Homeਪੰਜਾਬੀ ਖਬਰਾਂਇੱਛਾ ਸ਼ਕਤੀ, ਕਾਮਯਾਬੀ ਅਤੇ ਸਿਰੜ ਦੀ ਮਿਸਾਲ ਡਾ. ਮਨਦੀਪ ਕੌਰ-ਆਪਣੇ ਪਰਿਵਾਰ ਵਿੱਚ...

ਇੱਛਾ ਸ਼ਕਤੀ, ਕਾਮਯਾਬੀ ਅਤੇ ਸਿਰੜ ਦੀ ਮਿਸਾਲ ਡਾ. ਮਨਦੀਪ ਕੌਰ-ਆਪਣੇ ਪਰਿਵਾਰ ਵਿੱਚ ਸਕੂਲ-ਕਾਲਜ ਵਿੱਚ ਪਹੁੰਚਣ ਵਾਲੀ ਪਹਿਲੀ ਪੀੜ੍ਹੀ

ਇੱਛਾ ਸ਼ਕਤੀ, ਕਾਮਯਾਬੀ ਅਤੇ ਸਿਰੜ ਦੀ ਮਿਸਾਲ ਡਾ. ਮਨਦੀਪ ਕੌਰ-ਆਪਣੇ ਪਰਿਵਾਰ ਵਿੱਚ ਸਕੂਲ-ਕਾਲਜ ਵਿੱਚ ਪਹੁੰਚਣ ਵਾਲੀ ਪਹਿਲੀ ਪੀੜ੍ਹੀ

ਪਟਿਆਲਾ/ਸਤੰਬਰ 13, 2022

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚੋਂ ਡਾ. ਮਨਦੀਪ ਕੌਰ ਨੇ ਹਾਲੀਆ ਹੀ ਪੀਐੱਚ.ਡੀ. ਦੀ ਡਿਗਰੀ ਹਾਸਿਲ ਕੀਤੀ ਹੈ। ਉਹ ਸਹਾਇਕ ਪ੍ਰੋਫ਼ੈਸਰ ਵਜੋਂ ਮਸਤੂਆਣਾ ਦੇ ਅਕਾਲ ਕਾਲਜ ਆਫ਼ ਐਜੂਕੇਸ਼ਨ ਵਿਖੇ ਪੜ੍ਹਾ ਰਹੀ ਹੈ। ਆਪਣੇ ਪਰਿਵਾਰ ਵਿੱਚ ਸਕੂਲ-ਕਾਲਜ ਵਿੱਚ ਪਹੁੰਚਣ ਵਾਲੀ ਪਹਿਲੀ ਪੀੜ੍ਹੀ ਦੀ ਡਾ. ਮਨਦੀਪ ਕੌਰ ਦਾ ਸਫ਼ਰ ਕਾਮਯਾਬੀ ਅਤੇ ਸਿਰੜ ਦੀ ਮਿਸਾਲ ਹੈ। ਵਿਿਗਆਨ ਦੀ ਪੜ੍ਹਾਈ ਕਰਨ ਵਾਲੀ ਮਨਦੀਪ ਕੌਰ ਨੇ ਸਕੂਲ ਦੀ ਸਿੱਖਿਆ ਭਿਵਾਨੀਗੜ੍ਹ ਦੇ ਤੋਂ ਹਾਸਿਲ ਕੀਤੀ, ਨਾਨ ਮੈਡੀਕਲ ਦੀ ਬੀ.ਐੱਸ.ਸੀ. ਰਿਪੂਦਮਨ ਕਾਲਜ ਅਤੇ ਰਾਸਾਇਣ ਵਿਿਗਆਨ ਦੀ ਐੱਮ.ਐੱਸ.ਸੀ. ਪੰਜਾਬੀ ਯੂਨੀਵਰਸਿਟੀ ਤੋਂ ਕੀਤੀ। ਉਨ੍ਹਾਂ ਬੀ.ਐੱਡ. ਅਕਾਲ ਕਾਲਜ ਆਫ਼ ਐਜੂਕੇਸ਼ਨ ਤੋਂ ਕਰਨ ਉਪਰੰਤ ਐੱਮ.ਐੱਡ. ਸਟੇਟ ਕਾਲਜ ਪਟਿਆਲਾ ਤੋਂ ਕੀਤੀ। ਇਸ ਤੋਂ ਬਾਅਦ ਮਨਦੀਪ ਕੌਰ ਨੇ ਪੀਐੱਚ. ਡੀ. ਦੀ ਖੋਜ ਡਾ. ਕੁਲਦੀਪ ਸਿੰਘ ਦੀ ਨਿਗਰਾਨੀ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਐਜੂਕੇਸ਼ਨ ਵਿਭਾਗ ਵਿੱਚੋਂ ਕੀਤੀ। ਉਨ੍ਹਾਂ ਦਾ ਵਿਸ਼ਾ, ‘ਸ਼ਹਿਰੀ ਪੰਜਾਬ ਵਿੱਚ ਸੈਕੰਡਰੀ ਸਿੱਖਿਆ ਦਾ ਪਸਾਰਾ ਅਤੇ ਵਿਕਾਸ ਦਾ ਅਧਿਐਨ: 2001-15’ ਹੈ। ਇਸ ਵਿਸ਼ੇ ਤਹਿਤ ਉਨ੍ਹਾਂ ਨੇ ਸ਼ਹਿਰੀਕਰਨ ਦੇ ਰੁਝਾਨ ਅਤੇ ਸੈਕੰਡਰੀ ਸਿੱਖਿਆ ਦੇ ਪਸਾਰੇ ਨੂੰ ਸਮਝਣ ਦਾ ਤਰੱਦਦ ਕੀਤਾ ਹੈ। ਉਨ੍ਹਾਂ ਦੇ ਇਸ ਅਧਿਐਨ ਤੋਂ ਸਪਸ਼ਟ ਹੋਏ ਰੁਝਾਨ ਨਾਲ ਸਿੱਖਿਆ ਦੇ ਪਸਾਰੇ, ਵਿਕਾਸ ਅਤੇ ਪਹੁੰਚ ਬਾਰੇ ਕਈ ਨੁਕਤੇ ਸਾਹਮਣੇ ਆਉਂਦੇ ਹਨ।

