ਜ਼ਿਲਾ ਫ਼ਤਹਿਗੜ੍ਹ ਸਾਹਿਬ ਦੀ ਹਦੂਦ ਅੰਦਰ ਰਾਤ 7.00 ਵਜ਼ੇ ਤੋੋ ਸਵੇਰੇ 7.00 ਵਜ਼ੇ ਤੱਕ ਕਰਫਿਊ 31 ਮਈ 2020 ਤੱਕ ਲਾਗੂ

144

ਜ਼ਿਲਾ ਫ਼ਤਹਿਗੜ੍ਹ ਸਾਹਿਬ ਦੀ ਹਦੂਦ ਅੰਦਰ ਰਾਤ 7.00 ਵਜ਼ੇ ਤੋੋ ਸਵੇਰੇ 7.00 ਵਜ਼ੇ ਤੱਕ ਕਰਫਿਊ 31 ਮਈ 2020 ਤੱਕ ਲਾਗੂ

ਫਤਹਿਗੜ੍ਹ ਸਾਹਿਬ, 18 ਮਈ

ਜਿਲ੍ਹਾ ਮੈਜਿਸਟਰੇਟ, ਫਤਹਿਗੜ੍ਹ ਸਾਹਿਬ ਅੰਮ੍ਰਿਤ ਕੌਰ ਗਿੱਲ ਨੇ ਫੌਜਦਾਰੀ ਜਾਬਤਾ ਸੰਘਤਾ 1973 (2 ਆਫ 1974) ਦੀ ਧਾਰਾ 144 ਤਹਿਤ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਹੁਕਮ ਜਾਰੀ ਕੀਤੇ ਹਨ ਕਿ ਜ਼ਿਲਾ ਫ਼ਤਹਿਗੜ ਸਾਹਿਬ ਦੀ ਹਦੂਦ ਅੰਦਰ ਰਾਤ 7.00 ਵਜ਼ੇ ਤੋੋ ਸਵੇਰੇ 7.00 ਵਜ਼ੇ ਤੱਕ ਰਾਤ ਦਾ ਕਰਫਿਊ 31 ਮਈ 2020 ਤੱਕ ਲਾਗੂ ਰਹੇਗਾ।ਜ਼ਿਲੇ ਅੰਦਰ ਕੋਈ ਵੀ ਵਿਅਕਤੀ ਜਰੂਰੀ ਗਤੀਵਿਧੀ ਤੋੋਂ ਇਲਾਵਾ ਰਾਤ 07.00 ਵਜ਼ੇ ਤੋੋਂ ਸਵੇਰੇ 7.00 ਵਜ਼ੇ ਤੱਕ ਘਰੋ ਬਾਹਰ ਨਹੀ ਆਵੇਗਾ। ਕੰਨਟੇਨਮੈਂਟ ਜ਼ੋਨ ਵਿੱਚ ਕੇਵਲ ਜਰੂਰੀ ਵਸਤਾਂ ਦੀ ਸਪਲਾਈ (ਕਰਿਆਣਾ ਸਟੋਰ,ਸਬਜੀਆਂ/ਫਲ, ਦੁੱਧ ਅਤੇ ਦਵਾਈਆ ਦੀ ਦੁਕਾਨਾਂ ਹੀ ਖੁਲਣਗੀਆਂ) ਜਿਲ੍ਹੇ ਦੇ ਸਬੰਧਤ ਉਪ ਮੰਡਲ ਮੈਜਿਸਟਰੇਟਸ ਆਪਣੀ ਸਬ ਡਵੀਜ਼ਨ ਵਿੱਚ ਆਪਣੇ ਪੱਧਰ ਤੇ ਯਕੀਨੀ ਬਨਾਉਣਗੇ ਅਤੇ ਇਸ ਸਬੰਧੀ ਨਿਰਧਾਰਤ ਕੀਤੇ ਸਮੇਂ/ਮਾਪਦੰਡਾਂ ਬਾਰੇ ਇਸ ਦਫ਼ਤਰ ਨੂੰ ਸੂਚਿਤ ਕਰਨਗੇ। ਜ਼ਿਲੇ ਅੰਦਰ 65 ਸਾਲ ਤੋਂ ਵੱਧ ਉਮਰ ਦੇ ਵਿਅਕਤੀ, ਵੱਡੀਆਂ ਬਿਮਾਰੀਆਂ ਤੋਂ ਪੀੜਤ, ਗਰਭਵਤੀ ਮਹਿਲਾਵਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚੇ ਕਿਸੇ ਜਰੂਰੀ ਕੰਮ ਤੋਂ ਇਲਾਵਾ ਘਰੋਂ ਬਾਹਰ ਨਹੀ ਆਉਣਗੇ।

ਜ਼ਿਲ੍ਹਾ ਮੈਜਿਸਟਰੇਟ ਨੇ ਇਹ ਵੀ ਹੁਕਮ ਜਾਰੀ ਕੀਤੇ ਹਨ ਕਿ ਜ਼ਿਲੇ ਅੰਦਰ ਪੈਂਦੇ ਸਕੂਲ,ਕਾਲਜ ਅਤੇ ਹੋਰ ਸਾਰੇ ਵਿਦਿਅਕ ਅਦਾਰੇ, ਕੋਚਿੰਗ ਸੈਂਟਰ ਬੰਦ ਰਹਿਣਗੇ। ਆਨ ਲਾਈਨ ਕਲਾਸਾਂ ਲਗਾਈਆਂ ਜਾਣ। ਹੋਟਲ,ਰੈਸਟੋਰੈਂਟ,ਹਾਸਪਿਟੈਲਟੀ ਸਰਵਿਸੀਜ ਬੰਦ ਰਹਿਣਗੀਆਂ, ਪ੍ਰੰਤੁ ਜਿੰਨਾਂ ਨੂੰ ਸਰਕਾਰ ਵਲੋਂ ਕਿਸੇ ਖਾਸ ਮੰਤਵ ਲਈ ਵਰਤਿਆ ਜਾ ਰਿਹਾ ਹੈ, ਉਹ ਖੁੱਲੇ ਰਹਿ ਸਕਣਗੇ। ਸਿਨੇਮਾ ਹਾਲ,ਥੀਏਟਰ, ਮਾਲਜ, ਸ਼ਾਪਿੰਗ ਕੰਪਲੈਕਸ,ਜਿੰਮ, ਸਵੀਮਿੰਗ ਪੂਲਜ, ਮੰਨੋਰੰਜਨ ਦੇ ਸਥਾਨ, ਬਾਰ, ਆਡੀਟੋਰੀਅਮ ਅਤੇ ਹੋਰ ਇਸ ਤਰਾਂ ਦੇ ਸਥਾਨ ਬੰਦ ਰਹਿਣਗੇ। ਸਮਾਜਿਕ, ਰਾਜਨੀਤਕ,ਖੇਡਾਂ,ਮੰਨੋਰੰਜਨ, ਵਿਦਿਅਕ, ਸਭਿਆਚਾਰਕ, ਧਾਰਮੀਕ ਆਦਿ ਸਬੰਧੀ ਸਾਰੇ ਸਥਾਨ ਬੰਦ ਰਹਿਣਗੇ ਅਤੇ ਕਿਸੇ ਤਰਾਂ ਦਾ ਕੋਈ ਇੱਕਠ ਨਹੀ ਹੋਵੇਗਾ। ਸਾਰੇ ਧਾਰਮਿਕ ਸਥਾਨ ਬੰਦ ਰਹਿਣਗੇ ਅਤੇ ਕਿਸੇ ਤਰ੍ਹਾਂ ਦਾ ਧਾਰਮਿਕ ਇੱਕਠ ਨਹੀ ਹੋਵੇਗਾ।

ਜ਼ਿਲ੍ਹਾ ਮੈਜਿਸਟਰੇਟ ਨੇ ਬੱਸਾਂ  ਅਤੇ ਵਾਹਨਾਂ ਦੀ ਆਵਾਜਾਈ ਬਾਰੇ ਹੁਕਮ ਜਾਰੀ ਕੀਤੇ ਹਨ ਕਿ ਅੰਤਰਰਾਜੀ ਯਾਤਰਾ / ਵਾਹਨਾਂ ਦੀ ਆਵਾਜਾਈ ਦੋਨੋ ਸਬੰਧਤ ਰਾਜਾਂ ਤੋਂ ਰਜਾਮੰਦੀ ਅਤੇ ਗ੍ਰਹਿ ਵਿਭਾਗ, ਭਾਰਤ ਸਰਕਾਰ ਵੱਲੋਂ ਜਾਰੀ ਹਦਾਇਤਾਂ ਮਿਤੀ 17.05.2020 ਅਨੁਸਾਰ ਹੋਵੇਗੀ।ਟੈਕਸੀ ਅਤੇ ਕੈਬ ਸਰਵਿਸਿਜ਼, ਦੋ ਪਹੀਆਂ ਵਾਹਨ, ਸਾਇਕਲ, ਰਿਕਸ਼ਾ/ਆਟੋ ਰਿਕਸ਼ਾ, ਚਾਰ ਪਹੀਆਂ ਵਾਹਨ, ਸਰਕਾਰ ਵੱਲੋਂ ਜਾਰੀ ਹਦਾਇਤਾਂ/ਸ਼ਰਤਾਂ ਤਹਿਤ ਚੱਲ ਸਕਣਗੇ। ਇਹਨਾਂ ਸਬੰਧੀ ਕਿਸੇ ਤਰ੍ਹਾਂ ਦੀ ਅਲੱਗ ਪਾਸ ਦੀ ਜਰੂਰਤ ਨਹੀ ਹੋਵੇਗੀ।

