ਸਿੱਖਿਆ ਤੇ ਸਿਹਤ ਵਿਚ ਸੁਧਾਰ ਲਈ ਜੀ.ਓ.ਜੀ ਅੱਗੇ ਹੋਕੇ ਕੰਮ ਕਰਨ : ਬ੍ਰਿਗੇਡੀਅਰ ਡੀ.ਐਸ. ਗਰੇਵਾਲ

233

ਸਿੱਖਿਆ ਤੇ ਸਿਹਤ ਵਿਚ ਸੁਧਾਰ ਲਈ ਜੀ.ਓ.ਜੀ ਅੱਗੇ ਹੋਕੇ ਕੰਮ ਕਰਨ : ਬ੍ਰਿਗੇਡੀਅਰ ਡੀ.ਐਸ. ਗਰੇਵਾਲ

ਪਟਿਆਲਾ, 1 ਫਰਵਰੀ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਮ ਲੋਕਾਂ ਤੱਕ ਸਰਕਾਰੀ ਸਕੀਮਾਂ ਦਾ ਲਾਭ ਪਹੁੰਚਾਉਣ ਦੇ ਮਕਸਦ ਨਾਲ ਦੋ ਸਾਲ ਪਹਿਲਾ ਗਾਰਡੀਅਨ ਆਫ਼ ਗਵਰਨੈਂਸ ਸਕੀਮ ਸ਼ੁਰੂ ਕੀਤੀ ਗਈ ਸੀ ਜਿਸ ਤਹਿਤ ਖੁਸ਼ਹਾਲੀ ਦੇ ਰਾਖਿਆਂ ਵੱਲੋਂ ਪਿੰਡ ਪੱਧਰ ‘ਤੇ ਕੰਮ ਕਰਕੇ ਲਾਭਪਾਤਰੀਆਂ ਤੱਕ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਪਹੁੰਚਾਈਆਂ ਗਈਆਂ। ਅੱਜ ਗਾਰਡੀਅਨ ਆਫ਼ ਗਵਰਨੈਂਸ ਦੇ ਦੋ ਸਾਲ ਪੂਰੇ ਹੋਣ ‘ਤੇ ਗੁਰਬਖ਼ਸ ਸਿੰਘ ਟਰਸਟ ਪਟਿਆਲਾ ਵਿਖੇ ਸਮਾਗਮ ਕਰਕੇ ਖੁਸ਼ਹਾਲੀ ਦੇ ਰਾਖਿਆਂ ਵੱਲੋਂ ਦੂਜਾ ਰੈਜਿੰਗ ਡੇਅ ਮਨਾਇਆ ਗਿਆ। ਇਸ ਮੌਕੇ ਜੀ.ਓ.ਜੀ. ਦੇ ਜ਼ਿਲ੍ਹਾ ਮੁਖੀ ਬ੍ਰਿਗੇਡੀਅਰ (ਸੇਵਾਮੁਕਤ) ਡੀ.ਐਸ. ਗਰੇਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਮੌਕੇ ਬ੍ਰਿਗੇਡੀਅਰ (ਸੇਵਾਮੁਕਤ) ਡੀ.ਐਸ. ਗਰੇਵਾਲ ਨੇ ਕਿਹਾ ਕਿ ਖੁਸ਼ਹਾਲੀ ਦੇ ਰਾਖਿਆਂ ਵੱਲੋਂ ਪਿਛਲੇ ਸਮੇਂ ਦੌਰਾਨ ਸਰਕਾਰੀ ਸਕੀਮਾਂ ਦਾ ਲਾਭ ਲਾਭਪਾਤਰੀਆਂ ਤੱਕ ਪਹੁੰਚਾਉਣ ‘ਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਉਨ੍ਹਾਂ ਚੰਗਾ ਕੰਮ ਕਰਨ ਵਾਲੇ ਜੀ.ਓ.ਜੀ. ਨੂੰ ਵਧਾਈ ਦਿੰਦਿਆ ਹੋਰ ਤਨਦੇਹੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਵਿਕਾਸ ਵਿੱਚ ਸਿੱਖਿਆ ਅਤੇ ਸਿਹਤ ਦਾ ਵੱਡਾ ਯੋਗਦਾਨ ਹੁੰਦਾ ਹੈ ਜੇਕਰ ਸਾਡਾ ਸਮਾਜ ਸਿੱਖਿਅਤ ਅਤੇ ਤੰਦਰੁਸਤ ਹੋਵੇਗਾ ਤਾਂ ਦੇਸ਼ ਤੇਜ਼ੀ ਨਾਲ ਤਰੱਕੀ ਕਰੇਗਾ ਇਸ ਲਈ ਹੁਣ ਸਿੱਖਿਆ ਅਤੇ ਸਿਹਤ ਵਿੱਚ ਸੁਧਾਰ ਲਿਆਉਣ ਲਈ ਜੀ.ਓ.ਜੀ. ਇਕ ਚੰਗੀ ਰਣਨੀਤੀ ਬਣਾਉਣ ਤਾਂ ਕਿ ਦੇਸ਼ ਨੂੰ ਵਿਕਾਸ ਦੀਆਂ ਲੀਹਾਂ ‘ਤੇ ਤੇਜ਼ੀ ਨਾਲ ਚਲਾਇਆ ਜਾ ਸਕੇ।

