ਇੰਸਟੀਚਿਊਸ਼ਨ ਆਫ ਇੰਜਨੀਅਰ ਲੋਕਲ ਬਠਿੰਡਾ ਦੁਆਰਾ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ

291

ਇੰਸਟੀਚਿਊਸ਼ਨ ਆਫ ਇੰਜਨੀਅਰ ਲੋਕਲ ਬਠਿੰਡਾ ਦੁਆਰਾ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ

ਬਠਿੰਡਾ/ 9 ਮਾਰਚ 2023

ਇੰਸਟੀਚਿਊਸ਼ਨ ਆਫ ਇੰਜਨੀਅਰ ਲੋਕਲ ਸੈਟਰ ਬਠਿੰਡਾ ਦੁਆਰਾ ਇੰਟਰਨੈਸ਼ਨਲ ਵੂਮੈਨ ਡੇ ਦੇ ਥੀਮ ਲਿੰਗਸਮਾਨਤਾ ਲਈ ਨਵੀਨਤਾ ਅਤੇ ਤਕਨਾਲੋਜੀ ਬਾਰੇ ਲੈਕਚਰ ਕਰਵਾ ਕਿ ਮਨਾਇਆ ਗਿਆ। ਇਸ ਮੋਕੇ ਡਾ. ਜਗਤਾਰ ਸਿੰਘ ਸਿਵੀਆ ਚੇਅਰਮੈਨ ਇੰਸਟੀਚਿਊਸ਼ਨ ਆਫ ਇੰਜਨੀਅਰ ਲੋਕਲ ਬਠਿੰਡਾ ਦੁਆਰਾ ਸਮਾਗਮ ਵਿੱਚ ਭਾਗ ਲੈਣ ਵਾਲੇ ਅਹੁਦੇਦਾਰਾ, ਬੁਲਾਰਿਆ ,ਵਿਦਿਆਰਥੀਆ ਅਤੇ ਸਾਰੇ ਹੀ ਭਾਗੀਦਾਰਾ ਦਾ ਸਵਾਗਤ ਕੀਤਾ । ਇਸ ਸਮਾਗਮ ਵਿੱਚ ਡਾ. ਸਵੀਨਾ ਬਾਂਸਲ ਸਾਬਕਾ ਡੀਨ, ਅਕਾਦਮਿਕ ਮਾਮਲੇ, ਮਹਾਂਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਨੇ ਮੁੱਖ ਮਹਿਮਾਨ ਵਜੋ ਭਾਗ ਲਿਆ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਔਰਤ ਅਤੇ ਆਦਮੀ ਦੇ ਸਮਾਨ ਅਧਿਕਾਰਾ ਬਾਰੇ ਚਰਚਾ ਕੀਤੀ। ਉਹਨਾਂ ਦੱਸਿਆ ਕਿ ਔਰਤ ਕਿਸੇ ਵੀ ਖੇਤਰ ਵਿੱਚ ਘੱਟ ਨਹੀਂ ਹੈ।

ਇਸ ਸਮਾਗਮ ਵਿੱਚ ਪ੍ਰੋ. ਜਸਪਾਲ ਕੌਰ ਕਾਂਗ , ਸਾਬਕਾ ਚੇਅਰਪਰਸਨ , ਪੰਜਾਬੀ ਅਤੇ ਗੁਰੂ ਨਾਨਕ ਸਿੱਖ ਅਧਿਐਨ ਪੰਜਾਬ ਯੂਨੀਵਰਸਿਟੀ ਚੰਡੀਗੜ ਵੱਲੋ ਮੁੱਖ ਬਿਲਾਰੇ ਵੱਜੋ ਭਾਗ ਲਿਆ । ਉਹਨਾ ਆਪਣੇ ਭਾਸ਼ਣ ਵਿੱਚ ਦੱਸਿਆ ਕਿ ਪਹਿਲਾ ਔਰਤ ਨੂੰ ਮਰਦ ਦੇ ਬਰਾਬਰ ਦਾ ਦਰਜਾ ਨਹੀ ਦਿੱਤਾ ਜਾਦਾ ਸੀ ਜਿਸ ਸੰਬੰਧੀ ਪਹਿਲਾ ਕਦਮ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚੁੱਕਿਆ ਅਤੇ ਸਮਝਾਇਆ ਕਿ ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ ਉਹਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੀਆ ਸਿੱਖਿਆਵਾ ਨੂੰ ਸੰਖੇਪ ਵਿੱਚ ਦੱਸਦੇ ਹੋਏ ਔਰਤ ਦੇ ਦਰਜੇ ਅਤੇ ਪਹਿਚਾਣ ਬਾਰੇ ਚਾਨਣਾ ਪਾਇਆ।

