ਇੰਸਟੀਚਿਊਸ਼ਨ ਆਫ਼ ਇੰਜਨੀਅਰਜ ਲੋਕਲ ਸੈਂਟਰ ਬਠਿੰਡਾ ਦੁਆਰਾ ਵਿਸ਼ਵ ਜਲ ਦਿਵਸ ਮਨਾਇਆ ਗਿਆ

278

ਇੰਸਟੀਚਿਊਸ਼ਨ ਆਫ਼ ਇੰਜਨੀਅਰਜ ਲੋਕਲ ਸੈਂਟਰ ਬਠਿੰਡਾ ਦੁਆਰਾ ਵਿਸ਼ਵ ਜਲ ਦਿਵਸ ਮਨਾਇਆ ਗਿਆ

ਬਠਿੰਡਾ/ ਮਾਰਚ 23, 2023

ਇੰਸਟੀਚਿਊਸ਼ਨ ਆਫ਼ ਇੰਜਨੀਅਰਜ ਲੋਕਲ ਸੈਂਟਰ ਬਠਿੰਡਾ ਦੁਆਰਾ ਵਿਸ਼ਵ ਜਲ ਦਿਵਸ “ਗਲੋਬਲ ਮੁਹਿੰਮ ਤਹਿਤ ਤੇਜੀ ਨਾਲ ਬਦਲਾਓ” ਵਿਸ਼ੇ ਦੇ ਥੀਮ ਤੇ ਲੈਕਚਰ ਕਰਵਾ ਕੇ ਮਨਾਇਆ ਗਿਆ।

ਇਸ ਮੌਕੇ ਡਾ. ਜਗਤਾਰ ਸਿੰਘ ਸਿਵੀਆਂ ਚੇਅਰਮੈਨ ਇੰਸਟੀਚਿਊਸ਼ਨ ਆਫ਼ ਇੰਜਨੀਅਰਜ ਲੋਕਲ ਸੈਂਟਰ ਬਠਿੰਡਾ ਨੇ ਸਮਾਗਮ ਵਿਚ ਭਾਗ ਲੈਣ ਵਾਲੇ ਸਾਰੇ ਅਹੁਦੇਦਾਰਾਂ, ਬੁਲਾਰਿਆਂ ,ਵਿਦਿਆਰਥੀਆਂ ਅਤੇ ਸਾਰੇ ਹੀ ਭਾਗੀਦਾਰਾਂ ਦਾ ਸੁਆਗਤ ਕੀਤਾ ਗਿਆ ।ਇਸ ਮੌਕੇ ਉਨ੍ਹਾਂ ਦੱਸਿਆ ਕਿ ਹਰ ਸਾਲ 22 ਮਾਰਚ ਨੂੰ ਵਿਸ਼ਵ ਜਲ ਦਿਵਸ ਪਾਣੀ ਅਤੇ ਸੈਨੀਟੇਸ਼ਨ ਦੀ ਸਮੱਸਿਆ ਨੂੰ ਹੱਲ ਕਰਨ ਲਈ ਜਾਗਰੂਕਤਾ ਪੈਦਾ ਕਰਨ ਅਤੇ ਕਾਰਵਾਈ ਲਈ ਪ੍ਰੇਰਿਤ ਕਰਨ ਲਈ ਮਨਾਇਆ ਜਾਂਦਾ ਹੈ। ਇਸ ਸਾਲ ਦਾ ਵਿਸ਼ਾ “ਐਕਸਿਲੇਰੇਟਿੰਗ ਚੇਂਜ” ਹੈ ਜੋ ਕਿ ਲੋਕਾਂ ਨੂੰ ਪਾਣੀ ਦੀ ਵਰਤੋਂ, ਖਪਤ ਅਤੇ ਪ੍ਰਬੰਧਨ ਦੇ ਤਰੀਕੇ ਨੂੰ ਬਿਹਤਰ ਬਣਾਉਣ ਲਈ ਤੇਜ਼ੀ ਨਾਲ ਕਾਰਵਾਈ ਕਰਨ ਲਈ ਇੱਕ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ।

