ਰੂਪਨਗਰ ਵਿੱਚ 3.5 ਲੱਖ ਰੁਪਏ ਦੇ ਕਰੀਬ ਜੁਰਮਾਨੇ ਨਾਲ 15 ਓਵਰਲੋਡ ਵਾਹਨਾਂ ਜਬਤ ਕੀਤੇ ਗਏ:- ਆਰ ਟੀ ਏ ਸੁਖਵਿੰਦਰ ਸਿੰਘ
ਬਹਾਦਰਜੀਤ ਸਿੰਘ/ ਰੂਪਨਗਰ, 23 ਅਪ੍ਰੈਲ,2022
ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੀਆਂ ਹਦਾਇਤਾਂ ਉੱਤੇ ਭਾਰੇ ਵਾਹਨਾਂ ਵਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਰੂਪਨਗਰ ਵਿਖੇ 15 ਓਵਰਲੋਡ ਵਾਹਨਾਂ ਬੰਦ ਕੀਤੇ ਗਏ।
ਇਸ ਬਾਰੇ ਜਾਣਕਾਰੀ ਦਿੰਦਿਆਂ ਆਰ.ਟੀ.ਏ. ਸੁਖਵਿੰਦਰ ਕੁਮਾਰ ਨੇ ਦੱਸਿਆ ਕਿ ਰੂਪਨਗਰ, ਕੀਰਤਪੁਰ ਸਾਹਿਬ ਅਤੇ ਭਰਤਗੜ੍ਹ ਵਿਖੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਜਿਸ ਦੌਰਾਨ 15 ਓਵਰਲੋਡ ਵਾਹਨਾਂ ਨੂੰ ਬੰਦ ਕੀਤਾ ਗਿਆ ਜਿਨ੍ਹਾਂ ਤੋਂ 3.5 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ।
ਰੂਪਨਗਰ ਵਿੱਚ 3.5 ਲੱਖ ਰੁਪਏ ਦੇ ਕਰੀਬ ਜੁਰਮਾਨੇ ਨਾਲ 15 ਓਵਰਲੋਡ ਵਾਹਨਾਂ ਜਬਤ ਕੀਤੇ ਗਏ:- ਆਰ ਟੀ ਏ ਸੁਖਵਿੰਦਰ ਸਿੰਘI ਆਰ.ਟੀ.ਏ. ਨੇ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਵਲੋਂ ਟ੍ਰੈਫਿਕ ਨਿਯਮਾਂ ਨੂੰ ਯਕੀਨੀ ਬਣਾਉਣ ਲਈ ਇਹ ਲਾਜ਼ਮੀ ਹੈ ਕਿ ਸਾਡੇ ਵਲੋਂ ਕਿਸੀ ਵੀ ਤਰ੍ਹਾਂ ਨਿਯਮ ਭੰਗ ਨਾ ਕੀਤੇ ਜਾਣ ਤਾਂ ਜੋ ਦੁਰਘਟਨਾਵਾਂ ਨਾਲ ਹੋਣ ਵਾਲੇ ਜਾਨੀ ਅਤੇ ਮਾਲੀ ਨੁਕਸਾਨ ਨੂੰ ਰੋਕਿਆ ਜਾ ਸਕੇ।
ਸੇਫ ਸਕੂਲ ਵਾਹਨ ਸਕੀਮ ਤਹਿਤ ਸਕੂਲਾਂ ਬੱਸਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਅਧੀਨ ਮੋਰਿੰਡਾ ਵਿਖੇ ਸਬ ਡਵੀਜ਼ਨਲ ਮੈਜਿਸਟ੍ਰੇਟ ਰਵਿੰਦਰਪਾਲ ਸਿੰਘ ਨੇ 21 ਸਕੂਲਾਂ ਦੀ ਚੈਕਿੰਗ ਕੀਤੀ ਜਿਸ ਦੌਰਾਨ 1 ਸਕੂਲ ਬੱਸ ਬੰਦ ਕੀਤੀ ਗਈ ਜਦਕਿ 1 ਓਵਰਲੋਡ ਵਾਹਨ ਬੰਦ ਕੀਤਾ ਗਿਆ।
ਇਸੇ ਤਰ੍ਹਾਂ ਸ਼੍ਰੀ ਚਮਕੌਰ ਸਾਹਿਬ ਵਿਖੇ ਸਬ ਡਿਵੀਜ਼ਨਲ ਮੈਜਿਸਟ੍ਰੇਟ ਪਰਮਜੀਤ ਸਿੰਘ ਨੇ 16 ਸਕੂਲ ਬੱਸਾਂ ਦੀ ਚੈਕਿੰਗ ਕੀਤੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ 4 ਸਕੂਲ ਬੱਸਾਂ ਦੇ ਚਲਾਨ ਕੱਟੇ ਗਏ ਜਦਕਿ 1 ਬੱਸ ਬੰਦ ਕੀਤੀ ਗਈ। 3 ਓਵਰਲੋਡ ਵਾਹਨ ਬੰਦ ਵੀ ਕੀਤੇ ਗਏ ਜਿਨ੍ਹਾਂ ਨੂੰ 76,000 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ।
ਆਰ.ਟੀ.ਏ. ਸੁਖਵਿੰਦਰ ਕੁਮਾਰ ਟਰਾਂਸਪੋਟਰਾਂ ਅਤੇ ਭਾਰੀ ਵਾਹਨ ਚਾਲਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਤੈਅ ਕੀਤੇ ਗਏ ਭਾਰ ਤੋਂ ਵੱਧ ਮਾਲ ਨੂੰ ਨਾ ਢੋਣ ਅਤੇ ਨਾ ਹੀ ਵਾਧੂ ਬਾਡੀ ਲਗਾ ਕੇ ਵਾਹਨਾਂ ਨੂੰ ਮੋਡੀਫਾਈ ਕਰਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਅੱਗੇ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ।