Homeਪੰਜਾਬੀ ਖਬਰਾਂਰੂਪਨਗਰ ਦੇ ਲੋਕ ਆਮ ਆਦਮੀ ਪਾਰਟੀ ਨੂੰ ਭੁੱਲ ਕੇ ਵੀ ਮੂੰਹ...

ਰੂਪਨਗਰ ਦੇ ਲੋਕ ਆਮ ਆਦਮੀ ਪਾਰਟੀ ਨੂੰ ਭੁੱਲ ਕੇ ਵੀ ਮੂੰਹ ਨਹੀਂ ਲਾਉਣਗੇ -ਮੱਕੜ

ਰੂਪਨਗਰ  ਦੇ ਲੋਕ ਆਮ ਆਦਮੀ ਪਾਰਟੀ ਨੂੰ ਭੁੱਲ ਕੇ ਵੀ ਮੂੰਹ ਨਹੀਂ ਲਾਉਣਗੇ -ਮੱਕੜ

ਬਹਾਦਰਜੀਤ ਸਿੰਘ /ਰੂਪਨਗਰ,23 ਜਨਵਰੀ, 2022
ਸੀਨੀਅਰ ਅਕਾਲੀ ਆਗੂ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਕਿਹਾ ਹੈ ਕਿ ਰੂਪਨਗਰ  ਦੇ ਲੋਕ ਆਮ ਆਦਮੀ ਪਾਰਟੀ(ਆਪ) ਨੂੰ ਭੁੱਲ ਕੇ ਵੀ ਮੂੰਹ ਨਹੀਂ ਲਾਉਣਗੇ ਕਿਉਂਕਿ ਇਸ ਪਾਰਟੀ  ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਰੂਪਨਗਰ ਦੇ ਲੋਕਾਂ ਨਾਲ ਜੋ ਧੋਖਾ ਕੀਤਾ ਸੀ ਉਸਨੂੰ ਵੋਟਰ ਭੁਲਾ ਨਹੀਂ ਸਕਦੇ।

ਅੱਜ ਇੱਥੇ ਗੱਲਬਾਤ ਕਰਦਿਆ ਉਨ੍ਹਾਂ ਕਿਹਾ ਕਿ  ਪਿਛਲੀਆਂ ਚੌਣਾ ਵਿੱਚ ਇੱਕ ਜੁੱਟ ਹੋ ਕੇ ਵੋਟਾਂ ਪਾਈਆਂ ਸਨ ਪਰ ਉਸ ਨੇ ਹਲਕੇ ਦੇ ਲੋਕਾਂ ਦੀ ਪਿੱਠ ਵਿੱਚ ਛੁਰਾ ਮਾਰਕੇ ਆਪਣੇ ਨਿੱਜੀ ਫਾਇਦੇ ਲਈ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ ਸੀ।

ਰੂਪਨਗਰ  ਦੇ ਲੋਕ ਆਮ ਆਦਮੀ ਪਾਰਟੀ ਨੂੰ ਭੁੱਲ ਕੇ ਵੀ ਮੂੰਹ ਨਹੀਂ ਲਾਉਣਗੇ -ਮੱਕੜ

ਉਨ੍ਹਾਂ  ਕਿਹਾ ਕਿ ਅਮਰਜੀਤ ਸਿੰਘ ਸੰਦੋਆ ਨੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵੇਲੇ ਇਹ ਕਿਹਾ ਸੀ ਕਿ ਉਹ ਰਾਜ ਕਰਨ ਵਾਲੀ ਪਾਰਟੀ ਵਿੱਚ ਜਾ ਕੇ ਹਲਕੇ ਦਾ ਵਿਕਾਸ ਕਰਵਾਉਣਗ ਪਰ ਹੁਣ ਰੂਪਨਗਰ  ਦੇ ਲੋਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਿਨੇਸ਼ ਚੱਢਾ ਤੋਂ ਹਿਸਾਬ ਮੰਗ ਰਹੇ ਹਨ ਕਿ ਉਨ੍ਹਾਂ ਦੀ ਪਾਰਟੀ ਦੇ ਵਿਧਾਇਕ ਨੇ ਪਿਛਲੇ 5 ਸਾਲ ਵਿੱਚ ਕੀ ਕੀਤਾ।

ਉਨ੍ਹਾਂ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਅੱਜ ਦਿਨੇਸ਼ ਚੱਢਾ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਮਾੜੀ ਕਾਰਗੁਜਾਰੀ ਲਈ ਮੁਆਫੀ ਮੰਗ ਰਹੇ ਹਨ ਅਤੇ ਕਹਿ ਰਹੇ ਹਨ ਕਿ ਉਨ੍ਹਾਂ ਦੀ ਪਾਰਟੀ ਗਲਤ ਉਮੀਦਵਾਰ ਨੂੰ ਟਿਕਟ ਦੇ ਬੈਂਠੀ ਸੀ ਪਰ ਰੂਪਨਗਰ ਦੇ ਲੋਕ ਪੁੱਛਦੇ ਹਨ ਕਿ ਦਿਨੇਸ਼ ਚੱਢਾ ਅਤੇ ਆਮ ਆਦਮੀ ਪਾਰਟੀ ਰੂਪਨਗਰ ਨਿਵਾਸੀਆਂ ਦੇ ਪਿਛਲੇ 5 ਸਾਲ ਵਾਪਿਸ ਕਰ ਸਕਣਗੇ ?
ਉਨ੍ਹਾਂ ਕਿਹਾ ਕਿ ਲੋਕ ਹੁਣ ਆਮ ਆਦਮੀ ਪਾਰਟੀ  ਅਤੇ ਕਾਂਗਰਸ ਪਾਰਟੀ ਨੂੰ ਸਬਕ ਸਿਖਾਉਣਗੇ ਅਤੇ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਗਠਜੋੜ ਦੀ ਸਰਕਾਰ ਬਣਨੀ ਤੈਅ ਹੈ ਅਤੇ ਰੂਪਨਗਰ ਪਹਿਲਾਂ ਵਾਂਗ ਹੀ ਫਿਰ ਦੁਬਾਰਾ ਤਰੱਕੀ ਦੀ ਰਾਹ ਤੇ ਤੁਰ ਸਕੇਗਾ।

ਇਸ ਮੌਕੇ  ਮੱਕੜ ਦੇ ਨਾਲ ਸਾਬਕਾ ਕੌਂਸਲਰ ਚੌਧਰੀ ਵੇਦ ਪ੍ਰਕਾਸ਼, ਐਡਵੋਕੇਟ ਰਾਜੀਵ ਸ਼ਰਮਾ ਅਤੇ ਸੇਵਾ ਸਿੰਘ ਪ੍ਰਧਾਨ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

 

LATEST ARTICLES

Most Popular

Google Play Store