਵਰੀ,2022
ਸ਼ਹਿਰ ਦੇ ਪ੍ਰਸਿੱਧ ਜੈਨ ਪਰਿਵਾਰਾਂ ਨੇ ਵਿਧਾਨ ਸਭਾ ਹਲਕਾ ਰੂਪਨਗਰ ਤੋਂ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਗਠਜੋੜ ਦੇ ਸਾਂਝੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਬੀਤੀ ਸ਼ਾਮ ਮੁਹੱਲਾ ਉੱਚਾ ਖੇੜਾ ਦੇ ਵਸਨੀਕ ਅਤੇ ਸ਼ਹਿਰ ਦੇ ਪ੍ਰਸਿੱਧ ਵਪਾਰੀ  ਹਿਤੇਸ਼ ਜੈਨ, ਗੁਰਸ਼ਨ ਜੈਨ ਅਤੇ ਸਮੂਹ ਪਰਿਵਾਰਾਂ ਨੇ ਡਾ. ਦਲਜੀਤ ਸਿੰਘ ਚੀਮਾ ਨੂੰ ਪੂਰਾ ਸਮਰਥਨ ਦੇਣ ਅਤੇ ਚੌਣ ਮੁਹਿੰਮ ਵਿੱਚ ਵੀ ਡੱਟ ਕੇ ਮਿਹਨਤ ਕਰਨ ਦਾ ਵਿਸ਼ਵਾਸ ਦਿਵਾਇਆ।

ਰੂਪਨਗਰ ਦੇ ਜੈਨ ਪਰਿਵਾਰਾਂ ਵੱਲੋਂ ਡਾ. ਚੀਮਾ ਦੇ ਸਮਰਥਨ ਦਾ ਐਲਾਨ
ਇਸ ਮੌਕੇ ਜੈਨ ਪਰਿਵਾਰ ਦੇ ਨੌਜਵਾਨ ਅਮਨ ਕੁਮਾਰ ਜੈਨ ਅਤੇ ਪ੍ਰਸਿੱਧ ਵਪਾਰੀ ਹਰਜੀਤ ਸਿੰਘ ਕੁੱਲੂ ਵਾਲਿਆਂ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ। ਡਾ. ਚੀਮਾ ਨੇ ਜੈਨ ਪਰਿਵਾਰ ਅਤੇ ਹਰਜੀਤ ਸਿੰਘ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਹਨਾਂ ਦੇ ਵਿਸ਼ਵਾਸ ਤੇ ਖਰੇ ਉਤਰਣਗੇ ਅਤੇ ਦਿਨ-ਰਾਤ ਹਲਕੇ ਦੇ ਵਿਕਾਸ ਲਈ ਤਤਪਰ ਰਹਿਣਗੇ।

ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ, ਤਜਿੰਦਰਪਾਲ ਸਿੰਘ ਗੋਲਡੀ ਭਾਟੀਆ, ਐਡਵੋਕੇਟ ਰਾਜੀਵ ਸ਼ਰਮਾ, ਸਾਬਕਾ ਕੌਂਸਲਰ ਚੌਧਰੀ ਵੇਦ ਪ੍ਰਕਾਸ਼ ਪਾਇਲ ਜੈਨ, ਗੌਰਵ ਜੈਨ, ਮੇਘਾ ਜੈਨ, ਸੰਤੋਸ਼ ਜੈਨ, ਅਸ਼ਵਨੀ ਉਬਰਾਏ, ਮਨਦੀਪ ਸਿੰਘ, ਹਰਬੰਸਜੀਤ ਕੌਰ, ਨੇਹਾ ਸ਼ਰਮਾ ਅਤੇ ਮੁਸਕਾਨ ਜੈਨ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।