ਕੀਰਤਪੁਰ ਸਾਹਿਬ ਦਾ ਸੇਵਾ ਭਾਵਨਾ ਨਾਲ ਵਿਕਾਸ ਕਰਵਾਇਆ- ਰਾਣਾ ਕੇ.ਪੀ.ਸਿੰਘ

307

ਕੀਰਤਪੁਰ ਸਾਹਿਬ ਦਾ ਸੇਵਾ ਭਾਵਨਾ ਨਾਲ ਵਿਕਾਸ ਕਰਵਾਇਆ- ਰਾਣਾ ਕੇ.ਪੀ.ਸਿੰਘ

ਬਹਾਦਰਜੀਤ ਸਿੰਘ/ ਕੀਰਤਪੁਰ ਸਾਹਿਬ,28 ਜਨਵਰੀ,2022
ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਰਾਣਾ ਕੇ.ਪੀ. ਸਿੰਘ ਨੇ ਅੱਜ ਕੀਰਤਪੁਰ ਸਾਹਿਬ ਚੋਣ ਪ੍ਰਚਾਰ ਕੀਤਾ।
ਰਾਣਾ ਕੇਪੀ ਸਿੰਘ ਨੇ ਆਪਣੀ ਚੋਣ ਮੁਹਿੰਮ ਦੌਰਾਨ ਵੋਟਰਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਕਿਹਾ ਕਿ ਉਨ੍ਹਾਂ ਨੇ ਗੁਰੂ ਨਗਰੀ ਕੀਰਤਪੁਰ ਸਾਹਿਬ ਦਾ ਸੇਵਾ ਭਾਵਨਾ ਨਾਲ ਵਿਕਾਸ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਸਮੁੱਚੇ ਕੀਰਤਪੁਰ ਸਾਹਿਬ ਵਿੱਚ ਵਿਕਾਸ ਕਾਰਜ ਕਰਵਾਕੇ ਇਸ ਨਗਰੀ ਦੀ ਦਿੱਖ ਨੂੰ ਸੰਵਾਰਿਆ ਗਿਆ ਹੈ।

ਕੀਰਤਪੁਰ ਸਾਹਿਬ ਦਾ ਸੇਵਾ ਭਾਵਨਾ ਨਾਲ ਵਿਕਾਸ ਕਰਵਾਇਆ- ਰਾਣਾ ਕੇ.ਪੀ.ਸਿੰਘ

ਉਨ੍ਹਾਂ ਕਿਹਾ ਕਿ ਕੀਰਤਪੁਰ ਸਾਹਿਬ ਦੇ ਧਾਰਮਿਕ ਸਥਾਨਾਂ ਅੱਗੇ ਚਾਰ ਗੇਟਾਂ ਦੀ ਉਸਾਰੀ ਕਰਵਾਈ ਗਈ ਹੈ।ਇਸ ਤੋਂ ਇਲਾਵਾ ਸ਼ਹਿਰ ਦੇ ਬਜ਼ਾਰ ਨੂੰ ਸਿੱਧਾ ਮੁੱਖ ਮਾਰਗ ਨਾਲ ਜੋੜਨ ਲਈ ਕਰੋੜਾਂ ਰੁਪਏ ਦੀ ਲਾਗਤ ਨਾਲ ਭਾਖੜਾ ਨਹਿਰ ’ਤੇ ਨਵੇਂ ਪੁੱਲ ਦੀ ਉਸਾਰੀ ਅਤੇ ਸ਼ਹਿਰ ਵਿੱਚ ਕਮਿਊਨਿਟੀ ਸੈਂਟਰ ਦੀ ਉਸਾਰੀ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ।ਰਾਣਾ ਨੇ ਕਿਹਾ ਕਿ ਹਲਕੇ ਦੇ ਲੋਕਾਂ ਦਾ ਭਰਪੂਰ ਸਮਰਥਨ,ਪਿਆਰ ਅਤੇ ਸਤਿਕਾਰ ਮਿਲ ਰਿਹਾ ਹੈ ਅਤੇ ਉਹ ਹਲਕੇ ਲੋਕਾਂ ਦੇ ਸਮਰਥਨ ਨਾਲ ਇਹ ਸੀਟ ਭਾਰੀ ਮਬਹੁਮਤ ਨਾਲ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਉਣਗੇ।

ਇਸ ਮੌਕੇ ’ਤੇ ਪਾਲੀ ਸ਼ਾਹ ਕੌੜਾ ਪ੍ਰਧਾਨ ਨਗਰ ਪੰਚਾਇਤ ਕੀਰਤਪੁਰ ਸਾਹਿਬ, ਬਲਵੀਰ ਸਿੰਘ ਭੀਰੀ ਪ੍ਰਧਾਨ ਟਰੱਕ ਯੂਨੀਅਨ, ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ,ਹਿਮਾਸ਼ੂ ਟੰਡਨ ਕੌਸਲਰ,ਨਾਜ਼ਰ ਨਿੰਦੀ, ਜੁਗਰਾਜ ਸਿੰਘ ਸੈਣੀ ਵੀ ਹਾਜ਼ਰ ਸਨ।