ਹਰਜੋਤ ਸਿੰਘ ਬੈਂਸ ਨੇ ਪਿੰਡਾਂ ਨੂੰ ਲੋੜੀਦੀਆਂ ਸਾਰੀਆਂ ਬੁਨਿਆਦੀ ਸਹੂਲਤਾਂ ਉਪਲੱਬਧ ਕਰਵਾਉਣ ਦੀ ਮੁਹਿੰਮ ਅਰੰਭੀ

172

ਹਰਜੋਤ ਸਿੰਘ ਬੈਂਸ ਨੇ ਪਿੰਡਾਂ ਨੂੰ ਲੋੜੀਦੀਆਂ ਸਾਰੀਆਂ ਬੁਨਿਆਦੀ ਸਹੂਲਤਾਂ ਉਪਲੱਬਧ ਕਰਵਾਉਣ ਦੀ ਮੁਹਿੰਮ ਅਰੰਭੀ

ਬਹਾਦਰਜੀਤ ਸਿੰਘ /ਨੰਗਲ 23 ਅਪ੍ਰੈਲ,2022

ਕਾਨੂੰਨੀ ਅਤੇ ਵਿਧਾਨਿਕ ਮਾਮਲੇ, ਖਣਨ ਅਤੇ ਭੂ-ਵਿਗਿਆਨ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਅਤੇ ਜੇਲ੍ਹ ਵਿਭਾਗ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਪਿੰਡਾਂ ਵਿਚ ਰਹਿ ਰਹੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨਾਂ ਅਤੇ ਉਨ੍ਹਾਂ ਨੂੰ ਲੋੜੀਦੀਆਂ ਬੁਨਿਆਦੀ ਸਹੂਲਤਾਂ ਉਪਲੱਬਧ ਕਰਵਾਉਣਾ ਸਾਡੀ ਜਿੰਮੇਵਾਰੀ ਹੈ। ਅਸੀ ਆਮ ਲੋਕਾਂ ਦੀਆਂ ਸਾਝੀਆਂ ਤੇ ਨਿੱਜੀ ਸਮੱਸਿਆਵਾਂ ਦਾ ਹੱਲ ਕਰਨ ਲਈ ਵਚਨਬੱਧ ਹਾਂ। ਪੰਜਾਬ ਦੇ ਲੋਕਾਂ ਨਾਲ ਚੌਣਾਂ ਵਿੱਚ ਕੀਤਾ ਹਰ ਵਾਅਦਾ ਪੜਾਅ ਵਾਰ ਪੂਰਾ ਕੀਤਾ ਜਾਵੇਗਾ ਅਤੇ ਲੋਕਾਂ ਦੇ ਮਸਲੇ ਹੱਲ ਕਰਨ ਲਈ ਪੂਰੀ ਜਿੰਮੇਵਾਰੀ ਨਾਲ ਕੰਮ ਕਰਾਂਗੇ।

ਅੱਜ ਹਰਜੋਤ ਸਿੰਘ ਬੈਂਸ  ਨੇ ਨੰਗਲ ਦੇ ਸ਼ਕਤੀ ਸਦਨ ਵਿਖੇ ਹਲਕੇ ਦੇ ਵੱਖ ਵੱਖ ਪਿੰਡਾ ਅਤੇ ਆਮ ਲੋਕਾਂ ਦੀਆਂ ਮੁਸ਼ਕਿਲਾ ਸੁਣਨ ਮੌਕੇ ਕਿਹਾ ਕਿ ਸਾਡੇ ਹਲਕੇ ਵਿਚ ਸਾਡਾ.ਐਮ.ਐਲ.ਏ.ਸਾਡੇ ਵਿਚ ਪ੍ਰੋਗਰਾਮ ਤਹਿਤ ਆਮ ਲੋਕਾਂ ਦੀਆਂ ਨਿੱਜੀ ਅਤੇ ਸਾਝੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਲਗਾਤਾਰ ਜਨਤਕ ਬੈਠਕਾਂ ਕੀਤੀਆਂ ਜਾ ਰਹੀਆਂ ਹਨ।

