ਅਤਿ ਜ਼ਰੂਰੀ ਸੇਵਾਵਾਂ ਤੋਂ ਮਿਲੇਗੀ ਛੋਟ-ਡਿਪਟੀ ਕਮਿਸ਼ਨਰ ਬਠਿੰਡਾ
ਬਠਿੰਡਾ, 26 ਮਾਰਚ :
ਜ਼ਿਲਾ ਮੈਜਿਸਟੇ੍ਰਟ ਬਠਿੰਡਾ ਬੀ.ਸ੍ਰੀਨਿਵਾਸਨ ਨੇ ਧਾਰਾ 144 ਤਹਿਤ ਲਗਾਏ ਕਰਫ਼ਿਊ ਵਿਚ ਕੁਝ ਅਤਿ ਜ਼ਰੂਰੀ ਸੇਵਾਵਾਂ ਨੂੰ ਛੋਟ ਦਿੱਤੀ ਹੈ। ਜ਼ਾਬਤਾ ਧਾਰਾ 144 ਸੀ.ਆਰ.ਪੀ.ਸੀ. 1973 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਮੈਜਿਸਟੇ੍ਰਟ ਨੇ ਦੱਸਿਆ ਕਿ ਜ਼ਿਲੇ ਵਿੱਚ ਸਾਰੇ ਪ੍ਰਾਈਵੇਟ ਹਸਪਤਾਲਾਂ ਤੇ ਨਰਸਿੰਗ ਹੋਮ, ਐਚ.ਐਮ.ਈ.ਐੱਲ ਰਿਫ਼ਾਇਨਰੀ ਫੁੱਲੋ ਖ਼ਾਰੀ, ਕਾਰਗਿੱਲ ਪ੍ਰਾਈਵੇਟ ਲਿਮਟਿਡ, ਬਠਿੰਡਾ, ਨੈਸ਼ਨਲ ਫਰਟੀਲਾਈਜ਼ਰ ਅਤੇ ਐਲ.ਪੀ.ਜੀ. ਬੋਟਲਿੰਗ ਪਲਾਂਟ, ਫੂਸ ਮੰਡੀ ਕੰਮ ਕਰਦੇ ਰਹਿਣਗੇ।
ਇਸ ਤੋਂ ਇਲਾਵਾ ਉਨਾਂ ਬਠਿੰਡਾ ਟਰਮੀਨਲ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ, ਜੱਸੀ ਚੌਂਕ, ਬਠਿੰਡਾ ਟਰਮੀਨਲ ਬੀ.ਪੀ.ਸੀ.ਐਲ. ਜੱਸੀ ਚੌਂਕ, ਬਠਿੰਡਾ ਟਰਮੀਨਲ ਐੱਚ.ਪੀ.ਸੀ.ਐੱਲ, ਜੱਸੀ ਚੌਂਕ ਨੂੰ ਵੀ ਕਾਰਜਸ਼ੀਲ ਰੱਖਣ ਦੇ ਹੁਕਮ ਕੀਤੇ ਹਨ। ਇਸ ਤੋਂ ਇਲਾਵਾ ਆਪਣੀ ਡਿਊਟੀ ਦੇ ਸਬੰਧੀ ਸਿਹਤ ਵਿਭਾਗ ਦੇ ਡਾਕਟਰ ਤੇ ਕਰਮਚਾਰੀ, ਵੈਟਨਰੀ ਹਸਪਤਾਲ ਦੇ ਸਾਰੇ ਡਾਕਟਰ, ਏਮਜ਼ ਬਠਿੰਡਾ, ਬੋਟਲਿੰਗ ਪਲਾਂਟ ਬੀ.ਸੀ.ਐੱਲ, ਮਛਾਣਾ ਵਿਖੇ ਸੈਨੀਟਾਈਜ਼ਰ ਦੇ ਨਿਰਮਾਣ, ਪੀ.ਐਸ.ਪੀ.ਸੀ.ਐੱਲ ਤੇ ਪੀ.ਐੱਸ.ਟੀ.ਸੀ.