ਕੋਰੋਨਾ ਸਬੰਧੀ ਜਾਗਰੂਕਤਾ ਵਿੱਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ ਸਿਹਤ ਵਿਭਾਗ ਬਠਿੰਡਾ ਦਾ ਮਾਸ ਮੀਡੀਆ ਵਿੰਗ

205

ਕੋਰੋਨਾ ਸਬੰਧੀ ਜਾਗਰੂਕਤਾ ਵਿੱਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ ਸਿਹਤ ਵਿਭਾਗ ਬਠਿੰਡਾ ਦਾ ਮਾਸ ਮੀਡੀਆ ਵਿੰਗ

ਬਠਿੰਡਾ,  21 ਮਈ 2020 (     ) :

ਨੋਵਲ ਕਰੋਨਾ ਵਾਇਰਸ ਨੂੰ ਠੱਲ ਪਾਉਣ ਅਤੇ ਇਸ ਦੇ  ਖਾਤਮੇ ਲਈ ਜਾਗਰੂਕਤਾ ਹੀ ਇੱਕ ਵਧੀਆ ਅਤੇ ਵੱਡਾ ਹਥਿਆਰ ਹੈ । ਇਸ ਭਿਆਨਕ ਬਿਮਾਰੀ ਵਿਰੁੱਧ ਲੜੀ ਜਾ ਰਹੀ ਜੰਗ ਵਿੱਚ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦਾ ਹਰੇਕ ਵਰਗ ਦਿਨ -ਰਾਤ ਆਮ ਲੋਕਾਂ ਨੂੰ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ । ਇਸ ਦੇ ਮੱਦੇਨਜ਼ਰ ਸਿਹਤ ਵਿਭਾਗ ਬਠਿੰਡਾ ਦੇ ਮਾਸ ਮੀਡੀਆ ਵਿੰਗ ਵੱਲੋਂ ਜਾਗਰੂਕਤਾ ਦਾ ਸੁਨੇਹਾ ਘਰ -ਘਰ ਪਹੁੰਚਾਉਣ ਲਈ ਜ਼ਮੀਨੀ ਪੱਧਰ ‘ਤੇ ਪਿੰਡ- ਪਿੰਡ, ਹਰ ਗਲੀ ਮਹੁੱਲੇ ਤੱਕ ਪਹੁੰਚ ਕਰਕੇ ਇਸ ਬਿਮਾਰੀ ਤੋਂ ਬਚਾਉ ਲਈ ਪੂਰੀ ਹੀ ਸੰਜੀਦਗੀ ਨਾਲ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ।

ਸਿਵਲ ਸਰਜਨ ਬਠਿੰਡਾ ਡਾ. ਅਮਰੀਕ ਸਿੰਘ ਸੰਧੂ ਨੇ ਕਿਹਾ ਕਿ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਦੀ ਪੂਰੀ ਟੀਮ ਵੱਲੋਂ ਕੀਤਾ ਜਾ ਰਿਹਾ ਹੈ ਕੰਮ ਬਹੁਤ ਹੀ ਸਲਾਘਾਯੋਗ ਹੈ । ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਸਮੇਂ- ਸਮੇਂ ਤੇ ਜਾਰੀ ਕੀਤੀਆਂ ਜਾ ਰਹੀਆਂ ਹਦਾਇਤਾਂ ਅਤੇ ਅਡਵਾੲਜਿਰੀ ਨੂੰ ਸਟਾਫ ਅਤੇ ਲੋਕਾਂ ਤੱਕ ਪਹੁੰਚਾਉਣ ਲਈ ਲੋਕ ਸੰਪਰਕ ਵਿਭਾਗ, ਪੁਲਿਸ ਵਿਭਾਗ, ਮੀਡੀਆ ਅਤੇ  ਪੰਚਾਇਤਾਂ ਨਾਲ ਬਾਖੂਬੀ ਤਾਲਮੇਲ ਕੀਤਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਭਾਰਤ ਵਿੱਚ 22 ਮਾਰਚ ਤੋਂ ਲਾਕਡਾਊਨ ਚੱਲ ਰਿਹਾ ਹੈ, ਉਸ ਸਮੇਂ ਤੋਂ ਹੀ ਸਿਹਤ ਵਿਭਾਗ ਵੱਲੋਂ  ਆਮ ਲੋਕਾਂ ਨੂੰ ਜ਼ਿਲਾ ਪੱਧਰ ਅਤੇ ਬਲਾਕਾਂ ਅਧੀਨ ਸਿਹਤ ਕੇਂਦਰਾਂ ਅਤੇ ਪਿੰਡਾਂ ਵਿੱਚ ਪਹੁੰਚ ਕਰਕੇ ਲੋਕਾਂ ਨੂੰ ਕਰੋਨਾ ਵਾਇਰਸ ਦੇ ਲੱਛਣਾਂ, ਸਾਵਧਾਨੀਆਂ ੳਤੇ ਬਚਾਉ ਬਾਰੇ ਜਾਣਕਾਰੀ ਮੁੱਹਈਆ ਕਰਵਾਈ ਜਾ ਰਹੀ ਹੈ ।

ਕੋਰੋਨਾ ਸਬੰਧੀ ਜਾਗਰੂਕਤਾ ਵਿੱਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ ਸਿਹਤ ਵਿਭਾਗ ਬਠਿੰਡਾ ਦਾ ਮਾਸ ਮੀਡੀਆ ਵਿੰਗ

