ਅੱਜ ਦਾ ਪਟਿਆਲਾ ਜ਼ਿਲ੍ਹਾ ਦਾ ਕੋਵਿਡ ਅਪਡੇਟ: ਸਿਵਲ ਸਰਜਨ

176

ਅੱਜ ਦਾ ਪਟਿਆਲਾ ਜ਼ਿਲ੍ਹਾ ਦਾ ਕੋਵਿਡ ਅਪਡੇਟ: ਸਿਵਲ ਸਰਜਨ

ਪਟਿਆਲਾ,10 ਅਗਸਤ  (       )

ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਅਤੇ ਜਿਲਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆਂ ਕਿ ਟੀਕਾਕਰਨ ਮੁਹਿੰਮ ਤਹਿਤ ਜਿਲ੍ਹੇ ਵਿਚ ਕੋਵਿਡ ਟੀਕਾਕਰਨ ਕੈਂਪਾਂ ਵਿੱਚ 1104 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ ,ਜਿਸ ਨਾਲ ਕੋਵਿਡ ਟੀਕਾਕਰਣ ਦੀ ਗਿਣਤੀ 6,64,702 ਹੋ ਗਈ ਹੈI

ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਕੱਲ ਮਿਤੀ 11 ਅਗਸਤ ਦਿਨ ਬੁੱਧਵਾਰ ਨੂੰ ਕੋਵੈਕਸੀਨ ਨਾਲ 18 ਸਾਲ ਦੀ ਉਮਰ ਤੋਂ ਉਪਰ ਦੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਅਨੈਕਸੀ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ, ਤਾਰਾਪੋਰ ਇਨਕਲੇਵ ਅਤੇ ਭਗਵਾਨ ਦਾਸ ਐਂਡ ਸੰਨਜ਼ ਪੇਟਰੋਲ ਪੰਪ ਵਿਖੇ ਕੋਵਿਡ ਟੀਕਾਕਰਨ ਕੀਤਾ ਜਾਵੇਗਾ।ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਇੰਟਰਨੈਸ਼ਨਲ ਸਟੂਡੈਂਟਸ/ ਵਲਰਜ ਨੂੰ ਪਹਿਲੀ ਡੋਜ਼ ਦੇ 28 ਦਿਨਾਂ ਬਾਅਦ ਕੋਵੀਸ਼ੀਲਡ ਵੈਕਸੀਨ ਦੀ ਦੁੂਸਰੀ ਡੋਜ਼ ਵੀ ਲਗਾਈ ਜਾਵੇਗੀ।

ਸਿਵਲ ਸਰਜਨ ਡਾ. ਪ੍ਰਿੰਸ ਸੋਢੀ ਨੇ ਕਿਹਾ ਕਿ ਅੱਜ ਜਿਲੇ ਵਿੱਚ ਪ੍ਰਾਪਤ 2665 ਕੋਵਿਡ ਰਿਪੋਰਟਾਂ ਪ੍ਰਾਪਤ ਹੋਈਆਂ ਜਿਸ ਵਿਚ ਪੰਜ ਕੋਵਿਡ ਪਾਜਟਿਵ ਕੇਸ ਪਾਏ ਗਏ ਹਨ ।ਜਿਨ੍ਹਾ ਵਿਚੋ ਦੋ ਪਟਿਆਲਾ ਸ਼ਹਿਰ, ਇਕ ਬਲਾਕ ਭਾਦਸੋਂ, ਇਕ ਬਲਾਕ ਕਾਲੋਮਾਜਰਾ ਅਤੇ ਇਕ ਨਾਭਾ ਨਾਲ ਸਬੰਧਤ ਹੈ। ਜਿਸ ਨਾਲ ਪੋਜਟਿਵ ਕੇਸਾਂ ਦੀ ਗਿਣਤੀ 48745 ਹੀ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ੍ਹ ਦੇ 01 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ ।ਜਿਸ ਨਾਲ ਜਿਲ੍ਹੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 47377 ਹੋ ਗਈ ਹੈ ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 27 ਹੈ ਅਤੇ ਅੱਜ ਜਿਲੇ੍ਹ ਵਿੱਚ ਕਿਸੇ ਵੀ ਕੋਵਿਡ ਪੋਜਟਿਵ ਮਰੀਜ਼ ਦੀ ਮੌਤ ਹੋਈ ਹੈ।ਜਿਸ ਨਾਲ ਕੁੱਲ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤਾਂ ਦੀ ਗਿਣਤੀ 1341 ਹੋ ਗਈ ਹੈ।

