ਅੰਬਾਲੇ ਤੋਂ ਪੋਜੀਟਿਵ ਪਾਏ ਕੇਸ ਦੀ ਪੜਤਾਲ ਕਰਨ ਲਈ ਉਸ ਦੇ ਪਰਿਵਾਰਕ ਮੈਂਬਰਾ ਦੇ ਲਏ ਗਏ ਸੈਂਪਲ ਪਾਏ ਗਏ ਨੈਗਾਟਿਵ : ਪਟਿਆਲਾ ਸਿਵਲ ਸਰਜਨ

292

ਅੰਬਾਲੇ ਤੋਂ ਪੋਜੀਟਿਵ ਪਾਏ ਕੇਸ ਦੀ ਪੜਤਾਲ ਕਰਨ ਲਈ ਉਸ ਦੇ ਪਰਿਵਾਰਕ ਮੈਂਬਰਾ ਦੇ ਲਏ ਗਏ ਸੈਂਪਲ ਪਾਏ ਗਏ ਨੈਗਾਟਿਵ : ਪਟਿਆਲਾ ਸਿਵਲ ਸਰਜਨ

ਪਟਿਆਲਾ 29 ਮਾਰਚ

ਅੰਬਾਲੇ ਤੋਂ ਪੋਜੀਟਿਵਪਾਏ ਕੇਸ ਦੀ ਪੜਤਾਲ ਕਰਨ ਲਈ ਉਸ ਦੇ ਪਰਿਵਾਰਕ ਮੈਨਬਰਾ ਦੇ ਲਏ ਗਏ ਸੈਨਪਲ ਨੈਗਾਟਿਵ ਪਾਏ ਗਏ ਹਨ। ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇਂ ਦੱਸਿਆਂ ਕਿ ਪਟਿਆਲਾ ਜਿਲੇ ਦੇ ਪਿੰਡ ਰਾਮਨਗਰ ਸੈਣੀਆਂ ਦਾ 21 ਸਾਲਾ ਨੋਜਵਾਨ ਜੋ ਕਿ 19 ਮਾਰਚ ਨੂੰ ਨੇਪਾਲ ਤੋਂ ਵਾਪਸ ਆਇਆ ਸੀ ਅਤੇ ਘਰ ਵਿਚ ਹੀ ਕੁਆਰਨਟੀਨ ਸੀ, ਨੂੰ ਬੁਖਾਰ ਅਤੇ ਦਸਤ ਦੀ ਸ਼ਿਕਾਇਤ ਹੋਣ ਤੇਂ 26 ਮਾਰਚ ਨੂੰ ਅੰਬਾਲਾ ਦੇ ਸਿਵਲ ਹਸਪਤਾਲ ਵਿਚ ਦਾਖਲ ਹੋਇਆ ਸੀ ਜਿਥੇ ਕਿ ਮਰੀਜ ਵਿਚ ਕਰੋਨਾ ਲੱਛਣ ਹੋਣ ਕਾਰਣ ਉਸਦਾ ਕਰੋਨਾ ਸਬੰਧੀ ਟੈਸਟ ਲਿਆ ਗਿਆ, ਜੋ ਕਿ ਪੀ.ਜੀ.ਆਈ.ਦੀ ਰਿਪੋਰਟ ਤੋਂ ਪੋਜੀਟਿਵ ਆਇਆ ਹੈ  ਇਸ ਦੀ ਸੂਚਨਾ ਸਿਵਲ ਸਰਜਨ ਅੰਬਾਲਾ ਵੱਲੋ ਬੀਤੀ ਰਾਤ ਸਿਵਲ ਸਰਜਨ ਪਟਿਆਲਾ ਨੂੰ ਦਿਤੀ ਗਈ  ਸੂਚਨਾ ਮਿਲਣ ਤੇਂ ਸਿਵਲ ਸਰਜਨ ਵੱਲੋ ਇਸ ਤੇਂ ਕਾਰਵਾਈ ਕਰਦੇ ਹੋਏ ਰਾਤ ਨੂੰ ਹੀ ਆਰ.ਆਰ.ਟੀ. ਟੀਮਾਂ ਅਤੇ ਆਪ ਖੁਦ ਪਿੰਡ ਵਿਚ ਪੰਹੁਚ ਕੇ ਮਰੀਜ ਦੇ ਸੰਪਰਕ ਵਿਚ ਆਏ 14 ਪਰਿਵਾਰਕ  ਮੈਬਰਾਂ ਨੂੰ ਸਰਕਾਰੀ ਐਂਬੁਲੈਸ ਰਾਹੀ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਦਾਖਲ ਕਰਵਾਇਆ,ਜਿਥੇ ਕਿ ਉਹਨਾਂ ਦੇ ਸਾਰੇ ਪਰਿਵਾਰਕ  ਮੈਂਬਰਾ ਦੇ ਕਰੋਨਾ ਵਾਇਰਸ ਦੀ ਜਾਂਚ ਲਈ ਸੈਂਪਲ ਲੈ ਕੇ ਲੈਬਾਟਰੀ ਜਾਂਚ ਲਈ ਭੇਜ ਦਿਤੇ ਗਏ ਸਨ ।ਜੋਕਿ ਲੈਬ ਜਾਂਚ ਤੋਂ ਸਾਰੇ ਕੇਸ ਨੈਗਾਟਿਵ ਆਏ ਹਨ ।

