ਅੱਜ ਦਾ ਪਟਿਆਲਾ ਜਿਲੇ ਦੀ ਕੋਵਿਡ ਅਪਡੇਟ
ਪਟਿਆਲਾ, 14 ਮਈ ( )
ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਅੱਜ ਸਰਕਾਰੀ ਛੁੱਟੀ ਹੋਣ ਦੇ ਬਾਵਜੂਦ ਕੋਵਿਡ ਟੀਕਾਕਰਨ ਜਾਰੀ ਰਿਹਾ ਅਤੇ ਅੱਜ ਜਿਲ੍ਹੇ ਵਿੱਚ ਕੋਵਿਡ ਟੀਕਾਕਰਨ ਪ੍ਰੀਕਿਰਿਆ ਤਹਿਤ 3492 ਨਾਗਰਿਕਾਂ ਨੇਂ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਗਏ।ਜਿਸ ਵਿੱਚ ਵੈਕਸੀਨ ਦੀ ਪਹਿਲੀ ਡੋਜ ਲਗਵਾਉਣ ਵਾਲੇ 18 ਤੋਂ 44 ਸਾਲ ਤੱਕ ਦੇ 3385 ਨਾਗਰਿਕ ਵੀ ਸ਼ਾਮਲ ਹਨ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦਾ ਅੰਕੜਾ 2,68,930 ਹੋ ਗਿਆ ਹੈ। ਜਿਲ੍ਹੇ ਵਿੱਚ ਅੱਜ 18 ਤੋਂ 44 ਸਾਲ ਵਰਗ ਦੇ ਨਾਗਰਿਕਾਂ ਦੇ ਸ਼ੁਰੂ ਹੋਏ ਟੀਕਾਕਰਨ ਦਾ ਸਿਵਲ ਸਰਜਨ ਡਾ. ਸਤਿੰਦਰ ਸਿੰਘ ਵੱਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਉਨ ਅਤੇ ਨਵਜੀਵਨੀ ਸਕੂਲ ਵਿੱਚ ਕੀਤੇ ਜਾ ਕੇ ਟੀਕਾਕਰਨ ਕੈਂਪਾ ਦਾ ਨਿਰੀਖਣ ਵੀ ਕੀਤਾ।ਇਸ ਮੌਕੇ ਉਹਨਾਂ ਨਾਲ ਡਾ. ਪਰਨੀਤ ਕੌਰ ਅਤੇ ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ ਵੀ ਹਾਜਰ ਸਨ।ਉਹਨਾਂ ਕਿਹਾ ਕਿ ਸਟੇਟ ਪੱਧਰ ਤੋਂ ਕੇਂਦਰੀ ਪੂਲ ਤਹਿਤ ਵੈਕਸੀਨ ਦੀ ਪ੍ਰਾਪਤੀ ਨਾ ਹੋਣ ਕਾਰਣ ਹੁਣ ਕੱਲ ਮਿਤੀ 15 ਮਈ ਦਿਨ ਸ਼ਨੀਵਾਰ ਨੂੰ ਵੀ 45 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਦਾ ਕੋਵਿਡ ਟੀਕਾ ਕਰਣ ਨਹੀ ਹੋਵੇਗਾ।ਜਦਕਿ ਸਟੇਟ ਪੂਲ ਤਹਿਤ ਪ੍ਰਾਪਤ ਹੋਈ ਵੈਕਸੀਨ ਨਾਲ 18 ਤੋਂ 44 ਸਾਲ ਵਰਗ ਦੇ ਨਾਗਰਿਕਾਂ ਦੇ ਪਟਿਆਲਾ ਸ਼ਹਿਰ, ਨਾਭਾ, ਸਮਾਣਾ, ਰਾਜਪੁਰਾ ਦੇ ਰਾਧਾਸੁਆਮੀ ਸਤਸੰਗ ਭਵਨ, ਸਰਕਾਰੀ ਹਾਈ ਸਕੂਲ ਤ੍ਰਿਪੜੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਉਨ, ਮਾਤਾ ਕੁਸ਼ਲਿਆ ਹਸਪਤਾਲ ਆਦਿ ਵਿਚ ਟੀਕੇ ਲਗਾਏ ਜਾਣਗੇ।ਜਿਲਾਂ ਟੀਕਾਕਰਨ ਅਧਿਕਾਰੀ ਡਾ. ਵੀਨੁੰ ਗੋਇਲ ਨੇਂ ਕਿਹਾ ਕਿ ਉੱਚ ਅਧਿਕਾਰੀਆਂ ਵੱਲੋਂ ਪ੍ਰਾਪਤ ਨਵੀਆਂ ਗਾਈਡਲਾਈਨ ਅਨੁਸਾਰ ਹੁਣ ਕੋਵਾਸ਼ੀਲਡ ਵੈਕਸੀਨ ਦਾ ਪਹਿਲਾ ਟੀਕਾ ਲਗਵਾ ਚੁੱਕੇ ਨਾਗਰਿਕਾਂ ਨੁੰ ਦੁਸਰਾ ਟੀਕਾ 12 ਤੋਂ 16 ਹਫਤੇ ਵਿਚਕਾਰ ਲਗੇਗਾ ਜਿਸ ਦਾ ਸਮਾਂ ਪਹਿਲਾ 6 ਤੋਂ 8 ਹਫਤੇ ਸੀ।ਉਹਨਾਂ ਕਿਹਾ ਕਿ ਕੋਵਾਸ਼ੀਲਡ ਦਾ ਪਹਿਲਾ ਟੀਕਾ ਲਗਵਾ ਚੁੱਕੇ ਨਾਗਰਿਕਾਂ ਨੂੰ 15 ਜੂਨ ਤੋਂ ਪਹਿਲਾ ਦੂਜਾ ਟੀਕਾ ਨਹੀ ਲਗੇਗਾ।ਜਦਕਿ ਕੋਵੈਕਸੀਨ ਦਵਾਈ ਦਾ ਪਹਿਲਾ ਟੀਕਾ ਲਗਵਾ ਚੁੱਕੇ ਨਾਗਰਿਕਾਂ ਨੂੰ ਦੁਸਰਾ ਟੀਕਾ ਇੱਕ ਮਹੀਨੇ ਬਾਦ ਹੀ ਲਗੇਗਾ।