ਇੰਸਟੀਚਿਊਸ਼ਨ ਆਫ ਇੰਜਨੀਅਰ ਲੋਕਲ ਬਠਿੰਡਾ ਦੁਆਰਾ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ

ਇਸ ਸਮਾਗਮ ਵਿੱਚ ਡਾ . ਸੰਦੀਪ ਰਾਣਾ , ਸਹਾਇਕ ਪ੍ਰੋਫੈਸਰ , ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਪਸ , ਤਲਵੰਡੀ ਸਾਬੋ ਨੇ ਵੀ ਇੰਟਰਨੈਸ਼ਨਲ ਵੂਮੈਨ ਡੇ ਦੇ ਥੀਮ ਤੇ ਆਪਣਾ ਭਾਸ਼ਣ ਦਿੱਤਾ ਉਹਨਾ ਦੱਸਿਆ ਕਿ ਇੱਕ ਔਰਤ ਹੀ ਹੈ ਜੋ ਇਨਸਾਨ ਨੂੰ ਮਨੁੱਖੀ ਰੂਪ ਬਖਸ਼ਦੀ ਹੈ ਕਿਸੇ ਵੀ ਮਾਂ, ਬੇਟੀ, ਭੈਣ, ਪਤਨੀ ਦੇ ਰੂਪ ਵਿੱਚ ਵਿਚਰਦੀ ਹੈ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਦੱਸਿਆ ਕਿ ਔਰਤ ਨੂੰ ਅੱਗੇ ਆ ਕਿ ਆਪਣੇ ਹੱਕਾ ਦੀ ਪ੍ਰਾਪਤੀ ਕਰਨ ਲਈ ਇੰਟਰਨੈਟ ਵਰਗੇ ਸਰੋਤਾ ਦਾ ਇਸਤਮਾਲ ਵੱਧ ਤੋ ਵੱਧ ਕਰਨਾ ਚਾਹੀਦਾ ਹੈ ਤਾ ਕਿ ਇੱਕ ਔਰਤ ਵੀ ਬਦਲਦੇ ਸਮੇ ਨਾਲ ਬਦਲ ਕਿ ਆਪਣੇ ਹੱਕਾ ਬਾਰੇ ਜਾਣ ਸਕੇ ਅਤੇ ਆਪਣੇ ਨਾਲ ਹੋਣ ਵਾਲੇ ਸ਼ੋਸ਼ਣ ਪ੍ਰਤੀ ਨਜਿਠ ਸਕੇ ।ਇਸ ਸਮਾਗਮ ਦੋਰਾਨ ਡਾ. ਬਲਵਿੰਦਰ ਕੌਰ ਸਿੱਧੂ ਸਾਬਕਾ ਮੁਖੀ ਡਿਪਾਰਟਮੈਟ ਆਫ ਪੋਸਟ ਗ੍ਰੈਜੁਏਸ਼ਨ ਸਟੱਡੀਜ ਪੰਜਾਬੀ ਯੂਨੀਵਰਸਿਟੀ ਰਿਜਨਲ ਸੈਟਰ ਬਠਿੰਡਾ ਨੇ ਵਸ਼ੇਸ਼ ਮਹਿਮਾਨ ਵਜੋ ਹਿੱਸਾ ਲਿਆ ਅਤੇ ਇਸ ਵਿਸ਼ੇ ਤੇ ਆਪਣੇ ਵਿਚਾਰ ਰੱਖੇ।ਸਾਰੇ ਸਮਾਗਮ ਦਾ ਸੰਚਾਲਨ ਇੰਜੀ. ਗਗਨਦੀਪ ਕੋਰ, ਸਹਾਇਕ ਪ੍ਰੋਫੈਸਰ, ਯਾਦਵਿੰਦਰਾ ਕਾਲਜ ਆਫ ਇੰਜੀਨੀਅਰਿੰਗ ਨੇ ਕੀਤਾ। ਇਸ ਸਮਾਗਮ ਦੇ ਧੰਨਵਾਦੀ ਸਬਦ ਡਾ. ਹਰਸਿਮਰਨਜੀਤ ਸਿੰਘ ਆਨਰੇਰੀ ਸੰਯੁਕਤ ਸਕੱਤਰ ਇੰਸਟੀਚਿਊਸ਼ਨ ਆਫ਼ ਇੰਜੀਨੀਅਰਜ਼ ਬਠਿੰਡਾ ਲੋਕਲ ਸੈਟਰ ਨੇ ਕਹੇ। ਇਸ ਵੈਬੀਨਰ ਵਿੱਚ ਲਗਭਗ 60 ਪ੍ਰਤੀਭਾਗੀਆ ਨੇ ਹਿਸਾ ਲਿਆ।