ਜਨਰਲ ਕੈਟਾਗਰੀ ਕਮਿਸ਼ਨ ਪੰਜਾਬ ਲਈ ਤਜਰਬੇਕਾਰ ਸਖਸੀਅਤ ਨੂੰ ਚੇਅਰਮੈਨ, ਮੈਬਰਾਂ ਤੈਨਾਤ ਕੀਤਾ ਜਾਵੇ- ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ

176

ਜਨਰਲ ਕੈਟਾਗਰੀ ਕਮਿਸ਼ਨ ਪੰਜਾਬ ਲਈ ਤਜਰਬੇਕਾਰ ਸਖਸੀਅਤ ਨੂੰ ਚੇਅਰਮੈਨ, ਮੈਬਰਾਂ ਤੈਨਾਤ ਕੀਤਾ ਜਾਵੇ- ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ

ਪਟਿਆਲਾ (25 ਜੁਲਾਈ,2022):

ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ ਰਜਿ: ਪੰਜਾਬ ਵਲੋਂ ਪੀਐਸਪੀਸੀਐਲ/ ਪੀਐਸਟੀਸੀਐਲ ਦੇ ਪ੍ਰਧਾਨ ਕੁਲਜੀਤ ਸਿੰਘ ਰਟੌਲ ਦੀ ਅਗਵਾਈ ਵਿਚ ਸੁਖਪ੍ਰੀਤ ਸਿੰਘ ਸਕੱਤਰ ਜਨਰਲ, ਹਰਗੁਰਮੀਤ ਸਿੰਘ, ਵਿੱਤ ਸਕੱਤਰ, ਸੀ. ਮੀਤ ਪ੍ਰਧਾਨ ਗੁਰਦੀਪ ਸਿੰਘ ਟਿਵਾਨਾ, ਗੁਰਮੀਤ ਸਿੰਘ ਬਾਗੜੀ, ਜਿਲਾ ਪ੍ਰਧਾਨ ਸੁਰਿੰਦਰ ਸਿੰਘ ਮਹਿਮਦਪੁ, ਅਸ਼ੋਕ ਚੋਪੜਾ ਅਤੇ ਹੋਰਨਾਂ ਵਲੋਂ ਕੈਬਨਿਟ ਮੰਤਰੀ ਪੰਜਾਬ ਡਾ: ਇੰਦਰਬੀਰ ਸਿੰ਼ਘ ਨਿਝਰ, ਪਟਿਆਲਾ ਸ਼ਹਿਰੀ ਦੇ ਵਧਾਇਕ ਅਜ਼ੀਤਪਾਲ ਸਿੰਘ ਕੋਹਲੀ, ਪਟਿਆਲਾ ਦਿਹਾਤੀ ਦੇ ਵਧਾਇਕ ਡਾ: ਬਲਬੀਰ ਸਿੰਘ, ਹਲਕਾ ਸਨੌਰ ਤੋਂ ਵਧਾਇਕ ਹਰਮੀਤ ਸਿੰਘ ਪਠਾਨਮਾਜ਼ਰਾ ਨੁੂੰ ਮੰਗ ਪੱਤਰ ਦਿੱਤੇ ਗਏ। ਪੀਐਸਈਬੀ ਯੂਨਿਟ ਪ੍ਰਧਾਨ ਕੁਲਜੀਤ ਰਟੌਲ ਵਲੋਂ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਦਸਿਆ ਕਿ ਤਤਕਾਲੀ ਸਰਕਾਰ ਵਲੋਂ ਸਾਲ 2021 ਦੋਰਾਨ ਜਾਰੀ ਨੋਟੀਫੀਕੇਸ਼ਨ ਰਾਹੀਂ ਜਨਰਲ ਵਰਗ ਨਾਲ ਸਬੰਧਤ ਮਾਮਲਿਆਂ ਤੇ  ਸੁਣਵਾਈ ਅਤੇ ਹੱਲ ਕਰਨ ਲਈ ਜਨਰਲ ਕਮਿਸ਼ਨ  ਸਥਾਪਿਤ ਕੀਤਾ ਗਿਆ ਸੀ।ਇਸ ਨਾਲ ਜਨਰਲ ਵਰਗ ਦੇ ਲੋਕਾਂ ਵਿੱਚ ਇਨਸਾਫ ਪ੍ਰਤੀ ਇੱਕ ਬਹੁਤ ਵੱਡੀ ਉਮੀਦ ਜਾਗੀ ਹੈ।ਪਰੰਤੂ ਮੌਜੂਦਾ ਪੰਜਾਬ ਸਰਕਾਰ ਵਲੋਂ ਹਾਲੇ ਤੱਕ ਜਨਰਲ ਕਮਿਸ਼ਨ ਦਾ ਚੇਅਰਮੈਨ ਅਤੇ ਹੋਰ ਅਮਲਾ ਤੈਨਾਤ ਨਹੀਂ ਕੀਤਾ ਗਿਆ ਜਿਸ ਕਾਰਨ ਜਨਰਲ ਵਰਗ ਦੀ ਕੋਈ ਸੁਣਵਾਈ ਨਹੀਂ ਹੋ ਰਹੀ।ਜਨਰਲ ਫੈਡਰੇਸ਼ਨ ਦੇ ਵਫਦ ਵੱਲੋਂ ਵੱਖ ਵੱਖ ਵਿਧਾਇਕਾਂ ਨੂੰ ਦਿੱਤੇ ਮੰਗ ਪਤਰਾਂ ਰਾਹੀਂ ਪੰਜਾਬ ਸਰਕਾਰ ਤੋਂ ਇਹ ਮੰਗ ਕੀਤੀ ਗਈ ਹੈ ਕਿ ਜਨਰਲ ਕੈਟਾਗਰੀ ਕਮਿਸ਼ਨ ਪੰਜਾਬ ਲਈ ਕਿਸੇ ਤਜਰਬੇਕਾਰ ਯੋਗ ਸਖਸੀਅਤ ਨੂੰ ਚੇਅਰਮੈਨ ਅਤੇ ਬਾਕੀ ਦੇ ਮੈਬਰਾਂ ਸਮੇਤ ਬਣਦਾ ਅਮਲਾ ਤੈਨਾਤ ਕਰਦੇ ਹੋਏ ਕਮਿਸਨ ਦਾ ਕੰਮ ਸੰਚਾਰੂ ਢੰਗ ਨਾਲ ਚਾਲੂ ਕੀਤਾ ਜਾਵੇ।