ਜ਼ਿਲਾ ਫ਼ਤਹਿਗੜ੍ਹ ਸਾਹਿਬ ਦੀ ਹਦੂਦ ਅੰਦਰ ਰਾਤ 7.00 ਵਜ਼ੇ ਤੋੋ ਸਵੇਰੇ 7.00 ਵਜ਼ੇ ਤੱਕ ਕਰਫਿਊ 31 ਮਈ 2020 ਤੱਕ ਲਾਗੂ 
ਜ਼ਿਲ੍ਹਾ ਮੈਜਿਸਟਰੇਟ ਨੇ ਦਕਾਨਾਂ/ਇੰਡਸਟਰੀਜ਼ ਅਤੇ ਉਸਾਰੀਆਂ ਦੇ ਕੰਮ ਸਬੰਧ ਹੁਕਮ ਜਾਰੀ ਕੀਤੇ ਹਨ ਕਿ ਜਿਲ੍ਹੇ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਸਾਰੀਆਂ ਦੁਕਾਨਾਂ (ਸਣੇ ਮੇਨ ਬਾਜ਼ਾਰ) ਸਵੇਰੇ 07.00 ਵਜੇ ਤੋਂ ਸ਼ਾਮ 06.00 ਵਜੇ ਤੱਕ ਖੁੱਲ੍ਹ ਸਕਣਗੀਆਂ।ਹੇਅਰ ਕਟਿੰਗ/ਹੇਅਰ ਸੈਲੂਨ ਸਰਕਾਰ ਵੱਲੋਂ ਜਾਰੀ ਹਦਾਇਤਾਂ/ਸ਼ਰਤਾਂ ਦੀ ਪਾਲਣਾ ਤਹਿਤ ਖੁੱਲ੍ਹ ਸਕਣਗੇ। ਜਿਲ੍ਹੇ ਦੇ ਪੇਂਡੂ ਅਤੇ ਸ਼ਹਿਰੀ ਖੇਤਰ ਅੰਦਰ ਸਾਰੀਆਂ ਉਦਯੋਗਿਕ ਇਕਾਈਆਂ ਖੁੱਲ੍ਹ ਸਕਣਗੀਆਂ।ਜਿਲ੍ਹੇ ਦੇ ਪੇਂਡੂ ਅਤੇ ਸ਼ਹਿਰੀ ਖੇਤਰ ਅੰਦਰ ਕਿਸੇ ਤਰ੍ਹਾਂ ਦੀ ਉਸਾਰੀ ਕਰਨ ਤੇ ਕੋਈ ਪਾਬੰਦੀ ਨਹੀ ਹੋਵੇਗੀ।ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ, ਵੈਟਰਨਰੀ ਸਰਵਿਸਿਜ਼ ਤੇ ਕੋਈ ਪਾਬੰਦੀ ਨਹੀ ਹੋਵੇਗੀ। ਸਾਰੇ ਸਰਕਾਰੀ ਅਤੇ ਪ੍ਰਾਈਵੇਟ ਅਦਾਰੇ ਖੁੱਲ ਸਕਣਗੇ।ਈ-ਕਾਮਰਸ ਸਾਰਾ ਖੁੱਲ੍ਹਾ ਰਹੇਗਾ। ਰੈਸਟੋਂਰੈਂਟ ਕੇਵਲ ਹੋਮ ਡਲੀਵਰੀ ਲਈ ਖੁਲ੍ਹੇ ਰਹਿ ਸਕਦੇ ਹਨ।ਉਕਤ ਖੋਲ੍ਹੇ ਜਾਣ ਵਾਲੇ ਅਦਾਰੇ/ਸੰਸਥਾਵਾਂ/ਸਥਾਨ ਵਿਖੇ ਕੋਵਿਡ-19 ਸਬੰਧੀ ਸਮੂਹ ਗਾਈਡਲਾਈਨਜ਼ (ਮਾਸਕ ਪਾਉਣਾਂ/ਸ਼ੋਸ਼ਲ ਡਿਸਟੈਂਸਿੰਗ ਰੱਖਣੀ/ਸੈਨੀਟਾਈਜ਼ਰ ਦੀ ਵਰਤੋਂ) ਦੀ ਪਾਲਣਾ ਕੀਤੀ ਜਾਣੀ ਯਕੀਨੀ ਬਣਾਈ ਜਾਵੇ।ਮਾਸਕ ਦੀ ਵਰਤੋਂ ਕਰਨੀ ਲਾਜ਼ਮੀ ਹੋਵੇਗੀ।

