ਰੋਟਰੀ ਕਲੱਬ ਪਟਿਆਲਾ ਅਤੇ ਪਟਿਆਲਾ ਹੈਲਥ ਫਾਊਂਡੇਸ਼ਨ ਨੇ ਸਾਂਝੇ ਤੌਰ ਪਿੰਡ ਧਬਲਾਨ ਵਿਖੇ ਮੁਫਤ ਮੈਡੀਕਲ ਚੈੱਕਅਪ ਕੈਂਪ ਲਾਇਆ

175

ਰੋਟਰੀ ਕਲੱਬ ਪਟਿਆਲਾ ਅਤੇ ਪਟਿਆਲਾ ਹੈਲਥ ਫਾਊਂਡੇਸ਼ਨ ਨੇ ਸਾਂਝੇ ਤੌਰ ਪਿੰਡ ਧਬਲਾਨ ਵਿਖੇ ਮੁਫਤ ਮੈਡੀਕਲ ਚੈੱਕਅਪ ਕੈਂਪ ਲਾਇਆ

ਪਟਿਆਲਾ /ਸਤੰਬਰ 3,2022

ਰੋਟਰੀ ਕਲੱਬ ਪਟਿਆਲਾ ਅਤੇ ਪਟਿਆਲਾ ਹੈਲਥ ਫਾਊਂਡੇਸ਼ਨ ਨੇ ਸਾਂਝੇ ਤੌਰ ‘ਤੇ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ 47ਵੀਂ ਸਲਾਨਾ ਬਰਸੀ ਮੌਕੇ ਬਾਬਾ ਬਲਜਿੰਦਰ ਸਿੰਘ ਜੀ ਅਤੇ ਸੰਤ ਬਾਬਾ ਰੋਸ਼ਨ ਸਿੰਘ ਜੀ ਦੀ ਰਹਿਨੁਮਾਈ ਹੇਠ ਪਿੰਡ ਧਬਲਾਨ ਵਿਖੇ ਇੱਕ ਮੁਫਤ ਮੈਡੀਕਲ ਚੈੱਕਅਪ ਕੈਂਪ ਲਾਇਆ।

ਡਾ ਬਰਜਿੰਦਰ ਸਿੰਘ ਸੋਹਲ ਪ੍ਰਧਾਨ ਰੋਟਰੀ ਕਲੱਬ ਅਤੇ ਪਟਿਆਲਾ ਹੈਲਥ ਫਾਊਂਡੇਸ਼ਨ ਨੇ ਦੱਸਿਆ ਕਿ ਕੈਂਪ ਅੰਦਰ ਵੱਖ ਵੱਖ ਬਿਮਾਰੀਆਂ ਦੇ ਤਕਰੀਬਨ  500 ਮਰੀਜ਼ ਦੇਖੇ ਗਏ ਅਤੇ ਮੁਫਤ ਦਵਾਈਆਂ ਸਮੇਤ ਲੋੜੀਂਦਾ ਸਲਾਹ ਮਸ਼ਵਰਾ ਦਿੱਤਾ ਗਿਆ।

ਬਰਸੀ ਸਮਾਗਮ ਵਿੱਚ ਪਹੁੰਚੇ ਸਿਹਤ ਮੰਤਰੀ ਚੇਤੰਨ ਸਿੰਘ ਜੌੜੇਮਾਜਰਾ ਨੇ ਕੈਂਪ ਅੰਦਰ ਸ਼ਿਰਕਤ ਕੀਤੀ ਅਤੇ ਡਾਕਟਰਾਂ ਤੇ ਬਾਕੀ ਸਟਾਫ ਮੈਂਬਰਾਂ ਦੀ ਹੌਂਸਲਾ ਅਫਜਾਈ ਕੀਤੀ।  ਰੋਟਰੀ ਕਲੱਬ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ।

ਰੋਟਰੀ ਕਲੱਬ ਪਟਿਆਲਾ ਅਤੇ ਪਟਿਆਲਾ ਹੈਲਥ ਫਾਊਂਡੇਸ਼ਨ ਨੇ ਸਾਂਝੇ ਤੌਰ ਪਿੰਡ ਧਬਲਾਨ ਵਿਖੇ ਮੁਫਤ ਮੈਡੀਕਲ ਚੈੱਕਅਪ ਕੈਂਪ ਲਾਇਆ

ਕੈਂਪ ਅੰਦਰ ਸਰਜਰੀ ਦੇ ਡਾ ਅਮਰਜੀਤ ਸਿੰਘ ਗਰੋਵਰ, ਛਾਤੀ ਰੋਗਾਂ ਦੇ ਮਾਹਿਰ ਡਾ ਵਿਸ਼ਾਲ ਚੋਪੜਾ, ਮੈਡੀਸਨ ਦੀ ਡਾ ਭਾਰਦਵਾਜ ਦੀ ਟੀਮ, ਕੰਨ, ਨੱਕ, ਗਲਾ ਮਾਹਿਰ ਡਾ ਜਸਮੀਤ ਕੌਰ, ਔਰਤਾਂ ਦੇ ਮਾਹਿਰ ਡਾ ਅਨੂਪ੍ਰਭਾ, ਅੱਖਾਂ ਦੇ ਮਾਹਿਰ ਡਾ ਅਭਿਸ਼ੇਕ ਹਾਂਡਾ, ਦੰਦਾਂ ਦੇ ਮਾਹਿਰ ਡਾ ਸੋਨੀਆ ਨਾਰੰਗ, ਬੱਚਿਆਂ ਦੇ ਮਾਹਿਰ ਡਾ ਪੰਕਜ ਗੋਇਲ, ਫਾਰਮਾਸਿਸਟ ਗੁਰਤੇਜ ਚਾਹਲ, ਚਮਨ ਲਾਲ ਸਿੰਗਲਾ, ਮਹੇਸ਼ ਇੰਦਰ ਗੁਪਤਾ, ਰਜਿੰਦਰ ਗਰਗ, ਹਰਮਨ ਸਿੰਘ ਅਤੇ ਆਡੀਓਲੋਜਿਸਟ ਨੀਨਾ ਨੇ ਆਪਣੀਆਂ ਸੇਵਾਵਾਂ ਦਿੱਤੀਆਂ।

ਰੋਟਰੀ ਕਲੱਬ ਵੱਲੋਂ ਪ੍ਰੋਜੈਕਟ ਚੇਅਰਮੈਨ ਹਰਮੀਤ ਸਿੰਘ ਤਲਵਾੜ ਨੇ ਸੰਤ ਬਾਬਾ ਰੋਸ਼ਨ ਸਿੰਘ ਜੀ ਵੱਲੋਂ ਕੈਂਪ ਅੰਦਰ ਹਰ ਪੱਖੋਂ ਦਿੱਤੇ ਯੋਗਦਾਨ ਦਾ ਧੰਨਵਾਦ ਕੀਤਾ।