ਏਕ ਨੂਰ ਚੈਰੀਟੇਬਲ ਸੁਸਾਇਟੀ ਵੱਲੋਂ ਕਰੋਨਾ ਟੀਕਾਕਰਨ ਕੈਂਫ ਲਗਾਇਆ ਗਿਆ

436

ਏਕ ਨੂਰ ਚੈਰੀਟੇਬਲ ਸੁਸਾਇਟੀ ਵੱਲੋਂ ਕਰੋਨਾ ਟੀਕਾਕਰਨ ਕੈਂਫ ਲਗਾਇਆ ਗਿਆ

ਬਹਾਦਰਜੀਤ ਸਿੰਘ /ਰੂਪਨਗਰ,12 ਫਰਵਰੀ,2022
ਏਕ ਨੂਰ ਚੈਰੀਟੇਬਲ ਸੁਸਾਇਟੀ ਰੂਪਨਗਰ ਵੱਲੋਂ ਕਰੋਨਾ ਟੀਕਾਕਰਨ ਦਾ 192 ਵਾ ਕੈਂਪ ਚਰਨਜੀਤ ਸਿੰਘ ਰੂਬੀ ਦੀ ਪ੍ਰਧਾਨਗੀ ਹੇਠ ਡੀ.ਏ.ਵੀ.  ਸਕੂਲ ਰੂਪਨਗਰ ਵਿੱਚ ਲਗਾਇਆ ਗਿਆ ਇਸ ਇਸ ਕੈਂਪ ਦਾ ਉਦਘਾਟਨ ਪ੍ਰਿੰਸੀਪਲ ਸੰਗੀਤਾ ਰਾਣੀ  ਵੱਲੋਂ ਕੀਤਾ ਗਿਆ ਇਸ ਕੈਂਪ ਵਿੱਚ ਡਾ: ਤਰਸੇਮ ਸਿੰਘ ਐੱਸ.ਐਮ.ਓ. ਰੂਪਨਗਰ ਦੀ ਟੀਮ ਵੱਲੋਂ 200  ਬੱਚਿਆਂ ਦਾ ਟੀਕਾਕਰਨ ਕੀਤਾ ਗਿਆ ।

ਏਕ ਨੂਰ ਚੈਰੀਟੇਬਲ ਸੁਸਾਇਟੀ ਵੱਲੋਂ ਕਰੋਨਾ ਟੀਕਾਕਰਨ ਕੈਂਫ ਲਗਾਇਆ ਗਿਆ

ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਅਸ਼ਵਨੀ ਸ਼ਰਮਾ, ਰੀਟਾ, ਨਰੇਸ਼ ਵਰਮਾ. ਤਜਿੰਦਰ ਸਿੰਘ, ਦਰਸ਼ਨ ਸਿੰਘ ਆਦਿ ਹਾਜ਼ਰ ਸਨ। ਅੰਤ ਵਿੱਚ ਚਰਨਜੀਤ ਰੂਬੀ ਨੇ ਸਕੂਲ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਦੱਸਿਆ ਕਿ 14 ਫਰਵਰੀ ਨੂੰ ਨੂੰ ਟੀਕਾਕਰਨ ਕੈਂਪ ਸਨਾਤਨ ਧਰਮ ਸਕੂਲ ਅਤੇ ਕਲਗੀਧਰ ਕੰਨਿਆ ਪਾਠਸ਼ਾਲਾ ਵਿੱਚ ਲੱਗੇਗਾ