ਖੇਡਾਂ ਸਾਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਮਜ਼ਬੂਤ ਬਣਾਉਂਦੀਆਂ ਹਨ: ਮਨੀਸ਼ ਤਿਵਾੜੀ
ਬਹਾਦਰਜੀਤ ਸਿੰਘ /ਰੂਪਨਗਰ, 15 ਅਕਤੂਬਰ,2022
ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਖੇਡਾਂ ਸਾਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਮਜ਼ਬੂਤ ਬਣਾਉਂਦੀਆਂ ਹਨ ਅਤੇ ਇੱਕ ਸਿਹਤਮੰਦ ਨਾਗਰਿਕ ਹੀ ਇੱਕ ਮਜ਼ਬੂਤ ਰਾਸ਼ਟਰ ਦਾ ਨਿਰਮਾਣ ਕਰ ਸਕਦਾ ਹੈ। ਐਮ.ਪੀ ਤਿਵਾੜੀ ਪਿੰਡ ਸ਼ਾਮਪੁਰਾ ਵਿੱਚ ਕਰਵਾਏ ਗਏ ਖੇਡ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਮੌਕੇ ਹਾਜ਼ਰੀ ਨੂੰ ਸੰਬੋਧਨ ਕਰ ਰਹੇ ਸਨ।
ਸੰਸਦ ਮੈਂਬਰ ਤਿਵਾੜੀ ਨੇ ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਨੂੰ ਖੇਡ ਮੇਲਾ ਕਰਵਾਉਣ ਲਈ ਵਧਾਈ ਦਿੱਤੀ। ਉਨ੍ਹਾਂ ਫੁਟਬਾਲ ਦੀ ਖੇਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਵੀ ਵਧਾਈ ਦਿੱਤੀ। ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਖੇਡਾਂ ਸਾਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਮਜ਼ਬੂਤ ਬਣਾਉਂਦੀਆਂ ਹਨ ਅਤੇ ਇੱਕ ਸਿਹਤਮੰਦ ਨਾਗਰਿਕ ਹੀ ਮਜ਼ਬੂਤ ਰਾਸ਼ਟਰ ਦਾ ਨਿਰਮਾਣ ਕਰ ਸਕਦਾ ਹੈ। ਉਨ੍ਹਾਂ ਖਿਡਾਰੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਦੌਰਾਨ ਉਨ੍ਹਾਂ ਪਿੰਡ ਵਿੱਚ ਓਪਨ ਜਿੰਮ ਸਥਾਪਤ ਕਰਨ ਲਈ 3 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਹਰਬੰਸ ਸਿੰਘ ਐਸ.ਡੀ.ਐਮ., ਜਤਿੰਦਰ ਸਿੰਘ ਲਾਲੀ ਕਾਂਗਰਸੀ ਆਗੂ, ਸੰਤ ਅਵਤਾਰ ਸਿੰਘ, ਸੁਖਦੇਵ ਸਿੰਘ, ਜਰਨੈਲ ਸਿੰਘ ਕੰਬਰਵਾਲ, ਕੁਲਵੰਤ ਸਿੰਘ ਸਰਪੰਚ ਸ਼ਾਮਪੁਰਾ, ਸੁਰਜੀਤ ਸਿੰਘ ਰਾਜੂ ਸਰਪੰਚ ਹਵੇਲੀ, ਧਰਮਪਾਲ ਸਰਪੰਚ ਫੂਲ ਖੁਰਦ, ਚਰਨਜੀਤ ਸਿੰਘ ਸਰਪੰਚ ਸਮਰਾਲਾ, ਅਵਤਾਰ ਸਿੰਘ ਸਾਬਕਾ ਬਲਾਕ. ਕਮੇਟੀ ਮੈਂਬਰ, ਸੁਖਦੇਵ ਸਿੰਘ ਜ਼ਿਲ੍ਹਾ ਫੁੱਟਬਾਲ ਕੋਚ, ਜਸਵਿੰਦਰ ਸਿੰਘ ਪਟਿਆਲਾ ਸਕੱਤਰ ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ, ਬਲਬੀਰ ਸਿੰਘ ਚਾਵਲਾ, ਮਨਮੋਹਨ ਸਿੰਘ, ਮਨੀਸ਼ ਵਿੱਜ, ਇਕਬਾਲ ਹੁਸੈਨ ਆਦਿ ਹਾਜ਼ਰ ਸਨ |