ਚੇਅਰਮੈਨ ਰਣਜੋਧ ਸਿੰਘ ਹਡਾਣਾ ਐਕਸ਼ਨ ਮੋਡ ‘ਚ; ਭ੍ਰਿਸ਼ਟਾਚਾਰ ਅਤੇ ਕੰਮ ‘ਚ ਲਾਪ੍ਰਵਾਹੀ ਕਰਨ ਵਾਲਿਆ ਲਈ ਕੋਈ ਲਿਹਾਜ ਨਹੀ
ਪਟਿਆਲਾ 26ਜੂਨ,2023 ( )
ਪੀ.ਆਰ.ਟੀ.ਸੀ ਵਿਭਾਗ ਨੂੰ ਹਰ ਹਿੱਲੇ ਘਾਟੇ ਦੀ ਬਜਾਏ ਵੱਧ ਆਮਦਨ ਵਾਲਾ ਵਿਭਾਗ ਬਨਾਉਣ ਲਈ ਵਿਭਾਗ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਐਕਸ਼ਨ ਮੋਡ ਵਿੱਚ ਨਜਰ ਆ ਰਹੇ ਹਨ। ਦੱਸਣਯੋਗ ਹੈ ਪਹਿਲੀਆਂ ਸਰਕਾਰਾਂ ਵਿੱਚ ਪੀਆਰਟੀਸੀ ਵਿਭਾਗ ਨੂੰ ਘਾਟੇ ਦਾ ਵਿਭਾਗ ਹੀ ਦਿਖਾਇਆ ਜਾਂਦਾ ਸੀ, ਜਿਸ ਕਾਰਨ ਅਕਸਰ ਮੁਲਾਜਮਾਂ ਨੂੰ ਤਨਖਾਹ ਜਾਂ ਪੈਨਸ਼ਨਾ ਲਈ ਮੁਜਾਹਰੇ ਕਰਨੇ ਪੈਂਦੇ ਸਨ।
ਪਰ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਅਤੇ ਰਣਜੋਧ ਸਿੰਘ ਹਡਾਣਾ ਚੇਅਰਮੈਨ ਪੀ.ਆਰ.ਟੀ.ਸੀ ਵੱਲੋਂ ਦਿੱਤੇ ਨਿਰਦੇਸ਼ ਅਨੁਸਾਰ ਜਤਿੰਦਰ ਪਾਲ ਸਿੰਘ ਗਰੇਵਾਲ ਜੀ ਐਮ ਇੰਨਫੋਰਸਮੈਂਟ ਅਤੇ ਚੈਕਿੰਗ ਟੀਮਾਂ ਵੱਲੋਂ ਪੀ.ਆਰ.ਟੀ.ਸੀ ਦੀਆਂ ਬੱਸਾਂ ਦੀ ਰੋਜਾਨਾਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ।
ਇਸੇ ਸੰਬੰਧ ਵਿੱਚ ਜਾਣਕਾਰੀ ਦਿੰਦਿਆ ਜੀ ਐਮ ਗਰੇਵਾਲ ਨੇ ਦੱਸਿਆ ਕਿ ਤਕਰੀਬਨ ਇੱਕ ਮਹੀਨੇ ਤੋਂ ਵੱਖ ਵੱਖ ਡਿੱਪੂਆਂ ਦੇ 23 ਕਡੰਕਟਰਾਂ ਨੂੰ ਗਬਨ ਦੇ ਕੇਸਾਂ ਵਿੱਚ ਫੜਿਆਂ ਗਿਆ ਹੈ, ਜਿਸ ਦੀ ਰਕਮ 3430 ਰੁਪਏ ਬਣਦੀ ਹੈ। ਜਿਨ੍ਹਾਂ ਵਿੱਚੋਂ 6 ਕਡੰਕਟਰਾਂ ਦੇ ਖਿਲਾਫ ਵਿਭਾਗੀ ਪੜਤਾਲ ਸ਼ੁਰੂ ਕੀਤੀ ਗਈ ਹੈ ਅਤੇ 17 ਕਡੰਕਟਰਾਂ ਨੂੰ ਗਬਨ ਰਕਮ ਦਾ 100 ਗੁਣਾ ਜੁਰਮਾਨਾ ਕੀਤਾ ਗਿਆ ਹੈ। ਕੇਂਦਰੀ ਉੱਡਣ ਦਸਤਾ ਵੱਲੋਂ 15 ਜੂਨ ਨੂੰ ਰਾਣੀਤਾਲ ਹਿਮਾਚਲ ਪ੍ਰਦੇਸ ਵਿਖੇ ਚੈਕਿੰਗ ਦੌਰਾਨ ਪੀ ਆਰ ਟੀ ਸੀ ਬੱਸ ਦੇ ਕਡੰਕਟਰ ਦੀ ਟਿਕਟ ਚੋਰੀ ਦੇ ਮਾਮਲੇ ਵਿੱਚ ਰਿਪੋਰਟ ਕੀਤੀ ਗਈ ਹੈ, ਜਿਸ ਵਿੱਚ ਕਡੰਕਟਰ ਵੱਲੋਂ 35 ਦੇ ਕਰੀਬ ਸਵਾਰੀਆਂ ਤੋਂ 1888 ਰੁਪਏ ਲੈਣ ਉਪਰੰਤ ਵੀ ਉਨਾਂ ਦੀ ਟਿਕਟ ਜਾਰੀ ਨਹੀ ਕੀਤੀ ਗਈ।ਇਸੇ ਤਰਾਂ ਹੀ ਚੈਕਿੰਗ ਦੌਰਾਨ ਵੱਖ ਵੱਖ ਡਿੱਪੂਆਂ ਦੇ 9 ਡਰਾਇਵਰਾਂ ਨੂੰ 166.5 ਲੀਟਰ ਡੀਜਲ ਚੋਰੀ ਕਰਦੇ ਸਮੇਂ ਫੜਿਆ ਗਿਆ ਜਿਸ ਦੀ ਰਕਮ 14392 ਬਣਦੀ ਹੈ। ਇਨ੍ਹਾਂ ਡਰਾਇਵਰਾਂ ਖਿਲਾਫ ਵੀ ਵਿਭਾਗੀ ਕਾਰਵਾਈ ਆਰੰਭੀ ਗਈ ਹੈ।