ਐੱਲ ਤੇ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ, ਲਹਿਰਾ ਮੁਹੱਬਤ, ਬੀ.ਐਸ.ਐਨ.ਐਲ. ਦਾ ਸਟਾਫ਼, ਸੈਨੀਟੇਸ਼ਨ ਵਰਕਰ ਤੇ ਮਿਊਸੀਪਲ ਕਾਰਪੋਰੇਸ਼ਨ, ਵੇਰਕਾ ਮਿਲਕ ਪਲਾਂਟ ਕੰਮ ਕਰਦੇ ਰਹਿਣਗੇ।
ਇਹ ਪੰਪ ਖੁੱਲਣਗੇ –ਹੁਕਮਾਂ ਅਨੁਸਾਰ ਇੰਡੀਅਨ ਆਇਲ ਪੈਟਰੋਲ ਪੰਪ, ਜੱਸੀ ਪੌਂ ਵਾਲੀ ਚੌਂਕ, ਐਸ.ਪੀ.ਸੀ.ਐਲ. ਪੈਟਰੋਲ ਪੰਪ, ਫੇਜ਼-2 ਮਾਡਲ ਟਾਊਨ, ਬਠਿੰਡਾ ਸਰਵਿਸ ਸਟੇਸ਼ਨ, ਮੌੜ ਸਰਵਿਸ ਸਟੇਸ਼ਨ, ਮੌੜ, ਨਰਸੀ ਰਾਮ ਅਗਰਵਾਲ ਫਿਲਇੰਗ ਸਟੇਸ਼ਨ, ਰਾਮਪੁਰਾ ਫੂਲ, ਗੁਰੂ ਕਾਸ਼ੀ ਫ਼ਿਲਇੰਗ ਸਟੇਸ਼ਨ, ਤਲਵੰਡੀ ਸਾਬੋ, ਸੁਰਜੀਤ ਐਚ.ਪੀ.ਸਟੇਸ਼ਨ ਨੇੜੇ ਐੱਚ.ਪੀ.ਸੀ.ਐੱਲ, ਐੱਲ.ਪੀ.ਜੀ. ਪਲਾਂਟ ਰਾਮਾਂ ਤੇ ਹਾਈਵੇ ਪੈਟਰੋ ਕੇਅਰ ਸੈਂਟਰ ਨੇੜੇ ਐੱਚ.ਅੱਮ.ਈ. ਐਲ. ਰਿਫ਼ਾਇਨਰੀ, ਰਾਮਸਰਾਂ ਆਦਿ ਪੈਟਰੋਲ ਪੰਪਾਂ ‘ਤੇ ਤੇਲ ਦੀਆਂ ਸੁਵਿਧਾਵਾਂ ਲੈ ਸਕਦੇ ਹੋ।
ਅਤਿ ਜ਼ਰੂਰੀ ਸੇਵਾਵਾਂ ਤੋਂ ਮਿਲੇਗੀ ਛੋਟ-ਡਿਪਟੀ ਕਮਿਸ਼ਨਰ ਬਠਿੰਡਾ I ਇਸ ਤੋਂ ਇਲਾਵਾ ਆਲੂਆਂ ਪੁਟਾਈ, ਸਟੋਰਜ਼ ਤੇ ਟਰਾਂਸਪੋਟੇਸ਼ਨ ਦਾ ਕੰਮ ਕਿਸਾਨ ਕਰ ਸਕਦੇ ਹਨ। ਇਸ ਤੋਂ ਬਿਨਾਂ ਕੈਟਲ ਫੀਡ, ਪੋਲਟਰੀ ਫੀਡ, ਪਸ਼ੂਆਂ ਲਈ ਚਾਰਾ ਤੇ ਆਂਡਿਆਂ ਦੇ ਭਰੇ ਵਾਹਨ ਵੀ ਚੱਲ ਸਕਣਗੇ। ਇਸ ਦੌਰਾਨ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਰਚਮਾਰੀ ਵੀ ਆਪਣੀਆਂ ਲੋੜੀਂਦੀਆਂ ਸੇਵਾਵਾਂ ਦਿੰਦੇ ਰਹਿਣਗੇ।