ਜਨਰਲ ਕੈਟਾਗਰੀ ਕਮਿਸ਼ਨ ਪੰਜਾਬ ਲਈ ਤਜਰਬੇਕਾਰ ਸਖਸੀਅਤ ਨੂੰ ਚੇਅਰਮੈਨ, ਮੈਬਰਾਂ ਤੈਨਾਤ ਕੀਤਾ ਜਾਵੇ- ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ

ਫੈਡਰੇਸ਼ਨ ਆਗੂ ਗੁਰਮੀਤ ਟਿਵਾਨਾ ਅਤੇ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਮਹਿਮਦ ਪੁਰ ਨੇ ਕਿਹਾ ਕਿ ਪਿਛਲੇ ਸਮੇਂ ਪਾਵਰਕੌਮ ਅਤੇ ਟਰਾਂਸਕੋ ਵਿਚ 40# ਅਸਾਮੀਆਂ ਬਾਹਰਲੇ ਰਾਜ਼ਾਂ ਦੇ ਉਮੀਦਵਾਰਾਂ ਚੋਂ ਭਰੀਆਂ ਗਈਆਂ ਹਨ।ਬਾਹਰੀੇ ਰਾਜ਼ਾਂ ਦੇ ਉਮੀਦਵਾਰਾਂ ਦੀਆਂ ਨਿਯੁਕਤੀਆਂ ਸਿਰਫ ਜਨਰਲ ਅਸਾਮੀਆਂ ਵਿਰੱੁਧ ਹੁੰਦੀਆਂ ਹਨ। ਇਸ ਤੋਂ ਇਲਾਵਾ ਰਿਜ਼ਰਵ ਕੈਟਾਗਰੀਆਂ ਦੇ ਕੁੱਝ ਉਮੀਦਵਾਰ ਆਪਣੀ ਮੈਰਿਟ ਤੇ ਜਨਰਲ ਅਸਾਮੀਆਂ ਵਿਰੁੱਧ ਤੈਨਾਤ ਹੋ ਜਾਂਦੇ ਹਨ।ਜਨਰਲ ਉਮੀਦਵਾਰਾਂ ਨੂੰ 100 ਵਿਚੋਂ 20—25# ਦੇ ਕਰੀਬ ਅਸਾਮੀਆਂ ਹੀ ਨਸੀਬ ਹੁੰਦੀਆਂ ਹਨ।ਇਸ ਲਈ ਹਰਿਆਣਾ ਅਤੇ ਹੋਰ ਸਟੇਟਾਂ ਵਾਂਗ ਸਰਕਾਰੀ ਅਤੇ ਕਾਰਪੋਰੇਟ ਅਦਾਰਿਆਂ ਵਿਚ 75# ਅਸਾਮੀਆਂ ਸਟੇਟ ਦੇ ਉਮੀਦਵਾਰਾਂ ਲਈ ਸੁਰੱਖਿਅਤ ਕਰਨ ਲਈ ਸਟੇਟ ਕੋਟਾ ਫਿਕਸ ਕੀਤਾ ਜਾਵੇ।

