ਸ੍ਰੀ ਮੁਕਤਸਰ ਸਾਹਿਬ ਜ਼ਿਲਾ ਮੈਜਿਸਟਰੇਟ ਵਲੋਂ ਨਵੇਂ ਨਿਰਦੇਸ਼ ਜਾਰੀ

163

ਸ੍ਰੀ ਮੁਕਤਸਰ ਸਾਹਿਬ ਜ਼ਿਲਾ ਮੈਜਿਸਟਰੇਟ ਵਲੋਂ  ਨਵੇਂ ਨਿਰਦੇਸ਼ ਜਾਰੀ

ਸ੍ਰੀ ਮੁਕਤਸਰ ਸਾਹਿਬ  20   ਅਪ੍ਰੈਲ ()-

ਐਮ. ਕੇ. ਅਰਾਵਿੰਦ ਕੁਮਾਰ ਜ਼ਿਲਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਕਰੋਨਾ ਵਾਇਰਸ ਦੇ ਚਲਦਿਆਂ ਜ਼ਿਲੇ ਵਿੱਚ ਸਰਕਾਰ ਦੀਆਂ ਹਦਾਇਤਾਂ ਅਨੂਸਾਰ ਕਰਫਿਊ ਅਗਲੇ ਹੁਕਮਾਂ ਤੱਕ ਲਗਾਇਆ ਹੋਇਆ ਹੈ, ਪਰੰਤੂ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਸਮੇਂ ਸਮੇਂ ਤੇ ਰਿਆਇਤੀ ਵਸਤਾਂ ਦੀ ਸਪਲਾਈ ਨੂੰ ਯਕੀਨੀ ਵੀ ਬਣਾਇਆ ਜਾ ਰਿਹਾ ਹੈ।

ਜ਼ਿਲਾ ਮੈਜਿਸਟਰੇਟ ਦੇ ਹੁਕਮਾਂ ਅਨੁਸਾਰ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਲਈ ਪਹਿਲਾਂ ਨਿਰਧਾਰਤ ਕੀਤੇ ਗਏ ਪੈਟਰੋਲ ਪੰਪਾਂ ਨੂੰ 24 ਘੰਟੇ ਖੁੱਲੇ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਇਸੇ ਤਰਾਂ ਦੂਸਰੇ ਪੈਟਰੋਲ ਪੰਪਾਂ ਨੂੰ ਵੀ  ਸਵੇਰੇ 6 ਵਜੇ ਤੋਂ 9 ਵਜੇ ਤੱਕ ਖੁੱਲੇ ਰੱਖਣ ਤੋਂ ਇਲਾਵਾ ਡਾਕਖਾਣੇ ਅਤੇ ਬੈਂਕ ਨੂੰ ਵੀ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 2.00 ਵਜੇ ਤੱਕ ਖੋਲਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਜ਼ਿਲਾ ਮੈਜਿਸਟਰੇਟ ਦੇ ਹੁਕਮਾਂ ਅਨੁਸਾਰ ਥੋਕ ਮੈਡੀਕਲ ਸਟੋਰ ( ਕੇਵਲ ਰਿਟੇਲ ਮੇਡੀਕਲ ਦੀਆਂ ਦੁਕਾਨਾਂ ਤੇ ਦਵਾਈ ਸਪਲਾਈ) 24 ਅਪ੍ਰੈਲ, 28 ਅਪ੍ਰੈਲ  ਨੂੰ ਸਵੇਰੇ 6 ਵਜੇ ਤੋਂ 12 ਵਜੇ ਤੱਕ ਜਾਵੇਗੀ।

ਸ੍ਰੀ ਮੁਕਤਸਰ ਸਾਹਿਬ ਦੇ ਸ਼ਹਿਰੀ ਖੇਤਰ ਅਤੇ ਮੰਡੀ ਬਰੀਵਾਲਾ ਵਿਖੇ ਰਾਸ਼ਨ ਦੀਆਂ ਰਿਟੇਲ ਦੀਆਂ ਦੁਕਾਨਾ (ਕੇਵਲ ਹੋਮ ਡਿਲਵਰੀ ਲਈ) ਸਾਮ  4 ਵਜੇ ਤੋਂ 6 ਵਜੇ ਤੱਕ  22 ਅਪ੍ਰੈਲ, 26 ਅਪ੍ਰੈਲ,30 ਅਪ੍ਰੈਲ ਨੂੰ ਖੁੱਲਣਗੀਆਂ ਜਦਕਿ  ਰਾਸ਼ਨ ਦੀਆਂ ਥੋਕ ਦੀਆਂ ਦੁਕਾਨਾਂ ਰਿਟੇਲ ਦੀਆਂ ਦੁਕਾਨਾਂ ਤੇ ਰਾਸ਼ਨ ਦੀ ਸਪਲਾਈ ਲਈ ਕੀਤੀ ਜਾਵੇਗੀ)

