ਐਸ ਐਸ ਟੀ ਨਗਰ(ਸੁੰਦਰ ਨਗਰ ਸਕੀਮ) ਨੂੰ ਗੰਦਗੀ ਦਾ ਲਗਿਆ ਗ੍ਰਹਿਣ

183

ਐਸ ਐਸ ਟੀ ਨਗਰ(ਸੁੰਦਰ ਨਗਰ ਸਕੀਮ) ਨੂੰ ਗੰਦਗੀ ਦਾ ਲਗਿਆ ਗ੍ਰਹਿਣ

ਪਟਿਆਲਾ /ਅਕਤੂਬਰ 2,2022

ਐਸ ਐਸ ਟੀ ਨਗਰ,ਪਟਿਆਲਾ, ਦੀ ਪੌਸ਼ ਕਲੌਨੀ ਅਤੇ ਸੁੰਦਰ ਨਗਰ ਸਕੀਮ, 33 ਫੁੱਟੀ ਸ਼ੜਕ ਤੇ ਕੂੜਾ ਕਰਕਟ ਨੇ ਇਥੇ ਰਹਿੰਦੇ ਲੋਕਾਂ ਦਾ ਜੀਣਾ ਦੁਸ਼ਵਾਰ ਕੀਤਾ ਹੋਇਆ ਹੈ।

ਪੌਲਟੈਕਨਿਕ ਕਾਲਜ਼ ਦੇ ਸਾਹਮਣੇ ਵਾਲੀ ਸ਼ੜਕ ਦੇ ਅਖੀਰ ਵਿੱਚ 33 ਫੁੱਟੀ ਸ਼ੜਕ ਦੇ ਨਾਲ ਨਗਰ ਨਿਗਮ ਦਾ ਖਾਲੀ ਪਲਾਟ ਹੈ ਜਿਸਦੇ ਕਿਨਾਰੇ ਬਹੁਤ ਜਿਆਦਾ ਕੂੜਾ ਕਰਕਟ ਖਿਲਰਿਆਰਹਿੰਦਾ ਹੈ।

ਇਸ ਤੋਂ ਇਲਾਵਾ ਇਸ ਖਾਲੀ ਪਲਾਟ ਵਿਚ ਬਹੁਤ ਸਾਰੇ ਟੂਟੇ ਫੂੱਟੇ ਪਾਈ ਪਜੋਵਰ ਤੋਂ ਯੋਗ ਨਹੀਂ ਲਗਦੇ ਸਿੱਟੇ ਹੋਏ ਹਨ।ਜੋ ਨਾਲ ਲਗਦੇ ਘਰਾਂ ਦੀ ਦਿੱਖ ਵੀ ਖਰਾਬ ਕਰਦੇ ਹਨ।ਆਰੋ ਮੀਰਾ ਸਕੂਲ ਦੇ ਨਾਲ 100 ਫੱੁਟੀ ਸ਼ੜਕ ਦੇ ਫੁੱਟਪਾਥ ਤੇ ਬੈਠਣ ਲਈ ਬੈਂਚ ਤਾਂ ਪਿਆ ਹੈ ਪਰੰਤੂ ਉਸ ਦੇ ਦੁਆਲੇ ਵੀ ਬਹੁਤ ਜਿਆਦਾ ਗੰਦਗੀ ਤੇ ਕੂੜਾ ਖਿਲਰਿਆਪਿਆ ਹੈ ਜਿਸ ਕਾਰਣ ਆਲੇ ਦੁਆਲੇ ਬਦਬੂ ਫੈਲਦੀ ਹੈ ਜਿਥੇ ਕਿਸੇ ਨੇ ਬੈਠਣਾ ਤਾਂ ਕੀ ਖੜਨਾ ਵੀ ਮੁਸ਼ਕਲ ਹੈ।