ਇਕ ਵੱਖਰੀ ਸਟੇਟਮੈਟ ਰਾਹੀਂ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਸਵੰਤ ਸਿੰਘ ਧਾਲੀਵਾਲ, ਚੀਫ ਆਰਗੇਨਾਈਜ਼ਰ ਸਿ਼ਆਮ ਲਾਲ ਸ਼ਰਮਾਂ, ਜਨਰਲ ਸਕੱਤਰ ਸਰਬਜੀਤ ਕੌਸ਼ਲ ਵਲੋਂ ਮੰਗ ਕੀਤੀ ਹੈ ਕਿ ਮਾਨਯੋਗ ਸੁਪਰੀਮ ਕੋਰਟ ਨੇ ਐਮ ਨਾਗਰਾਜ਼ ਅਤੇ ਜਰਨੈਲ ਸਿੰਘ ਕੇਸ ਦੇ ਫੈਸਲਿਆਂ ਰਾਹੀਂ ਅ:ਜਾਤੀ ਦੇ ਰੱਝੇ—ਪੁੱਜੇ (ਕਰੀਮੀ ਲੇਅਰ) ਪ੍ਰੀਵਾਰਾਂ ਨੂੰ ਰਾਖਵਾਂਕਰਣ ਬੰਦ ਕਰਨ ਦੇ ਦਿੱਤੇ ਅਦੇਸਾਂ ਨੂੰ ਲਾਗੂ ਕੀਤਾ ਜਾਵੇ ਅਤੇ ਅਨੁ: ਜਾਤੀ ਵਰਗ ਵਿਚ ਵੀ ਪਛੜੀਆਂ ਸ਼ੇ੍ਰਣੀਆਂ ਵਾਂਗ ਕਰੀਮੀ ਲੇਅਰ ਬਾਰੇ ਅਮਦਨ ਦੀ ਸੀਮਾਂ ਅਤੇ ਸ਼ਰਤਾਂ ਤਇ ਕਰਕੇ ਰਾਖਵਾਂਕਰਨ ਦਾ ਲਾਭ ਅਨੁ: ਜਾਤੀ ਦੇ ਰੱਝੇਪੁਜੇ ਪ੍ਰੀਵਾਰਾਂ ਦੀ ਬਜਾਏ ਆਰਥਿਕ ਤੌਰ ਤੇ ਗਰੀਬ ਲੋਕਾਂ ਨੂੰ ਦਿੱਤਾ ਜਾਵੇ।ਬਿਜਲੀ ਮਾਮਲੇ ਵਿਚ ਜਨਰਲ ਵਰਗ ਨਾਲ ਵਿਤਕਰਾ ਬੰਦ ਕੀਤਾ ਜਾਵੇ ਅਤੇ ਰਿਜ਼ਰਵ ਕੈਟਾਗਰੀਆਂ ਦੇ ਬਚਿੱਆਂ ਨੂੰ ਮਿਲਦੀਆਂ ਸਹੁਲਤਾਂ ਜਨਰਲ ਵਰਗ ਦੇ ਅਰਥਿਕ ਪਖੋਂ ਗਰੀਬ ਪ੍ਰੀਵਾਰਾਂ ਦੇ ਬਚਿੱਆਂ ਨੂੰ ਵੀ ਮੁਹੱਈਆ ਕਰਵਾਈਆਂ ਜਾਣ।