ਰੇਹੜੀਆਂ  ਦੁਆਰਾ ਘਰ – ਘਰ ਸਬਜੀਆਂ ਦੀ ਵਿਕਰੀ 23 ਅਪ੍ਰੈਲ ਅਤੇ 27 ਅਪ੍ਰੈਲ ਨੂੰ ਸਵੇਰੇ  11 ਵਜੇ ਤੱਕ ਕੀਤੀ ਜਾਵੇਗੀ।

ਇਸੇ ਤਰਾਂ ਰਸੋਈ ਗੈਸ ਦੀ ਸਪਲਾਈ ਸ਼ਹਿਰੀ ਖੇਤਰਾਂ ਵਿੱਚ 23 ਅਪ੍ਰੈਲ, 26 ਅਪ੍ਰੈਲ 29 ਅਪ੍ਰੈਲ ਨੂ ੰ ਜਦਕਿ ਪੇਂਡੂ ਖੇਤਰਾਂ ਵਿੱਚ ਰਸੋਈ ਗੈਸ ਦੀ ਸਪਲਾਈ  22 ਅਪ੍ਰੈਲ, 24 ਅਪ੍ਰੇਲ 26 ਅਪ੍ਰੈਲ, 28 ਅਪ੍ਰੈਲ, 30 ਅਪ੍ਰੈਲ ਨੂੰ ਸਵੇਰੇ 7 ਵਜੇ ਤੋਂ 4 ਵਜੇ ਕੀਤੀ ਜਾਵੇਗੀ।

Good news for Sri Muktsar Sahib residents-all pending reports are negative-DC

ਜ਼ਿਲਾ ਮੈਜਿਸਟਰੇਟ ਵਲੋਂ ਜਾਰੀ ਇੱਕ ਹੋਰ ਹੁਕਮ ਅਨੁਸਾਰ ਚੱਲ ਰਹੇ ਕਣਕ ਦੇ ਸੀਜਣ ਦੌਰਾਨ ਕਣਕ ਦੀ ਤੁਲਾਈ ਲਈ ਕੰਪਿਊਟਰਾਈਜ਼ਡ ਧਰਮ ਕੰਡੇ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲੇ ਰਹਿਣਗੇ ਅਤੇ ਇਹਨਾਂ ਧਰਮ ਕੰਡਿਆਂ ਦੇ ਮਾਲਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਇੱਥੇ ਸਮਾਜਿਕ ਦੂਰੀ ਰੱਖੀ ਜਾਵੇ ਅਤੇ ਸੈਨੀਟਾਈਜ਼ੇਸਨ ਦਾ ਪ੍ਰਬੰਧ ਕੀਤਾ ਜਾਵੇ।

ਇਸ ਤੋਂ ਇਲਾਵਾ ਪਿੰਡਾਂ ਵਿੱਚ ਸਥਿਤ ਦੁੱਧ ਦੇ ਕੁਲੈਕਸ਼ਨ ਸੈਂਟਰਾਂ ਨੂੰ ਸ਼ਾਮ 5 ਵਜੇ ਤੋਂ 8 ਵਜੇ ਤੱਕ ਖੁੱਲੇ ਰੱਖਣ ਦੀ ਇਜ਼ਾਜਤ ਦਿੱਤੀ ਗਈ ਹੈ।

ਇਹਨਾਂ ਹੁਕਮਾਂ ਅਨੁਸਾਰ ਹੀ ਪੇਂਡੂ ਖੇਤਰਾਂ ਵਿੱਚ ਡਿਊਟੀ ਦੇ ਰਹੇ ਜੀ.ਓ.ਜੀ ਦੇ ਕਰਮਚਾਰੀਆਂ ਨੂੰ ਪੈਟਰੋਲ ਪੰਪਾਂ ਤੇ ਪੈਟਰੋਲ ਪਾਉਣ ਦੀ ਆਗਿਆ ਦਿੱਤੀ ਗਈ ਹੈ।

ਜ਼ਿਲਾ ਮੈਜਿਸਟਰੇਟ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਵਾਇਰਸ ਤੋਂ ਬਚਣ ਲਈ ਹਮੇਸ਼ਾਂ ਸਰਕਾਰੀ ਹਦਾਇਤਾਂ ਦੀ ਪਾਲਣਾ ਜਰੂਰ ਕਰਨ ।