ਇੱਛਾ ਸ਼ਕਤੀ, ਕਾਮਯਾਬੀ ਅਤੇ ਸਿਰੜ ਦੀ ਮਿਸਾਲ ਡਾ. ਮਨਦੀਪ ਕੌਰ-ਆਪਣੇ ਪਰਿਵਾਰ ਵਿੱਚ ਸਕੂਲ-ਕਾਲਜ ਵਿੱਚ ਪਹੁੰਚਣ ਵਾਲੀ ਪਹਿਲੀ ਪੀੜ੍ਹੀ
ਡਾ. ਕੁਲਦੀਪ ਸਿੰਘ

ਪੰਜਾਬੀ ਯੂਨੀਵਰਸਿਟੀ ਦੇ ਲੋਕ ਸੰਪਰਕ ਵਿਭਾਗ ਵਿੱਚ ਪੱਤਰਕਾਰੀ ਦੀ ਸਿਖਲਾਈ ਹਾਸਿਲ ਕਰ ਰਹੀਆਂ ਵਿਿਦਆਰਥੀਆਂ ਸ਼ਮੀਲਾ ਖ਼ਾਨ ਅਤੇ ਨਵਨੀਤ ਕੌਰ ਨੇ ਮਨਦੀਪ ਕੌਰ ਨਾਲ ਉਨ੍ਹਾਂ ਦੀ ਖੋਜ ਬਾਰੇ ਗੱਲਬਾਤ ਕੀਤੀ।

ਸਵਾਲ: ਤੁਸੀਂ ਆਪਣੀ ਖ਼ੋਜ ਬਾਰੇ ਦੱਸੋ ਅਤੇ ਆਪਣੀ ਖੋਜ ਲਈ ਇਹ ਵਿਸ਼ਾ ਕਿਉਂ ਚੁਣਿਆ?

