ਅਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਇਲਾਕੇ ਵਿਚ 10 ਕਿੱਲੇ ਦੇ ਕਰੀਬ ਪੰਚਾਇਤੀ ਜ਼ਮੀਨ ਕਰਵਾਈ ਕਬਜ਼ਾ ਮੁਕਤ
ਰਾਜਾਸਾਂਸੀ, 30 ਅਪ੍ਰੈਲ,2022
ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਬਲਾਕ ਚੋਗਾਵਾਂ ਦੇ ਸਰਹੱਦੀ ਪਿੰਡ ਭਿੰਡੀ ਔਲਖ ਖੁਰਦ ਵਿਚ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੇ ਮਿਲ ਕੇ ਹਿੰਮਤ ਅਤੇ ਸੂਝਬੂਝ ਨਾਲ ਹਿੰਦ-ਪਾਕਿ ਬਾਰਡਰ ਦੇ ਨੇੜੇ ਪੌਣੇ 10 ਕਿੱਲੇ ( 77 ਕਨਾਲਾਂ 7 ਮਰਲੇ ) ਪੰਚਾਇਤੀ ਜ਼ਮੀਨ ਨੂੰ ਕਬਜ਼ਾ ਮੁਕਤ ਕਰਵਾਇਆ। ਇਸ ਕਾਰਵਾਈ ਦੇ ਨਾਲ ਅੱਜ ਪੌਣੇ ਦੱਸ ਏਕੜ ਜ਼ਮੀਨ ਪੰਜਾਬ ਸਰਕਾਰ ਦੀ ਬਣ ਗਈ।
ਇਸ ਮੌਕੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਹਾਜ਼ਰ ਸਨ। ਇਸ ਮੌਕੇ ਉਨ੍ਹਾਂ ਨਾਲ ਆਪ ਆਗੂ ਹਲਕਾ ਰਾਜਾਸਾਂਸੀ ਦੇ ਸਿਰਕੱਢ ਆਗੂ ਬਲਦੇਵ ਸਿੰਘ ਮਿਆਦੀਆਂ, ਏ਼ ਡੀ ਸੀ ਰਣਬੀਰ ਸਿੰਘ ਮੂਧਲ, ਡੀਡੀਪੀਓ ਇਕਬਾਲਜੀਤ ਸਿੰਘ, ਬਲਾਕ ਚੋਗਾਵਾਂ ਦੇ ਬੀਡੀਪੀਓ ਸਿਤਾਰਾ ਸਿੰਘ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।