ਇਸ ਮੌਕੇ ਉਨਾਂ ਵਲੋ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ। ਇਸ ਮੌਕੇ ਪੰਜਾਬ ਸਰਕਾਰ ਵਲੋਂ ਬੀਤੇ 30 ਦਿਨਾਂ ਵਿਚ ਲੋਕਹਿੱਤ ਦੇ ਲਏ ਫੈਸਲਿਆਂ ਦਾ ਜ਼ਿਕਰ ਕਰਦੇ ਹੋਏ ਸ਼੍ਰੀ ਬੈਂਸ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਿਚ ਕੀਤੇ ਸੁਧਾਰਾਂ ਦੀ ਲੀਹ ਤੇ ਚੱਲਦੇ ਹੋਏ, ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਨੇ ਭ੍ਰਿਸਟਾਚਾਰ ਵਿਰੋਧੀ  ਐਕਸ਼ਨ ਲਾਈਨ ਦੀ ਸੁਰੂਆਤ ਕਰ ਦਿੱਤੀ ਹੈ, 25 ਹਜ਼ਾਰ ਨਵੀਆਂ ਸਰਕਾਰੀ ਨੌਕਰੀਆਂ ਵਿਚ ਭਰਤੀ ਦਾ ਐਲਾਨ ਕੀਤਾ ਹੈ ਅਤੇ 25 ਹਜ਼ਾਰ ਠੇਕਾ ਅਧਾਰਤ ਮੁਲਾਜਮ ਰੈਗੂਲਰ ਕੀਤੇ ਜਾਣਗੇ।

ਉਨ੍ਹਾਂ ਨੇ ਰਾਸ਼ਨ ਦੀ ਘਰਾਂ ਤੱਕ ਡਿਲੀਵਰੀ ਕਰਨ ਦਾ ਫੈਸਲਾ ਲਿਆ ਹੈ। ਪੰਜਾਬ ਸਰਕਾਰ ਨੇ ਪ੍ਰਾਈਵੇਟ ਸਕੂਲਾ ਨੂੰ ਫੀਸਾਂ ਨਾ ਵਧਾਉਣ ਲਈ ਕਿਹਾ ਹੈ, ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਹੈ ਅਤੇ ਐੱਸ.ਐਸ.ਪੀ ਤੇ ਪੁਲਿਸ ਕਮਿਸ਼ਨਰ ਨੂੰ ਗੈਂਗਸਟਰਾਂ ਵਿਰੁੱਧ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ।
ਪੰਜਾਬ ਸਰਕਾਰ ਨੇ ਪੇਂਡੂ ਵਿਕਾਸ ਫੰਡ ਲਈ ਇੱਕ ਹਜ਼ਾਰ ਕਰੋੜ ਰੁਪਏ ਤੋ ਵੱਧ ਪ੍ਰਾਪਤ ਕੀਤੇ ਹਨ ਅਤੇ ਕਿਸਾਨਾਂ ਨੂੰ 101 ਕਰੋੜ ਰੁਪਏ ਤੋ ਵੱਧ ਦਾ ਮੁਆਵਜ਼ਾ ਜਾਰੀ ਕੀਤਾ ਹੈ।

ਹਰਜੋਤ ਸਿੰਘ ਬੈਂਸ ਨੇ ਪਿੰਡਾਂ ਨੂੰ ਲੋੜੀਦੀਆਂ ਸਾਰੀਆਂ ਬੁਨਿਆਦੀ ਸਹੂਲਤਾਂ ਉਪਲੱਬਧ ਕਰਵਾਉਣ ਦੀ ਮੁਹਿੰਮ ਅਰੰਭੀ

ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਆਮ ਲੋਕਾਂ ਦੇ ਹਿੱਤ ਲਈ ਇੱਕ ਵੱਡਾ ਫੈਸਲਾ ਲੈਂਦੇ ਹੋਏ ਘਰੇਲੂ ਬਿਜਲੀ ਖਪਤਕਾਰਾਂ ਲਈ 300 ਯੂਨਿਟ ਪ੍ਰਤੀ ਮਹੀਨਾਂ ਬਿਜਲੀ ਦੇ ਬਿੱਲ ਮਾਫ ਕਰਨ ਦਾ ਐਲਾਨ ਕੀਤਾ ਹੈ। ਦੋ ਮਹੀਨੇ ਵਿਚ 600 ਯੂਨਿਟ ਬਿਜਲੀ ਦੀ ਖਪਤ ਹੋਣ ਤੱਕ ਉਪਭੋਗਤਾ ਨੂੰ ਕੋਈ ਬਿੱਲ ਨਹੀ ਦੇਣਾ ਪਵੇਗਾ।ਉਨ੍ਹਾਂ ਨੇ ਕਿਹਾ ਕਿ ਜਿਨ੍ਹੇ ਵੀ ਵਾਅਦੇ ਆਮ ਆਦਮੀ ਪਾਰਟੀ ਨੇ ਸੂਬੇ ਦੇ ਲੋਕਾਂ ਨਾਲ ਕੀਤੇ ਹਨ, ਉਹ ਹਰ ਵਾਅਦਾ ਪੂਰਾ ਕਰਾਗੇ।