ਇਸ ਸਮਾਗਮ ਦੇ ਮੁੱਖ ਬੁਲਾਰੇ ਡਾ.ਗੁਲਸ਼ਨ ਕੁਮਾਰ ਜਾਵਾ ,ਐਸੋਸੀਏਟ ਪ੍ਰੋਫੈਸਰ ਇਨ ਕੈਮੀਕਲ ਇੰਜੀਨੀਅਰਿੰਗ, ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਲੌਂਗੋਵਾਲ (ਪੰਜਾਬ) ਨੇ ਵਿਸ਼ਵ ਜਲ ਦਿਵਸ ਤੇ ਵਿਸ਼ੇਸ਼ ਗੱਲਬਾਤ ਕੀਤੀ ਉਨ੍ਹਾਂ ਦੱਸਿਆ ਕਿ ਜਿਵੇਂ ਅਸੀ ਸਾਰੇ ਜਾਣਦੇ ਹਾਂ ਕਿ ਪਾਣੀ ਮਨੁੱਖੀ ਜ਼ਿੰਦਗੀ ਦਾ ਇੱਕ ਜ਼ਰੂਰੀ ਅੰਗ ਹੈ ਪਾਣੀ ਤੋਂ ਬਿਨਾਂ ਮਨੁੱਖ ਦੀ ਹਰ ਆਸ ਤੇ ਲੋਡ਼ ਅਧੂਰੀ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਰਲ ਕੇ ਪਾਣੀ ਦੇ ਬਚਾਅ ਵੱਲ ਧਿਆਨ ਦੇਣ ਦੀ ਬਹੁਤ ਜ਼ਰੂਰਤ ਹੈ । ਉਨ੍ਹਾਂ ਦੱਸਿਆ ਕਿ ਪਾਣੀ ਦੀ ਦੁਰਵਰਤੋਂ ਨਾ ਕਰਨਾ ਜਾਂ ਪਾਣੀ ਦੀ ਸੰਭਾਲ ਕਰਨਾ ਸਾਨੂੰ ਸਭ ਤੋਂ ਪਹਿਲਾਂ ਆਪਣੇ ਆਪ ਤੋਂ ਸ਼ੁਰੂ ਕਰਨਾ ਚਾਹੀਦਾ ਹੈ ਉਨ੍ਹਾਂ ਇਸ ਮੌਕੇ ਪਾਣੀ ਨੂੰ ਗੰਦਾ ਕਰਨ ਵਾਲੇ ਵੱਖ ਵੱਖ ਕਾਰਨਾ ਬਾਰੇ ਵੀ ਦੱਸਿਆ ਅਤੇ ਪਾਣੀ ਨੂੰ ਗੰਧਲਾ ਹੋਣ ਤੋਂ ਬਚਾਉ ਲਈ ਵੱਖ – ਵੱਖ ਤਰੀਕਿਆਂ ਬਾਰੇ ਵੀ ਦੱਸਿਆ ।

ਇੰਸਟੀਚਿਊਸ਼ਨ ਆਫ਼ ਇੰਜਨੀਅਰਜ ਲੋਕਲ ਸੈਂਟਰ ਬਠਿੰਡਾ ਦੁਆਰਾ ਵਿਸ਼ਵ ਜਲ ਦਿਵਸ ਮਨਾਇਆ ਗਿਆ

ਇਸ ਪ੍ਰੋਗਰਾਮ ਦੌਰਾਨ ਪ੍ਰੋ. (ਡਾ.) ਤਾਰਾ ਸਿੰਘ ਕਮਲ ਸਾਬਕਾ ਮੀਤ ਪ੍ਰਧਾਨ ਇੰਸਟੀਚਿਊਸ਼ਨ ਆਫ ਇੰਜਨੀਅਰਜ਼ ਇੰਡੀਆ ਅਤੇ ਸਾਬਕਾ ਚੇਅਰਮੈਨ ETDB ਡਿਵੀਜ਼ਨ ਇੰਸਟੀਚਿਊਸ਼ਨ ਆਫ ਇੰਜਨੀਅਰਜ਼ ਇੰਡੀਆ ਨੇ ਮੁੱਖ ਮਹਿਮਾਨ ਵਜੋਂ ਹਿੱਸਾ ਲਿਆ। ਉਨ੍ਹਾਂ ਸਾਰੇ ਭਾਗੀਦਾਰਾਂ ਨੂੰ ਸੰਬੋਧਨ ਕੀਤਾ ਅਤੇ ਪਾਣੀ ਦੀ ਸਮੱਸਿਆ ਤੇ ਵਿਸ਼ੇਸ਼ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਜੇਕਰ ਅਸੀਂ ਆਉਣ ਵਾਲੇ ਸਮੇਂ ਵਿਚ ਸਰਵਾਈਵ ਕਰਨਾ ਚਾਹੁੰਦੇ ਹਾਂ ਜਿੰਨਾ ਪਾਣੀ ਅਸੀਂ ਧਰਤੀ ਵਿੱਚੋਂ ਬਾਹਰ ਕੱਢਦੇ ਹਾਂ, ਓਨਾ ਹੀ ਉਸ ਨੂੰ ਰੀਚਾਰਜ ਕਰਨਾ ਬਣਦਾ ਹੈ । ਉਹਨਾਂ ਇਹ ਵੀ ਦੱਸਿਆ ਕਿ ਜੇਕਰ ਆਉਣ ਵਾਲੀ ਜਨਰੇਸਨ ਨੂੰ ਸਾਲ 2030 ਤੱਕ ਸ਼ੁੱਧ ਪਾਣੀ ਅਤੇ ਸੈਨੀਟੇਸ਼ਨ ਮੁਹੱਈਆ ਕਰਵਾਉਣੀ ਹੈ ਤਾਂ ਪਾਣੀ ਬਚਾਉ ਮੁਹਿੰਮ ਨੂੰ ਹੁਣ ਨਾਲੋਂ ਚਾਰ ਗੁਣਾ ਤੇਜ਼ ਕਰਨਾ ਪੈਣਾ ਹੈ ।ਸਾਰੇ ਸਮਾਗਮ ਦਾ ਸੰਚਾਲਨ ਇੰਜ. ਗਗਨਦੀਪ ਕੌਰ ਅਸਿਸਟੈਂਟ ਪ੍ਰੋਫੈਸਰ ਯਾਦਵਿੰਦਰਾ ਕਾਲਜ ਆਫ ਇੰਜਨੀਅਰਿੰਗ ਤਲਵੰਡੀ ਸਾਬੋ ਨੇ ਕੀਤਾ ਆਖਰ ਵਿਚ ਇੰਜਨੀਅਰ ਜੇ.ਐਸ ਦਿਓਲ ਆਨਰੇਰੀ ਸਕੱਤਰ ਇੰਸਟੀਚਿਊਸ਼ਨ ਆਫ਼ ਇੰਜਨੀਅਰ ਬਠਿੰਡਾ ਲੋਕਲ ਸੈਂਟਰ ਦੁਆਰਾ ਸਾਰੇ ਭਾਗੀਦਾਰਾਂ ਮਹਿਮਾਨਾਂ ਬੁਲਾਰਿਆਂ ਅਤੇ ਭਾਗ ਲੈਣ ਵਾਲਿਆਂ ਦਾ ਧੰਨਵਾਦ ਕਰਦੇ ਹੋਏ ਵੈਬੀਨਰ ਦੀ ਸਮਾਪਤੀ ਕੀਤੀ ਇਸ ਸੈਮੀਨਾਰ ਵਿੱਚ ਲਗਪਗ 55 ਪ੍ਰਤੀਭਾਗੀਆਂ ਨੇ ਹਿੱਸਾ ਲਿਆ।