‘ਖੇਡਾਂ ਵਤਨ ਪੰਜਾਬ ਦੀਆਂ’ ਨੇ ਪਟਿਆਲਾ ਨੂੰ ਖੇਡਾਂ ਦੇ ਰੰਗ ਵਿੱਚ ਰੰਗਿਆ -ਪਹਿਲੇ ਦਿਨ ਰਾਜ ਪੱਧਰੀ ਖੇਡਾਂ ਦੇ ਦਿਲਚਸਪ ਮੁਕਾਬਲੇ
ਪਟਿਆਲਾ, 15 ਅਕਤੂਬਰ,2022:
ਸੂਬੇ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਰੰਭੀਆਂ ਖੇਡਾਂ ਵਤਨ ਪੰਜਾਬ ਦੀਆਂ-2022 ਤਹਿਤ ਪਟਿਆਲਾ ਜ਼ਿਲ੍ਹੇ ਵਿੱਚ ਸ਼ੁਰੂ ਹੋਏ ਰਾਜ ਪੱਧਰੀ ਖੇਡ ਮੁਕਾਬਲਿਆਂ ਵਿੱਚ ਵੱਖ-ਵੱਖ ਉਮਰ ਵਰਗ (ਅੰਡਰ-14, ਅੰਡਰ-17, ਅੰਡਰ-21 ਅਤੇ ਅੰਡਰ-21 ਤੋਂ 40) ਦੇ ਕਰੀਬ 9200 ਖਿਡਾਰੀਆਂ ਅਤੇ ਖਿਡਾਰਨਾਂ ਨੇ ਅੱਜ ਹਿੱਸਾ ਲਿਆ। ਇਸ ਤਰ੍ਹਾਂ ਪਟਿਆਲਾ ਵਿੱਚ ਖਿਡਾਰੀਆਂ ਦੀ ਵੱਡੀ ਗਿਣਤੀ ਆਮਦ ਨੇ ਪਟਿਆਲਾ ਨੂੰ ਉਲੰਪਿਕ ਖੇਡਾਂ ਦੇ ਰੰਗ ਵਿੱਚ ਰੰਗ ਦਿੱਤਾ ਹੈ।
ਜ਼ਿਲ੍ਹਾ ਖੇਡ ਅਫ਼ਸਰ ਸ਼ਾਸ਼ਵਤ ਰਾਜ਼ਦਾਨ ਨੇ ਅੱਜ ਹੋਏ ਮੁਕਾਬਲਿਆਂ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਅੰਡਰ-14 ਕੱਬਡੀ ਸਰਕਲ ਸਟਾਇਲ ਵਿੱਚ ਐਸ.ਏ.ਐਸ ਨਗਰ ਨੇ ਫ਼ਿਰੋਜ਼ਪੁਰ ਦੀ ਟੀਮ ਨੂੰ 37-35 ਨਾਲ ਹਰਾਇਆ। ਮਾਨਸਾ ਦੀ ਟੀਮ ਨੇ ਤਰਨਤਾਰਨ ਨੂੰ 32-18 ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਅੰਡਰ-17 ਲੜਕੀਆਂ ਕਬੱਡੀ ਨੈਸ਼ਨਲ ਸਟਾਇਲ ਵਿੱਚ ਮਲੇਰਕੋਟਲਾ ਦੀ ਟੀਮ ਨੂੰ ਕਪੂਰਥਲਾ ਨੇ, ਗੁਰਦਾਸਪੁਰ ਨੂੰ ਮੋਗਾ ਦੀ ਟੀਮ ਨੇ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਅੰਡਰ-14 ਲੜਕੀਆਂ ਵਿੱਚ ਬਠਿੰਡਾ ਦੀ ਟੀਮ ਨੇ ਜਲੰਧਰ ਨੂੰ, ਮਾਨਸਾ ਦੀ ਟੀਮ ਨੇ ਸ੍ਰੀ ਮੁਕਤਸਰ ਸਾਹਿਬ ਨੂੰ ਅਤੇ ਨਵਾਂ ਸ਼ਹਿਰ ਨੇ ਬਰਨਾਲਾ ਨੂੰ ਹਰਾਕੇ ਜਿੱਤ ਪ੍ਰਾਪਤ ਕੀਤੀ।