ਜਨਤਕ ਬੈਠਕਾਂ ਵਿਚ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾ ਹੱਲ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ ਦਿੰਦੇ ਹੋਏ, ਸ੍ਰੀ ਬੈਸ ਨੇ ਕਿਹਾ ਕਿ ਆਮ ਤੌਰ ਤੇ ਲੋਕਾਂ ਨੂੰ ਦਫਤਰਾਂ ਵਿਚ ਬੇਲੋੜੀ ਖੱਜਲ ਖੁਆਰੀ ਹੁੰਦੀ ਹੈ, ਜੋ ਕਿ ਉਨ੍ਹਾਂ ਦੇ ਸਮੇ ਤੇ ਪੈਸੇ ਦੀ ਬਰਬਾਦੀ ਕਰਦੀ ਹੈ, ਇਸ ਲਈ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਸਮੇ ਸਿਰ ਕੀਤਾ ਜਾਵੇ, ਉਨ੍ਹਾਂ ਨੇ ਕਿਹਾ ਕਿ ਅਸੀ ਹਰ ਵਰਗ ਦੀ ਭਲਾਈ ਲਈ ਵਚਨਬੱਧ ਹਾਂ।

ਅੱਜ ਕੈਬਨਿਟ ਮੰਤਰੀ ਦੇ ਨੰਗਲ ਵਿਚ ਪਹੁੰਚਣ ਮੌਕੇ ਦਰਜਨਾਂ ਪਿੰਡਾਂ ਦੇ ਪਤਵੰਤੇ ਵੱਡੀ ਗਿਣਤੀ ਵਿਚ ਪਹੁੰਚੇ ਹੋਏ ਸਨ। ਸ੍ਰੀ ਬੈਂਸ ਨੇ  ਇਨ੍ਹਾਂ ਮੋਜੋਵਾਲ, ਛੋਟੇਵਾਲ, ਭੱਟੋ, ਬੇਲਾ ਧਿਆਣੀ, ਸੰਗਤਪੁਰ, ਭੀਖਾਪੁਰ, ਸੁਖਸਾਲ, ਸਹਿਜੋਵਾਲ, ਬੈਂਸਪੁਰ, ਸੂਰੇਵਾਲ, ਹਾਜੀਪੁਰ, ਮਹਿਲਵਾ, ਭੰਗਲਾ, ਮਜਾਰੀ, ਖੇੜਾ ਕਲਮੋਟ, ਮਹਿੰਦਪੁਰ, ਦਗੋੜ, ਭਨਾਮ, ਤਰਫ ਮਜਾਰੀ, ਐਲਗਰਾਂ, ਸੈਸੋਵਾਲ, ਭਲਾਣ, ਨਾਨਗਰਾਂ, ਦਿਆਪੁਰ, ਭੱਲੜੀ, ਪਲਾਸੀ, ਗੋਲਣੀ, ਕਲਸੇੜਾ, ਬਾਂਸ, ਬਿਭੋਰ, ਸਵਾਮੀਪੁਰ, ਪੀਗਵਾੜੀ, ਬੇਲਾ ਰਾਮਗੜ੍ਹ ਤੇ ਬੇਲਾ ਧਿਆਨੀ              ਪਿੰਡਾਂ ਤੋ ਆਏ ਪਤਵੰਤਿਆਂ ਨਾਲ ਵਾਰੋ ਵਾਰੀ ਲੰਮਾ ਸਮਾਂ ਗੱਲਬਾਤ ਕੀਤੀ ਅਤੇ  ਹਰ ਪਿੰਡ ਦੀਆਂ ਸਾਝੀਆ ਮੁਸ਼ਕਿਲਾ ਤੇ ਸਮੱਸਿਆਵਾ ਦਾ ਸਮੇ ਸਿਰ ਹੱਲ ਕਰਨ ਲਈ ਢੁਕਵੇ ਉਪਰਾਲੇ ਕਰਨ ਦਾ ਭਰੋਸਾ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਪਿੰਡਾਂ ਦੇ ਪਤਵੰਤੇ ਲੋਕ ਸਾਡੇ ਲਈ ਸਤਿਕਾਰਯੋਗ ਹਨ, ਜਿਨ੍ਹਾਂ ਨੇ ਮਿਸਾਲੀ ਜਨਤਕ ਫਤਵਾ ਦੇ ਕੇ ਮੇਰੇ ਤੇ ਜਿੰਮੇਵਾਰੀ ਸੋਂਪੀ ਹੈ। ਉਨ੍ਹਾਂ ਨੇ ਕਿਹਾ ਕਿ ਆਮ ਲੋਕਾਂ ਦਾ ਭਰੋਸਾ ਹੋਰ ਮਜਬੂਤ ਹੋਵੇਗਾ, ਮੈਂ ਆਪਣੀ ਜਿੰਮੇਵਾਰੀ ਪੂਰੀ ਮਿਹਨਤ, ਲਗਨ ਤੇ ਤਨਦੇਹੀ ਨਾਲ ਨਿਭਾਵਾਗਾ। ਅੱਜ ਦਰਜਨਾਂ ਪਿੰਡਾਂ ਦੇ ਸੈਕੜੇ ਪਤਵੰਤਿਆਂ ਵਿਚ ਆਪਣੇ ਵਿਧਾਇਕ ਪੰਜਾਬ ਦੇ ਕੈਬਨਿਟ ਮੰਤਰੀ ਨੂੰ ਮਿਲਣ ਲਈ ਭਾਰੀ ਉਤਸ਼ਾਹ ਸੀ।ਉਨ੍ਹਾਂ ਨੇ ਪਿੰਡਾਂ ਦੀਆਂ ਸਾਝੀਆਂ ਲੋੜਾ ਤੇ ਮੁਸ਼ਕਿਲਾਂ ਤੇ ਨਿੱਜੀ ਸਮੱਸਿਆਵਾ ਸੁਣੀਆ ਤੇ ਸਮਾਬੱਧ ਹੱਲ ਕਰਨ ਦਾ ਭਰੋਸਾ ਦਿੱਤਾ।

