ਅੱਜ ਪਟਿਆਲੇ ਦੀ ਕੋਵਿਡ ਰਿਪੋਰਟ; ਘਰਾਂ ਵਿੱਚ ਏਕਾਂਤਵਾਸ ਵਿਚ ਰਹਿ ਰਹੇ ਵਿਅਕਤੀਆਂ ਨੁੰ ਕੋਵਾ ਐਪ ਡਾਉਨਲੋਡ ਕਰਨਾ ਲਾਜਮੀ

184

ਅੱਜ ਪਟਿਆਲੇ ਦੀ ਕੋਵਿਡ ਰਿਪੋਰਟ; ਘਰਾਂ ਵਿੱਚ ਏਕਾਂਤਵਾਸ ਵਿਚ ਰਹਿ ਰਹੇ ਵਿਅਕਤੀਆਂ ਨੁੰ ਕੋਵਾ ਐਪ ਡਾਉਨਲੋਡ ਕਰਨਾ ਲਾਜਮੀ

ਪਟਿਆਲਾ, 6 ਮਈ  (         )

ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲ੍ਹੇ ਵਿੱਚ ਕੋਵਿਡ ਟੀਕਾਕਰਨ ਪ੍ਰੀਕਿਰਿਆ ਤਹਿਤ 5010 ਨਾਗਰਿਕਾਂ ਨੇਂ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਗਏ।ਜਿਸ ਨਾਲ ਜਿਲ੍ਹੇ ਵਿੱਚ ਕੋਵਿਡ ਟੀਕਾਕਰਣ ਦਾ ਅੰਕੜਾ 2,30,048 ਹੋ ਗਿਆ ਹੈ।ਜਿਲਾਂ ਟੀਕਾਕਰਣ ਅਫਸਰ ਡਾ. ਵੀਨੂੰ ਗੋਇਲ ਨੇਂ ਦੱਸਿਆਂ ਕਿ ਮਿਤੀ 7 ਮਈ ਦਿਨ ਸ਼ੁਕਰਵਾਰ ਨੁੰ ਵੀ ਜਿਲੇ੍ਹ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਂਵਾ ਮਾਤਾ ਕੁਸ਼ਲਿਆ ਹਸਪਤਾਲ, ਰਾਜਿੰਦਰਾ ਹਸਪਤਾਲ, ਤ੍ਰਿਪੜੀ, ਮਾਡਲ ਟਾਉਨ, ਸਮੂਹ ਸਬ ਡਵੀਜਨ ਹਸਪਤਾਲ ਨਾਭਾ, ਸਮਾਣਾ, ਰਾਜਪੁਰਾ, ਸਮੂਹ ਪ੍ਰਾਇਮਰੀ ਸਿਹਤ ਕੇਂਦਰ, ਕਮਿਉਨਿਟੀ ਸਿਹਤ ਕੇਂਦਰ ਅਤੇ ਚੁਨਿੰਦੇ ਤੰਦਰੂਸਤ ਸਿਹਤ ਕੇਂਦਰਾ ਵਿੱਚ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਜਾਣਗੇ।ਇਸ ਤੋਂ ਇਲਾਵਾ ਪਟਿਆਲਾ ਸ਼ਹਿਰ ਦੇ ਦਫਤਰ ਪੀ.ਐਸ.ਪੀ.ਸੀ.ਐਲ, ਜੀ.ਐਸ.ਏ.ਇੰਡਸਟਰੀਜ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨਾਭਾ ਰੋਡ, ਮੁੱਹਲਾ ਕਨੈਰਾ, ਕੈਂਟਲ ਸਕੂਲ ਅਤੇ ਬਹਾਦਰਗੜ ਦੀ ਐਸਕਾਰਟ ਫੈਕਟਰੀ ਵਿੱਚ ਵੀ ਆਉਟ ਰੀਚ ਕੈਂਪ ਲਗਾਏ ਜਾਣਗੇ

