ਰੂਪਨਗਰ ਪ੍ਰੈਸ ਕਲੱਬ ਦੇ ਸਰਪ੍ਰਸਤ ਗੁਰਚਰਨ ਸਿੰਘ ਬਿੰਦਰਾ ਦੀ ਧਰਮਪਤਨੀ ਬੀਬੀ ਅੰਮਿ੍ਤ ਕੌਰ ਦਾ ਦੇਹਾਂਤ, ਅੰਤਿਮ ਸਸਕਾਰ ਕੱਲ੍ਹ
ਬਹਾਦਰਜੀਤ ਸਿੰਘ / ਰੂਪਨਗਰ, 18 ਜੁਲਾਈ ,2023
ਰੂਪਨਗਰ ਪ੍ਰੈਸ ਕਲੱਬ ਦੇ ਸਰਪ੍ਰਸਤ ਅਤੇ ਸੀਨੀਅਰ ਪੱਤਰਕਾਰ ਗੁਰਚਰਨ ਸਿੰਘ ਬਿੰਦਰਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੀ ਧਰਮਪਤਨੀ ਬੀਬੀ ਅੰਮਿ੍ਤ ਕੌਰ ਸਾਬਕਾ ਕੌਂਸ਼ਲਰ ਦਾ ਦੇਹਾਂਤ ਹੋ ਗਿਆ। ਬੀਬੀ ਅੰਮਿ੍ਤ ਕੌਰ ਦਾ ਅੰਤਿਮ ਸਸਕਾਰ ਬੁੱਧਵਾਰ ਸ਼ਾਮ 5 ਵਜੇ ਗਊਸ਼ਾਲਾ ਰੋਡ ਤੇ ਸਥਿਤ ਸ਼ਮਸ਼ਾਨਘਾਟ ਵਿਚ ਕੀਤਾ ਜਾਵੇਗਾ।
ਬੀਬੀ ਅੰਮਿ੍ਤ ਕੌਰ ਨਿਮਿਤ ਅੰਤਿਮ ਅਰਦਾਸ ਦਿਨ ਸ਼ਨੀਵਾਰ 22 ਜੁਲਾਈ ਨੂੰ ਦੁਪਿਹਰ 12 ਵਜੇ ਤੋਂ 1.30 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਰੂਪਨਗਰ ਵਿਖੇ ਹੋਵੇਗੀ।
ਬੀਬੀ ਅੰਮਿ੍ਤ ਕੌਰ ਦੇ ਦੇਹਾਂਤ ਉਤੇ ਸਾਬਕਾ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ,ਸਾਬਕਾ ਮੰਤਰੀ ਮਦਨ ਮੋਹਨ ਮਿੱਤਲ, ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ, ਵਿਧਾਇਕ ਐਡਵੋਕੇਟ ਦਿਨੇਸ਼ ਚੱਡਾ, ਐਸਡੀਐਮ ਹਰਬੰਸ ਸਿੰਘ, ਡੀਪੀਆਰਓ ਕਰਨ ਮੇਹਤਾ, ਨਗਰ ਕੌਂਸਲ ਦੇ ਸਾਬਕਾ ਪ੍ਧਾਨ ਪਰਮਜੀਤ ਸਿੰਘ ਮੱਕਡ਼, ਰੂਪਨਗਰ ਪ੍ਰੈਸ ਕਲੱਬ ਦੇ ਪ੍ਧਾਨ ਬਹਾਦਰਜੀਤ ਸਿੰਘ, ਜਨਰਲ ਸਕੱਤਰ ਸਤਨਾਮ ਸਿੰਘ ਸੱਤੀ, ਸੀਨੀਅਰ ਮੀਤ ਪ੍ਰਧਾਨ ਸੰਦੀਪ ਵਸ਼ਿਸ਼ਟ,ਉਪ ਪ੍ਧਾਨ ਕਮਲ ਭਾਰਜ, ਕੈਸ਼ੀਅਰ ਸੁਰਜੀਤ ਗਾਂਧੀ, ਸਤੀਸ਼ ਜਗੋਤਾ, ਵਿਜੇ ਸ਼ਰਮਾ, ਰਜਿੰਦਰ ਸੈਣੀ, ਅਜੇ ਅਗਨੀਹੋਤਰੀ, ਜਗਜੀਤ ਜੱਗੀ ਤੇ ਸਮੂਹ ਮੈਂਬਰਾਂ ਨੇ ਦੁੱਖ ਪ੍ਰਗਟ ਕੀਤਾ ਹੈ।