ਜਵਾਬ: ਮੇਰੀ ਖ਼ੋਜ ਦੇ ਵਿਸ਼ੇ ਦਾ ਕੇਂਦਰ ਸ਼ਹਿਰੀ ਪੰਜਾਬ ਹੈ। ਇਹ ਸ਼ਹਿਰੀ ਇਲਾਕੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਰਕਾਰੀ ਸਕੂਲ ਤੱਕ ਮਹਿਦੂਦ ਹੈ। ਮੇਰਾ ਇਸ ਵਿਸ਼ੇ ਦੀ ਚੋਣ ਕਰਨ ਦਾ ਮਕਸਦ ਇਹ ਹੈ ਕਿ ਪਿੰਡਾਂ ਵਿੱਚੋਂ ਲੋਕ ਤੇਜ਼ੀ ਨਾਲ ਸ਼ਹਿਰਾਂ ਵੱਲ ਹਿਜਰਤ ਕਰ ਰਹੇ ਹਨ ਕਿਉਂਕਿ ਸ਼ਹਿਰਾਂ ਵਿੱਚ ਪਿੰਡਾਂ ਨਾਲੋਂ ਵਧੇਰੇ ਸਹੂਲਤਾਂ ਹਨ। ਇਹ ਸਹੂਲਤਾਂ ਸਿਹਤ, ਰੁਜ਼ਗਾਰ ਅਤੇ ਸਿੱਖਿਆ ਪੱਖੋਂ ਵਧੇਰੇ ਹਨ। ਮੈਂ ਆਪਣੀ ਖੋਜ ਲਈ ਸਕੈਡੰਰੀ ਸਿੱਖਿਆ ਨੂੰ ਚੁਣਿਆ ਹੈ। ਮੇਰਾ ਸਵਾਲ ਹੈ ਕਿ ਜਿਵੇਂ-ਜਿਵੇਂ ਲੋਕ ਸ਼ਹਿਰਾਂ ਵੱਲ ਹਿਜਰਤ ਕਰ ਰਹੇ ਹਨ ਕੀ ਇਸੇ ਤਰ੍ਹਾਂ ਸਕੈਡੰਰੀ ਸਿੱਖਿਆ ਵਿੱਚ ਵੀ ਵਾਧਾ ਹੋ ਰਿਹਾ ਹੈ? ਕੀ ਸ਼ਹਿਰੀਕਰਨ ਅਤੇ ਸਕੈਡੰਰੀ ਸਿੱਖਿਆ ਬਰਾਬਰ ਚੱਲ ਰਹੀਆਂ ਹਨ ਜਾਂ ਨਹੀਂ। ਇਹ ਪੱਖ ਮੇਰੀ ਇਸ ਖੋਜ ਵਿੱਚ ਸ਼ਾਮਿਲ ਹੈ।

ਸਵਾਲ: ਸ਼ਹਿਰੀ ਪੰਜਾਬ ਤੋਂ ਕੀ ਭਾਵ ਹੈ?

ਜਵਾਬ: ਸ਼ਹਿਰੀ ਪੰਜਾਬ ਤੋਂ ਭਾਵ ਸ਼ਹਿਰਾਂ ਦੇ ਵਸੇਬ ਅਤੇ ਸ਼ਹਿਰੀਕਰਨ ਵੱਲ ਵਧ ਰਹੇ ਪੰਜਾਬ ਤੋਂ ਹੈ। ਮੈਂ ਆਪਣੀ ਇਸ ਖੋਜ ਲਈ ਮਾਝੇ ਅਤੇ ਮਾਲਵੇ ਦੇ ਅਲੱਗ-ਅਲੱਗ ਇਲਾਕਿਆਂ ਨੂੰ ਚੁਣਿਆ ਹੈ। ਇਸ ਵਿੱਚ ਮੈਂ ਤਿੰਨ ਸ਼ਹਿਰਾਂ ਦੀ ਖੋਜ ਕੀਤੀ ਹੈ; ਪਟਿਆਲਾ, ਅੰਮ੍ਰਿਤਸਰ ਅਤੇ ਲੁਧਿਆਣਾ। ਇਹ ਤਿੰਨੇ ਸ਼ਹਿਰ ਸ਼ਹਿਰੀਕਰਨ ਦੇ ਰੁਝਾਨ ਤਹਿਤ ਲਗਾਤਾਰ ਵਧ ਰਹੇ ਹਨ। ਇਸ ਕਰਕੇ ਮੈਂ ਆਪਣੀ ਖੋਜ ਨੂੰ “ਸ਼ਹਿਰੀ  ਪੰਜਾਬ” ਦਾ ਨਾਮ ਦਿੱਤਾ ਹੈ।

ਸਵਾਲ: ਜਿਵੇਂ-ਜਿਵੇਂ ਆਬਾਦੀ ਵਿੱਚ ਵਾਧਾ ਹੋਇਆ ਹੈ, ਕੀ ਸਕੂਲਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ?

