ਓਪਨ ਜਿਮ ਤੇ ਝੂਲੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦਾ ਇੱਕ ਬਹੁਤ ਵਧੀਆ ਉਪਰਾਲਾ: ਸੰਸਦ ਮੈਂਬਰ ਮਨੀਸ਼ ਤਿਵਾੜੀ

290

ਓਪਨ ਜਿਮ ਤੇ ਝੂਲੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦਾ ਇੱਕ ਬਹੁਤ ਵਧੀਆ ਉਪਰਾਲਾ: ਸੰਸਦ ਮੈਂਬਰ ਮਨੀਸ਼ ਤਿਵਾੜੀ

ਬਹਾਦਰਜੀਤ ਸਿੰਘ/  ਰੂਪਨਗਰ, 7 ਜਨਵਰੀ,2023

ਸੰਸਦ ਮੈਂਬਰ ਹਲਕਾ ਸ਼੍ਰੀ ਅਨੰਦਪੁਰ ਸਾਹਿਬ  ਮਨੀਸ਼ ਤਿਵਾੜੀ ਨੇ ਮਹਾਰਾਜਾ ਰਣਜੀਤ ਸਿੰਘ  ਬਾਗ ਰੂਪਨਗਰ ਵਿਖੇ ਬੱਚਿਆਂ ਦੇ ਖੇਡਣ-ਕੁੱਦਣ ਤੇ ਮਨੋਰੰਜਨ ਲਈ ਝੂਲਿਆਂ ਅਤੇ ਆਮ ਲੋਕਾਂ ਲਈ ਓਪਨ ਜ਼ਿੰਮ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਸ ਪਾਰਕ ਦੇ ਨਵੀਨੀਕਰਨ ਹੋਣ ਨਾਲ ਬੱਚਿਆਂ ਅਤੇ ਕਸਰਤ ਕਰਨ ਵਾਲੇ ਆਮ ਲੋਕਾਂ ਨੂੰ ਇਕੱਠੇ ਹੋਣ ਲਈ ਇੱਕ ਵਧੀਆ ਸਥਾਨ ਮੁਹੱਈਆ ਹੋਇਆ ਹੈ।

ਉਨ੍ਹਾਂ ਦੱਸਿਆ ਕਿ ਜਿੱਥੇ ਇਸ ਨਵੀਨੀਕਰਨ ਕਰਨ ਨਾਲ  ਬਾਗ ਦੀ ਦਿੱਖ ਵਧੀਆ ਬਣੀ ਹੈ ਉੱਥੇ ਹੀ ਪਿੰਡਾਂ ਤੇ ਸ਼ਹਿਰਾਂ ਦੇ ਨੌਜਵਾਨਾਂ ਅਤੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦਾ ਵੀ ਇੱਕ ਬਹੁਤ ਵਧੀਆ ਉਪਰਾਲਾ ਸਾਬਿਤ ਹੋਵੇਗਾ।

ਓਪਨ ਜਿਮ ਤੇ ਝੂਲੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦਾ ਇੱਕ ਬਹੁਤ ਵਧੀਆ ਉਪਰਾਲਾ: ਸੰਸਦ ਮੈਂਬਰ ਮਨੀਸ਼ ਤਿਵਾੜੀ

ਐਮ.ਪੀ.  ਮਨੀਸ਼ ਤਿਵਾੜੀ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਇਸ ਬਾਗ ਦੇ ਨਵੀਨੀਕਰਨ ਦੀ ਮੰਗ ਕਾਫ਼ੀ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ। ਇਸ ਲਈ ਇਸ ਪਾਰਕ ਦਾ ਨਵੀਨੀਕਰਨ ਕਰਕੇ ਇੱਥੇ ਬੱਚਿਆਂ ਦੇ ਖੇਡਣ ਲਈ ਝੂਲੇ ਅਤੇ ਓਪਨ ਜ਼ਿੰਮ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਸਿਹਤਮੰਦ ਰੱਖਣ ਲਈ ਸ਼ਹਿਰਾਂ ਵਿਚ ਪਾਰਕਾਂ ਦਾ ਅਪਗ੍ਰੇਡੇਸ਼ਨ ਅਤੇ ਸੁੰਦਰੀਕਰਨ ਜ਼ਰੂਰੀ ਹੈ ਜਿਸ ਮੰਤਵ ਨਾਲ ਇਹ ਨਵੀਨੀਕਰਨ ਕੀਤਾ ਗਿਆ ਹੈ।

ਮਨੀਸ਼ ਤਿਵਾੜੀ ਨੇ ਦੱਸਿਆ ਕਿ ਜਿੱਥੇ ਇਹ ਸਤਲੁੱਜ ਦਰਿਆ ਦੇ ਕਿਨਾਰੇ ਹੋਣ ਕਾਰਨ ਘੁੰਮਣ ਫਿਰਨ ਲਈ ਇੱਕ ਰਮਣੀਕ ਸਥਾਨ ਹੈ ਉੱਥੇ ਹੀ ਇਹ ਬਾਗ ਦੀ ਇਤਿਹਾਸਿਕ ਮਹੱਤਤਾ ਵੀ ਬਹੁਤ ਹੈ ਅਤੇ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਲੋਂ ਅੰਗਰੇਜ਼ਾਂ ਨਾਲ ਇਤਿਹਾਸਿਕ ਸੰਧੀ ਵੀ ਇਸੇ ਸਥਾਨ ਉੱਤੇ ਕੀਤੀ ਗਈ ਸੀ।