ਅੰਬਾਲੇ ਤੋਂ ਪੋਜੀਟਿਵ ਪਾਏ ਕੇਸ ਦੀ ਪੜਤਾਲ ਕਰਨ ਲਈ ਉਸ ਦੇ ਪਰਿਵਾਰਕ ਮੈਂਬਰਾ ਦੇ ਲਏ ਗਏ ਸੈਂਪਲ ਪਾਏ ਗਏ ਨੈਗਾਟਿਵ : ਪਟਿਆਲਾ ਸਿਵਲ ਸਰਜਨ-Photo courtesy-Internet

ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇਂ ਦੱਸਿਆ ਕਿ ਅੱਜ ਉਹਨਾਂ ਸਿਹਤ ਵਿਭਾਗ ਦੇ ਕਰਮਚਾਰੀਆਂ ਦੀਆਂ 6 ਟੀਮਾ ਬਣਾ ਕੇ ਸਾਰੇ ਪਿੰਡ ਦਾ ਸਰਵੇ ਕਰਵਾਇਆ  ਅਤੇ ਸਾਰੇ ਪਿੰਡ ਨੂੰ ਸੇਨੇਟਾਈਜ ਕਰਨ ਲਈ ਸੋਡੀਅਮ ਹਾਈਪੋਕਲੋਰਾਈਡ ਦਾ ਸਪਰੇਅ ਵੀ ਕਰਵਾਇਆ ਗਿਆ।ਉਹਨਾਂ ਕਿਹਾ ਕਿ ਪਿੰਡ ਵਿਚ ਹੀ ਬਣਾਏ ਸਬ ਸੈਂਟਰ ਵਿਚ ਹਰ ਰੋਜ ਇੱਕ ਡਾਕਟਰ ਦੀ ਡਿਉਟੀ ਲਗਾਈ ਗਈ ਹੈ ਤਾ ਜੋ ਲੋੜਵੰਦ ਮਰੀਜ ਆਪਣਾ ਚੈਕਅਪ ਕਰਵਾ ਕੇ ਉਥੋਂ ਦਵਾਈ ਲੈ ਸਕਣ।ਉਹਨਾਂ ਕਿਹਾ ਕਿ ਗੁਰੂਦੁਆਰੇ ਰਾਹੀ ਪਿੰਡ ਦੇ ਲੋਕਾਂ ਨੂੰ ਆਪਣੇ ਘਰਾਂ ਵਿਚ ਹੀ ਰਹਿਣ ਸਬੰਧੀ ਵਾਰ ਵਾਰ ਅਪੀਲ ਵੀ ਕਰਵਾਈ ਜਾ ਰਹੀ ਹੈ ਅਤੇ ਬੁਖਾਰ ਜਾਂ ਖਾਂਸੀ ਦੇ ਲੱਛਣ ਹੋਣ ਤੇਂ ਪਿੰਡ ਦੇ ਵਿਚ ਹੀ ਮੋਜੂਦ ਸਰਕਾਰੀ ਡਾਕਟਰਾ ਤੋਂ ਚੈਕਅਪ ਕਰਵਾ ਕੇ ਦਵਾਈ ਲੈਣ ਬਾਰੇ ਕਿਹਾ ਜਾ ਰਿਹਾ ਹੈ ।ਉਹਨਾਂ ਕਿਹਾ ਕਿ  ਸਿਹਤ ਵਿਭਾਗ ਦੀਆਂ ਟੀਮਾ ਵੱਲੋ ਵੀ ਹਰ ਰੋਜ ਘਰ- ਘਰ ਜਾ ਕੇ ਸਰਵੇ ਵੀ ਕੀਤਾ ਜਾਵੇਗਾ।

