Homeਪੰਜਾਬੀ ਖਬਰਾਂਸਰਵਪੱਖੀ ਵਿਕਾਸ ਕਰਵਾ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਹਲਕੇ ਦੀ ਤਸਵੀਰ ਬਦਲੀ...

ਸਰਵਪੱਖੀ ਵਿਕਾਸ ਕਰਵਾ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਹਲਕੇ ਦੀ ਤਸਵੀਰ ਬਦਲੀ ਜਾ ਰਹੀ ਹੈ-ਹਰਜੋਤ ਬੈਂਸ

ਸਰਵਪੱਖੀ ਵਿਕਾਸ ਕਰਵਾ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਹਲਕੇ ਦੀ ਤਸਵੀਰ ਬਦਲੀ ਜਾ ਰਹੀ ਹੈ-ਹਰਜੋਤ ਬੈਂਸ

ਬਹਾਦਰਜੀਤ ਸਿੰਘਕੀਰਤਪੁਰ  ਸਾਹਿਬ ,4 ਦਸੰਬਰ,2022 

ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਜਲ ਸਰੋਤ, ਖਾਣਾਂ ਅਤੇ ਭੂ-ਵਿਗਿਆਨ, ਜੇਲਾਂ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਬਚਨਬੱਧ ਹੈ। ਇਸੇ ਕੜ੍ਹੀ ਤਹਿਤ ਸ੍ਰੀ ਅਨੰਦਪੁਰ ਸਾਹਿਬ ਹਲਕੇ ਦਾ ਸਰਵਪੱਖੀ ਵਿਕਾਸ ਕਰਵਾ ਕੇ ਇਲਾਕੇ ਦੀ ਤਸਵੀਰ ਬਦਲੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਇਲਾਕੇ ਦੇ ਵਿਕਾਸ ਲਈ ਉਲੀਕੇ ਪ੍ਰੋਜੈਕਟਾ ਦੇ ਮੁਕੰਮਲ ਹੋਣ ਉਪਰੰਤ ਸਾਰਥਕ ਨਤੀਜੇ ਜਲਦੀ ਸਾਹਮਣੇ ਆਉਣਗੇ।

ਇਸ ਇਲਾਕੇ ਦੇ ਵੱਖ ਵੱਖ ਪਿੰਡਾਂ ਦੇ ਸਮਾਜਿਕ ਸਮਾਗਮਾਂ ਵਿੱਚ ਸ਼ਿਰਕਤ ਕਰਨ ਮੌਕੇ ਵਿਸ਼ੇਸ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਪਿਛਲੇ 70 ਸਾਲਾ ਤੋਂ ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆਂ ਸਰਕਾਰਾ ਦੇ ਮੁਕਾਬਲੇ ਸਾਡਾ 7 ਮਹੀਨੇ ਦਾ ਕਾਰਜਕਾਲ ਲੋਕਹਿੱਤ ਤੇ ਲੋਕਪੱਖੀ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਆਪਣੀਆ ਗ੍ਰੰਟੀਆਂ ਪੂਰੀਆਂ ਕੀਤੀਆ ਜਾ ਰਹੀਆਂ ਹਨ, ਲੱਖਾਂ ਪਰਿਵਾਰਾ ਦੇ ਬਿਜਲੀ ਦੇ ਬਿੱਲ ਜੀਰੋ ਆ ਰਹੇ ਹਨ। ਪਾਰਦਰਸ਼ੀ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਰਾਹੀ ਸੂਬੇ ਦੇ ਖਿਡਾਰੀਆਂ ਨੂੰ ਸੰਸਾਰ ਭਰ ਵਿੱਚ ਆਪਣਾ ਹੁਨਰ ਦਿਖਾਉਣ ਦਾ ਮੌਕਾ ਮਿਲਣ ਦਾ ਰਾਹ ਪੱਧਰਾ ਹੋਇਆ ਹੈ। ਸਿੱਖਿਆ ਸੁਧਾਰਾਂ ਵੱਲ ਅਸੀ ਨਿਰੰਤਰ ਜਿਕਰਯੋਗ ਉਪਰਾਲੇ ਕਰ ਰਹੇ ਹਾਂ, ਸਕੂਲ ਸਿੱਖਿਆਂ ਵਿੱਚ ਸਕੂਲ ਆਫ ਐਮੀਨੈਂਸ ਅਤੇ ਮਿਸ਼ਨ 100% ਗਿਵ ਜੂਅਰ ਵੈਸਟ ਸਾਡੇ ਸੂਬੇ ਦੇ ਵਿਦਿਆਰਥੀਆਂ ਦਾ ਭਵਿੱਖ ਹੋਰ ਸੁਨਹਿਰਾ ਬਣਾਉਣਗੇ। ਉਨ੍ਹਾਂ ਨੇ ਕਿਹਾ ਕਿ ਅਸੀ ਭ੍ਰਿਸਟਾਚਾਰ ਮੁਕਤ ਸਾਫ ਸੁਥਰਾ ਪ੍ਰਸਾਸ਼ਨ ਦੇਣ ਦਾ ਵਾਅਦਾ ਕੀਤਾ ਹੈ, ਜੇਲ੍ਹਾਂ ਵਿਚ ਜਿਕਰਯੋਗ ਸੁਧਾਰ ਹੋ ਰਿਹਾ ਹੈ, ਗੈਰ ਕਾਨੂੰਨੀ ਮਾਈਨਿੰਗ ਨਾਲ ਜੁੜੇ ਮਾਫੀਆਂ ਨੂੰ ਨੱਥ ਪਾਈ ਹੈ, ਭ੍ਰਿਸਟਾਚਾਰੀਆ ਵਿਰੁੱਧ ਕਾਰਵਾਈ ਕੀਤੀ ਹੈ। ਅੱਜ ਸਮੁੱਚਾ ਪੰਜਾਬ, ਇਮਾਨਦਾਰ ਸਰਕਾਰ ਵੱਲੋ ਲਿਆਦੇ ਬਦਲਾਓ ਨੂੰ ਮਹਿਸੂਸ ਕਰ ਰਿਹਾ ਹੈ।

