ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ,ਪਟਿਆਲਾ ਵਿਖੇਲੋਹੜੀ ਦਾ ਸਮਾਗਮ
ਪਟਿਆਲਾ/ ਜਨਵਰੀ 13, 2024
ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ,ਪਟਿਆਲਾ ਵਿਖੇ ਡਾ.ਕਰਮਜੀਤ ਸਿੰਘ (ਵਾਇਸ ਚਾਂਸਲਰ, ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ,ਪਟਿਆਲਾ) ਦੀ ਅਗਵਾਈ ਵਿੱਚ ਲੋਹੜੀ ਦਾ ਸਮਾਗਮ ਲੋਹੜੀ ਦੀ ਧੂਣੀ ਬਾਲ ਕੇ ਆਯੋਜਿਤ ਕੀਤਾ ਗਿਆ।
ਡਾ.ਕਰਮਜੀਤ ਸਿੰਘ ਨੇ ਲੋਹੜੀ ਦੀ ਮਹੱਤਤਾ ਨੂੰ ਬਿਆਨ ਕਰਦਿਆਂ ਕਿਹਾ ਕਿ ਪੰਜਾਬ ਨੂੰ ਮੁੱਖ ਤੌਰ ‘ਤੇ ਮੇਲਿਆਂ ਤੇ ਤਿਉਹਾਰਾਂ ਦੀ ਧਰਤੀ ਮੰਨਿਆ ਗਿਆ ਹੈ।
ਲੋਹੜੀ ਦਾ ਤਿਉਹਾਰ ਵੀ ਇਨ੍ਹਾਂ ਤਿਉਹਾਰਾਂ ‘ਚ ਵਿਸ਼ੇਸ਼ ਮੁਕਾਮ ਰੱਖਦਾ ਹੈ, ਜਿਸ ਨੂੰ ਪੰਜਾਬੀ ਬੜੇ ਹੀ ਉਤਸ਼ਾਹ ਨਾਲ ਮਨਾਉਂਦੇ ਹਨ।ਸਾਨੂੰ ਇਸ ਤਿਉਹਾਰ ਨੂੰ ਪਰਿਵਾਰ ਨਾਲ ਮਿਲਕੇ ਮਨਾਉਣਾ ਚਾਹੀਦਾ ਹੈ।
ਡਾ.ਮਨਜੀਤ ਸਿੰਘ (ਰਜਿਸਟਰਾਰ,ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ) ਨੇ ਲੋਹੜੀ ਸਬੰਧੀ ਜਾਣਕਾਰੀ ਦਿੰਦੇ ਕਿਹਾ ਕਿ ਇਸ ਸਮੇਂ ਪਿੰਡਾਂ ਤੇ ਸ਼ਹਿਰਾਂ ਵਿਚ ਬੱਚਿਆਂ ਦੀ ਟੋਲੀਆਂ ਅਕਸਰ ਲੋਹੜੀ ਦੇ ਗੀਤ ਗਾਉਂਦੀਆਂ ਹੋਈਆਂ ਲੋਹੜੀ ਮੰਗਦੀਆਂ ਥਾਂ-ਥਾਂ ਤੇ ਵਿਖਾਈ ਦਿੰਦੀਆਂ ਹਨ ਤੇ ਧੂਣੀਆਂ ਬਾਲ ਕੇ ਲੋਹੜੀ ਵੰਡੀ ਜਾਂਦੀ ਹੈ।
ਅਖ਼ੀਰ ਤੇ ਡਾ.ਜੀ.ਐੱਸ ਬੱਤਰਾ ਨੇ ਸਾਰਿਆਂ ਦਾ ਧੰਨਵਾਦ ਕੀਤਾ।ਇਸ ਮੌਕੇ ਸਮੁੱਚਾ ਟੀਚਿੰਗ ਤੇ ਨਾਨ ਟੀਚਿੰਗ ਸਟਾਫ਼ ਹਾਜ਼ਰ ਸੀ।
