Homeਪੰਜਾਬੀ ਖਬਰਾਂਇਕਬਾਲ ਸਿੰਘ ਲਾਲਪੁਰਾ ਖੁਦਕੁਸ਼ੀ ਕਰਨ ਵਾਲੀ ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਦੇ ਪਰਿਵਾਰਕ...

ਇਕਬਾਲ ਸਿੰਘ ਲਾਲਪੁਰਾ ਖੁਦਕੁਸ਼ੀ ਕਰਨ ਵਾਲੀ ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਦੇ ਪਰਿਵਾਰਕ ਮੈਂਬਰਾਂ ਵਲੋਂ ਇਨਸਾਫ ਲਈ ਲਗਾਏ ਧਰਨੇ ਵਿਚ ਸ਼ਾਮਲ ਹੋਏ

ਇਕਬਾਲ ਸਿੰਘ ਲਾਲਪੁਰਾ ਖੁਦਕੁਸ਼ੀ ਕਰਨ ਵਾਲੀ ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਦੇ ਪਰਿਵਾਰਕ ਮੈਂਬਰਾਂ ਵਲੋਂ ਇਨਸਾਫ ਲਈ ਲਗਾਏ ਧਰਨੇ ਵਿਚ ਸ਼ਾਮਲ ਹੋਏ

ਬਹਾਦਰਜੀਤ  ਸਿੰਘ /ਰੂਪਨਗਰ,24 ਅਕਤੂਬਰ 2023

ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਅੱਜ ਸਿਵਲ ਹਸਪਤਾਲ ਰੂਪਨਗਰ ਵਿਖੇ ਬੀਤੇ ਦਿਨੀਂ 1158 ਸਹਾਇਕ ਪ੍ਰੋਫੈਸਰ ਫਰੰਟ ਦੇ ਖੁਦਕੁਸ਼ੀ ਕਰਨ ਵਾਲੇ ਬੀਬਾ ਬਲਵਿੰਦਰ ਦੇ ਪਰਿਵਾਰਕ ਮੈਂਬਰਾਂ ਵਲੋਂ ਇਨਸਾਫ ਲਈ ਲਗਾਏ ਧਰਨੇ ਵਿਚ ਸ਼ਾਮਲ ਹੋ ਕਿ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ।

ਉਨ੍ਹਾਂ ਕਿਹਾ ਕਿ ਰੁਜ਼ਗਾਰ ਦੇਣਾ ਸਰਕਾਰ ਦੀ ਜਿੰਮੇਵਾਰੀ ਹੁੰਦਾ ਹੈ ਪਰ ਪੰਜਾਬ ਵਿਚ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪੰਜਾਬ ਉਲਟ ਰੋਲ ਅਦਾ ਕਰ ਰਹੀ ਹੈ, ਸਰਕਾਰੀ ਖਜ਼ਾਨਾ ਬਰਬਾਦ ਕਰਕੇ ਜਾਰੀ ਇਸ਼ਤਿਆਰਾਂ ਵਿਚ ਰੁਜ਼ਗਾਰ ਦੇਣ ਦੇ ਅੰਕੜੇ ਜ਼ਮੀਨੀ ਪੱਧਰ ‘ਤੇ ਉਸ ਸਮੇਂ ਝੂਠੇ ਨਜ਼ਰ ਆਉਂਦੇ ਹਨ ਜਦੋਂ ਬਲਵਿੰਦਰ ਕੌਰ ਜਿਹੀ ਬੇਟੀਆਂ ਮਾਨਸਿਕ ਤਣਾਅ ਵਿਚ ਆ ਕੇ ਖੁਦਕੁਸ਼ੀ ਦਾ ਸਖ਼ਤ ਕਦਮ ਅਖ਼ਤਿਆਰ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਖੁ਼ਦਕੁਸ਼ੀ ਨੋਟ ਵਿਚ ਬੀਬਾ ਬਲਵਿੰਦਰ ਕੌਰ ਨੇ ਆਪਣੇ ਖ਼ੂਨ ਨਾਲ ਤਸਦੀਕ ਕਰਕੇ ਮੰਤਰੀ ਨੂੰ ਜਿੰਮੇਵਾਰ ਦੱਸਿਆ ਹੈ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਤੱਥ ਮੌਜੂਦ ਹਨ ਪਰ ਪੁਲਿਸ ਖੁਦਕੁਸ਼ੀ ਨੋਟ ਮੁਤਾਬਿਕ ਪਰਚਾ ਦਰਜ ਕਰਨ ਬੇਵੱਸ ਕਿਉਂ ਜਾਪ ਰਹੀ ਹੈ ਇਹ ਸਮਝ ਤੋਂ ਬਾਹਰੀ ਗੱਲ ਹੈ।

