ਇਨ੍ਹਾਂ ਚੋਣਾਂ ’ਚ ਪੰਜਾਬ ਦਾ ਕਾਂਗਰਸ ਮੁਕਤ ਹੋਣਾ ਤੈਅ : ਪ੍ਰੋ. ਚੰਦੂਮਾਜਰਾ

205

ਇਨ੍ਹਾਂ ਚੋਣਾਂ ’ਚ ਪੰਜਾਬ ਦਾ ਕਾਂਗਰਸ ਮੁਕਤ ਹੋਣਾ ਤੈਅ : ਪ੍ਰੋ. ਚੰਦੂਮਾਜਰਾ

ਰਾਜਪੁਰਾ, 12 ਫਰਵਰੀ () :

ਹਲਕਾ ਘਨੌਰ ਤੋਂ ਅਕਾਲੀ-ਬਸਪਾ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਹੋਰ ਹੁਲਾਰਾ ਮਿਲਿਆ ਜਦੋਂ ਪਿੰਡ ਮਹਿਤਾਬਗੜ੍ਹ ਤੇ ਗੰਡਿਆਂ ਵਿਖੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖ ਕਈ ਪਰਿਵਾਰ ਸ਼ੋ੍ਰਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ।

ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਵੱਖ ਵੱਖ ਪਾਰਟੀਆਂ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਜੀ ਆਇਆਂ ਆਖਿਆ। ਉਨ੍ਹਾਂ ਆਖਿਆ ਕਿ ਕਾਂਗਰਸੀ ਚੋਣਾਂ ਤੋਂ ਪਹਿਲਾਂ ਹੀ ਆਪਣੀ ਹਾਰ ਕਬੂਲ ਚੁੱਕੀ ਹੈ ਅਤੇ ਆਪਸ ਵਿਚ ਜੂੰਡੋ ਜੂੰਡੀ ਹੋਏ ਪਏ ਹਨ। ਕਾਂਗਰਸੀਆਂ ਨੇ ਪਿਛਲੇ ਪੰਜ ਸਾਲ ਵੀ ਕੁਰਸੀ ਦੀ ਲੜਾਈ ਵਿਚ ਲੰਘਾ ਦਿੱਤੇ ਅਤੇ ਹੁਣ ਫਿਰ ਸੀਐਮ ਚਿਹਰੇ ਨੂੰ ਲੈ ਕੇ ਕਾਂਗਰਸੀ ਆਪਸ ਵਿਚ ਹੀ ਇਕ ਦੂਜੇ ਨੂੰ ਹਰਾਉਣ ’ਤੇ ਉਤਾਰੂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਬਾਕੀ ਦੇਸ਼ ਵਾਂਗ ਪੰਜਾਬ ਵਿਚੋਂ ਇਸ ਵਾਰ ਸਫਾਇਆ ਤੈਅ ਹੈ।

ਪ੍ਰੋ. ਚੰਦੂਮਾਜਰਾ ਨੇ ਆਖਿਆ ਆਮ ਆਦਮੀ ਪਾਰਟੀ ਇਕ ਠੱਗਾਂ ਦਾ ਟੋਲਾ ਹੈ, ਜਿਸਨੂੰ ਪੰਜਾਬ ਦੀ ਯਾਦ ਸਿਰਫ਼ ਤੇ ਸਿਰਫ਼ ਵੋਟਾਂ ਸਮੇਂ ਆਉਂਦੀ ਹੈ ਅਤੇ ਚੋਣਾਂ ’ਚ ਦਿੱਲੀ ਦਾ ਧਾੜਵੀ ਗੈਂਗ ਟਿਕਟਾਂ ਵੇਚ ਕੇ ਪੈਸਾ ਇਕੱਠਾ ਕਰਕੇ ਦਿੱਲੀ ਮੁੜ ਜਾਂਦੇ ਹਨ। ਲੋਕਾਂ ਨੂੰ ਝੂਠੇ ਸਬਜ਼ਬਾਗ ਦਿਖਾ ਕੇ ਇਸ ਵਾਰ ਇਹ ਪਾਰਟੀ ਮੂਰਖ ਨਹੀਂ ਬਣਾ ਸਕੇਗੀ। ਉਨ੍ਹਾਂ ਆਖਿਆ ਕਿ ਜਿਹੜੇ ਪਾਰਟੀ ਦੂਜੀਆਂ ਪਾਰਟੀਆਂ ਦਾ ਕੂੜਾ ਇਕੱਠਾ ਕਰਕੇ ਉਨ੍ਹਾਂ ਨੂੰ ਚੋਣ ਮੈਦਾਨ ਵਿਚ ਉਤਾਰਦੀ ਹੋਵੇ, ਉਸਤੋਂ ਵਿਕਾਸ ਦੀ ਆਸ ਕਰਨੀ ਵਿਅਰਥ ਹੈ।

