ਐਸੋਚੈਮ ਫਾਊਡੇਸ਼ਨ, ਡਿਟੋਲ ਸੀਟੀ ਸ਼ੀਲਡ ਅਤੇ ਰੇਕੀਟ ਬੇਨਕੀਸਰ ਨੇ ਕੀਤਾ ਪਟਿਆਲਾ ਮੀਡੀਆ ਕਲੱਬ ਵਿਚ ਪੱਤਰਕਾਰਾਂ ਨਾਲ ਸੈਮੀਨਾਰ

192

ਐਸੋਚੈਮ ਫਾਊਡੇਸ਼ਨ, ਡਿਟੋਲ ਸੀਟੀ ਸ਼ੀਲਡ ਅਤੇ ਰੇਕੀਟ ਬੇਨਕੀਸਰ ਨੇ ਕੀਤਾ ਪਟਿਆਲਾ ਮੀਡੀਆ ਕਲੱਬ ਵਿਚ ਪੱਤਰਕਾਰਾਂ ਨਾਲ ਸੈਮੀਨਾਰ

ਕੰਵਰ ਇੰਦਰ ਸਿੰਘ /ਪਟਿਆਲਾ / ਮਾਰਚ,1,2020

 ਐਸੋਚੈਮ ਫਾਊਡੇਸ਼ਨ, ਰੇਕੀਟ ਬੇਨਕੀਸਰ ਅਤੇ ਡਿਟੋਲ ਸਿਟੀ ਸ਼ੀਲਡ ਵਲੋਂ ਹਰ ਸਾਂਸ ਸਵੱਚਛ ਮੁਹਿੰਮ ਦੇ ਤਹਿਤ ਪਟਿਆਲਾ ਮੀਡੀਆ ਕਲੱਬ ਵਿਚ ਪਤੱਰਕਾਰਾਂ ਲਈ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ. ਇਸ ਮੋਕੇ ਐਸੋਚੈਮ ਨੇ ਹਵਾ ਵਿਚਲੇ ਪ੍ਰਦੂਸ਼ਣ ਕਾਰਣ ਦਿਨ ਪ੍ਰਤੀਦਿਨ ਵੱਧ ਰਹੀਆਂ ਬਿਮਾਰੀਆਂ ਪ੍ਰਤੀ ਗਹਿਰੀ ਚਿੰਤਾ ਜਤਾਉਂਦੇ ਹੋਏ ਮੀਡੀਆ ਨੂੰ ਸਾਥ ਦੇਣ ਦੀ ਅਪੀਲ ਕੀਤੀ ਤਾਂ ਕਿ ਸਮਾਜ ਵਿਚ ਮਿਲ ਕੇ ਹਰ ਸਾਂਸ ਸਵੱਚਛ ਦੀ ਅਪੀਲ ਨੂੰ ਕਾਮਯਾਬ ਕੀਤਾ ਜਾ ਸਕੇ.

ਇਸ ਮੋਕੇ ਮੁੱਖ ਮਹਿਮਾਨ ਛਾਤੀ ਅਤੇ ਸਾਂਹ ਨਾਲ ਹੋਣ ਵਾਲੇ ਰੋਗਾ ਦੇ ਮਾਹਿਰ ਡਾ. ਵਿਕਾਸ ਗੋਇਲ ਨੇ ਪੱਤਰਕਾਰਾਂ ਦੇ ਰੂਬਰੂ ਹੁਦਿੰਆਂ ਏਅਰ ਕੁਆਲਿਟੀ ਇੰਡੈਕਸ ਦੇ ਆਂਕੜਿਆ ਵਿਚ ਰਹੇ ਵਾਧੇ ਪ੍ਰਤੀ ਚਿੰਤਾ ਜਾਹਿਰ ਕੀਤੀ. ਉਹਨਾਂ ਕਿਹਾ ਕਿ ਹਵਾ ਵਿਚਲਾ ਪ੍ਰਦੂਸਣ ਭਾਂਵੇ ਚੱਲ ਰਹੀਆਂ ਫੈਕਟਰੀਆਂ ਤੋਂ ਹੋਵੇ, ਸੜਕਾਂ *ਤੇ ਦੋੜ ਰਹੀਆਂ ਕਾਰਾਂ ਤੋਂ ਹੋਵੇ ਜਾਂ ਫਿਰ ਫਸਲਾਂ ਦੀ ਰਹਿੰਦ ਖੂਹੰਦ ਸਟੱਬਲ ਤੋਂ. ਇਹ ਸਭ ਤੋਂ ਪਹਿਲਾਂ ਬੱਚਿਆਂ, ਗਰਭਵਤੀ ਅੋਰਤਾਂ ਅਤੇ ਬਜੂਰਗਾਂ ਨੂੰ ਆਪਣਾ ਨਿਸ਼ਾਨਾ ਬਨਾਉਂਦੇ ਹਨ. ਹਵਾ ਦੇ ਪ੍ਰਦੂਸ਼ਣ ਕਾਰਨ ਸਾਂਹ ਦੀ ਬਿਮਾਰੀ, ਚਮੜੀ ਅਤੇ ਅੱਖਾਂ ਦੀ ਐਲਰਜੀ, ਛਾਤੀ ਅਤੇ ਦਿਲ ਦੀ ਬਿਮਾਰੀ ਅਤੇ ਕੈਂਸਰ ਵਰਗੇ ਰੋਗਾਂ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਹੈI

ਐਸੋਚੈਮ ਫਾਊਡੇਸ਼ਨ, ਡਿਟੋਲ ਸੀਟੀ ਸ਼ੀਲਡ ਅਤੇ ਰੇਕੀਟ ਬੇਨਕੀਸਰ ਨੇ ਕੀਤਾ ਪਟਿਆਲਾ ਮੀਡੀਆ ਕਲੱਬ ਵਿਚ ਪੱਤਰਕਾਰਾਂ ਨਾਲ ਸੈਮੀਨਾਰ
ਉਹਨਾਂ ਕਿਹਾ ਕਿ ਪਹਿਲਾਂ ਮੈਨੂਅਲ ਹਾਰਵੈਸਟਿੰਗ ਹੁੰਦੀ ਸੀ ਪਰ ਹੁਣ ਮੈਕੇਨਿਕਲ ਹਾਰਵੈਸਟਿੰਗ ਹੋ ਰਹੀ ਹੈ ਜਿਸ ਨਾਲ ਸਟੱਬਲ ਬਰਨਿੰਗ ਵਿੱਚ ਤੇਜੀ ਨਾਲ ਵਾਧਾ ਹੋਇਆ ਹੈ ਜ਼ੋ ਕਿ ਗਹਿਰੀ ਚਿੰਤਾਂ ਦਾ ਵਿਸ਼ਾ ਹੈ ਜਿਸ ਬਾਰੇ ਸਰਕਾਰ, ਪਾਲਿਸੀ ਮੈਕਰਜ਼, ਕਿਸਾਨਾਂ ਅਤੇ ਮੀਡੀਆਂ ਨੂੰ ਚਿੰਤਨ ਕਰਣ ਦੀ ਲੋੜ ਹੈ ਤਾਂ ਹੀ ਪ੍ਰਦੂਸ਼ਣ *ਤੇ ਕਾਬੂ ਪਾਇਆ ਜਾ ਸਕਦਾ ਹੈI

ਪਟਿਆਲਾ ਟ੍ਰੈਫਿਕ ਪੁਲਿਸ ਦੇ ਇੰਨਚਾਰਜ ਇੰਨਸਪੈਕਟਰ ਰਣਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰ ਸਾਂਸ ਸਵੱਚਛ ਲਈ ਸੜਕਾਂ *ਤੇ ਦੋੜ ਰਹੀਆਂ ਗੱਡੀਆਂ ਵੀ ਕਾਫੀ ਹੱਦ ਤੱਕ ਜਿੰਮੇਵਾਰ ਹਨ. ਉਹਨਾਂ ਕਿਹਾ ਕਿ ਚਲਾਨ ਹਰ ਸਮੱਸਿਆ ਦਾ ਹੱਲ ਨਹੀਂ ਹੈ ਇਸ ਲਈ ਅਵੈਅਰਨੇਸ ਡਰਾਇਵ ਚਲਾਉਣ ਦੀ ਲੋੜ ਹੈ, ਆਲੇ ਦੁਆਲੇ ਰੁੱਖ ਲਗਾਉਣ ਦੀ ਲੋੜ ਹੈ. ਉਹਨਾਂ ਕਿਹਾ ਕਿ ਪੁਰਾਣੀਆਂ ਡੀਜਲ ਗਡੀਆਂ ਖਤਮ ਹੋਣੀਆਂ ਚਾਹੀਦੀਆਂ ਹਨ. ਲੋਕਾਂ ਨੂੰ ਈ ਰਿਕਸ਼ਾ, ਈ ਕਾਰਾਂ ਅਤੇ ਈ ਸਕੂਟਰਾਂ *ਤੇ ਜ਼ੋਰ ਦੇਣਾ ਚਾਹੀਦਾ ਹੈI


ਪਟਿਆਲਾ ਮੀਡੀਆ ਕਲੱਬ ਦੇ ਮੀਤ ਪ੍ਰਧਾਨ ਡਾ. ਮੁਨੀਸ਼ ਸਰਹਿੱਦੀ ਨੇ ਕਿਹਾ ਕਿ ਸਟੱਬਲ ਬਰਨਿੰਗ ਵਿਚ ਸਭ ਤੋਂ ਵੱਡਾ ਦੋਸ਼ ਸਰਕਾਰ ਦੀ ਨੀਤੀ ਦਾ ਹੈ. ਪਹਿਲਾਂ ਕਿਸਾਨ ਅਪ੍ਰੈਲ ਵਿਚ ਕਣਕ ਵੱਢ ਕੇ ਮਈ ਵਿਚ ਜੀਰੀ ਬੀਜ ਲੈਂਦਾ ਸੀ ਅਤੇ ਸਤੰਬਰ ਵਿਚ ਵੱਢ ਲੈਂਦਾ ਸੀ ਜੇਕਰ ਉਸ ਸਮੇਂ ਉਹ ਪਰਾਲੀ ਸਾੜਦਾ ਸੀ ਤਾਂ ਉਸਦਾ ਧੂਆਂ ਅਸਮਾਨ ਵਿਚ ਉੱਡ ਜਾਂਦਾ ਸੀ. ਪਰ ਪੰਜਾਬ ਸਰਕਾਰ ਦੇ ਐਲਾਨ ਮੁਤਾਬਕ ਮੁਫਤ ਦੀ ਬਿਜਲੀ ਜੂਨ ਦੇ ਅੱਧ ਤੋਂ ਸ਼ੁਰੂ ਹੁੰਦੀ ਹੈ ਅਤੇ ਕਿਸਾਨ ਉਂਦੋ ਤੱਕ ਆਪਣੀ ਫਸਲ ਨਹੀਂ ਬੀਜਦਾ ਜਿਸ ਕਾਰਣ ਫਸਲ ਅਕਤੂਬਰ ਅਖੀਰ ਜਾਂ ਨਵੰਬਰ ਵਿਚ ਤਿਆਰ ਹੁੰਦੀ ਹੈ ਅਤੇ ਉਸ ਵੇਲੇ ਸਰਦੀ ਦਾ ਮੋਸਮ ਸ਼ੁਰੂ ਹੋ ਜਾਂਦਾ ਹੈ ਅਤੇ ਪਰਾਲੀ ਸੜਣ ਦਾ ਧੂਂਆ ਜਿਆਦਾ ਦੂਰ ਤੱਕ ਅਸਮਾਨ ਵਿਚ ਫੈਲ ਨਹੀਂ ਪਾਉਂਦਾ ਅਤੇ ਸਮਾਗ ਬਣ ਜਾਂਦਾ ਹੈI

ਸਰਹਿੱਦੀ ਨੇ ਦਿਨ ਪ੍ਰਤੀ ਦਿਨ ਵੱਧ ਰਹੇ ਪ੍ਰਦੂਸ਼ਣ *ਤੇ ਚਿੰਤਾ ਜਤਾਉਂਦਿਆਂ ਐਸੋਚੈਮ ਫਾਊਡੇਸ਼ਨ, ਰੇਕੀਟ ਬੇਨਕੀਸਰ ਅਤੇ ਡਿਟੋਲ ਸਿਟੀ ਸ਼ੀਲਡ ਨੂੰ ਸਾਥ ਦੇਣ ਦਾ ਵਾਇਦਾ ਕੀਤਾ *ਤੇ ਕਿਹਾ ਕਿ ਮੀਡੀਆ ਹਮੇਸ਼ਾਂ ਉਹਨਾਂ ਦੀ ਇਸ ਮੁਹਿੰਮ ਵਿਚ ਉਹਨਾਂ ਦਾ ਸਾਥ ਦੇਵੇਗੀI

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਰਾਜਿੰਦਰ ਸ਼ਰਮਾ ਨੇ ਕਿਹਾ ਕਿ ਅੱਜ ਇੱਕ ਦੂਜੇ ਤੋਂ ਅੱਗੇ ਜਾਣ ਦੀ ਦੋੜ ਪ੍ਰਦੂਸ਼ਣ ਦਾ ਸੱਭ ਤੋਂ ਵੱਡਾ ਕਾਰਣ ਹੈ. ਉਹਨਾਂ ਕਿਹਾ ਕਿ ਫੈਕਟਰੀਆਂ ਵਿੱਚ ਟ੍ਰੀਟਮੈਂਟ ਪਲਾਂਟ ਨਹੀਂ ਹਨ ਉਹ ਬੋਰਿੰਗ ਕਰਕੇ ਗੰਦਾ ਪਾਣੀ ਧਰਤੀ ਅੰਦਰ ਸੁੱਟ ਰਹੇ ਹਨ ਜਿਸ ਕਾਰਣ ਅੱਜ ਪੰਜਾਬ ਦਾ 60 ਫੀਸਦੀ ਪਾਣੀ ਪੀਣ ਲਾਇਕ ਨਹੀਂ ਰਿਹਾ. ਜਿਸ ਕਾਰਣ ਸਾਨੂੰ ਫੇਫੜਿਆਂ, ਦਿਲ ਅਤੇ ਕੈਂਸਰ ਜਿਹੀਆਂ ਬਿਮਾਰੀਆਂ ਹੋ ਰਹੀਆਂ ਹਨ. ਉਹਨਾਂ ਕਿਹਾ ਕਿ ਸਾਨੂੰ ਸਕੂਲਾਂ ਕਾਲਜਾਂ ਵਿਚ ਸੈਮੀਨਾਰ ਕਰਕੇ ਵਿਦਿਆਰਥੀਆਂ ਨੂੰ ਜਾਗਰੂਕ ਕਰਣ ਦੀ ਲੋੜ ਹੈI


ਇਸ ਮੋਕੇ ਐਸ ਓ ਚੈਮ ਫਾਊਡੇਸ਼ਨ ਦੇ ਪੋ੍ਰਜਕੇਟ ਕੋਆਰਡੀਨੇਟਰ ਰਣਜੀਤ ਕੁਮਾਰ ਨੇ ਕਿਹਾ ਕਿ ਉਹ ਅਜੇ ਤੱਕ 125 ਤੋਂ ਵੱਧ ਪਿੰਡਾਂ ਵਿਚ ਮੁਫਤ ਚੈਕ ਅਪ ਕੈਂਪ, ਹਰ ਸਾਂਸ ਸਵਚੱਛ ਬਨਾਉਣ ਲਈ ਸੈਮੀਨਾਰ, ਨਾਟਕ, ਰੈਲੀਆਂ ਕੱਢ ਚੁਕੇ ਹਨ. ਉਹਨਾਂ ਕਿਹਾ ਐਸੋਚੈਮ ਦੀ ਮਿਹਨਤ ਸਦਕਾਂ ਇਸ ਸਾਲ 1200 ਏਕੜ ਵਿਚ ਪਰਾਲੀ ਨਹੀਂ ਸਾੜੀ ਗਈ. ਉਹਨਾਂ ਕਿਹਾ ਉਹ ਇਸ ਸਮੇਂ ਸਿਰਫ ਜਿਲਾ ਪਟਿਆਲਾ ਵਿਚ 500 ਵਾਯੂਦੁਤਾਂ ਅਤੇ 180 ਤੋਂ ਵੱਧ ਕਿਸਾਨਾਂ ਦੇ ਸਹਿਯੋਗ ਨਾਲ ਪਿਛਲੇ ਦੋ ਸਾਲਾਂ ਤੋਂ ਪੇਂਡੂ ਅਤੇ ਸ਼ਹਿਰੀ ਖੇਤਰ ਵਿਚ ਕੰਮ ਰਹੇ ਹਨ ਅਤੇ ਸ਼ਹਿਰੀ ਖੇਤਰ ਵਿਚ ਪਟਿਆਲਾ ਟੇ੍ਰਫਿਕ ਪੁਲਿਸ ਨਾਲ ਮਿਲ ਕੇ ਹਰ ਸਾਂਸ ਸਵੱਚਛ ਦੀ ਮੁਹਿੰਮ ਨੂੰ ਹੋਰ ਅੱਗੇ ਵਧਾਉਣਾ ਚਾਹੰੁਦੇ ਹਨI

ਐਸੋਚੈਮ ਫਾਊਡੇਸ਼ਨ, ਡਿਟੋਲ ਸੀਟੀ ਸ਼ੀਲਡ ਅਤੇ ਰੇਕੀਟ ਬੇਨਕੀਸਰ ਨੇ ਕੀਤਾ ਪਟਿਆਲਾ ਮੀਡੀਆ ਕਲੱਬ ਵਿਚ ਪੱਤਰਕਾਰਾਂ ਨਾਲ ਸੈਮੀਨਾਰ Iਇਸ ਮੋਕੇ ਐਸੋਚੈਮ ਫਾਊਡੇਸ਼ਨ, ਰੇਕੀਟ ਬੇਨਕੀਸਰ ਅਤੇ ਡਿਟੋਲ ਸਿਟੀ ਸ਼ੀਲਡ ਨੇ ਆਏ ਮਹਿਮਾਨਾਂ ਨੂੰ 24 ਘੰਟੇ ਆਕਸੀਜਨ ਦੇਣ ਵਾਲੇ ਬੂਟੇ ਦੇ ਕੇ ਸਾਫ ਸੁੱਧਰੇ ਵਾਤਾਵਰਣ ਲਈ ਪ੍ਰੇਰਿਤ ਕੀਤਾI