ਸਿਵਲ ਸਰਜਨ ਡਾ. ਮਲਹੋਤਰਾ ਨੇਂ ਦੱਸਿਆਂ ਕਿ ਪਿੰਡ ਵਿਚ ਪੋਜੀਟਿਵ ਕੇਸ ਆਉਣ ਤੇਂ ਜਿਲਾ ਪ੍ਰਸਾਸ਼ਣ ਅਤੇ ਪੁਲਿਸ ਦੀ ਮਦਦ ਨਾਲ ਪਿੰਡ ਨੂੰ 14 ਦਿਨਾਂ ਲਈ ਸੀਲ ਕਰ ਦਿੱਤਾ ਗਿਆ ਹੈ।ਸਿਹਤ ਵਿਭਾਗ ਵੱਲੋ ਪਿੰਡ ਵਿਚ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਅਤੇ ਸਥਿਤੀ ਦਾ ਜਾਇਜਾ ਲੈਣ ਲਈ ਡਿਪਟੀ ਕਮਿਸ਼ਨਰ ਪਟਿਆਲਾ ਸ਼੍ਰੀ ਕੁਮਾਰ ਅਮਿਤ ਵੀ ਪੰਹੁਚੇ।ਜਿਥੇ ਕਿ ਜਿਲਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਅਤੇ ਡਾ. ਸੁਧਾ ਗਰੋਵਰ ਵੱਲੋ ਡਿਪਟੀ ਕਮਿਸ਼ਨਰ ਜੀ ਨੂੰ ਸਾਰੀ ਸਥਿਤੀ ਬਾਰੇ ਜਾਣੂ ਕਰਵਾਇਆ ਗਿਆ।ਇਸ ਮੋਕੇ ਡਿਪਟੀ ਕਮਿਸ਼ਨਰ ਨਾਲ  ਐਸ.ਐਸ.ਪੀ. ਸ੍ਰ. ਮਨਦੀਪ ਸਿੰਘ ਸਿੱਧੁ ਵੀ ਸਨ।

ਉਹਨਾਂ ਦੱਸਿਆ ਕਿ ਜਿਲੇ ਦੀ ਇੱਕ ਹੋਰ 22 ਸਾਲਾ ਅੋਰਤ ਜੋ ਕਿ ਮਲੇਸ਼ੀਆ ਤੋਂ ਆਈ ਸੀ ਅਤੇ ਜਿਸ ਨੂੰ ਫੁੱਲੂ ਟਾਈਪ ਲੱਛਣ ਹੋਣ ਤੇਂ ਬੀਤੇ ਦਿਨੀ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾ ਕੇ ਕਰੋਨਾ ਜਾਂਚ ਸਬੰਧੀ ਸੈਂਪਲ ਲਏ ਗਏ ਸਨ,ਦੀ ਵੀ ਕਰੋਨਾ ਸਬੰਧੀ ਲੈਬ ਰਿਪੋਰਟ ਨੈਗਾਟਿਵ ਆਈ ਹੈ ।

(8.15 PM)