ਇਨ੍ਹਾਂ ਚੋਣਾਂ ’ਚ ਪੰਜਾਬ ਦਾ ਕਾਂਗਰਸ ਮੁਕਤ ਹੋਣਾ ਤੈਅ : ਪ੍ਰੋ. ਚੰਦੂਮਾਜਰਾ

ਉਨ੍ਹਾਂ ਅਖ਼ੀਰ ਵਿਚ ਆਖਿਆ ਕਿ ਕਾਂਗਰਸ ਤੇ ‘ਆਪ’ ਪੰਜਾਬ ਵਿਚ ਕੁਝ ਕੁ ਦਿਨਾ ਦੀ ਪਰੌਹਣੀ ਹੈ ਅਤੇ ਲੋਕਾਂ ਨੇ ਇਸ ਵਾਰ ਸੱਤਾ ਅਕਾਲੀ-ਬਸਪਾ ਗਠਜੋੜ ਨੂੰ ਸੌਂਪਣ ਦਾ ਮਨ ਬਣਾ ਲਿਆ ਹੈ।

ਵੱਖ ਵੱਖ ਥਾਈਂ ਸਮਾਗਮਾਂ ਵਿਚ ਕਾਂਗਰਸ ਅਤੇ ਆਪ ਛੱਡ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਕਰਮਪਾਲ ਸਿੰਘ, ਜੋਗਾ ਸਿੰਘ, ਆਸਾ ਸਿੰਘ, ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਰਾਮ ਕਰਨ, ਰਵੀ ਚੰਦ, ਮਹੀਪਾਲ ਸ਼ਰਮਾ, ਗੁਰਮੀਤ ਸਿੰਘ, ਸਤਪਾਲ, ਨਿਰਮਲ ਸਿੰਘ ਪ੍ਰਮੁਖ ਸਨ।
ਇਸ ਮੌਕੇ ਜਥੇਦਾਰ ਲਾਲ ਸਿੰਘ, ਸੁਰਜੀਤ ਸਿੰਘ ਗੜ੍ਹੀ, ਹਰਵਿੰਦਰ ਸਿੰਘ ਹਰਪਾਲਪੁਰ,ਭਜਨ ਸਿੰਘ ਖੋਖਰ, ਹੈਰੀ ਮੁਖਮੈਲਪੁਰ, ਬੀਬੀ ਗੁਰਪ੍ਰੀਤ ਕੌਰ, ਸੁਰਜੀਤ ਸਿੰਘ ਘੁਮਾਣਾ, ਜਸਪਾਲ ਸਿੰਘ ਕਾਮੀ, ਨਿਰਮਲ ਸਿੰਘ ਕਬੂਲਪੁਰ, ਗੁਰਜੰਟ ਸਿੰਘ ਮਹਿਦੂਦਾਂ, ਰਣਬੀਰ ਸਿੰਘ ਪੂਨੀਆ, ਜਗਦੀਪ ਸਿੰਘ, ਧਰਮਿੰਦਰ ਸਿੰਘ ਨੌਗਾਵਾਂ, ਹੈਪੀ ਨੌਗਾਵਾਂ, ਗੁਰਜੀਤ ਨੌਗਾਵਾਂ, ਗੁਰਜਿੰਦਰ ਸਿੰਘ ਸਰਪੰਚ ਲਾਛੜੂ ਖੁਰਦ, ਬਲਜੀਤ ਸਿੰਘ ਸਰਪੰਚ ਛਾਛੜੂ ਕਲਾਂ, ਗੁਰਸ਼ਰਨ ਸਿੰਘ ਹੈਪੀ ਨਨਹੇੜੀ, ਜਸਬੀਰ ਜੱਸੀ, ਵੀ ਹਾਜ਼ਰ ਸਨ।