HomeCovid-19-Updateਪਟਿਆਲਾ ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਨੇ ਭਾਈ ਦੂਜ ਦੇ ਤਿਉਹਾਰ ਤੇ...

ਪਟਿਆਲਾ ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਨੇ ਭਾਈ ਦੂਜ ਦੇ ਤਿਉਹਾਰ ਤੇ ਰਾਹਤ ਲਿਆਂਦੀ; ਇੱਕ ਦੀ ਹੋਈ ਮੌਤ

ਪਟਿਆਲਾ ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਨੇ ਭਾਈ ਦੂਜ ਦੇ ਤਿਉਹਾਰ ਤੇ ਰਾਹਤ ਲਿਆਂਦੀ; ਇੱਕ ਦੀ ਹੋਈ ਮੌਤ

ਪਟਿਆਲਾ, 16 ਨਵੰਬਰ (           )

ਜਿਲੇ ਵਿੱਚ 20 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿੱਚ ਪ੍ਰਾਪਤ 1130 ਦੇ ਕਰੀਬ ਰਿਪੋਰਟਾਂ ਵਿਚੋਂ 20 ਕੋਵਿਡ ਪੋਜਟਿਵ ਪਾਏ ਗਏ ਹਨ ।ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 13590 ਹੋ ਗਈ ਹੈ ।ਮਿਸ਼ਨ ਫਤਿਹ ਤਹਿਤ ਜਿਲੇ ਦੇ 54 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 12737 ਹੋ ਗਈ ਹੈ। ਜਿਲੇ ਵਿੱਚ ਇੱਕ ਕੋਵਿਡ ਪੋਜਟਿਵ ਮਰੀਜ ਦੀ ਮੌਤ ਹੋਣ ਕਾਰਣ ਜਿਲੇ ਵਿੱਚ ਕੁੱਲ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 402 ਹੋ ਗਈ ਹੈ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 451 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 20 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 12, ਨਾਭਾ ਤੋਂ 01, ਰਾਜਪੁਰਾ ਤੋਂ 02, ਬਲਾਕ ਦੁੱਧਣ ਸਾਧਾਂ ਤੋਂ 01, ਬਲਾਕ ਕੌਲੀ ਤੋਂ 01, ਬਲਾਕ ਹਰਪਾਲਪੁਰ ਤੋਂ 02 ਅਤੇ ਬਲਾਕ ਸ਼ੁਤਰਾਣਾ ਤੋਂ 01 ਕੇਸ ਰਿਪੋਰਟ ਹੋਏ ਹਨ। ਜਿਹਨਾਂ ਵਿਚੋਂ 01 ਪੋਜਟਿਵ ਕੇਸਾਂ ਦੇ ਸੰਪਰਕ ਅਤੇ 19 ਮਰੀਜ ਕੰਟੈਨਮੈਂਟ ਜੋਨ ਅਤੇ ਓ.ਪੀ.ਡੀ. ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਪੋਜਟਿਵ ਕੇਸਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਅਰਬਨ ਅਸਟੇਟ ਫੇਜ ਇੱਕ ਅਤੇ ਦੋ, ਖਾਲਸਾ ਮੁੱਹਲਾ, ਅਲੀਪੁਰ ਅਰਾਈਆਂ, ਅਮਨ ਨਗਰ, ਰਾਘੋਮਾਜਰਾ, ਗੁੜ ਮੰਡੀ, ਨਿਉ ਆਫੀਸਰ ਕਲੋਨੀ, ਬੀ.ਟੈਂਕ, ਅਜੀਤ ਨਗਰ, ਰਾਜਪੁਰਾ ਦੇ ਰਾਜਪੁਰਾ ਟਾਉਨ ਅਤੇ ਨਾਭਾ ਦੇ ਅਜੀਤ ਨਗਰ ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ / ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ ।