ਜਵਾਬ: ਸਕੂਲਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਪਰ ਨਿੱਜੀ ਸਕੂਲਾਂ ਦੀ ਗਿਣਤੀ ਵਿੱਚ। ਮੈਂ ਨਿੱਜੀ ਸਕੂਲ, ਸਰਕਾਰੀ ਸਕੂਲ ਅਤੇ ਗ੍ਰਾਂਟ-ਇਨ-ਏਡ ਸਕੂਲਾਂ ਦੀ ਜਾਣਕਾਰੀ ਇਕੱਠੀ ਕੀਤੀ ਹੈ। ਇਸ ਅਧਿਐਨ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੂਲਾਂ ਤੱਕ ਸੀਮਿਤ ਕੀਤਾ ਹੈ। ਸੰਨ 1970 ਤੱਕ ਪੰਜਾਬ ਵਿੱਚ ਸਿਰਫ਼ ਸਰਕਾਰੀ ਸਕੂਲ ਸਨ ਅਤੇ 1990 ਤੋਂ ਬਾਅਦ ਜਿੰਨਾ ਵਾਧਾ ਸਕੂਲਾਂ ਵਿੱਚ ਹੋਇਆ ਹੈ ਉਹ ਨਿੱਜੀ ਸਕੂਲਾਂ ਵਿੱਚ ਹੋਇਆ ਹੈ।

ਸਵਾਲ: ਤੁਸੀਂ ਆਪਣੀ ਖੋਜ ਦਾ ਆਧਾਰ ਕਿਸ ਵਰਗ ਨੂੰ ਬਣਾਇਆ ਹੈ?

ਜਵਾਬ: ਮੈਂ ਪਟਿਆਲੇ, ਅੰਮ੍ਰਿਤਸਰ ਅਤੇ ਲੁਧਿਆਣਾ ਦੇ ਕੁਲ ਪੰਤਾਲੀ ਸਕੂਲਾਂ ਦੀ ਜਾਣਕਾਰੀ ਇਕੱਠੀ ਕੀਤੀ ਹੈ। ਤਿੰਨਾਂ ਸ਼ਹਿਰਾਂ ਵਿੱਚੋਂ ਪੰਦਰਾਂ-ਪੰਦਰਾਂ ਸਕੂਲ ਅਤੇ ਇਨ੍ਹਾਂ ਵਿੱਚੋਂ  ਪੰਜ ਸਰਕਾਰੀ ਸਕੂਲ, ਪੰਜ ਨਿੱਜੀ ਅਤੇ ਪੰਜ ਗ੍ਰਾਂਟ-ਇਨ-ਏਡ ਸਕੂਲ ਸਨ। ਮੈਂ ਵਿਿਦਆਰਥੀਆਂ ਨੂੰ ਜਾਤੀ ਦੇ ਆਧਾਰ ਉੱਤੇ ਵੰਡਿਆ ਤਾਂ ਇਹ ਨਤੀਜਾ ਨਿਕਲਿਆ ਕਿ ਸਰਕਾਰੀ ਸਕੂਲਾਂ ਵਿੱਚ ਦਲਿਤ ਤਬਕੇ ਅਤੇ ਨਿੱਜੀ ਸਕੂਲਾਂ ਵਿੱਚ ਦੂਜੇ ਤਬਕੇ ਦੇ ਜ਼ਿਆਦਾ ਵਿਿਦਆਰਥੀ ਹਨ।

ਸਵਾਲ: ਸਕੂਲਾਂ ਵਿੱਚ ਸਿੱਖਿਆ ਲਈ ਕਿਹੜੀ ਬੋਲੀ ਨੂੰ ਮਾਧਿਅਮ ਵਜੋਂ ਵਰਤਿਆ ਜਾਂਦਾ ਹੈ?

