ਕਰਤਾਰ ਐਗਰੋ ਦੀ ਸਟਾਲ ’ਤੇ ਪਹੁੰਚੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ
ਨਵੰਬਰ9,2022 ( )-
ਰਾਸ਼ਟਰੀ ਐਵਾਰਡ ਨਾਲ ਸਨਮਾਨਿਤ ਕਰਤਾਰ ਐਗਰੋ ਵਲੋਂ ਚੰਡੀਗੜ੍ਹ ਵਿਚ ਐਗਰੀ ਮਸ਼ੀਨਰੀ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਚ ਕਰਤਾਰ ਐਗਰੋ ਵੱਲੋਂ ਲਗਾਏ ਗਏ ਟੈ੍ਰਕਟਰ ,ਰੇਕ, ਰੋਟਾਵੇਟਰ , ਏ. ਸੀ. ਕੈਬਿਨ ਕੰਬਾਇਨ, 60 ਐਚ. ਪੀ. ਦਾ ਟੈ੍ਰਕਟਰ ਮੇਲੇ ਵਿਚ ਆਏ ਕਿਸਾਨਾਂ ਦੀ ਖਿੱਚ ਦਾ ਕੇਂਦਰ ਬਣੇਗਾ ਰਹੇ ।
ਵਿਸ਼ੇਸ਼ ਤੌਰ ਤੇ ਕਰਤਾਰ ਦੀ ਸਟਾਲ ’ਤੇ ਕੁਲਦੀਪ ਸਿੰਘ ਧਾਲੀਵਾਲ ਖੇਤੀਬਾੜੀ ਮੰਤਰੀ ਪੰਜਾਬ ਪਹੁੰਚੇ। ਉਨ੍ਹਾਂ ਦੇ ਸਵਾਗਤ ਲਈ ਕੰਪਨੀ ਤੇ ਡਾਇਰੈਕਟਰ ਮਨਜੀਤ ਸਿੰਘ ਖੁਦ ਹਾਜ਼ਰ ਰਹੇ।
ਧਾਲੀਵਾਲ ਨੇ ਸਾਰੀ ਮਸ਼ੀਨਰੀ ਬਹੁਤ ਧਿਆਨ ਨਾਲ ਦੇਖੀ। ਟੈ੍ਰਕਟਰ ਖੁਦ ਚਲਾ ਕੇ ਚੈਕ ਕੀਤਾ। ਮੇਲੇ ਚ ਪੰਜਾਬ ਹਰਿਆਣਾ, ਹਿਮਾਚਲ, ਜੰਮੂ ਤੱਕ ਦੇ ਕਿਸਾਨਾਂ ਨੇ ਪ੍ਰਦਰਸ਼ਨੀ ਵਿਚ ਹਰ ਤਰ੍ਹਾਂ ਦੀਆਂ ਮਸ਼ੀਨਾਂ ਵੇਖੀਆਂ, ਕਰਤਾਰ ਦੀ ਸਟਾਲ ਤੇ ਕਿਸਾਨ ਦੀ ਭੀੜ ਵੇਖੀ ਗਈ ਇਥੇ ਦੇਸ਼ ਦੇ ਕਿਸਾਨਾਂ ਤੋਂ ਇਲਾਵਾ ਵਿਦੇਸ਼ੀ ਕਿਸਾਨ ਤੇ ਵਪਾਰੀ ਵੀ ਪਹੁੰਚੇ। ਜਿਥੇ ਕਰਤਾਰ ਬਰੈਡ ਦੇਸ਼ ਤੇ ਕਿਸਾਨਾਂ ਦੀ ਪਹਿਲੀ ਪਸੰਦ ਹੈ, ਉਥੇ ਹੁਣ ਵਿਦੇਸ਼ਾਂ ਵਿਚ ਵੀ ਆਪਣਾ ਚੰਗਾ ਨਾਮ ਬਣਾ ਰਿਹਾ ਹੈ।