ਵਿਜੀਲੈਂਸ ਬਿਉਰੋ ਵਲੋਂ ਕਲਰਕ ਦਫਤਰ ਨਗਰ ਨਿਗਮ ਬਠਿੰਡਾ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ- ਬਰਾੜ

173
Social Share

ਵਿਜੀਲੈਂਸ ਬਿਉਰੋ ਵਲੋਂ ਕਲਰਕ ਦਫਤਰ ਨਗਰ ਨਿਗਮ ਬਠਿੰਡਾ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ- ਬਰਾੜ

ਬਠਿੰਡਾ

ਵਰਿੰਦਰ ਸਿੰਘ ਬਰਾੜ ਪੀ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ ਬਠਿੰਡਾ, ਰੇਂਜ ਬਠਿੰਡਾ ਨੇ ਦੱÎਸਿਆ ਕਿ ਡੀ.ਐਸ.ਪੀ ਲਖਵੀਰ ਸਿੰਘ ਵਿਜੀਲੈਂਸ ਬਿਉਰੋ ਰੇਂਜ ਬਠਿੰਡਾ ਦੀ ਟੀਮ ਵਲੋਂ ਟਰੈਪ ਲਗਾ ਕੇ ਅਸ਼ੋਕ ਕੁਮਾਰ ਕਲਰਕ ਦਫਤਰ ਨਗਰ ਨਿਗਮ ਬਠਿੰਡਾ ਨੂੰ 8,000/-ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ। ਵਰਿੰਦਰ ਸਿੰਘ ਬਰਾੜ ਨੇ ਇਹ ਵੀ ਦੱਸਿਆ ਕਿ ਸੁਖਦੇਵ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਮਕਾਨ ਨੰ:6333, ਨੇੜੇ ਥਾਣਾ ਸਦਰ ਬਠਿੰਡਾ ਨੇ ਵਿਜੀਲੈਂਸ ਪਾਸ ਸ਼ਿਕਾਇਤ ਕੀਤੀ ਕਿ ਉਸ ਵੱਲੋ ਆਪਣੀ ਸਾਲੀ ਮਨਮੋਹਨ ਕੌਰ ਪਤਨੀ ਲੇਟ ਰਘਬੀਰ ਸਿੰਘ ਪੁੱਤਰ ਵਾਸੀ ਭਾਈ ਹਿੰਮਤ ਸਿੰਘ ਨਗਰ, ਸਾਲੀਮਾਰ ਪਾਰਕ ਲੁਧਿਆਣਾ ਪਾਸੋਂ ਉਹਨਾਂ ਦਾ ਮਕਾਨ ਨੰਬਰ 6288 (ਨਵਾਂ ਨੰਬਰ Z੧ 05797) ਨੇੜੇ ਥਾਣਾ ਸਦਰ ਬਠਿੰਡਾ ਆਪਣੀ ਪਤਨੀ ਜਸਵੀਰ ਕੌਰ ਦੇ ਨਾਮ ਪਰ ਖਰੀਦ ਕੀਤਾ ਗਿਆ।

ਵਿਜੀਲੈਂਸ ਬਿਉਰੋ ਵਲੋਂ ਕਲਰਕ ਦਫਤਰ ਨਗਰ ਨਿਗਮ ਬਠਿੰਡਾ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ- ਬਰਾੜ-Photo courtesy-Internet