ਨੋਡਲ ਅਫਸਰ ਡਾ:ਸੁਮੀਤ ਸਿੰਘ ਨੇ ਦੱਸਿਆ ਕਿ ਸਮਾਂ ਪੂਰਾ ਹੋਣ ਅਤੇ ਕੋਈ ਨਵਾਂ ਕੋਵਿਡ ਪਾਜਟਿਵ ਕੇਸ ਨਾ ਆਉਣ ਤੇ ਪਿੰਡ ਇਛੇਵਾਲ ਬਲਾਕ ਭਾਦਸੋ ਵਿਖੇ ਲਗਾਏ ਗਈ ਮਾਇਕਰੋ ਕਨਟੇਨਮੇਂਟ ਜ਼ੋਨ ਹਟਾ ਦਿੱਤਾ ਗਿਆ ਹੈ।

ਅੱਜ ਦਾ ਪਟਿਆਲਾ ਜ਼ਿਲ੍ਹਾ ਦਾ ਕੋਵਿਡ ਅਪਡੇਟ: ਸਿਵਲ ਸਰਜਨ
Civil Surgeon

ਉਹਨਾਂ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾ ਅਨੁਸਾਰ ਸਕੂਲਾ ਦੇ ਬੱਚਿਆਂ ਅਤੇ ਸਟਾਫ ਦੇ ਰੈਨਡਮ ਸੈਂਪਲਿੰਗ ਕਰਨ ਲਈ ਹਰ ਇਕ ਬਲਾਕ ਵਿਚ ਟੀਮਾ ਤਿਆਰ ਕੀਤੀਆਂ ਗਈਆਂ ਹਨ ਜਿਨ੍ਹਾ ਵਲੋ ਹਰ ਇਕ ਬਲਾਕ ਵਿਚ ਹਰ ਰੋਜ਼ ਟੀਮ ਵਲੋ ਪੰਜ ਤੋ ਛੇ ਸਕੂਲ ਕਵਰ ਕਰਕੇ ਤਕਰੀਬਨ ਕੁਲ 800 ਦੇ ਕਰੀਬ ਸੈਂਪਲ ਇੱਕਤਰ ਕੀਤੇ ਜਾਣਗੇ।ਇਸ ਤੋ ਇਲਾਵਾ ਸਕੂਲਾ ਨੂੰ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਬਣਾਏ ਗਏ ਨੋਡਲ ਅਫਸਰ ਵਲੋ ਬੱਚਿਆਂ ਵਿਚ ਬੁਖਾਰ ਦੀ ਜਾਂਚ ਕੀਤੀ ਜਾਵੇ ਅਤੇ ਜੇਕਰ ਕਿਸੇ ਬੱਚੇ ਵਿਚ ਬੁਖਾਰ ਦੇ ਲੱਛਣ ਪਾਏ ਜਾਂਦੇ ਹਨ ਤਾਂ ਉਹ ਉਸ ਦੀ ਤੁਰੰਤ ਸੂਚਨਾਂ ਆਪਣੇ ਨਜ਼ਦੀਕੀ ਸਿਹਤ ਕੇਂਦਰ ਵਿਖੇ ਕੋਵਿਡ ਸੈਂਪਲਿੰਗ ਕਰਵਾਉਣੀ ਯਕੀਨੀ ਬਣਾਈ ਜਾਵੇ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 2620 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 8,48,685 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 48,745 ਕੋਵਿਡ ਪੋਜਟਿਵ, 7,98,262 ਨੈਗੇਟਿਵ ਅਤੇ ਲਗਭਗ 1678 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।