ਅੱਜ ਜਿਲੇ ਵਿੱਚ 550 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ। ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 4644 ਦੇ ਕਰੀਬ ਰਿਪੋਰਟਾਂ ਵਿਚੋਂ 550 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 41437 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 721 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ। ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 36001 ਹੋ ਗਈ ਹੈ । ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 4455 ਹੈ। ਜਿਲੇ੍ਹ ਵਿੱਚ 13 ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 981 ਹੋ ਗਈ ਹੈ।
ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆਂ ਕਿ ਇਹਨਾਂ 550 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 249, ਨਾਭਾ ਤੋਂ 22, ਰਾਜਪੁਰਾ ਤੋਂ 66, ਸਮਾਣਾ ਤੋਂ 20, ਬਲਾਕ ਭਾਦਸਂੋ ਤੋਂ 28,ਬਲਾਕ ਕੌਲੀ ਤੋਂ 50, ਬਲਾਕ ਕਾਲੋਮਾਜਰਾ ਤੋਂ 34, ਬਲਾਕ ਸ਼ੁਤਰਾਣਾ ਤੋਂ 23, ਬਲਾਕ ਹਰਪਾਲਪੁਰ ਤੋਂ 30, ਬਲਾਕ ਦੁਧਣਸਾਧਾਂ ਤੋਂ 28 ਕੋਵਿਡ ਕੇਸ ਰਿਪੋਰਟ ਹੋਏ ਹਨ, ਇਹਨਾਂ ਕੇਸਾਂ ਵਿੱਚੋਂ 48 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 502 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ।
ਜਿਲਾ ਨੋਡਲ ਅਫਸਰ ਡਾ. ਸੁਮੀਤ ਸਿੰਘ ਨੇਂ ਦੱਸਿਆਂ ਕਿ ਰਾਜਪੁਰਾ ਵਿਖੇ ਨੇੜੇ ਆਈ.ਟੀ.ਆਈ ਗੱਲੀ ਨੰਬਰ 1 ਦੇ ਏਰੀਏ ਵਿੱਚ ਲਗਾਈ ਮਾਈਕਰੋਕੰਟੈਨਮੈਂਟ ਸਮਾਂ ਪੁਰਾ ਹੋਣ ਅਤੇ ਕੋਈ ਨਵਾਂ ਕੇਸ ਨਾ ਆਉਣ ਤੇਂ ਹਟਾ ਦਿੱਤੀ ਗਈ ਹੈ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 4032 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 5,98,498 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 41437 ਕੋਵਿਡ ਪੋਜਟਿਵ, 5,54,181 ਨੈਗੇਟਿਵ ਅਤੇ ਲਗਭਗ 2440 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।