ਸਿਹਤ ਵਿਭਾਗ ਬਠਿੰਡਾ ਦੇ ਜ਼ਿਲਾ ਮਾਸ ਮੀਡੀਆ ਅਫਸਰ  ਜਗਤਾਰ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸਹੂਲਤਾਂ, ਮੁਫਤ ਇਲਾਜ ਦੀਆਂ ਸੇਵਾਵਾਂ, ਭਲਾਈ ਸਕੀਮਾਂ ਅਤੇ ਸਿਹਤ ਸਿੱਖਿਆ ਆਮ ਜਨਤਾ ਤੱਕ ਪਹੁੰਚਾਉਣ ਵਾਲਾ ਮਾਸ ਮੀਡੀਆ ਵਿੰਗ ਇਸ ਮੁਸ਼ਕਿਲ ਘੜੀ ਵਿੱਚ ਲੋਕਾਂ ਦਾ ਸਾਥੀ ਬਣ ਗਿਆ ਹੈ ।

ਉਨਾਂ ਕਿਹਾ ਕਿ ਜ਼ਿਲਾ ਮਾਸ ਮੀਡੀਆ ਵਿੰਗ ਵਿੱਚ ਡਿਪਟੀ ਮਾਸ ਮੀਡੀਆ ਅਫਸਰ ਕੁਲਵੰਤ ਸਿੰਘ, ਜ਼ਿਲਾ ਬੀ ਸੀ ਸੀ ਕੋਆਰਡੀਨੇਟਰ ਨਰਿੰਦਰ ਕੁਮਾਰ, ਪ੍ਰੋਜੈਕਨਿਸ਼ਟ ਕੇਵਲ  ਕ੍ਰਿਸ਼ਨ ਅਤੇ ਜਗਦੀਸ਼ ਰਾਮ ਜਿਲਾ ਪੱਧਰ ‘ਤੇ ਡਿਊਟੀ ਨਿਭਾ ਰਹੇ ਹਨ । ਇਸੇ ਤਰਾਂ ਬਲਾਕ ਐਕਸਟੈਂਸਨ ਐਜੂਕੇਟਰ ਸੰਜੀਵ ਸ਼ਰਮਾ ਬਲਾਕ ਭਗਤਾ, ਲਖਵਿੰਦਰ ਸਿੰਘ ਬਲਾਕ ਗੋਨਿਆਣਾ, ਜਗਤਾਰ ਸਿੰਘ ਬਲਾਕ ਬਾਲਿਆਂਵਾਲੀ, ਸਾਹਿਲ ਪੁਰੀ ਬਲਾਕ ਸੰਗਤ ਵਿਖੇ ਡਿਊਟੀ ਕਰ ਰਹੇ ਹਨ । ਜਦਕਿ ਬੀ ਈ ਈ ਸਿਵਾਨੀ ਅਰੋੜਾ ਅਤੇ ਪਵਨਪ੍ਰੀਤ ਕੌਰ ਬਲਾਕ ਨਥਾਣਾ ਵਿਖੇ ਆਪਣੇ ਛੋਟੇ ਬੱਚਿਆਂ ਦੀ ਪ੍ਰਵਾਹ ਨਾ ਕਰਦਿਆਂ ਇਸ ਮੁਹਿੰਮ ਵਿੱਚ ਡਟੀਆਂ ਹੋਈਆਂ ਹਨ ਅਤੇ ਹਰਵਿੰਦਰ ਸਿੰਘ ਜੋ ਕਿ ਭਾਰਤੀ ਜਲ ਸੈਨਾ ਦੇ ਤਜ਼ਰਬੇ ਨਾਲ ਬਲਾਕ ਤਲਵੰਡੀ ਸਾਬੋ ਵਿਖੇ ਕੋਰੋਨਾ ਖਿਲਾਫ ਹਰ ਮੋਰਚੇ ਤੇ ਡਟੇ ਹੋਏ ਹਨI

ਇਸ ਤੋਂ ਬਿਨਾ ਮਾਸ ਮੀਡੀਆ ਦੀ ਟੀਮ ਵੱਲੋਂ ਕੋਵਿਡ-19 ਤਹਿਤ ਆਸ਼ਾ ਤੇ ਸਟਾਫ ਸਿਖਲਾਈ, ਇਕਾਂਤਵਾਸ ਕੀਤੇ ਵਿਅਕਤੀਆਂ ਨਾਲ ਤਾਲਮੇਲ ਅਤੇ ਮਾਨਸਿਕ ਮਨੋਦਸ਼ਾ ਦੀ ਉਨਤੀ ਲਈ ਕੀਤੀ ਕਾਊਸਲਿੰਗ, ਮੀਡੀਆ ਰਿਪੋਰਟਿੰਗ ਕਰਨੀ ਅਤੇ ਹੋਰ ਆਈ.ਈ.ਸੀ. ਗਤੀਵਿਧੀਆਂ ਰਾਹੀਂ ਕਰੋਨਾ ਬਿਮਾਰੀ ਦੀ ਲੜੀ ਤੋੜਨ ਵਿੱਚ ਵਿੰਗ ਦਾ ਵੱਡਮੁੱਲਾ ਯੋਗਦਾਨ ਹੈ ।