ਇਸ ਮੌਕੇ ਸੀਨੀਅਰ ਆਗੂ ਡਾ.ਸੰਜੀਵ ਗੌਤਮ,ਦੀਪਕ ਸੋਨੀ, ਸੋਹਣ ਸਿੰਘ ਬੈਂਸ, ਪੰਚਾਇਤ ਸਮਿਤੀ ਸ਼੍ਰੀ ਅਨੰਦਪੁਰ ਸਾਹਿਬ ਦੇ ਚੇਅਰਮੈਨ ਰਾਕੇਸ਼ ਮਹਿਲਵਾਂ, ਕਾਕਾ ਨਾਨਗਰਾਂ,ਜਸਪ੍ਰਤੀ ਜੇ.ਪੀ, ਬਚਿੱਤਰ ਸਿੰਘ, ਬਿੱਲਾ ਮਹਿਲਵਾ, ਸੁਨੀਤਾ,ਅਮਨ, ਰੋਕੀ ਸੁਖਸਾਲ, ਹੈਪੀ, ਸੁਰੇਸ ਦਗੋੜ, ਸੁਭਾਸ ਪਲਾਸੀ, ਰਕੇਸ਼, ਰਾਕੇਸ ਭੱਲੜੀ, ਨਿਤਿਨ ਭੱਲੜੀ, ਜਸਵਿੰਦਰ ਗੋਲਣੀ,ਜਸਪ੍ਰੀਤ, ਸਤੀਸ਼ ਚੋਪੜਾ, ਪ੍ਰਵੀਨ, ਸਤੀਸ਼ ਚੌਪੜਾ,ਪ੍ਰਿੰਸ ਉੱਪਲ,ਸਤਵਿੰਦਰ ਸਿੰਘ ਭੰਗਲ,ਹਰਪ੍ਰੀਤ ਸਿੰਘ ਰੰਧਾਵਾਂ,ਰਾਕੇਸ਼ ਵਰਮਾ ਭੱਲੜੀ, ਬਚਿੱਤਰ ਸਿੰਘ, ਪ੍ਰਵੀਨ ਅੰਸਾਰੀ, ਨੀਰਜ਼ ਸ਼ਰਮਾ,ਜਸਵਿੰਦਰ ਗੋਹਲਣੀ,ਤਰਵੇਸ਼ ਕਪਿਲ,ਸੁਰੇਸ਼ ਕਪਿਲ,ਕਸ਼ਮੀਰ ਸਿੰਘ,ਪੀਐੱਸਓ ਕੁਲਵਿੰਦਰ ਸਿੰਘ, ਤੋਂ ਇਲਾਵਾ ਡੀਐੱਸਪੀ ਸਤੀਸ਼ ਕੁਮਾਰ ,ਥਾਣਾ ਮੁੱਖੀ ਦਾਨਿਸ਼ਵੀਰ ਸਿੰਘ ਅਤੇ ਵੱਖ ਵੱਖ ਪਿੰਡਾ ਦੇ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ।