Homeਪੰਜਾਬੀ ਖਬਰਾਂਸੜਕ ਦੁਰਘਟਨਾਵਾਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਸੈਮੀਨਾਰ ਦਾ ਆਯੋਜਨ

ਸੜਕ ਦੁਰਘਟਨਾਵਾਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਸੈਮੀਨਾਰ ਦਾ ਆਯੋਜਨ

ਸੜਕ ਦੁਰਘਟਨਾਵਾਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਸੈਮੀਨਾਰ ਦਾ ਆਯੋਜਨ

ਬਹਾਦਰਜੀਤ ਸਿੰਘਰੂਪਨਗਰ, 1 9 ਨਵੰਬਰ,2022

ਅੱਜ ਸਰਕਾਰੀ ਕਾਲਜ ਮਹੈਣ, ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਿੰਸੀਪਲ ਸੀਮਾ ਦੀ ਅਗਵਾਈ ਵਿਚ ਚੇਤਨਾ ਨਸ਼ਾ ਵਿਰੋਧੀ ਲਹਿਰ ਦੁਆਰਾ ਸੜਕ ਦੁਰਘਟਨਾਵਾਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਚੇਤਨਾ ਨਸ਼ਾ ਵਿਰੋਧੀ ਲਹਿਰ ਦੇ ਸੰਚਾਲਕ ਪ੍ਰੋ: ਵਿਪਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੈਮੀਨਾਰ ਵਿਚ ਪ੍ਰਿਆ ਨੇ ਪਹਿਲਾ, ਸੁਨੇਹਾ ਨੇ ਦੂਜਾ ਅਤੇ ਸਰਬਜੀਤ ਸੇਨ ਗੁਪਤਾ ਅਤੇ ਪੂਜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਇਸ ਮੌਕੇ ਪ੍ਰੋਫੈਸਰ ਵਿਪਨ ਕੁਮਾਰ ਨੇ ਕਿਹਾ ਕਿ ਸੜਕ ਆਵਾਜਾਈ ਅਤੇ ਰਾਸ਼ਟਰੀ ਰਾਜਮਾਰਗ ਮੰਤਰਾਲੀਆ ਦੀ ਰਿਪਰੋਟ ਅਨੁਸਾਰ ਦੇਸ਼ ਭਰ ਵਿਚ ਪ੍ਰਤੀ ਦਿਨ ਲਾਪਰਵਾਹੀ ਕਾਰਨ 1272 ਸੜਕ ਦੁਰਘਟਨਾਵਾਂ ਵਾਪਰ ਰਹੀਆ ਹਨ ਅਤੇ ਇਹਨਾਂ ਕਾਰਨ ਹਰ ਚਾਰ ਮਿੰਟ ਵਿਚ ਇਕ ਮੌਤ ਹੋ ਜਾਂਦੀ ਹੈ। ਡਰਾਈਵਿੰਗ ਦੌਰਾਨ ਮੋਬਾਇਲ ਫੋਨ ਦੀ ਵਰਤੋਂ ਕਾਰਨ ਦੇਸ਼ ਭਰ ਵਿਚ ਪ੍ਰਤੀ ਸਾਲ 17 ਹਜਾਰ ਤੋਂ ਵੱਧ ਅਤੇ ਲਾਲ ਬੱਤੀ ਦੀ ਉਲੰਘਣਾ ਕਾਰਨ 10 ਹਜਾਰ ਤੋਂ ਵੱਧ ਸੜਕ ਦੁਰਘਟਨਾਵਾਂ ਹੋ ਰਹੀਆਂ ਹਨ। ਪਹਿਲੇ ਸਥਾਨ ਤੇ ਆਉਣ ਵਾਲੀ ਪ੍ਰਿਆ ਨੇ ਕਿਹਾ ਕਿ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਅਨੁਸਾਰ ਦੇਸ਼ ਭਰ ਵਿਚ 66 ਫੀਸ਼ਦੀ ਸੜਕ ਹਾਦਸੀਆਂ ਦਾ ਕਾਰਨ ਓਵਰਸਪੀਡ ਹੈ ਅਤੇ ਸੜਕ ਹਾਦਸੀਆਂ ਵਿਚ ਹਰ ਸਾਲ 1 ਲੱਖ ਲੋਕਾਂ ਦੀ ਮੌਤ ਦਾ ਕਾਰਨ ਡਰਾਈਵਿੰਗ ਦੌਰਾਨ ਸਰਾਬ ਦਾ ਸੇਵਨ ਕੀਤਾ ਹੋਣਾ ਹੁੰਦਾ ਹੈ।

ਸੜਕ ਦੁਰਘਟਨਾਵਾਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਸੈਮੀਨਾਰ ਦਾ ਆਯੋਜਨ

