![ਰੂਪਨਗਰ ਪੁਲੀਸ ਨੇ ਮੋਰਿੰਡਾ ਵਿਖੇ ਮਾਤਾ ਕਾਲੀ ਦੇਵੀ ਮੰਦਿਰ ਵਿੱਚ ਹੋਏ ਬੇਅਦਬੀ ਮਾਮਲੇ ਨੂੰ ਸੁਲਝਾਇਆ,ਦੋ ਮੁਲਜ਼ਮ ਕਾਬੂ ਰੂਪਨਗਰ ਪੁਲੀਸ ਨੇ ਮੋਰਿੰਡਾ ਵਿਖੇ ਮਾਤਾ ਕਾਲੀ ਦੇਵੀ ਮੰਦਿਰ ਵਿੱਚ ਹੋਏ ਬੇਅਦਬੀ ਮਾਮਲੇ ਨੂੰ ਸੁਲਝਾਇਆ,ਦੋ ਮੁਲਜ਼ਮ ਕਾਬੂ](https://i0.wp.com/royalpatiala.in/wp-content/uploads/2022/02/Accused-arrested-Rupnagar.jpg?fit=768%2C432&ssl=1)
ਰੂਪਨਗਰ ਪੁਲੀਸ ਨੇ ਮੋਰਿੰਡਾ ਵਿਖੇ ਮਾਤਾ ਕਾਲੀ ਦੇਵੀ ਮੰਦਿਰ ਵਿੱਚ ਹੋਏ ਬੇਅਦਬੀ ਮਾਮਲੇ ਨੂੰ ਸੁਲਝਾਇਆ,ਦੋ ਮੁਲਜ਼ਮ ਕਾਬੂ
ਬਹਾਦਰਜੀਤ ਸਿੰਘ /ਰੂਪਨਗਰ 3 ਫਰਵਰੀ,2022
ਰੂਪਨਗਰ ਪੁਲੀਸ ਨੇ ਬੀਤੇ ਦਿਨੀਂ ਮੋਰਿੰਡਾ ਵਿਖੇ ਮਾਤਾ ਕਾਲੀ ਦੇਵੀ ਮੰਦਿਰ ਵਿੱਚ ਹੋਏ ਬੇਅਦਬੀ ਮਾਮਲੇ ਨੂੰ ਸੁਲਝਾ ਕੇ ਦੋ ਮੁਲਜ਼ਮਾਂ ਨੂੰ Ç੍ਰਗ੍ਰਫਤਾਰ ਕੀਤਾ ਹੈ।
ਰੂੂਪਨਗਰ ਦੇ ਐੱਸ.ਐੱਸ.ਪੀ. ਵਿਵੇਕ ਸ਼ੀਲ ਸੋਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 30,31 ਜਨਵਰੀ 2022 ਦੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਰੈਸਟ ਹਾਊਸ, ਮੋਰਿੰਡਾ ਦੇ ਪਿਛਲੇ ਪਾਸੋਂ ਤੋਂ ਇੱਕ ਪਲਾਟ ਵਿੱਚ ਚਾਰ-ਦਵਾਰੀ ਦੇ ਅੰਦਰੋਂ ਇੱਕ ਟੋਕਾ ਮਸ਼ੀਨ ਸਮੇਤ ਮੋਟਰ, ਚਾਰ-ਦੀਵਾਰੀ ਨੂੰ ਲੱਗਿਆ ਲੋਹੇ ਦਾ ਗੇਟ, ਪਲਾਸਟਿਕ ਦੀ ਟੈਂਕੀ ਚੋਰੀ ਕੀਤੀ ਗਈ ਸੀ ਅਤੇ ਉੱਥੇ ਨਜ਼ਦੀਕ ਹੀ ਬਣੇ ਮਾਤਾ ਕਾਲੀ ਦੇਵੀ ਮੰਦਿਰ ਦੇ ਮੇਨ ਗੇਟ ਦੇ ਬਾਹਰੋਂ ਭੈਰੋਂ ਬਾਬਾ ਜੀ ਦੀ ਮੂਰਤੀ ਦੀ ਭੰਨਤੋੜ ਕਰਕੇ, ਮੂਰਤੀ ਦੇ ਵਸਤਰ ਪਾੜ ਕੇ ਬੇਅਦਬੀ ਨੂੰ ਕੀਤੀ ਗਈ ਸੀ ਜਿਸ ਭਾਰਤੀ ਦੰਡਾਵਲੀ ਦੀ ਧਾਰਾ 380, 457, 295-ਏ ਤਹਿਤ ਥਾਣਾ ਸਿਟੀ ਮੋਰਿੰਡਾ ਵਿਖੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।