ਐਸ ਐਸ ਟੀ ਨਗਰ(ਸੁੰਦਰਨਗਰਸਕੀਮ) ਨੂੰ ਗੰਦਗੀ ਦਾ ਲਗਿਆ ਗ੍ਰਹਿਣ

ਇਥੇ ਸਵੇਰ ਸ਼ਾਮ 100 ਫੁੱਟੀ ਸ਼ੜਕ ਤੇ ਵੱਡੀ ਗਿਣਤੀ ਲੋਕ ਸੈਰ ਕਰਣਆਉਂਦੇ ਹਨ ਪਰੰਤੂ ਗੰਦਗੀ ਕਾਰਣ ਉਠਦੀ ਬਦਬੂ ਤਾਜ਼ੀ ਹਵਾ ਨੂੰ ਦੂਸ਼ਤ ਕਰਦੀ ਹੈ ਜੋ ਸਿਹਤ ਲਈ ਹਾਨੀਕਾਰਕ ਹੈ ।ਇਸੇ ਤਰਾਂ 33 ਫੁੱਟੀ ਸ਼ੜਕ ਦੇ ਫਲੈਟਾਂ ਵਾਲੇ ਪਾਸੇ ਇਕ ਪਾਸੇ ਗੁਰੂਦਾਵਾਰਾ ਅਤੇ ਹਸਪਤਾਲ ਹਨ ਅਤੇ ਦੁਜ਼ੇ ਪਾਸੇ ਮੰਦਰ ਹਨ ਜਿਥੇ ਲੋਕ ਨਕਮਸਤਕ ਹੋਣ ਲਈ ਆਉਂਦੇ ਹਨ ਪਰੰਤੂ ਉਥੇ ਵਿਚਾਲੇ ਕਿਨਾਰੇ ਤੇ ਵੀ ਕੂੜਾਕਰਕਟ ਖਿਲਰਿਆ ਰਹਿੰਦਾ ਹੈ।

ਲੋਕ ਪਿਛਲੇ ਲੰਮੇ ਸਮੇਂ ਤੋਂ ਕੂੜਾਕਰਕਟ ਦੀ ਅਤੇ ਗੰਦਗੀ ਸਮਸਿਆ ਨੂੰ ਝੇਲਦੇ ਆ ਰਹੇ ਹਨ। ਅੱਜ ਜਦੋਂ ਐਸ ਐਸ ਟੀ ਨਗਰ ਦੇ ਵਸਨੀਕਾਂ ਅਸ਼ੋਕ ਰਾਉਣੀ, ਮੋਤੀ ਲਾਲ ਮਿੱਤਲ, ਸੁਰਿੰਦਰ ਕਾਂਸਲ, ਜਸਵੰਤ ਸਿੰਘ ਧਾਲੀਵਾਲ, ਪਵਨ ਕੁਮਾਰ, ਧਰਮ ਪਾਲ, ਸਨੀਲ ਗੋਇਲ, ਗੁਰਿੰਦਰ ਸਿੰਘ ਅਤੇ ਹੋਰਨਾਂ ਵਲੋਂ ਇਕੱਠੇ ਹੋ ਕੇ ਕੂੜਾ ਕਰਕਟ ਦੀਆਂ ਫੋਟੋ ਪ੍ਰਸ਼ਾਸ਼ਨ ਨੂੰ ਭੇਜ ਕੇ ਸਫਾਈ ਕਰਨ ਲਈ ਕਿਹਾ ਤਾਂ ਪ੍ਰਸ਼ਾਸ਼ਨ ਨੇ ਇਸਦੀ ਤੁਰੰਤ ਸਫਾਈ ਤਾਂ ਕਰਵਾ ਦਿੱਤੀ ਜਿਸ ਲਈ ਉਨਾਂ ਵਲੋਂ ਪ੍ਰਸ਼ਾਸ਼ਨ ਦਾਧੰਨਵਾਦ ਵੀ ਕੀਤਾ ਹੈ।

ਪਰੰਤੂ ਨਗਰ ਨਿਗਮ ਅਤੇ ਕਾਰਪੋਰੇਸ਼ਨ ਨੂੰ ਇਹ ਅਪੀਲ ਕੀਤੀ ਹੈ ਕਿ ਖਾਲੀ ਪਲਾਟ ਵਿਚ ਸਿੱਟੇ ਟੂਟੇ ਸਮਿੰਟ ਪਾਈਪ ਚੁਕਵਾਏ ਜਾਣ ਅਤੇ ਇੱਥੇ ਸਫਾਈ ਦਾ ਪੱਕੇ ਤੌਰ ਤੇ ਪ੍ਰਬੰਧ ਕੀਤਾ ਜਾਵੇ। ਉਹਨਾਂ ਵਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਉਹ ਘਰਾਂ ਦਾ ਕੂੜਾ ਕਰਕਟ ਸੜਕਾਂ ਤੇ ਨਾ ਸਿੱਟਣ।