ਉਨ੍ਹਾਂ ਕਿਹਾ ਕਿ ਇਹ ਭਰਤੀ ਜਦੋਂ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕੀ ਸੀ ਤਾਂ ਫੇਰ ਸਰਕਾਰ ਵਲੋਂ ਜੁਆਇਨ ਨਾ ਕਰਵਾਉਣ ਦਾ ਤਰਕ ਹਾਲੇ ਤੀਕਰ ਸਮਝ ਨਹੀਂ ਆਉਂਦਾ ਤੇ ਹੰਕਾਰੀ ਮੰਤਰੀ ਸਾਬ ਤਾਂ ਇਹ ਵੀ ਦੱਸਣਾ ਮੁਨਾਸਿਬ ਨਹੀਂ ਸਮਝਦੇ ਕਿ ਇਹ ਭਰਤੀ ਵਿਚ ਐਨਾ ਜੱਭ ਕਿਉਂ ਪਿਆ। ਲਾਲਪੁਰਾ ਨੇ ਕਿਹਾ ਕਿ ਉਹ ਹਿਊਮਨ ਰਾਈਟਸ ਕਮਿਸ਼ਨ ਦੇ ਮੈਂਬਰ ਵੀ ਹਨ ਸੋ ਉਹ ਬਤੌਰ ਮੈਂਬਰ ਵੀ ਇਹ ਮੁੱਦਾ ਚੁੱਕਣਗੇ ਜਦੋਂ ਕਿ ਮੁੱਖ ਸਕੱਤਰ ਪੰਜਾਬ ਕੋਲੋਂ ਉਨ੍ਹਾਂ ਬਤੌਰ ਚੇਅਰਮੈਨ ਕੌਮੀ ਘੱਟ ਗਿਣਤੀ ਕਮਿਸ਼ਨ ਪਹਿਲਾਂ ਹੀ ਜਵਾਬ ਤਲਬ ਕੀਤਾ ਹੋਇਆ ਹੈ।

ਇਕਬਾਲ ਸਿੰਘ ਲਾਲਪੁਰਾ ਖੁਦਕੁਸ਼ੀ ਕਰਨ ਵਾਲੀ ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਦੇ ਪਰਿਵਾਰਕ ਮੈਂਬਰਾਂ ਵਲੋਂ ਇਨਸਾਫ ਲਈ ਲਗਾਏ ਧਰਨੇ ਵਿਚ ਸ਼ਾਮਲ ਹੋਏ

ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਮਾਮਲੇ ਵਿਚ ਸੰਜੀਦਗੀ ਨਾਲ ਜਾਂਚ ਕਰਵਾਉਣ ਦੇ ਆਦੇਸ਼ ਦੇਣ ਦੀ ਸਲਾਹ ਦਿੰਦਿਆਂ ਕਿਹਾ ਕਿ ਹਰਜੋਤ ਬੈਂਸ ਨੂੰ ਸਿੱਖਿਆ ਮੰਤਰੀ ਦੇ ਅਹੁਦੇ ਤੋਂ ਤੁਰੰਤ ਬਰਖ਼ਾਸਤ ਕਰਨ ਅਤੇ ਨਿਰਪੱਖ ਜਾਂਚ ਕਰਵਾਉਣ। ਉਨ੍ਹਾਂ ਕਿਹਾ ਕਿ ਲੋੜ ਪੈਣ ‘ਤੇ ਸੂਬੇ ਤੋਂ ਬਾਹਰਲੀਆਂ ਜਾਂਚ ਏਜੰਸੀਆਂਦਾ ਸਹਿਯੋਗ ਵੀ ਲਿਆ ਜਾਵੇਗਾ।

ਇਸ ਮੌਕੇ ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਨਾਲ ਵੀ ਫ਼ੋਨ ‘ਤੇ ਗੱਲਬਾਤ ਕੀਤੀ ਤੇ ਜਲਦ ਤੋਂ ਜਲਦ ਪਰਿਵਾਰਕ ਮੈਂਬਰਾਂ ਦੀ ਮੰਗ ਅਨੁਸਾਰ ਪਰਚਾ ਦਰਜ ਕਰਨ ਦੀ ਤਾਕੀਦ ਕੀਤੀ।

 

LATEST ARTICLES

Most Popular

Google Play Store