ਜਨਤਕ ਥਾਵਾਂ ਤੇ ਸ਼ਰਾਬ, ਪਾਨ, ਗੁੱਟਕਾ, ਤੰਬਾਕੂ ਦੀ ਵਰਤੋਂ ਕਰਨ ਅਤੇ ਥੁੱਕਣ ਤੇ ਪੂਰਨ ਤੌਰ ਤੇ ਪਾਬੰਦੀ ਹੋਵੇਗੀ।ਵਿਆਹ ਸ਼ਾਦੀ ਦੇ ਮੌਕੇ ਤੇ 50 ਵਿਅਕਤੀਆਂ ਤੋਂ ਵੱਧ ਇੱਕਠ ਨਹੀ ਕੀਤਾ ਜਾ ਸਕੇਗਾ ਅਤੇ ਮੌਕੇ ਤੇ ਸ਼ੋਸ਼ਲ ਡਿਸਟੈਂਸਿੰਗ ਦੀ ਪਾਲਣਾ ਕੀਤੀ ਜਾਵੇਗੀ।ਅੰਤਿਮ ਸੰਸਕਾਰ ਦੇ ਸਮੇਂ ‘ਤੇ 20 ਵਿਅਕਤੀਆਂ ਤੋਂ ਵੱਧ ਇੱਕਠ ਨਹੀਂ ਹੋਵੇਗਾ ਅਤੇ ਮੌਕੇ ਤੇ ਸ਼ੋਸ਼ਲ ਡਿਸਟੈਂਸਿੰਗ ਦੀ ਪਾਲਣਾ ਕੀਤੀ ਜਾਵੇਗੀ।ਦੁਕਾਨਦਾਰਾਂ ਵੱਲੋਂ ਗ੍ਰਾਹਕਾਂ ਦੀ ਘੱਟੋ ਘੱਟ 6 ਫੁੱਟ ਦੀ ਦੂਰੀ ਬਣਾਕੇ ਰੱਖੀ ਜਾਵੇਗੀ ਅਤੇ ਇੱਕ ਸਮੇਂ 5 ਤੋਂ ਵੱਧ ਵਿਅਕਤੀ ਦੁਕਾਨ ਤੇ ਇੱਕਠੇ ਨਹੀ ਹੋਣਗੇ।ਸਮੂਹ ਦੁਕਾਨਾਂ/ਅਦਾਰਿਆ, ਸਬੰਧਤ ਸਥਾਨਾਂ ਵਿਖੇ ਥਰਮਲ ਸਕੈਨਿੰਗ/ਹੈਂਡ ਵਾਸ਼(ਸੈਨੀਟਾਈਜ਼ਰ ਆਦਿ) ਦਾਖਲੇ ਵਾਲੀਆਂ ਥਾਵਾਂ ਤੇ ਯਕੀਨੀ ਬਣਾਏ ਜਾਣ। ਹਦਾਇਤਾਂ ਦੀ ਪਾਲਣਾ ਨਾ ਕਰਨ ਦੀ ਸੂਰਤ ਵਿੱਚ ਸਬੰਧਤ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਖੋਲ੍ਹੇ ਜਾਣ ਵਾਲੇ ਅਦਾਰਿਆ /ਉਦਯੋਗਿਕ ਇਕਾਈਆਂ ਆਦਿ ਲਈ ਨਿਰਧਾਰਿਤ ਸਮੇਂ ਦੌਰਾਨ ਕਿਸੇ ਤਰ੍ਹਾਂ ਦੇ ਵੱਖਰੇ ਪਾਸ/ਪਰਮਿਟ ਦੀ ਜਰੂਰਤ ਨਹੀ ਹੋਵੇਗੀ।