ਅੱਜ ਜਿਲੇ ਵਿੱਚ 676 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ। ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 4523 ਦੇ ਕਰੀਬ ਰਿਪੋਰਟਾਂ ਵਿਚੋਂ 676 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 36607 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 497 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 31428 ਹੋ ਗਈ ਹੈ।ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 4321 ਹੈ।ਜਿਲੇ੍ਹ ਵਿੱਚ 15 ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 858 ਹੋ ਗਈ ਹੈ।

ਅੱਜ ਪਟਿਆਲੇ ਦੀ ਕੋਵਿਡ ਰਿਪੋਰਟ; ਘਰਾਂ ਵਿੱਚ ਏਕਾਂਤਵਾਸ ਵਿਚ ਰਹਿ ਰਹੇ ਵਿਅਕਤੀਆਂ ਨੁੰ ਕੋਵਾ ਐਪ ਡਾਉਨਲੋਡ ਕਰਨਾ ਲਾਜਮੀ
Civil Surgeon

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 676 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 373, ਨਾਭਾ ਤੋਂ 50, ਰਾਜਪੁਰਾ ਤੋਂ 93, ਸਮਾਣਾ ਤੋਂ 18, ਬਲਾਕ ਭਾਦਸੋ ਤੋਂ 28, ਬਲਾਕ ਕੌਲੀ ਤੋਂ 31, ਬਲਾਕ ਕਾਲੋਮਾਜਰਾ ਤੋਂ 25, ਬਲਾਕ ਸ਼ੁਤਰਾਣਾ ਤੋਂ 08, ਬਲਾਕ ਹਰਪਾਲਪੁਰ ਤੋਂ 27, ਬਲਾਕ ਦੁਧਣਸਾਧਾਂ ਤੋਂ 23 ਕੋਵਿਡ ਕੇਸ ਰਿਪੋਰਟ ਹੋਏ ਹਨ।ਜਿਹਨਾਂ ਵਿਚ 70 ਪੋਜਟਿਵ ਕੇਸ ਕੰਟੈਕਟ ਟਰੇਸਿੰਗ ਦੌਰਾਣ ਅਤੇ 619 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ।

ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇਂ ਕਿਹਾ ਅੱਜ ਤੱਕ 4022 ਦੇ ਕਰੀਬ ਘੱਟ ਲੱਛਣਾ ਵਾਲੇ ਕੋਵਿਡ ਪੋਜਟਿਵ ਮਰੀਜ ਘਰਾਂ ਵਿਚ ਹੀ ਏਕਾਂਤਵਾਸ ਰਹਿ ਕੇ ਆਪਣਾ ਇਲਾਜ ਕਰ ਰਹੇ ਹਨ।ਉਹਨਾਂ ਘਰਾਂ ਵਿੱਚ ਏਕਾਂਤਵਾਸ ਰਹਿ ਰਹੇ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਪਣੇ ਮੋਬਾਇਲ ਫੌਨ ਵਿੱਚ ਕੋਵਾ ਐਪ ਡਾਉਨਲੋਡ ਕਰਨਾ ਯਕੀਨੀ ਬਣਾਉਣ ਤਾ ਜੋ ਉਹ ਸਿਹਤ ਵਿਭਾਗ ਦੀ ਨਿਗਰਾਨੀ ਵਿੱਚ ਰਹਿ ਸਕਣ।ਇਹ ਐਪ ਏਕਾਂਤਵਾਸ ਦੇ ਪਹਿਲੇ ਦਿਨ ਤੋਂ ਡਾਉਨਲੋਡ ਕਰਕੇ ਏਕਾਂਤਵਾਸ ਖਤਮ ਹੋਣ ਤੱਕ ਯਾਨੀ 17 ਵੇਂ ਦਿਨ ਤੱਕ ਚਾਲੂ ਰੱਖਣੀ ਜਰੂਰੀ ਹੈ।

 

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 4483 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 5,64,391 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 36607 ਕੋਵਿਡ ਪੋਜਟਿਵ, 5,24,489 ਨੈਗੇਟਿਵ ਅਤੇ ਲਗਭਗ 2895 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।