ਕੁੱਤੇ ਦੇ ਕੱਟੇ ਨੁੰ ਅਣਦੇਖਾ ਨਾ ਕਰੋ, ਇਹ ਜਾਨਲੇਵਾ ਹੋ ਸਕਦਾ ਹੈ : ਸਿਵਲ ਸਰਜਨ

482

ਕੁੱਤੇ ਦੇ ਕੱਟੇ ਨੁੰ ਅਣਦੇਖਾ ਨਾ ਕਰੋ, ਇਹ ਜਾਨਲੇਵਾ ਹੋ ਸਕਦਾ ਹੈ : ਸਿਵਲ ਸਰਜਨ

ਪਟਿਆਲਾ 28 ਸਤੰਬਰ (          )

ਕੋਵਿਡ 19 ਤੋਂ ਬਚਾਅ ਸਬੰਧੀ ਸਾਵਧਾਨੀਆਂ ਵਰਤਦੇ ਹੋਏ ਹਲਕਾਅ ਵਰਗੀਆਂ ਬਿਮਾਰੀਆਂ ’ਤੇ ਕਾਬੂ ਪਾਉਣ ਦੇ ਮਕਸਦ ਨਾਲ ਅੱਜ ਜਿਲਾ ਸਿਹਤ ਵਿਭਾਗ ਵੱਲੋਂ ਵਿਸ਼ਵ ਰੇਬੀਜ਼ ਦਿਵਸ ਮਨਾਇਆ ਗਿਆ।ਇਸ ਦਿਵਸ ਦੇ ਮੋਕੇ ਤੇਂ ਸੰਦੇਸ ਦਿੰਦੇ ਸਿਵਲ ਸਰਜਨ ਡਾ. ਮਲਹੋਤਰਾ ਨੇਂ ਕਿਹਾ ਕਿ ਹਲਕਾਅ ਦਾ ਕੋਈ ਇਲਾਜ ਨਹੀ,ਸਿਰਫ ਬਚਾਅ ਲਈ ਉਪਰਾਲੇ ਹੀ ਸੰਭਵ ਹਨ।ਉਹਨਾਂ ਕਿਹਾ ਕਿਸੇ ਨੂੰ ਵੀ ਕੁੱਤੇ ਜਾਂ ਕੋਈ ਹੋਰ ਜਾਨਵਰ ਦੇ ਕੱਟਣ ਤੇਂ ਅਣਗਿਹਲੀ ਨਹੀ ਵਰਤਣੀ ਚਾਹੀਦੀ, ਬਲਕਿ ਸਰਕਾਰੀ ਹਸਪਤਾਲਾ ਵਿਚ ਉਪਲਬਧ ਮੁਫਤ ਇਲਾਜ ਦਾ ਫਾਇਦਾ ਉਠਾ ਕੇ ਲਾ ਇਲਾਜ ਬਿਮਾਰੀ ਤੋਂ ਬਚਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਰੇਬੀਜ ਦੇ ਤਕਰੀਬਨ 99 ਪ੍ਰਤੀਸ਼ਤ ਮਾਮਲੇ ਕੁੱਤਿਆਂ ਦੇ ਕੱਟਣ ਨਾਲ ਸਬੰਧਤ ਹੁੰਦੇ ਹਨ ਅਤੇ ਵੱਡਿਆਂ ਦੇ ਮੁਕਾਬਲੇ ਬੱਚੇ ਕੁੱਤੇ ਦੇ ਕੱਟਣ ਤੋਂ ਅਣਜਾਣ ਅਤੇ ਬਿਮਾਰੀ ਪ੍ਰਤੀ ਜਾਗਰੂਕ ਨਾ ਹੋਣ ਕਾਰਣ ਇਸ ਬਿਮਾਰੀ ਦਾ ਜਿਆਦਾ ਸ਼ਿਕਾਰ ਹੁੰਦੇ ਹਨ। ਉਹਨਾਂ ਕਿਹਾ ਕਿ ਜਿਲੇ ਵਿਚ ਹਰ ਮਹੀਨੇ ਅੋਸਤਨ 900 ਦੇ ਕਰੀਬ ਕੁੱਤਿਆਂ ਦੇ ਕੱਟਣ ਦੇ ਮਾਮਲੇ ਰਿਪੋੋਰਟ ਹੋ ਰਹੇ ਹਨ। ਰੇਬੀਜ ਬਿਮਾਰੀ ਤੋਂ ਬਚਾਅ ਲਈ ਕੁੱਤਿਆਂ/ ਜਾਨਵਰਾਂ ਦੇ ਕੱਟਣ ਤੇਂ ਜਿਲੇ ਦੇ 13 ਸਰਕਾਰੀ ਸਿਹਤ ਸੰਸਥਾਵਾਂ ਜਿਹਨਾਂ ਵਿੱਚ ਜਿਲਾ ਹਸਪਤਾਲ, ਸਬ ਡਵੀਜਨ ਹਸਪਤਾਲ ਅਤੇ ਕਮਿਉਨਿਟੀ ਸਿਹਤ ਕੇਂਦਰ ਸ਼ਾਮਲ ਹਨ, ਵਿੱਚ ਐਂਟੀ ਰੇਬੀਜ ਵੈਕਸੀਨ ਮੁਫਤ ਲਗਾਈ ਜਾ ਰਹੀ ਹੈ। ਇਸ ਤੋਂ ਇਲਾਵਾ ਹੁਣ ਪੰਜਾਬ ਸਰਕਾਰ ਵੱਲੋਂ ਜਾਨਵਰਾਂ/ ਕੁੱਤਿਆਂ ਦੇ ਕੱਟਣ ਤੇਂ ਡੁੰਘੇ ਜਖਮਾਂ ਤੇਂ ਲਗਾਉਣ ਲਈ ਜਿਲੇ ਦੀਆਂ 6 ਸਿਹਤ ਸੰਸਥਾਵਾਂ ਜਿਹਨਾਂ ਵਿੱਚ ਮਾਤਾ ਕੁਸ਼ਲਿਆ ਹਸਪਤਾਲ,ਰਾਜਿੰਦਰਾ ਹਸਪਤਾਲ ਤੋਂ ਇਲਾਵਾ ਸਬ ਡਵੀਜਨ ਹਸਪਤਾਲ ਨਾਭਾ, ਸਮਾਣਾ,ਰਾਜਪੁਰਾ ਅਤੇ ਕਮਿਉਨਿਟੀ ਸਿਹਤ ਕੇਂਦਰ ਤ੍ਰਿਪੜੀ ਸ਼ਾਮਲ ਹਨ, ਵਿਚ ਮੁਫਤ ਐਂਟੀ ਰੇਬੀਜ ਸੀਰਮ ਵੀ ਉਪਲਬਧ ਕਰਵਾਇਆ ਗਿਆ ਹੈ।ਉਹਨਾਂ ਕਿਹਾ ਕਿ ਜਿਹਨਾਂ ਘਰਾਂ ਵਿਚ ਲੋਕਾਂ ਨੇਂ ਪਾਲਤੂ ਕੁੱਤੇ ਰੱਖੇ ਹੋਏ ਹਨ, ਉਹ ਉਹਨਾਂ ਦਾ ਟੀਕਾਕਰਣ ਜਰੂਰ ਕਰਵਾਉਣ।