ਜਵਾਬ: ਸਰਕਾਰੀ ਸਕੂਲਾਂ ਵਿੱਚ ਤਾਂ ਪੰਜਾਬੀ ਬੋਲੀ ਨੂੰ ਮਾਧਿਅਮ ਵਜੋਂ ਵਰਤਿਆ ਜਾਂਦਾ ਹੈ। ਬਹੁਤ ਘੱਟ ਸਰਕਾਰੀ ਸਕੂਲ ਹਨ ਜਿਨ੍ਹਾਂ ਵਿੱਚ ਹਿੰਦੀ ਜਾਂ ਅੰਗਰੇਜੀ ਬੋਲੀਆਂ ਨੂੰ ਮਾਧਿਅਮ ਵਜੋਂ ਵਰਤਿਆ ਜਾ ਰਿਹਾ ਹੈ। ਦੂਜੇ ਪਾਸੇ ਨਿੱਜੀ ਸਕੂਲਾਂ ਵਿੱਚ ਅੰਗਰੇਜ਼ੀ ਅਤੇ ਕੁਝ ਸਕੂਲ ਵਿੱਚ ਹਿੰਦੀ ਅਤੇ ਪੰਜਾਬੀ ਨੂੰ ਬੋਲੀ ਨੂੰ ਮਾਧਿਅਮ ਵਜੋਂ ਵਰਤਿਆ ਜਾਂਦਾ ਹੈ।

ਸਵਾਲ: ਸਰਕਾਰੀ ਸੈਕੰਡਰੀ ਸਕੂਲ ਅਤੇ ਨਿੱਜੀ ਸਕੂਲਾਂ ਵਿੱਚੋਂ ਕਿਹੜੇ ਸਕੂਲ ਦੇ ਵਿਿਦਆਰਥੀਆਂ ਨੇੇ ਜ਼ਿਆਦਾ ਅਕਾਦਮਿਕ ਪ੍ਰਾਪਤੀਆਂ ਕੀਤੀਆਂ ਹਨ?

ਜਵਾਬ: ਮੇਰੀ ਖੋਜ ਵਿੱਚ ਇਹ ਵਿਸ਼ਾ ਵੀ ਸ਼ਾਮਿਲ ਰਿਹਾ ਹੈ। ਅਸੀਂ ਨੌਵੀਂ ਜਮਾਤ ਤੱਕ ਵਿਿਦਆਰਥੀਆਂ ਦਾ ਵਿਿਗਆਨ ਅਤੇ ਹਿਸਾਬ ਦੇ ਵਿਿਸ਼ਆਂ ਦਾ ਰੁਝਾਨ ਵੇਖਿਆ ਅਤੇ ਨਤੀਜੇ ਵਜੋਂ ਪਾਇਆ ਕਿ ਨਿੱਜੀ ਸਕੂਲ ਦੇ ਵਿਿਦਆਰਥੀ ਵਧੇਰੇ ਸਰਗਰਮ ਹਨ।

ਸਵਾਲ: ਤੁਹਾਡੀ ਖੋਜ ਵਿੱਚੋਂ ਕੀ ਨਤੀਜੇ ਨਿਕਲ ਕੇ ਸਾਹਮਣੇ ਆਏ ਹਨ?

ਜਵਾਬ: ਮੇਰੀ ਖੋਜ ਦਾ ਅਹਿਮ ਨਤੀਜਾ ਇਹ ਰਿਹਾ ਕਿ 1970 ਤੋਂ ਬਾਅਦ ਕੋਈ ਵੀ ਸਰਕਾਰੀ ਸਕੂਲ ਨਵਾਂ ਨਹੀਂ ਉਸਾਰਿਆ ਗਿਆ ਅਤੇ ਨਾ ਹੀ ਲੋਕਾਂ ਵੱਲੋਂ ਮੰਗ ਕੀਤੀ ਗਈ ਹੈ। ਸਰਕਾਰੀ ਸਕੂਲਾਂ ਨੂੰ ਸਿਰਫ਼ ਅਪਗ੍ਰੇਡ ਕੀਤਾ ਗਿਆ ਹੈ। ਦੂਜੇ ਪਾਸੇ ਨਿੱਜੀਕਰਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਨਵੇਂ ਸਕੂਲ ਵੀ ਨਿੱਜੀ ਮਲਕੀਅਤ ਵਾਲੇ ਹੀ ਬਣ ਰਹੇ ਹਨ। ਸ਼ਹਿਰਾਂ ਵਿੱਚ ਕਈਂ ਅਜਿਹੇ ਵਾਰਡ ਵੀ ਹਨ ਜਿਨ੍ਹਾਂ ਵਿੱਚ ਇੱਕ ਵੀ ਸਰਕਾਰੀ ਸਕੂਲ ਨਹੀਂ ਹੈ। ਕਈ ਅਜਿਹੇ ਵਾਰਡ ਵੀ ਹਨ ਜਿਨ੍ਹਾਂ ਵਿੱਚ ਅੱਠ-ਅੱਠ ਸਕੂਲ ਹਨ। ਜਦੋਂ ਵੀ ਅਸੀਂ ਸ਼ਹਿਰੀਕਰਨ ਦੇ ਵਧ ਰਹੇ ਰੁਝਾਨ ਨੂੰ ਵੇਖਦੇ ਹਾਂ ਤਾਂ ਉਸ ਵਿੱਚ ਸਿੱਖਿਆ ਦਾ ਵੀ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਪਰ ਪੰਜਾਬ ਦੇ ਇਨ੍ਹਾਂ ਇਲਾਕਿਆਂ ਵਿੱਚ ਇਸ ਗੱਲ ਦੀ ਘਾਟ ਦੇਖਣ ਨੂੰ ਮਿਲਦੀ ਹੈ।

ਸਵਾਲ: ਤੁਹਾਡੀ ਖੋਜ ਵਿੱਚੋਂ ਕੀ ਤੱਥਮੂਲਕ ਨਤੀਜੇ ਨਿਕਲ ਕੇ ਸਾਹਮਣੇ ਆਏ ਹਨ?

ਜਵਾਬ: ਲੁਧਿਆਣਾ ਵਿੱਚ 814, ਅੰਮ੍ਰਿਤਸਰ ਵਿੱਚ 613 ਅਤੇ ਪਟਿਆਲਾ ਵਿੱਚ 211 ਸਕੂਲ ਸਨ। ਸੰਨ 1970 ਤੋਂ ਬਾਅਦ ਪਟਿਆਲਾ ਵਿੱਚ ਕੋਈ ਨਵਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਹੀਂ ਬਣਿਆ। ਸੰਨ 2000 ਤੋਂ ਬਾਅਦ ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਕੋਈ ਨਵਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਹੀਂ ਬਣਿਆ। ਇਸੇ ਤਰ੍ਹਾਂ ਸੰਨ 1960 ਤੋਂ ਬਾਅਦ ਪਟਿਆਲਾ ਅਤੇ ਲੁਧਿਆਣਾ ਵਿੱਚ ਕੋਈ ਨਵਾਂ ਗ੍ਰਾਂਟ-ਇਨ-ਏਡ ਸੀਨੀਅਰ ਸੈਕੰਡਰੀ ਸਕੂਲ ਨਹੀਂ ਬਣਿਆ। ਸੰਨ 1970 ਤੋਂ ਬਾਅਦ ਅੰਮ੍ਰਿਤਸਰ ਵਿੱਚ ਕੋਈ ਨਵਾਂ ਗ੍ਰਾਂਟ-ਇਨ-ਏਡ ਸੀਨੀਅਰ ਸੈਕੰਡਰੀ ਸਕੂਲ ਨਹੀਂ ਬਣਿਆ। ਤਕਰੀਬਨ ਸਾਰੇ ਸਕੂਲਾਂ ਵਿੱਚ ਪੰਜਾਬੀ ਮਾਧਿਅਮ ਵਿੱਚ ਸਿੱਖਿਆ ਦਿੱਤੀ ਜਾਂਦੀ ਹੈ। ਵੱਡੀ ਗਿਣਤੀ ਦੇ ਸਕੂਲਾਂ ਵਿੱਚ ਸਿੱਖਿਆ ਦਾ ਮਾਧਿਅਮ ਪੰਜਾਬੀ ਦੇ ਨਾਲ ਅੰਗਰੇਜ਼ੀ ਵੀ ਹੈ ਪਰ ਬਹੁਗਿਣਤੀ ਸਕੂਲ ਨਿਰੋਲ ਪੰਜਾਬੀ ਮਾਧਿਅਮ ਵਾਲੇ ਹਨ।

 

LATEST ARTICLES

Most Popular

Google Play Store