ਸੋਨੀ ਨੇ ਦੱਸਿਆ ਕਿ ਇਸ ਮੁਕੱਦਮੇ ਨੂੰ ਹੱਲ ਕਰਨ ਲਈ ਹਰਬੀਰ ਸਿੰਘ ਅਟਵਾਲ, ਕਪਤਾਨ ਪੁਲੀਸ (ਡਿਟੇਕਟਿਵ), ਜਰਨੈਲ ਸਿੰਘ, ਉੱਪ ਕਪਤਾਨ ਪੁਲਿਸ (ਡਿਟੇਕਟਿਵ) ਅਤੇ ਗੁਰਚਰਨ ਸਿੰਘ, ਉਪ ਕਪਤਾਨ ਪੁਲੀਸ (ਸਬ ਡਵੀਜਨ ਮੋਰਿੰਡਾ) ਰੂਪਨਗਰ ਦੀ ਅਗਵਾਈ ਹੇਠ ਇੰਸਪੈਕਟਰ ਸਤਨਾਮ ਸਿੰਘ ਇੰਚਾਰਜ ਸੀ.ਆਈ.ਏ. ਰੂਪਨਗਰ ਅਤੇ ਮੁੱਖ ਅਫਸਰ ਥਾਣਾ ਸਿਟੀ ਮੋਰਿੰਡਾ ਦੀਆ ਟੀਮਾਂ ਗਠਿਤ ਕੀਤੀਆਂ ਗਈਆਂ ਸਨ ਜਿਨ੍ਹਾਂ ਵੱਲੋਂ ਤਕਨੀਕੀ ਨਿਗਰਾਨੀ ਦੇ ਆਧਾਰ ਉੱਤੇ ਮੁਕੱਦਮੇ ਨੂੰ ਹੱਲ ਕਰਦੇ ਹੋਏ ਮੁਲਜ਼ਮ ਬਹਾਦਰ ਸਿੰਘ ਵਾਸੀ ਨੇੜੇ ਮਾਤਾ ਗੁਜਰੀ ਸਕੂਲ ਅਤੇ ਸੁਰਮੁੱਖ ਸਿੰਘ ਵਾਸੀ ਵਾਰਡ ਨੰਬਰ 7 ਸੰਤ ਨਗਰ ਚੁੰਨੀ ਰੋਡ ਮੋਰਿੰਡਾ ਨੂੰ ਗ੍ਰਿਫਤਾਰ ਕੀਤਾ।
ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮ ਬਹਾਦਰ ਸਿੰਘ ਨੇ ਪੁਛਗਿੱਛ ਦੌਰਾਨ ਮੰਨਿਆ ਕਿ ਉਸ ਦਾ ਕਰੀਬ 6 ਮਹੀਨੇ ਪਹਿਲਾਂ ਕਾਲੀ ਮਾਤਾ ਮੰਦਰ ਦੇ ਪੁਜਾਰੀ ਸੋਹਣ ਸਿੰਘ ਨਾਲ ਗਾਲੀ ਗਲੋਚ ਹੋਇਆ ਸੀ ਅਤੇ ਗੁਆਂਢ ਵਿੱਚ ਰਹਿੰਦੇ ਐੱਮ.ਸੀ. ਗੁਰਮੀਤ ਸਿੰਘ ਨਾਲ ਵੀ ਉਸ ਦੀ ਰੰਜਿਸ਼ਬਾਜੀ ਸੀ ਜਿਸ ਕਰਕੇ ਉਸ ਨੇ ਇੱਕ ਚੋਰੀ ਕਰਨ ਉਪਰੰਤ ਕਾਲੀ ਮਾਤਾ ਦੇਵੀ ਮੰਦਰ ਦੇ ਗੇਟ ਉੱਤੇ ਬਣੀ ਭੈਰੋਂ ਬਾਬਾ ਦੀ ਮੂਰਤੀ ਨਾਲ ਭੰਨ ਤੋੜ ਕਰਕੇ ਅਤੇ ਮੂਰਤੀ ਦੇ ਪਹਿਨਾਏ ਹੋਏ ਵਸਤਰਾਂ ਨੂੰ ਪਾੜ ਕੇ ਐਮ.ਸੀ ਦੇ ਦੋ ਵੱਖ-ਵੱਖ ਮਕਾਨਾਂ ਦੇ ਗੇਟਾਂ ਨਾਲ ਬੰਨ੍ਹ ਦਿੱਤਾ ਸੀ ਤਾਂ ਜੋ ਇਸ ਮਸਲੇ ਬਾਰੇ ਐਮ.ਸੀ ਅਤੇ ਮੰਦਰ ਦਾ ਪੁਜਾਰੀ ਆਪਸ ਵਿੱਚ ਲੜਾਈ ਝਗੜਾ ਕਰਦੇ ਰਹਿਣ।
ਰੂਪਨਗਰ ਪੁਲੀਸ ਨੇ ਮੋਰਿੰਡਾ ਵਿਖੇ ਮਾਤਾ ਕਾਲੀ ਦੇਵੀ ਮੰਦਿਰ ਵਿੱਚ ਹੋਏ ਬੇਅਦਬੀ ਮਾਮਲੇ ਨੂੰ ਸੁਲਝਾਇਆ,ਦੋ ਮੁਲਜ਼ਮ ਕਾਬੂ I ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ।