ਹਰਬੰਸ ਸਿੰਘ ਨੇ ਐਸ.ਡੀ.ਐਮ. ਰੂਪਨਗਰ ਵਜੋਂ ਅਹੁੱਦਾ ਸੰਭਾਲਿਆ

295
Social Share

ਹਰਬੰਸ ਸਿੰਘ ਨੇ ਐਸ.ਡੀ.ਐਮ. ਰੂਪਨਗਰ ਵਜੋਂ ਅਹੁੱਦਾ ਸੰਭਾਲਿਆ

ਬਹਾਦਰਜੀਤ ਸਿੰਘ /ਰੂਪਨਗਰ, 16 ਅਗਸਤ,2022

ਸਬ-ਡਵੀਜ਼ਨਲ ਮੈਜੀਸਟ੍ਰੇਟ ਰੂਪਨਗਰ ਹਰਬੰਸ ਸਿੰਘ ਨੇ ਅੱਜ ਆਪਣਾ ਅਹੁੱਦਾ ਸੰਭਾਲ ਲਿਆ ਹੈ। ਉਹ ਦਸੂਹਾ ਤੋਂ ਬਦਲ ਕੇ ਰੂਪਨਗਰ ਆਏ ਹਨ।

ਜ਼ਿਕਰਯੋਗ ਹੈ ਕਿ ਸ. ਹਰਬੰਸ ਸਿੰਘ ਦਾ ਪਿਛੋਕੜ ਰੂਪਨਗਰ ਜ਼ਿਲ੍ਹੇ ਨਾਲ ਸਬੰਧਿਤ ਹਨ ਉਨ੍ਹਾਂ ਦਾ ਜਨਮ ਪਿੰਡ ਬਲਰਾਮਪੁਰ, ਡਾਕਖਾਨਾ ਬੇਲਾ ਦਾ ਹੈ। ਉਨ੍ਹਾਂ ਨੇ ਆਪਣੀ ਬਾਰਵੀਂ (ਨਾਨ-ਮੈਡੀਕਲ) ਦੀ ਪੜਾਈ ਵੀ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਅਤੇ ਇੰਜੀਨੀਅਰਿੰਗ,  ਗੁਰੂ ਨਾਨਕ ਪੋਲੀਟੈਕਨਿਕਲ ਕਾਲਜ, ਲੁਧਿਆਣਾ ਤੋਂ ਕੀਤੀ ਹੈ।

ਹਰਬੰਸ ਸਿੰਘ ਨੇ ਐਸ.ਡੀ.ਐਮ. ਰੂਪਨਗਰ ਵਜੋਂ ਅਹੁੱਦਾ ਸੰਭਾਲਿਆ

ਇਸ ਤੋਂ ਪਹਿਲਾ ਉਹ ਸਹਾਇਕ ਕਮਿਸ਼ਨਰ ਰੂਪਨਗਰ ਵਜੋਂ, ਐਸ.ਡੀ.ਐਮ. ਵਜੋਂ ਸ਼੍ਰੀ ਅਨੰਦਪੁਰ ਸਾਹਿਬ, ਨੰਗਲ ਅਤੇ ਗੜਸ਼ੰਕਰ ਵਿਖੇ ਸੇਵਾਵਾਂ ਦੇ ਚੁੱਕੇ ਹਨ। ਬਤੌਰ ਐਸ.ਡੀ.ਐਮ ਉਹ ਮੋਹਾਲੀ ਅਤੇ ਦਸੂਹਾ ਵੀ ਰਹਿ ਚੁੱਕੇ ਹਨ।