ਹੁਣ ਇਸ ਮਕਾਨ ਦੀ ਰਜਿਸਟਰੀ ਮੁਦੱਈ ਵੱਲੋਂ ਆਪਣੀ ਪਤਨੀ ਦੇ ਨਾਮ ਕਰਵਾਉਣ ਲਈ ਰਜਿਸਟਰੀ ਤੋ ਪਹਿਲਾ ਮਨਮੋਹਨ ਕੌਰ ਦੇ ਨਾਮ ਵਾਲੇ ਉਕਤ ਮਕਾਨ ਦੀ ਨਗਰ ਨਿਗਮ ਬਠਿੰਡਾ ਪਾਸੋਂ ਪਾਣੀ ਕੁਨੈਕਸ਼ਨ, ਸੀਵਰੇਜ ਕੁਨੈਕਸ਼ਨ ਅਤੇ ਪ੍ਰੋਪਰਟੀ ਟੈਕਸ ਦੀ ਐਨ.ਓ.ਸੀ. ਲੈਣੀ ਸੀ। ਇਸ ਸਬੰਧੀ ਉਸਦੀ ਸਾਲੀ ਮਨਮੋਹਨ ਕੌਰ ਦੀ ਦਰਖਾਸਤ ਪਰ ਨਗਰ ਨਿਗਮ ਦਫਤਰ ਬਠਿੰਡਾ ਪਾਸੋਂ ਪਾਣੀ ਕਨੈਕਸ਼ਨ ਅਤੇ ਹਾਊਸ ਟੈਕਸ ਨਾਲ ਸਬੰਧਿਤ ਇੰਚਾਰਜਾਂ ਦੇ ਦਸਤਖਤ ਕਰਵਾ ਲਏ ਸਨ ਪਰ ਸੀਵਰੇਜ ਕੁਨੈਕਸ਼ਨ ਬਾਰੇ ਰਿਪੋਰਟ ਕਰਨ ਲਈ ਅਸੋਕ ਕੁਮਾਰ ਕਲਰਕ ਨੂੰ ਮਿਲਿਆ ਤਾਂ ਉਸਨੇ ਆਪਣੀ ਬਰਾਂਚ ਪਾਸੋਂ ਇਸ ਮਕਾਨ ਦਾ ਸੀਵਰੇਜ ਕੁਨੈਕਸ਼ਨ (ਸਾਲ 2013-14) ਨਾ ਹੋਣ ਸਬੰਧੀ ਰਿਪੋਰਟ ਕਰਵਾਉਣ ਬਦਲੇ 10,000/-ਰੁਪੈ ਰਿਸ਼ਵਤ ਦੀ ਮੰਗ ਕੀਤੀ ਤਾਂ ਉਸ ਵੱਲੋ ਇਹ ਰਕਮ ਘੱਟ ਕਰਨ ਲਈ ਕਹਿਣ ਤੇ ਉਹ 8000/-ਰੁਪੈ ਰਿਸ਼ਵਤ ਲੈਣ ਲਈ ਸਹਿਮਤ ਹੋ ਗਿਆ।

ਸ਼ਿਕਾਇਤਕਰਤਾ ਨੇ ਇਸ ਬਾਰੇ ਡੀ.ਐਸ.ਪੀ ਲਖਵੀਰ ਸਿੰਘ ਵਿਜੀਲੈਂਸ ਬਿਉਰੋ ਰੇਂਜ ਬਠਿੰਡਾ ਪਾਸ ਆਪਣਾ ਬਿਆਨ ਦਰਜ ਕਰਵਾਇਆ ਜਿਸ ਦੇ ਆਧਾਰ ਤੇ ਡੀ.ਐਸ.ਪੀ ਲਖਵੀਰ ਸਿੰਘ ਨੇ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਟਰੈਪ ਲਗਾ ਕੇ ਅਸ਼ੋਕ ਕੁਮਾਰ ਨੂੰ ਸ਼ਿਕਾਇਤਕਰਤਾ ਪਾਸੋਂ 8,000/-ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ। ਇਸ ਸਬੰਧ ਵਿੱਚ ਮੁਕੱਦਮਾ ਨੰ: 03 ਮਿਤੀ 30-01-2020 ਅ/ਧ 7 ਪੀ.ਸੀ.ਐਕਟ 1988 ਐਜ ਅਮੈਂਡਮੈਂਟ ਬਾਏ ਪੀ.ਸੀ. ਐਕਟ 2018  ਥਾਣਾ ਵਿਜੀਲੈਂਸ ਬਿਊਰੋ, ਰੇਂਜ ਬਠਿੰਡਾ ਦਰਜ ਰਜਿਸਟਰਡ ਕੀਤਾ ਗਿਆ।