ਸਿੱਖਿਆ ਤੇ ਸਿਹਤ ਵਿਚ ਸੁਧਾਰ ਲਈ ਜੀ.ਓ.ਜੀ ਅੱਗੇ ਹੋਕੇ ਕੰਮ ਕਰਨ : ਬ੍ਰਿਗੇਡੀਅਰ ਡੀ.ਐਸ. ਗਰੇਵਾਲ
ਸਮਾਗਮ ਦੌਰਾਨ ਇਕ ਸਾਲ ਦੌਰਾਨ ਚੰਗਾ ਕੰਮ ਕਰਨ ਵਾਲੇ ਖੁਸ਼ਹਾਲੀ ਦੇ ਰਾਖਿਆ ਨੂੰ ਸਨਮਾਨਤ ਕੀਤਾ ਗਿਆ ਅਤੇ ਜੀ.ਓ.ਜੀ. ਦੁਆਰਾ ਕੀਤੇ ਗਏ ਕੰਮਾਂ ਦੀ ਇਕ ਡਾਕੂਮੈਂਟਰੀ ਫਿਲਮ ਵੀ ਦਿਖਾਈ ਗਈ।  ਦੋ ਸਾਲ ਪੂਰੇ ਹੋਣ ‘ਤੇ ਕਰਵਾਏ ਗਏ ਸਮਾਗਮ ਦੌਰਾਨ ਜ਼ਿਲ੍ਹੇ ਦੀਆਂ ਸਾਰੀਆਂ ਤਹਿਸੀਲਾਂ ਦੇ ਜੀ.ਓ.ਜੀ. ਮੁਖੀ ਹਾਜ਼ਰ ਸਨ ਜਿਨ੍ਹਾਂ ਵਿਚ ਕਰਨਲ (ਸੇਵਾਮੁਕਤ) ਜੰਗਬਹਾਦਰ ਸਿੰਘ, ਕਰਨਲ (ਸੇਵਾਮੁਕਤ) ਹਰਚਰਨ ਸਿੰਘ, ਕਰਨਲ (ਸੇਵਾਮੁਕਤ) ਰੁਪਿੰਦਰ ਸਿੰਘ ਸੇਖੋਂ, ਕਰਨਲ (ਸੇਵਾਮੁਕਤ) ਕੁਲਵਰਨ ਸਿੰਘ, ਕਰਨਲ (ਸੇਵਾਮੁਕਤ) ਐਮ.ਐਸ. ਸਿੱਧੂ ਸਮੇਤ ਜ਼ਿਲ੍ਹਾ ਸੁਪਰਵਾਈਜ਼ਰ ਵੀ ਪਹੁੰਚੇ ਹੋਏ ਸਨ।

ਇਸ ਮੌਕੇ ਤਹਿਸੀਲ ਜੀ.ਓ.ਜੀ. ਹੈਡ ਪਟਿਆਲਾ ਕਰਨਲ (ਸੇਵਾਮੁਕਤ) ਬਲਦੇਵ ਸਿੰਘ, ਸੁਪਰਵਾਈਜਰ ਬਲਵਿੰਦਰ ਸਿੰਘ, ਹਾਕਮ ਸਿੰਘ, ਭਜਨ ਪ੍ਰਕਾਸ਼, ਜੀ.ਓ.ਜ. ਬਨਾਰਸੀ ਦਾਸ, ਸੁਰਜੀਤ ਸਿੰਘ, ਬਲਜੀਤ ਸਿੰਘ ਲੰਗ, ਬਲਜੀਤ ਸਿੰਘ ਮਾਜਰੀ ਅਕਾਲੀਆਂ ਵੀ ਹਾਜ਼ਰ ਸਨ।