ਸੰਜੇ ਵਰਮਾ ਬੇਲੇ ਵਾਲੇ ਸਵਰਨਕਾਰ ਸੰਘ ਪੰਜਾਬ ਦੇ ਵਾਈਸ ਪ੍ਧਾਨ ਨਿਯੁਕਤ

193

ਸੰਜੇ ਵਰਮਾ ਬੇਲੇ ਵਾਲੇ ਸਵਰਨਕਾਰ ਸੰਘ ਪੰਜਾਬ ਦੇ ਵਾਈਸ ਪ੍ਧਾਨ ਨਿਯੁਕਤ

ਬਹਾਦਰਜੀਤ ਸਿੰਘ /ਰੂਪਨਗਰ, 20 ਸਤੰਬਰ, 2022  

ਨਗਰ ਕੌਸਲ ਰੂਪਨਗਰ ਦੇ ਪ੍ਧਾਨ ਅਤੇ ਤਹਿਸੀਲ ਸਵਰਨਕਾਰ ਸੰਘ ਰੂਪਨਗਰ ਦੇ ਪ੍ਧਾਨ ਸੰਜੇ ਵਰਮਾ ਬੇਲੇ ਵਾਲਿਆਂ ਨੂੰ  ਸਵਰਨਕਾਰ ਸੰਘ ਪੰਜਾਬ ਦਾ ਵਾਈਸ ਪ੍ਧਾਨ ਨਿਯੁਕਤ ਕੀਤਾ ਗਿਆ। ਇਹ ਨਿਯੁਕਤੀ ਸਵਰਨਕਾਰ ਸੰਘ ਪੰਜਾਬ ਦੇ ਪ੍ਧਾਨ ਯਸ਼ਪਾਲ ਚੌਹਾਨ ਵਲੋਂ ਕੀਤੀ ਗਈ ਹੈ। ਇਸ ਤੋਂ ਇਲਾਵਾ ਸੰਜੇ ਵਰਮਾ ਬੇਲੇ ਵਾਲੇ ਨੂੰ ਸਵਰਨਕਾਰ ਰਤਨ ਐਵਾਰਡ ਦਿੱਤਾ ਗਿਆ ਹੈ।

ਇਸ ਮੌਕੇ ਸੰਜੇ ਵਰਮਾ ਨੇ ਸਵਰਨਕਾਰ ਸੰਘ ਪੰਜਾਬ ਦੇ ਪ੍ਧਾਨ ਯਸ਼ਪਾਲ ਚੌਹਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਵਰਨਕਾਰ ਸੰਘ ਪੰਜਾਬ ਵਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।

ਸੰਜੇ ਵਰਮਾ ਬੇਲੇ ਵਾਲੇ ਸਵਰਨਕਾਰ ਸੰਘ ਪੰਜਾਬ ਦੇ ਵਾਈਸ ਪ੍ਧਾਨ ਨਿਯੁਕਤ

ਇਸ ਮੌਕੇ ਜਿਲਾ ਸਵਰਨਕਾਰ ਸੰਘ ਰੂਪਨਗਰ ਦੇ ਪ੍ਧਾਨ ਲਲਿਤ ਨਾਗੀ, ਸਵਰਨਕਾਰ ਸੰਘ ਪੰਜਾਬ ਦੇ ਸੈਕਟਰੀ ਅਸ਼ੋਕ ਕੁਮਾਰ ਦਾਰਾ, ਜਿਲਾ ਸੀਨੀਅਰ ਮੀਤ ਪ੍ਧਾਨ ਸਤਿੰਦਰ ਨਾਗੀ, ਸੰਦੀਪ ਵਰਮਾ ਬੇਲੇ ਵਾਲੇ, ਜਿਲਾ ਮੀਤ ਪ੍ਧਾਨ ਨਵਦੀਪ ਵਰਮਾ ਬੋਬੀ, ਦਵਿੰਦਰ ਵਰਮਾ ਗੋਲੂ, ਸੁਰਿੰਦਰ ਵਰਮਾ, ਮਿੰਟੂ ਸਰਾਫ, ਰਾਜੇਸ਼ ਵਰਮਾ ਰਾਜੂ ਬੇਲੇ ਵਾਲੇ, ਰਾਜੀਵ ਵਰਮਾ ਪ੍ਧਾਨ ਨੂਰਪੁਰਬੇਦੀ, ਦਰਸ਼ਨ ਵਰਮਾ,  ਅਸ਼ੋਕ ਵਰਮਾ, ਬੰਟੀ ਕੰਡਾ, ਹੈਪੀ ਬੇਲੇ ਵਾਲੇ ਆਦਿ ਨੇ ਸੰਜੇ ਵਰਮਾ ਬੇਲੇ ਵਾਲਿਆਂ ਦੀ ਨਿਯੁਕਤੀ ਲਈ ਸਵਰਨਕਾਰ ਸੰਘ ਪੰਜਾਬ ਦੇ ਪ੍ਧਾਨ ਯਸ਼ਪਾਲ ਚੌਹਾਨ ਦਾ ਧੰਨਵਾਦ ਕੀਤਾ ਹੈ।