ਜ਼ਿਲ੍ਹਾ ਬਰਨਾਲਾ ਦੀ ਹਦੂਦ ਅੰਦਰ ਰਾਤ 9 ਤੋਂ ਸਵੇਰ 5 ਵਜੇ ਤੱਕ ਰਹੇਗਾ ਕਰਫਿਊ

203

ਜ਼ਿਲ੍ਹਾ ਬਰਨਾਲਾ ਦੀ ਹਦੂਦ ਅੰਦਰ ਰਾਤ 9 ਤੋਂ ਸਵੇਰ 5 ਵਜੇ ਤੱਕ ਰਹੇਗਾ ਕਰਫਿਊ

ਬਰਨਾਲਾ, 2 ਜੂਨ

ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਤੇਜ ਪ੍ਰਤਾਪ ਸਿੰੰਘ ਫੂਲਕਾ ਵੱਲੋਂ ਜ਼ਿਲ੍ਹਾ ਬਰਨਾਲਾ ਦੀ ਹਦੂੂਦ ਅੰਦਰ ਪਹਿਲੀ ਜੂਨ ਤੋਂ 30 ਜੂਨ ਤੱਕ ਤਾਲਾਬੰਦੀ ਤਹਿਤ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਦੌਰਾਨ ਆਮ ਲੋਕਾਂ ਦੀ ਗੈਰ ਜ਼ਰੂਰੀ ਵਸਤਾਂ ਅਤੇ ਸੇਵਾਵਾਂ ਲਈ ਆਵਾਜਾਈ ਵਰਜਿਤ ਰਹੇਗੀ। ਇਹ ਹੁਕਮ 30 ਜੂਨ ਤੱਕ ਲਾਗੂ ਰਹਿਣਗੇ।

ਇਸ ਦੌਰਾਨ ਦੁਕਾਨਾਂ ਖੋਲ੍ਹਣ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 8 ਵਜੇ ਦਾ ਹੋਵੇਗਾ। ਕੰਟੇਨਮੈਂਟ ਜ਼ੋਨ ਨੂੰ ਤੋਂ ਬਾਹਰ ਦੇ ਖੇਤਰਾਂ ਵਿਚ ਸ਼ਰਾਬ ਦੇ ਠੇਕਿਆਂ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਹੋਵੇਗਾ। ਖੇਡ ਕੰਪਲੈਕਸ ਅਤੇ ਸਟੇਡੀਅਮ ਦਰਸ਼ਕਾਂ ਦੀ ਹਾਜ਼ਰੀ ਤੋਂ ਬਿਨਾਂ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਖੁੱਲ੍ਹੇ ਰਹਿ ਸਕਣਗੇ।

ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਰੈਸਤਰਾਂ ਖੁੱਲ੍ਹੇ ਰਹਿਣਗੇ। ਰੈਸਤਰਾਂ ਆਦਿ ਵਿਚ ਫਿਲਹਾਲ ਬੈਠ ਕੇ ਖਾਣ ਦੀ ਇਜਾਜ਼ਤ ਨਹੀਂ ਹੋਵੇਗੀ। ਉਸਾਰੀ ਗਤੀਵਿਧੀਆਂ ਅਤੇ ਈ ਕਾਮਰਸ ਗਤੀਵਿਧੀਆਂ ਜਾਰੀ ਰਹਿ ਸਕਣਗੀਆਂ। ਵਿਆਹ ਸਮਾਗਮਾਂ ’ਤੇ 50 ਵਿਅਕਤੀਆਂ ਤੋਂ ਵਧੇਰੇ ਇਕੱਠ ਨਹੀਂ ਕੀਤਾ ਜਾ ਸਕੇਗਾ। ਅੰਤਿਮ ਰਸਮਾਂ ਮੌਕੇ 20 ਤੋਂ ਵੱਧ ਵਿਅਕਤੀਆਂ ਦਾ ਇਕੱਠ ਨਾ ਹੋਵੇ।

ਜ਼ਿਲ੍ਹਾ ਬਰਨਾਲਾ ਦੀ ਹਦੂਦ ਅੰਦਰ ਰਾਤ 9 ਤੋਂ ਸਵੇਰ 5 ਵਜੇ ਤੱਕ ਰਹੇਗਾ ਕਰਫਿਊ
DC Barnala TPS Phoolka

ਇਸੇ ਤਰ੍ਹਾਂ ਬੱਸਾਂ ਦੀ ਅੰਤਰਰਾਜੀ ਆਵਾਜਾਈ, ਰਾਜ ਅੰਦਰ ਆਵਾਜਾਈ, ਹੋਰ ਵਾਹਨਾਂ ਦੀ ਆਵਾਜਾਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਹੋਵੇਗੀ। ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਦੋ ਪਹੀਆ ਵਾਹਨਾਂ ’ਤੇ ਦੋ ਤੋਂ ਵੱਧ ਅਤੇ ਚਾਰ ਪਹੀਆ ਵਾਹਨਾਂ ’ਤੇ ਤਿੰਨ ਤੋਂ ਵੱਧ ਵਿਅਕਤੀਆਂ ਨੂੰ ਸਵਾਰ ਹੋਣ ਦੀ ਪ੍ਰਵਾਨਗੀ ਨਹੀਂ ਹੈ।

ਫਿਲਹਾਲ ਕੀ ਕੀ ਰਹੇਗਾ ਬੰਦ ?

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਸਿਨੇਮਾ ਹਾਲ, ਜਿਮ, ਸਵਿੰਮਿੰਗ ਪੂਲ, ਮਨੋਰੰਜਨ ਪਾਰਕ, ਥੀਏਟਰ, ਬਾਰ, ਆਡੀਟੋਰੀਅਮ, ਅਸੈਂਬਲੀ ਹਾਲ ਫਿਲਹਾਲ ਬੰਦ ਰਹਿਣਗੇ। ਸਮਾਜਿਕ, ਰਾਜਨੀਤਿਕ, ਮਨੋਰੰਜਕ, ਸੱਭਿਆਚਾਰਕ, ਧਾਰਮਿਕ ਇਕੱਠਾਂ ਦੀ ਫਿਲਹਾਲ ਮਨਾਹੀ ਰਹੇਗੀ। ਜਨਤਕ ਥਾਵਾਂ ’ਤੇ ਸ਼ਰਾਬ ਪੀਣ, ਗੁਟਖਾ ਜਾਂ ਤੰਬਾਕੂ ਆਦਿ ਦੇ ਸੇਵਨ ਦੀ ਸਖਤ ਮਨਾਹੀ ਹੈ। ਇਸ ਦੌਰਾਨ ਹੋਟਲ ਜਾਂ ਪ੍ਰਾਹੁਣਚਾਰੀ ਸੇਵਾਵਾਂ ਵੀ ਆਮ ਲੋਕਾਂ ਲਈ ਫਿਲਹਾਲ ਬੰਦ ਰਹਿਣਗੇ। ਸਕੂਲ, ਕਾਲਜ ਤੇ ਹੋਰ ਕੋਚਿੰਗ ਅਦਾਰੇ ਵੀ ਅਜੇ ਬੰਦ ਰਹਿਣਗੇ।