ਕੀਰਤਪੁਰ ਸਾਹਿਬ ਦਾ ਸੁੰਦਰੀਕਰਨ ਅਤੇ ਸਰਵਪੱਖੀ ਵਿਕਾਸ ਕਰਵਾਉਣਾ ਮੇਰਾ ਸੁਪਨਾ ਹੈ-ਹਰਜੋਤ ਬੈਂਸ
ਬਹਾਦਰਜੀਤ ਸਿੰਘ / ਕੀਰਤਪੁਰ ਸਾਹਿਬ ,25 ਸਤੰਬਰ,2022
ਦੋ ਗੁਰੂ ਸਹਿਬਾਨ ਦੀ ਜਨਮ ਸਥਲੀ ਇਤਿਹਾਸਕ ਤੇ ਧਾਰਮਿਕ ਨਗਰੀ ਕੀਰਤਪੁਰ ਸਾਹਿਬ ਦਾ ਸੁੰਦਰੀਕਰਨ ਅਤੇ ਸਰਵਪੱਖੀ ਵਿਕਾਸ ਕਰਵਾਉਣਾ ਮੇਰਾ ਸੁਪਨਾ ਹੈ। ਇਸ ਇਲਾਕੇ ਨੂੰ ਸੈਰ ਸਪਾਟਾ ਹੱਬ ਵਜੋਂ ਵਿਕਸਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਭਰਪੂਰ ਉਪਰਾਲੇ ਕੀਤੇ ਜਾਣਗੇ।
ਇਹ ਪ੍ਰਗਟਾਵਾ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਜਲ ਸਰੋਤ, ਖਾਣਾਂ ਅਤੇ ਭੂ-ਵਿਗਿਆਨ, ਜੇਲਾਂ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਅੱਜ ਕੀਰਤਪੁਰ ਸਾਹਿਬ ਵਿਖੇ ਇਤਿਹਾਸਕ ਗੁਰਦੁਆਰਾ ਸਾਹਿਬ ਬਾਬਾ ਗੁਰਦਿੱਤਾ ਜੀ ਵਿਖੇ ਨਤਮਸਤਕ ਹੋਣ ਉਪਰੰਤ ਕੀਤਾ।ਉਨ੍ਹਾਂ ਨੇ ਪੀਰ ਬਾਬਾ ਬੁੱਢਣ ਸ਼ਾਹ ਜੀ ਅਤੇ ਗੁਰਦੁਆਰਾ ਸਾਹਿਬ ਬਾਬਾ ਸ੍ਰੀ ਚੰਦ ਜੀ ਵਿਖੇ ਵੀ ਮੱਥਾ ਟੇਕਿਆ।
ਵਿਸੇਸ਼ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਜਾਣ ਵਾਲੇ ਸੈਲਾਨੀ ਕੀਰਤਪੁਰ ਸਾਹਿਬ ਰਸਤੇ ਹੀ ਜਾਦੇ ਆਉਦੇ ਹਨ। ਇਹ ਇਲਾਕਾ ਧਾਰਮਿਕ ਪੱਖੋਂ ਵੀ ਸੰਸਾਰ ਭਰ ਵਿਚ ਬਹੁਤ ਮਹੱਤਵਪੂਰਨ ਹੈ, ਰੋਜ਼ਾਨਾ ਹਜ਼ਾਰਾ ਸ਼ਰਧਾਲੂ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਆਉਦੇ ਹਨ। ਇਥੇ ਸੈਰ ਸਪਾਟਾ ਸੰਨਤ ਨੂੰ ਪ੍ਰਫੁੱਲਤ ਕਰਨ ਦੀਆਂ ਬਹੁਤ ਸੰਭਾਵਨਾਵਾ ਹਨ, ਜਿਨ੍ਹਾਂ ਨੂੰ ਤਲਾਸ਼ ਕੇ ਇਸ ਇਲਾਕੇ ਸੈਰ ਸਪਾਟਾ ਹੱਬ ਵਜੋ ਵਿਕਸਤ ਕਰਨ ਲਈ ਕੰਮ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਟੂਰਿਜਮ ਦੇ ਪ੍ਰਫੁੱਲਤ ਹੋਣ ਨਾਲ ਇਸ ਇਲਾਕੇ ਦੇ ਲੋਕਾਂ ਦੀ ਆਰਥਿਕਤਾ ਹੋਰ ਮਜਬੂਤ ਹੋਵੇਗੀ।
ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭ੍ਰਿਸਟਾਚਾਰ ਵਿਰੁੱਧ ਅਪਨਾਈ ਜੀਰੋ ਟੋਲਰੈਂਸ ਬਾਰੇ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਇਮਾਨਦਾਰ ਸਰਕਾਰ ਕੰਮ ਕਰ ਰਹੀ ਹੈ। ਛੇ ਮਹੀਨੇ ਵਿਚ ਭ੍ਰਿਸਟਾਚਾਰੀਆਂ ਨੂੰ ਨੱਥ ਪਾਈ ਹੈ ਆਪਣੇ ਹਲਕੇ ਬਾਰੇ ਉਨ੍ਹਾਂ ਕਿਹਾ ਕਿ ਬੀਤੇ ਕੁਝ ਸਾਲਾ ਵਿਚ ਭ੍ਰਿਸਟਾਚਾਰ ਵਿਰੁੱਧ ਅਣਗਿਣਤ ਸ਼ਿਕਾਇਤਾਂ ਮਿਲਿਆ, ਹੁਣ ਜਾਂਚ ਸੁਰੂ ਕਰਵਾ ਦਿੱਤੀ ਹੈ, ਨਗਰ ਕੋਂਸਲਾ ਦਾ ਰਿਕਾਰਡ ਘੋਖਿਆ ਜਾ ਰਿਹਾ ਹੈ, ਬਦਲੇ ਦੀ ਭਾਵਨਾ ਨਾਲ ਕੰਮ ਨਹੀ ਕੀਤਾ ਜਾਵੇਗਾ,ਪ੍ਰੰਤੂ ਦੋਸ਼ੀ ਬਖਸ਼ੇ ਨਹੀ ਜਾਣਗੇ, ਜਿਨ੍ਹਾਂ ਨੇ ਲੋਕਾਂ ਦੇ ਪੈਸੇ ਦੀ ਲੁੱਟ ਖਸੁੱਟ ਕੀਤੀ ਹੈ।