ਇਸੇ ਤਰ੍ਹਾਂ ਬਾਕਸਿੰਗ ਵਿੱਚ ਨਿਤਿਨ ਫਤਿਹਗੜ੍ਹ ਨੇ ਮਨਿੰਦਰ ਗੁਰਦਾਸਪੁਰ ਨੂੰ, ਮਨੀਸ਼ ਤਰਨਤਾਰਨ ਨੇ ਜਿਗ਼ਰ ਕਪੁਰਥਲਾ ਨੂੰ, ਰਣਵੀਰ ਤਰਨਤਾਰਨ ਨੇ ਵੰਸ਼ ਜਲੰਧਰ ਨੂੰ, ਅਬਾਸ ਮਲੇਰਕੋਟਲਾ ਨੇ ਪਵਰਵੀਰ ਕਪੂਰਥਲਾ ਨੂੰ, ਅਰਸ਼ਦੀਪ ਮੁਕਤਸਰ ਨੇ ਸ਼ਾਹਿਦ ਮਲੇਰਕੋਟਲਾ ਨੂੰ ਅਤੇ ਲਖਵਿੰਦਰ ਬਰਨਾਲਾ ਨੇ ਸਚਿਨ ਹੁਸ਼ਿਆਰਪੁਰ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ।
ਇਸੇ ਤਰ੍ਹਾਂ ਖੋ-ਖੋ ਅੰਡਰ-17 ਲੜਕੇ ਵਿੱਚ ਬਠਿੰਡਾ ਦੀ ਟੀਮ ਨੇ ਸ੍ਰੀ ਮੁਕਤਸਰ ਸਾਹਿਬ ਨੂੰ 8-7 ਨਾਲ, ਰੋਪੜ ਦੀ ਟੀਮ ਨੇ ਐਸ.ਏ.ਐਸ ਨਗਰ ਨੂੰ 12-2 ਨਾਲ, ਸ੍ਰੀ ਫਤਿਹਗੜ੍ਹ ਸਾਹਿਬ ਨੇ ਮਲੇਰਕੋਟਲਾ ਦੀ ਟੀਮ ਨੂੰ 9-4 ਨਾਲ, ਮੋਗਾ ਨੇ ਹੁਸ਼ਿਆਰਪੁਰ ਦੀ ਟੀਮ ਨੂੰ 11-1 ਨਾਲ ਅਤੇ ਅੰਮ੍ਰਿਤਸਰ ਦੀ ਟੀਮ ਨੇ ਫਰੀਦਕੋਟ ਨੂੰ 9-6 ਨਾਲ ਹਰਾਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।
ਇਸੇ ਤਰ੍ਹਾਂ ਪਾਵਰ ਲਿਫਟਿੰਗ ਅੰਡਰ-17 ਲੜਕੀਆਂ 43 ਕਿਲੋ ਵਰਗ ਵਿੱਚ ਮੁਸਕਾਨ ਲੁਧਿਆਣਾ ਨੇ ਪਹਿਲਾ ਸਥਾਨ, ਸਿਮਰਨਜੀਤ ਕੌਰ ਸੰਗਰੂਰ ਨੇ ਦੂਜਾ ਸਥਾਨ ਅਤੇ ਪਾਇਲ ਬਠਿੰਡਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਦਕਿ 47 ਕਿਲੋ ਵਰਗ ਵਿੱਚ ਸੁਮਨਦੀਪ ਕੌਰ ਬਠਿੰਡਾ ਨੇ ਪਹਿਲਾ, ਰਮਨਦਪੀਪ ਕੌਰ ਸ੍ਰੀ ਮੁਕਤਸਰ ਸਾਹਿਬ ਨੇ ਦੂਜਾ ਅਤੇ ਜਸ਼ਨਪ੍ਰੀਤ ਕੌਰ ਸ੍ਰੀ ਮੁਕਤਸਰ ਸਾਹਿਬ ਨੇ ਤੀਜਾ ਸਥਾਨ ਹਾਸਿਲ ਕੀਤਾ।
ਇਸ ਤੋਂ ਬਿਨ੍ਹਾਂ ਅੰਡਰ 21 ਉਮਰ ਵਰਗ ਵਿੱਚ 52 ਕਿਲੋ ਭਾਰ ਕੈਟਾਗਰੀ ਵਿੱਚ ਕੋਮਲਪ੍ਰੀਤ ਲੁਧਿਆਣਾ ਨੇ ਪਹਿਲਾ, ਆਸ਼ਾਪ੍ਰੀਤ ਸ੍ਰੀ ਮੁਕਤਸਰ ਸਾਹਿਬ ਨੇ ਦੂਜਾ ਅਤੇ ਪਲਕ ਗੋਇਲ ਬਠਿੰਡਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 47 ਭਾਰ ਵਰਗ ਵਿੱਚ ਅਨੂੰ ਕੁਮਾਰੀ ਲੁਧਿਆਣਾ ਨੇ ਪਹਿਲਾ, ਨਵਜੋਤ ਕੋਰ ਬਠਿੰਡਾ ਨੇ ਦੂਜਾ ਅਤੇ ਮਾਨਸੀ ਲੁਧਿਆਣਾ ਨੇ ਤੀਜੀ ਪੁਸ਼ੀਜ਼ਨ ਹਾਸਿਲ ਕੀਤੀ।