ਸਰਵਪੱਖੀ ਵਿਕਾਸ ਕਰਵਾ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਹਲਕੇ ਦੀ ਤਸਵੀਰ ਬਦਲੀ ਜਾ ਰਹੀ ਹੈ-ਹਰਜੋਤ ਬੈਂਸ

ਕੈਬਨਿਟ ਮੰਤਰੀ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਪਿੰਡਾਂ ਤੇ ਸ਼ਹਿਰਾ ਦੇ ਸਰਵਪੱਖੀ ਵਿਕਾਸ ਦੇ ਜਿਸ ਵਾਅਦੇ ਨਾਲ ਅਸੀ ਲੋਕਾਂ ਦਾ ਫਤਵਾ ਲਿਆ ਹੈ, ਉਸ ਉਪਰੰਤ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਵਜੋਂ ਅਹੁਦਾ ਸੰਭਾਲਣ ਉਪਰੰਤ ਮਹੱਤਵਪੂਰਨ ਵਿਭਾਗਾ ਦੀ ਜਿੰਮੇਵਾਰੀ ਨਿਭਾਉਦੇ ਹੌਏ, ਪੂਰੀ ਇਮਾਨਦਾਰੀ ਨਾਲ ਦਿਨ ਰਾਤ ਮਿਹਨਤ ਕੀਤੀ ਹੈ, ਹਲਕੇ ਦੇ ਵਿਕਾਸ ਲਈ ਕਈ ਪ੍ਰੋਗਰਾਮ ਉਲੀਕੇ ਹਨ, ਜਿਨ੍ਹਾਂ ਤੇ ਕੰਮ ਸੁਰੂ ਹੋ ਗਏ ਹਨ, ਜਲਦੀ ਹੀ ਇਹ ਵਿਕਾਸ ਦੇ ਕੰਮ ਮੁਕੰਮਲ ਕਰਕੇ ਲੋਕਾਂ ਨੂੰ ਹਲਕੇ ਦੀ ਬਦਲੀ ਹੋਈ ਤਸਵੀਰ ਪੇਸ਼ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਭਰੋਸਾ ਪ੍ਰਗਟ ਕੀਤਾ ਹੈ ਅਤੇ ਸਾਡੀ ਸਰਕਾਰ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨ ਲਈ ਬਚਨਬੱਧ ਹੈ।

ਸਰਵਪੱਖੀ ਵਿਕਾਸ ਕਰਵਾ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਹਲਕੇ ਦੀ ਤਸਵੀਰ ਬਦਲੀ ਜਾ ਰਹੀ ਹੈ-ਹਰਜੋਤ ਬੈਂਸI ਕੈਬਨਿਟ ਮੰਤਰੀ ਨੇ ਅੱਜ ਗਾਜੀਪੁਰ ਤੇ ਭਾਓਵਾਲ ਵਿੱਚ ਜਾ ਕੇ ਸਮਾਜਿਕ ਸਮਾਗਮਾਂ ਵਿਚ ਸ਼ਿਰਕਤ ਕੀਤੀ ਅਤੇ ਉਨ੍ਹਾਂ ਦੇ ਨਾਲ ਯੂਥ ਆਗੂ ਕਮਿੱਕਰ ਸਿੰਘ ਡਾਢੀ, ਜਸਵੀਰ ਸਿੰਘ, ਜਗੀਰ ਸਿੰਘ ਭਾਓਵਾਲ,ਜੁਗਿੰਦਰ ਸਿੰਘ,ਪਰਮਿੰਦਰ ਸਿੰਘ ਜਿੰਮੀ, ਜੁਝਾਰ ਸਿੰਘ ਆਸਪੁਰ, ਗੁਰਪ੍ਰੀਤ ਸਿੰਘ,ਸਰਬਜੀਤ ਸਿੰਘ ਭਟੋਲੀ, ਡਾ.ਜਰਨੈਲ ਸਿੰਘ ਦਬੂੜ, ਗੁਰਪ੍ਰੀਤ ਸਿੰਘ ਅਰੋੜਾ, ਵੀਰ ਚੰਦ, ਰਣਜੀਤ ਸਿੰਘ ਹਾਜ਼ਰ ਸਨ।

 

LATEST ARTICLES

Most Popular

Google Play Store