ਪਟਿਆਲਾ ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਨੇ ਭਾਈ ਦੂਜ ਦੇ ਤਿਉਹਾਰ ਤੇ ਰਾਹਤ ਲਿਆਂਦੀ; ਇੱਕ ਦੀ ਹੋਈ ਮੌਤ

ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜਿਲੇ ਦਾ ਇੱਕ ਕੋਵਿਡ ਪੋਜਟਿਵ ਮਰੀਜ ਜੋ ਕਿ ਪਟਿਆਲਾ ਸ਼ਹਿਰ ਦੇ ਏਕਤਾ ਕਲੋਨੀ ਦਾ ਰਹਿਣ ਵਾਲਾ 65 ਸਾਲਾ ਪੁਰਸ਼ ਸੀ ਅਤੇ ਪੁਰਾਨੀ ਸ਼ੁਗਰ ਦਾ ਮਰੀਜ ਸੀ,ਦੀ ਰਾਜਿੰਦਰਾ ਹਸਪਤਾਲ ਵਿੱਚ ਇਲਾਜ ਦੌਰਾਣ ਮੌਤ ਹੋ ਗਈ ਹੈ।ਜਿਸ ਨਾਲ ਜਿਲੇ ਵਿੱਚ ਕੋਵਿਡ ਪੋਜਟਿਵ ਮਰੀਜਾਂ ਦੀ ਮੌਤਾਂ ਦੀ ਗਿਣਤੀ 402 ਹੋ ਗਈ ਹੈ।

ਡਾ. ਮਲਹੋਤਰਾ ਨੇ ਦੱਸਿਆਂ ਕਿ ਪੋਜਟਿਵ ਮਰੀਜਾਂ ਨੂੰ ਪੰਜਾਬ ਸਰਕਾਰ ਦੀ ਗਾਈਡ ਲਾਈਨਜ ਅਨੁਸਾਰ ਸਿਹਤ ਵਿਭਾਗ ਵੱਲੋ ਕੁਆਰਨਟੀਨ ਸਮੇਂ ਦੋਰਾਣ ਘਰ ਵਿੱਚ ਹੀ ਰਹਿ ਕੇ ਆਪਣਾ ਇਲਾਜ ਅਤੇ ਸਿਹਤ ਦੇਖ ਰੇਖ ਕਰਨ ਲਈ ਮਿਸ਼ਨ ਫਤਿਹ ਕਿੱਟਾਂ ਜਿਸ ਵਿੱਚ ਮਰੀਜ ਲਈ ਸੇਨੇਟਾਈਜਰ, ਮਾਸਕ, ਸਟੀਮਰ, ਡਿਜੀਟਲ ਥਰਮਾਮੀਟਰ, ਪਲਸ ਆਕਸੀ ਮੀਟਰ, ਆਈ.ਈ.ਸੀ ਮਟੀਰੀਅਲ , ਖਾਂਸੀ ਦੀ ਦਵਾਈ ਤੋਂ ਇਲਾਵਾ ਖਾਣ ਵਾਲੀਆਂ ਮਲਟੀ ਵਿਟਾਮਿਨ ਅਤੇ ਹੋਰ ਗੋਲੀਆਂ ਸ਼ਾਮਲ ਹਨ, ਦਿੱਤੀਆਂ ਜਾ ਰਹੀਆਂ ਹਨ, ਤਾਂ ਜੋ ਮਰੀਜ ਘਰ ਵਿੱਚ ਹੀ ਰਹਿ ਕੇ ਆਪਣਾ ਇਲਾਜ ਅਤੇ ਸਿਹਤ ਸੰਭਾਲ ਠੀਕ ਤਰੀਕੇ ਨਾਲ ਕਰ ਸਕਣ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਅੱਜ ਜਿਲੇ ਵਿੱਚ 1940 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 2,15,899 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 13,590 ਕੋਵਿਡ ਪੋਜਟਿਵ, 2,00,409 ਨੇਗੇਟਿਵ ਅਤੇ ਲੱਗਭਗ 1500 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

 

LATEST ARTICLES

Most Popular

Google Play Store