ਹਰਜੋਤ ਬੈਂਸ ਨੇ ਕਿਹਾ ਕਿ ਅਸੀ ਗੈਰ ਕਾਨੂੰਨੀ ਮਾਈਨਿੰਗ ਨੂੰ ਪੂਰੀ ਤਰਾਂ ਨਕੇਲ ਪਾ ਦਿੱਤੀ ਹੈ, ਹੋਰ ਰਾਜਾਂ ਤੋਂ ਜੋ ਸਮਾਨ ਆਉਦਾ ਹੈ, ਉਸ ਤੋਂ ਸਰਕਾਰ ਨੂੰ ਕਰੋੜਾਂ ਰੁਪਏ ਦਾ ਮਾਲਿਆ ਇਕੱਤਤਰਿਤ ਹੋਇਆ ਹੈ। ਸਾਡੀ ਸਰਕਾਰ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਮਾਈਨਿੰਗ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਗਈ ਹੈ। ਉਨ੍ਹਾ ਨੇ ਕਿਹਾ ਕਿ ਅਮਨ ਅਤੇ ਕਾਨੂੰਨ ਬਹਾਲ ਕਰਕੇ ਲੋਕਾਂ ਨੂੰ ਸਾਫ ਸੁਥਰਾ ਪ੍ਰਸਾਸ਼ਨ ਦੇਣ ਨੂੰ ਤਰਜੀਹ ਦਿੱਤੀ ਹੈ।
ਜਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਵਿਧਾਇਕ ਅਤੇ ਪੰਜਾਬ ਕੈਬਿਨੇਟ ਮੰਤਰੀ ਹਰਜੋਤ ਬੈਂਸ ਦੀ ਜਿੱਤ ਲਈ ਚੋਣਾਂ ਦੌਰਾਨ ਸਰਬਜੀਤ ਸਿੰਘ ਭਟੋਲੀ ਪ੍ਰਧਾਨ ਟਰੱਕ ਯੂਨੀਅਨ ਵੱਲੋਂ ਇਤਿਹਾਸਕ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਗਏ। ਅੱਜ ਕੈਬਨਿਟ ਮੰਤਰੀ ਗੁਰਦੁਆਰਾ ਬਾਬਾ ਗੁਰਦਿੱਤਾ ਜੀ,ਦਰਗਾਹ ਬਾਬਾ ਬੁੱਢਣ ਸ਼ਾਹ ਜੀ ਅਤੇ ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਵਿਖੇ ਵੀ ਨਤਮਸਤਕ ਹੋਏ। ਕੈਬਨਿਟ ਮੰਤਰੀ ਨੂੰ ਗੁਰੂ ਸਾਹਿਬ ਦੀ ਤਸਵੀਰ ਤੇ ਸਿਰਾਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹਰਮਿੰਦਰ ਸਿਘ ਢਾਹੇਂ ਹਲਕਾ ਇੰਚਾਰਜ, ਕਮਿੱਕਰ ਸਿੰਘ ਡਾਢੀ ਜ਼ਿਲ੍ਹਾ ਪ੍ਰਧਾਨ ਯੂਥ ਵਿੰਗ,ਸੋਹਣ ਸਿੰਘ ਬੈਂਸ, ਬਲਵਿੰਦਰ ਕੌਰ ਬੈਂਸ,ਸਰਕਲ ਇੰਚਾਰਜ ਦਲਜੀਤ ਸਿੰਘ, ਕੇਸਰ ਸਿੰਘ ਸੰਧੂ,ਕਰਚਣ ਸਿੰਘ ਬਰੂਵਾਲ, ਜਸਬੀਰ ਸਿੰਘ ਰਾਣਾ, ਕੁਲਵਿੰਦਰ ਕੌਸ਼ਲ, ਸੁਖਬੀਰ ਵਾਲੀਆ, ਨਿਰਮਲ ਸਿੰਘ,ਦਰਸ਼ਨ ਸਿੰਘ ਬਰੂਵਾਲ,ਡਾ.ਜਰਨੈਲ ਸਿੰਘ ਦਬੂੜ,ਕੁਲਵੰਤ ਸਿੰਘ ਰਾਮਪਾਲ, ਸੋਨੂੰ ਖ਼ਾਨ ਰਾਜਿੰਦਰ ਸੈਣੀ, ਪ੍ਰੇਮ ਚੰਦ, ਮਾਨ ਸਿੰਘ, ਰਾਜੀਵ ਸ਼ਰਮਾ, ਰਵਿੰਦਰ ਸਿੰਘ, ਪੰਕਜ ਕੁਮਾਰ, ਬੀਰ ਸਿੰਘ, ਸੁਮਿਤ ਕੌੜਾ, ਗੁਰਸੇਵਕ ਸਿੰਘ, ਰਾਣਾ ਭਰਤਗੜ ਆਦਿ ਹਾਜਰ ਸਨ।