ਚੇਅਰਮੈਨ ਪੀ.ਆਰ.ਟੀ.ਸੀ ਵੱਲੋਂ ਗਬਨ ਕੇਸਾਂ ਵਿੱਚ ਫੜੇ ਗਏ ਕਡੰਕਟਰ ਅਤੇ ਡੀਜ਼ਲ ਚੋਰੀ ਕੇਸਾ ਵਿੱਚ ਫੜੇ ਗਏ ਡਰਾਇਵਰਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ ਅਤੇ ਸਖਤ ਹਦਾਇਤ ਦਿੱਤੀ ਗਈ ਹੈ ਕਿ ਪੀਆਰਟੀਸੀ ਵਿੱਚ ਕਿਸੇ ਵੀ ਕੀਮਤ ਤੇ ਭ੍ਰਿਸ਼ਟਾਚਾਰ ਅਤੇ ਕੰਮ ਪ੍ਰਤੀ ਲਾਪਰਵਾਈ ਬਰਦਾਸ਼ਤ ਨਹੀ ਕੀਤੀ ਜਾਵੇਗੀ। ਚੇਅਰਮੈਨ ਹਡਾਣਾ ਵੱਲੋਂ ਸਮੂਹ ਵਰਕਰਾਂ ਨੂੰ ਆਪਣਾ ਕੰਮ ਇਮਾਨਦਾਰੀ ਅਤੇ ਮਿਹਨਤ ਨਾਲ ਕਰਨ ਦਾ ਸੁਨੇਹਾ ਦਿੱਤਾ ਗਿਆ ਹੈ।
ਚੇਅਰਮੈਨ ਪੀ.ਆਰ.ਟੀ.ਸੀ ਰਣਜੋਧ ਸਿੰਘ ਹਡਾਣਾ ਨੇ ਇਸ ਵਿਸ਼ੇਸ਼ ਜਾਣਕਾਰੀ ਦਿੰਦਿਆ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾਂ ਨਿਰਦੇਸ਼ ਅਨੁਸਾਰ ਹਰੇਕ ਵਿਭਾਗ ਨੂੰ ਆਪਣੇ ਪੈਰੀ ਖੜੇ ਕਰਨਾ ਹੈ। ਕਿਉਂਕਿ ਪਹਿਲੀਆਂ ਸਰਕਾਰਾਂ ਹਰੇਕ ਸਰਕਾਰੀ ਵਿਭਾਗ ਨੂੰ ਖੋਖਲਾ ਕਰਕੇ ਆਪਣੇ ਅਨੁਸਾਰ ਚਲਾ ਰਹੀਆਂ ਸਨ। ਜਿਸ ਕਾਰਨ ਕਈ ਸਰਕਾਰੀ ਵਿਭਾਗ ਦਾ ਪ੍ਰਾਈਵੇਟ ਹੋਣਾ ਲੱਗਭਗ ਤੈਅ ਸੀ। ਇਹ ਹੀ ਨਹੀ ਬਲਕਿ ਕਈ ਕਰਮਚਾਰੀ ਵੀ ਪੁਰਾਣੀਆਂ ਸਰਕਾਰਾਂ ਵਾਂਗ ਵਿਭਾਗ ਦਾ ਨੁਕਸਾਨ ਕਰਕੇ ਸਿਊਂਖ ਦਾ ਕੰਮ ਕਰ ਰਹੇ ਹਨ। ਜਿਸ ਤੇ ਸਾਡੇ ਵਿਭਾਗ ਦੇ ਸਪੈਸ਼ਲ ਦਸਤੇ ਖਾਸ ਨਜਰ ਰੱਖ ਰਹੇ ਹਨ। ਮੇਰੀ ਹਰੇਕ ਛੋਟੇ ਤੋਂ ਲੈ ਕੇ ਵੱਡੇ ਅਫਸਰ ਤੱਕ ਨੂੰ ਨਿਜੀ ਗੁਜਾਰਿਸ਼ ਹੈ ਕਿ ਆਪਣੀ ਕੰਮ ਇਮਾਨਦਾਰੀ ਨਾਲ ਕਰਨ ਤਾਂ ਜ਼ੋ ਵਿਭਾਗ ਨੂੰ ਆਪਣੇ ਪੈਰਾ ਤੇ ਖੜੇ ਕਰ ਸਕੀਏ। ਇਸ ਨਾਲ ਮੁਲਾਜ਼ਮਾ ਨੂੰ ਆਪਣੀਆਂ ਤਨਖਾਹਾਂ, ਪੈਨਸ਼ਨਾ, ਅਤੇ ਹੋਰ ਮਿਲਣ ਵਾਲੇ ਫਾਇਦੇ ਸਮੇਂ ਸਿਰ ਮਿਲ ਸਕਣਗੇ। ਪਰ ਜੇਕਰ ਇਸ ਸੁਨੇਹੇ ਮਗਰੋਂ ਵੀ ਕੋਈ ਵੀ ਵਿਭਾਗ ਦਾ ਮਾਲੀ ਨੁਕਸਾਨ ਕਰਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀ ਜਾਵੇਗਾ।