ਦੇਸ਼ ਭਰ ਵਿਚ ਪ੍ਰਤੀ ਸਾਲ ਸੜਕ ਹਾਦਸੀਆ ਵਿਚ ਹੋਣ ਵਾਲੀਆਂ ਕੁੱਲ ਮੌਤਾਂ ਵਿਚ ਹੇਲਮਟ ਨਾ ਪਹਿਨਣ ਵਾਲੇ ਦੋ ਪਈਆ ਵਾਹਨ ਚਾਲਕਾਂ ਦੀ ਮੌਤ ਦਾ 53.9 ਫੀਸ਼ਦੀ ਹਿੱਸਾ ਹੈ। ਦੂਜੇ ਨੰਬਰ ਤੇ ਆਉਣ ਵਾਲੀ ਸਨੇਹਾ ਨੇ ਕਿਹਾ ਕਿ ਦੇਸ਼ ਭਰ ਵਿਚ ਸੰਨ 2017 ਵਿਚ 4 ਲੱਖ, 64 ਹਜਾਰ, 910, ਸੰਨ 2018 ਵਿੱਚ 4 ਲੱਖ 67 ਹਜਾਰ, 44, ਸੰਨ 2019 ਵਿਚ 4 ਲੱਖ, 37 ਹਜਾਰ, 396, ਸੰਨ 2020 ਵਿਚ 3 ਲੱਖ, 68 ਹਜਾਰ, 828 ਅਤੇ ਸੰਨ 2021 ਵਿਚ 4 ਲੱਖ, 3 ਹਜਾਰ, 116 ਸੜਕ ਹਾਦਸੇ ਹੋਏ ਹਨ ਅਤੇ ਇਹਨਾਂ ਪੰਜ ਸਾਲਾਂ ਦੇ ਸੜਕ ਹਾਦਸੀਆਂ ਵਿਚ ਲਗਭਗ 7 ਲੱਖ 50 ਹਜਾਰ ਲੋਕਾਂ ਦੀ ਕੀਮਤੀ ਜਾਨ ਗਈ ਹੈ। ਤੀਜੇ ਨੰਬਰ ਤੇ ਆਉਣ ਵਾਲੇ ਸਰਬਜੀਤ ਸੇਨ ਗੁਪਤਾ ਅਤੇ ਪੂਜਾ ਨੇ ਕਿਹਾ ਕਿ ਦੇਸ਼ ਭਰ ਵਿੱਚ ਪ੍ਰਤੀ ਸਾਲ ਸੜਕ ਦੁਰਘਟਨਾਵਾਂ ਕਾਰਨ ਲਗਭਗ 1 ਲੱਖ 50 ਹਜਾਰ ਲੋਕਾਂ ਦੀ ਕੀਮਤੀ ਜਾਨ ਜਾਂਦੀ ਹੈ ਅਤੇ ਲਗਭਗ 4 ਲੱਖ 50 ਹਜਾਰ ਲੋਕ ਜਖਮੀ ਹੋ ਜਾਂਦੇ ਹਨ। ਦੇਸ਼ ਭਰ ਵਿੱਚ ਸੜਕ ਹਾਦਸੀਆਂ ਕਾਰਨ ਹੋਣ ਵਾਲੀਆਂ ਮੌਤਾਂ ਦਾ ਅੰਕੜਾਂ ਵਿਸ਼ਵ ਦੇ ਸਾਰੇ ਦੇਸ਼ਾਂ ਤੋਂ ਜਿਆਦਾ ਹੈ।

ਪ੍ਰਿੰਸੀਪਲ ਸੀਮਾ ਨੇ ਕਿਹਾ ਕਿ ਦੇਸ਼ ਭਰ ਵਿੱਚ ਸੜਕ ਹਾਦਸੀਆਂ ਕਾਰਨ ਜਿੰਨੇ ਲੋਕ ਮਾਰੇ ਜਾਂਦੇ ਹਨ, ਇੰਨ੍ਹੇ ਲੋਕਾਂ ਦੀ ਮੌਤ  ਤਾਂ ਵਿਸ਼ਵ ਯੁੱਧਾਂ ਵਿੱਚ ਵੀ ਨਹੀਂ ਹੋਈ। ਇਹਨਾਂ ਮੌਤਾਂ ਕਾਰਨ ਦੇਸ਼ ਭਰ ਵਿਚ ਪ੍ਰਤੀ ਸਾਲ 39 ਅਰਬ ਡਾਲਰ ਦਾ ਨੁਕਸਾਨ ਹੋ ਜਾਂਦਾ ਹੈ ਜੋ ਦੇਸ਼ ਦੇ ਕੁੱਲ ਘਰੇਲੂ ਉਤਪਾਦਨ ਦਾ 5 ਤੋਂ 7 ਫੀਸ਼ਦੀ ਬਣਦਾ ਹੈ। ਉਹਨਾਂ ਨੇ ਕਿਹਾ ਕਿ ਟਰੈਫਿਕ ਨਿਯਮਾਂ ਦੀ ਕਠੋਰਤਾ ਨਾਲ ਪਾਲਣਾ ਕਰਕੇ ਅਤੇ ਡਰਾਈਵਿੰਗ ਦੌਰਾਨ ਸਾਵਧਾਨੀ ਵਰਤ ਕੇ ਸੜਕ ਹਾਦਸੀਆਂ ਤੋਂ ਬਚੀਆ ਜਾ ਸਕਦਾ ਹੈ। ਇਸ ਮੌਕੇ ਡਾਕਟਰ ਦਿਲਰਾਜ ਕੌਰ ਅਤੇ ਪ੍ਰੋ: ਬੋਬੀ ਨੇ ਬਹੁਤ ਵਧੀਆ ਢੰਗ ਨਾਲ ਜੱਜ ਦੀ ਭੂਮਿਕਾ ਨਿਭਾਈ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਕੰਚਨ ਰਾਣੀ, ਪ੍ਰਿਆ ਮਹੈਣ, ਕ੍ਰਿਸ਼ਮਾ ਸ਼ਰਮਾ, ਪ੍ਰੀਤੀ, ਸੋਮਾ, ਰੀਆ, ਨੀਰਜ ਕੁਮਾਰੀ, ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ, ਰਮਨਦੀਪ ਸਿੰਘ ਅਤੇ ਸੌਰਵ ਦੀ ਭੂਮਿਕਾ ਸੰਲਾਘਾਯੋਗ ਸੀ।

 

LATEST ARTICLES

Most Popular

error: Content is protected !!
Google Play Store