ਕੁੱਤੇ ਦੇ ਕੱਟੇ ਨੁੰ ਅਣਦੇਖਾ ਨਾ ਕਰੋ, ਇਹ ਜਾਨਲੇਵਾ ਹੋ ਸਕਦਾ ਹੈ : ਸਿਵਲ ਸਰਜਨ I ਜਿਲਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇਂ ਦੱਸਿਆਂ ਕਿ ਰੇਬੀਜ ਦੇ ਲੱਛਣਾ ਵਿਚ ਰੋਸ਼ਨੀ, ਅਵਾਜ਼ ਅਤੇ ਪਾਣੀ ਤੋਂ ਡਰ ਲੱਗਣਾ, ਦੰਦਲਾ ਪੈਣੀਆਂ, ਬੇਹੋਸ਼ ਹੋ ਜਾਣਾ ਆਦਿ ਸ਼ਾਮਲ ਹਨ ਅਤੇ ਕਈ ਵਾਰੀ ਅਣਗਿਹਲੀ ਵਰਤਣ ਤੇਂ  ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ।ਉਹਨਾਂ ਲੋਕਾਂ ਨੂੰ ਦੇਸੀ ਟੋਟਕਿਆਂ ਦੀ ਬਜਾਏ ਸਹੀ ਇਲਾਜ ਕਰਾਉਣ ਦੀ ਨਸੀਹਤ ਦਿੰਦੇ ਕਿਹਾ ਕਿ ਕੁੱਤੇ/ ਜਾਨਵਰ ਦੇ  ਕੱਟਣ ਤੇਂ ਜਖਮ ਤੇਂ ਮਿਰਚਾ ਜਾਂ ਸੁਰਮਾ ਵਗੈਰਾ ਨਹੀ ਲਗਾਉਣੀ ਚਾਹੀਦੀ। ਅਜਿਹਾ ਕਰਨ ਨਾਲ ਬਿਮਾਰੀ ਘਾਤਕ ਹੋ ਸਕਦੀ ਹੈ ਬਲਕਿ ਫਸਟ ਏਡ ਦੇ ਤੋਰ ਤੇਂ ਜਖਮ ਨੂੰ ਵੱਗਦੇ ਪਾਣੀ ਵਿਚ ਟੁੱਟੀ ਥੱਲੇ ਸਾਬਣ ਨਾਲ 15 ਮਿੰਟ ਤੱਕ ਧੋਣ ਨਾਲ ਇਸ ਬਿਮਾਰੀ ਦਾ ਰਿਸਕ ਕਾਫੀ ਘੱਟ ਜਾਂਦਾ ਹੈ।ਉਪਰੰਤ ਤੁਰੰਤ ਨੇੜੇ ਦੀ ਸਿਹਤ ਸੰਸਥਾਂ ਵਿਚ ਜਾ ਕੇ ਡਾਕਟਰੀ ਸਲਾਹ ਅਨੁਸਾਰ ਕੁੱਤੇ/ ਜਾਨਵਰ ਦੇ ਕੱਟਣ ’ਤੇ ਬਿਮਾਰੀ ਤੋਂ ਬਚਾਅ ਦੇ ਲਈ ਐਂਟੀ ਰੈਬਿਜ਼ ਦੇ ਟੀਕੇ ਲਗਵਾਉਣੇ ਅਤਿ ਜਰੂਰੀ ਹਨ।ਜਿਸ ਨਾਲ ਰੇਬੀਜ ਬਿਮਾਰੀ ਹੋਣ ਤੋਂ ਕਾਫੀ ਹੱਦ ਤੱਕ ਬਚਿਆਂ ਜਾ ਸਕਦਾ ਹੈ।ਇਸ ਮੋਕੇ ਉਹਨਾਂ ਨਾਲ ਡਾ. ਦਿਵਜੋਤ ਸਿੰਘ, ਡਾ. ਗੁਰਮੀਤ ਸਿੰਘ, ਮਾਸ ਮੀਡੀਆ ਅਫਸਰ ਕ੍ਰਿਸ਼ਨ ਕੁਮਾਰ ਅਤੇ ਜਿਲਾ ਬੀ.ਸੀ.ਸੀ ਕੁਆਰਡੀਨੇਟਰ ਜਸਵੀਰ ਕੋਰ ਵੀ ਹਾਜਰ ਸਨ।